jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 7 September 2012

ਮਨਦੀਪ ਸਿੰਘ ਵੀਰ ਨਾਲ਼ ਯਾਦਗਾਰੀ ਮੁਲਾਕਾਤ-ਜਰੂਰ ਪੜੋ

www.sabblok.blogspot.com

ਅੱਜ 03-09-2012 ਵੀਰ ਮਨਦੀਪ ਸਿੰਘ (ਸਾਹਨੇਵਾਲ ਕਤਲ ਕੇਸ) ਨਾਲ਼ ਮੈਂ ਜੇਹਲ ਵਿੱਚ ਮੁਲਾਕਾਤ ਕਰਨ ਬਲਜੀਤ ਸਿੰਘ ਦਾਦੂਵਾਲ ਅਤੇ ਐਡਵੋਕੇਟ ਬਰਜਿੰਦਰ ਸਿੰਘ ਲੂਬਾ ਜੀ ਨਾਲ਼ ਗਿਆ । ਅਸੀ ਸਾਰਿਆਂ ਬੜੇ ਵਧੀਆ ਮਹੌਲ ਵਿੱਚ ਸੁਪਰਡੈਂਟ ਸਾਹਿਬ ਦੇ ਕਮਰੇ ਅੰਦਰ ਹੀ ਵਧੀਆ ਮਹੌਲ ਵਿੱਚ ਮੁਲਾਕਾਤ ਕੀਤੀ । ਵੀਰ ਦੇ ਬੜਾ ਸੋਹਣਾ ਦੁਮਾਲਾ ਸਜਾਇਆ ਹੋਇਆ ਸੀ । ਵੀਰ ਚਿੱਟੇ ਚੋਲੇ ਵਿੱਚ ਬਹੁਤ ਫਬ ਰਿਹਾ ਸੀ । ਚਿਹਰੇ ਤੋਂ ਡੁੱਲ-ਡੁੱਲ ਪੈਂਦਾ ਨੂਰ ਇੱਕ ਅਦੁਤੀ ਸਖਸ਼ੀਅਤ ਦੀ ਦੁਹਾਈ ਦੇ ਰਹੀ ਸੀ । ਵੀਰ ਨੇ ਬੜੀ ਗਰਮਜੋਸ਼ੀ ਵਿੱਚ ਫਤਿਹ ਬੁਲਾਈ । ਵੀਰ ਨੇ ਘਟਨਾ ਵਾਲੀ ਗੱਲ ਸਾਝੀ ਕਰਦਿਆਂ ਦੱਸਦਿਆਂ ਕਿ ਉਸ ਦਿਨ ਮੈਂ ਕਿਸੇ ਕੰਮ ਲੁਧਿਆਣੇ ਜਾ ਰਿਹਾ ਸੀ ਕਿ ਰਾਸਤੇ ਵਿੱਚ ਸਾਹਨੇਵਾਲ ਲਾਗੇ ਗੁਰੂ ਘਰ ਇਕੱਠ ਦੇਖ ਰੁੱਕ ਗਿਆ । ਵੀਰ ਕਹਿਣ ਲੱਗਾ ਕਿ ਉਸ ਨੇ ਬੜੇ ਧਿਆਨ ਨਾਲ਼ ਉਹ ਜਗਾ ਦੇਖੀ ਜਿਥੋ ਪ੍ਰਵਾਸੀ ਦਾਖਿਲ ਹੋਇਆ ਸੀ । ਗੁਰੂ ਗ੍ਰੰਥ ਸਾਹਿਬ ਦਾ ਅੰਕ ਫਟਿਆ ਦੇਖ ਉਹਨਾਂ ਦਾ ਮਨ ਬਹੁਤ ਵਿਆਕਲ ਹੋਇਆ । ਵੀਰ ਕਹਿਦਾ ਕੁੱਝ ਦਿਨ ਪਹਿਲਾਂ ਜਦੋਂ ਮੈਂ ਗੁਰੂ ਸਾਹਿਬ ਦੀ ਬੇਅਦਬੀ ਦੀ ਘਟਨਾ ਦੇਖਦਾ ਸੁਣਦਾ ਸੀ ਤਾਂ ਆਪਣੇ ਕਮਰੇ ਵਿੱਚ ਵੜ ਬਹੁਤ ਰੋਂਦਾ ਸੀ ਤੇ ਮਨ ਹੀ ਮਨ ਅਰਦਾਸ ਕਰਦਾ ਸੀ ਕਿ ਮਹਾਰਾਜ ਆਪ ਆਪਣੇ ਤੇ ਹੀ ਸਾਰੇ ਕਸਟ ਝੱਲੀ ਜਾਂਦੇ ਹੋ ਕਦੇ ਮੈਂਨੂੰ ਵੀ ਮੌਕਾ ਦੇਵੋ ।
ਵੀਰ ਕਹਿਣ ਲੱਗਾ ਕਿ ਮੈਂ ਜਦ ਘਟਨਾਂ ਬਾਰੇ ਸਾਹਨੇਵਾਲ ਥਾਣੇ ਪਤਾ ਕਰਨ ਗਿਆ ਤਾਂ ਉਥੇ ਅਜੇ ਪੁਲਿਸ ਵਾਲੇ ਐਫ ਆਈ ਆਰ ਹੀ ਲਿਖ ਰਹੇ ਸੀ ਜਦੋਂ ਕਿ ਉਹਨਾਂ ਪਾਪੀਆਂ ਨੂੰ ਰਾਤ ਨੂੰ ਹੀ ਪੁਲਿਸ ਦੇ ਹਵਾਲੇ ਕਰ ਦਿਤਾ ਸੀ । ਮਨਦੀਪ ਸਿੰਘ ਕਹਿਣ ਲੱਗਾ ਕਿ ਮੈਂ ਵੀ ਉਹਨਾਂ ਐਫ ਆਈ ਆਰ ਲਿਖਦਿਆਂ ਕੋਲ਼ ਬੈਠ ਗਿਆ । ਐਫ .ਆਰ ਲਿਖਣ ਵਾਲੇ ਨੂੰ ਮੁੱਖ ਦੋਸ਼ੀ ਦਾ ਨਾਮ ਨਹੀਂ ਸੀ ਪਤਾ ਉਹਨਾਂ ਇੱਕ ਮੁਲਾਜਮ ਨੂੰ ਉਸ ਦਾ ਨਾਮ ਪਤਾ ਪੁੱਛਣ ਭੇਜਿਆ । ਵੀਰ ਕਹਿੰਦਾ ਮੈਂ ਵੀ ਉਸ ਮੁਲਾਜਮ ਦੇ ਪਿੱਛੇ-2 ਚਲਾ ਗਿਆ । ਉਸ ਮੁਲਾਜਮ ਦੇ ਨਾਮ ਪਤਾ ਪੁੱਛਣ ਤੋਂ ਬਾਅਦ ਜਦੋਂ ਮੁਲਾਜਮ ਚਲਾ ਗਿਆ ਤਾਂ ਮੈਂ ਉਸ ਨੂੰ ਹਿੰਦੀ ਵਿੱਚ ਪੁੱਛਿਆ ‘ਆਪ ਨੇ ਐਸਾ ਕਿਉਂ ਕੀਆ?’ ਤਾ ਉਸ ਨੇ ਬਿਨਾ ਪਛਤਾਵੇ ਤੇ ਡਰ ਤੋਂ ਕਿਹਾ ਕਿ ਬੱਸ ਕਰ ਦੀਆ । ਮੈਂਨੂੰ ਬਹੁਤ ਗੁੱਸਾ ਆਇਆ , ਸੋਚਿਆ ਕਿ ਦੁਸਟ ਨੂੰ ਇਹਨਾਂ ਕੁੱਝ ਦਿਨਾਂ ਬਾਅਦ ਛੱਡ ਦੇਣਾ ਹੈ , ਇਸ ਨੂੰ ਤਾਂ ਭੋਰਾ ਵੀ ਅਫਸੋਸ ਨਹੀਂ ਹੁਣ ਇਸ ਪਾਪੀ ਨੂੰ ਇਸ ਧਰਤੀ ਤੇ ਨਹੀਂ ਛੱਡਣਾ ਚਾਹੀਦਾ । ਕਹਿਣ ਲੱਗਾ ਕਿ ਉਸ ਟਾਈਮ ਮੇਰੇ ਰਿਵਾਲਵਰ ਵਿੱਚ ਸਿਰਫ ਦੋ ਗੋਲੀਆਂ ਸਨ ਮੈਂ ਤੁਰੰਤ ਬਾਹਰ ਆ ਗਿਆਂ ਅਤੇ ਆਪਣੇ ਰਿਵਾਲਵਰ ਵਿੱਚ ਪੂਰੀਆਂ ਛੇ ਗੋਲੀਆਂ ਲੋਡ ਕਰ ਲਈਆਂ । ਮੈਂ ਅੰਦਰ ਆ ਗਿਆ ਤੇ ਮੌਕੇ ਦੀ ਉਡੀਕ ਕਰਨ ਲੱਗਾ । ਵੀਰ ਕਹਿੰਦਾ ਕਿ ਮੈਂ ਤਕਰੀਬਨ ਅੱਧਾ ਘੰਟਾਂ ਇੰਤਜਾਰ ਕੀਤੀ ਹੋਵੇਗੀ । ਜਦੋਂ ਮੇਰਾ ਦਾਅ ਲੱਗਾ ਮੈਂ ਬਿਨਾ ਘਬਰਾਹਟ ਦੇ ਉਸ ਦੀ ਬੈਰਕ ਦੇ ਅੱਗੇ ਗਿਆ ਅਤੇ ਫਾਇਰਿੰਗ ਕਰ ਦਿਤੀ । ਤਿੰਨ ਗੋਲੀਆਂ ਉਸ ਪਾਪੀ ਦੇ ਲੱਗੀਆਂ ਅਤੇ ਚੌਥੀ ਗੋਲ਼ੀ ਫਸ ਗਈ । ਵੀਰ ਕਹਿਦਾ ਮੈਂ ਉਸ ਦੇ ਗੋਲੀਆਂ ਬੜੀ ਨੇੜੇ ਤੋਂ ਮਾਰੀਆਂ ਹਨ ਪਾਪੀ ਬਚਣਾ ਤਾਂ ਨਹੀਂ ਚਾਹੀਦਾ । ਉਸ ਤੋਂ ਬਾਅਦ ਮੈਂਨੂੰ ਤਿੰਨ ਚਾਰ ਪੁਲਿਸ ਵਾਲਿਆਂ ਪਿੱਛੇ ਤੋਂ ਫੜ ਲਿਆ । ਵੀਰ ਹੱਸਦੇ ਕਹਿਣ ਲੱਗਾ ਕਿ ਪੁਲਿਸ ਵਾਲੇ ਮੈਂਨੂੰ ਫੜਦੇ ਹੋਏ ਕੰਬੀ ਜਾ ਰਹੇ ਸਨ । ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਘਬਰਾਉ ਨਾਂ ਮੈਂ ਜੋ ਕਰਨਾ ਸੀ ਉਹ ਕਰ ਦਿਤਾ ਹੁਣ ਤੁਸੀਂ ਆਪਣੀ ਕਾਰਵਾਈ ਕਰੋ ।
ਪੰਜ ਦਸ ਮਿੰਟਾ ਵਿੱਚ ਹੀ ਅਫਸਰਾਂ ਦਾ ਜਮਾਵੜਾ ਇਕੱਠਾ ਹੋ ਗਿਆ । ਉਹਨਾਂ ਮੈਂਨੂੰ ਪੁੱਛਿਆ ਕਿ ਤੁਹਾਡੇ ਕਿਹੜੀ ਜਥੇਬੰਦੀ ਨਾਲ਼ ਸਬੰਧ ਹਨ । ਮੈਂ ਕਿਹਾ ਕਿ ਕਿਸੇ ਨਾਲ਼ ਵੀ ਨਹੀਂ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਕ ਪਾੜਿਆ ਸੀ ਉਸ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਸੀ । ਮੇਰਾ ਜੋ ਕੰਮ ਸੀ ਉਹ ਮੈਂ ਕਰ ਦਿਤਾ ਹੈ ਤੁਸੀਂ ਆਪਣਾ ਕਰ ਲਵੋ । ਉਹਨਾਂ ਥੋੜੀ ਦੇਰ ਬਾਅਦ ਮੈਂਨੂੰ ਸਰਾਭਾ ਨਗਰ ਠਾਣੇ ਸ਼ਿਫਟ ਕਰ ਦਿਤਾ । ਉਥੋਂ ਮੈਂਨੂੰ ਸੀ ਆਈ ਏ ਸਟਾਫ ਲੈ ਗਏ । ਉਹਨਾਂ ਵੀ ਬੱਸ ਏਨਾਂ ਹੀ ਪੁੱਛਿਆ ਕਿ ਤੁਹਾਡੇ ਕਿਹੜੀ ਜਥੇਬੰਦੀ ਨਾਲ਼ ਸਬੰਧ ਹਨ ਮੈਂਨੂੰ ਕਿਸੇ ਨੇ ਵੀ ਕੁੱਝ ਨਹੀਂ ਕਿਹਾ । ਥੋੜੀ ਦੇਰ ਬਾਅਦ ਮੈਂਨੂੰ ਪਰਾਈਵੇਟ ਗੱਡੀ ਵਿੱਚ ਜੱਜ ਦੇ ਘਰ ਪੇਸ਼ ਕੀਤਾ ਗਿਆ ਤੇ ਉਹਨਾਂ ਮੈਂਨੂੰ ਏਥੇ ਜੇਹਲ ਭੇਜ ਦਿਤਾ ।
ਵੀਰ ਦਾ ਰੋਸ ਸੀ ਕਿ ਪੁਲਿਸ ਵਾਲਿਆਂ ਉਸ ਬਈਏ ਦੇ ਖਿਲਾਫ ਕਾਰਵਾਈ ਕਰਨ ਵਿੱਚ ਦੇਰੀ ਕਿਉਂ ਕੀਤੀ ? ਦੂਸਰਾ ਉਹਨਾਂ ਸਪੱਸਟ ਰੂਪ ਵਿੱਚ ਦੈਨਿਕ ਜਾਗਰਣ ਵਾਲਿਆਂ ਨੂੰ ਤਾੜਨਾ ਵੀ ਕੀਤੀ ਉਹ ਗਲਤ ਖਬਰਾਂ ਲਗਾ ਪੰਜਾਬ ਦਾ ਮਹੌਲ ਖਰਾਬ ਕਰਨ ਤੇ ਲੱਗੇ ਹੋਏ ਹਨ ਉਹਨਾਂ ਨੂੰ ਡੱਕਿਆ ਜਾਵੇ । ਉਹਨਾਂ ਕਿਹਾ ਕਿ ਹੁਣ ਉਹਨਾਂ ਦਾ ਕੇਸ ਸਮੂੰਹ ਪੰਥਕ ਜਥੇਬੰਦੀਆਂ ਲੜਨਗੀਆਂ । ਜਦ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣਾ ਕੇਸ ਹਵਾਰੇ ਦੇ ਪੈਟਰਨ ਤੇ (ਡੀਫੈਨਸਿਵ) ਲੜਨਾ ਚਾਹੁੰਦੇ ਹਨ ਜਾਂ ਰਾਜੋਆਣੇ ਦੇ ਪੈਟਰਨ ਤੇ ਤਾਂ ਵੀਰ ਦਾ ਸਪੱਸ਼ਟ ਜੁਆਬ ਸੀ ਕਿ ਉਹ ਆਪਣਾ ਕੇਸ ਡੀਫੈਨਸਿਵ ਲੜਨਾ ਚਾਹੁਣਗੇ । ਉਹਨਾਂ ਕਿਹਾ ਕਿ ਉਹਨਾਂ ਜੋ ਕਰਨਾ ਸੀ ਕਰ ਦਿਤਾ ਹੁਣ ਹਉਂਮੈ ਤਿਆਗ ਕੇ ਅਗਲੇ ਦੀ ਤਿਆਰੀ ਕਰਨੀ ਹੀ ਸਮਝਦਾਰੀ ਹੈ । ਉਹਨਾਂ ਨਾਲ਼ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਜੀ ਨੇ ਕਾਨੂੰਨੀ ਪੱਖਾਂ ਤੋਂ ਵਿਚਾਰਾਂ ਕੀਤੀਆਂ । ਵੀਰ ਤੇ ਧਾਰਾਵਾ 307/34, 25,27,449ਆਈ.ਪੀ.ਸੀ. ਦੀਆਂ ਲੱਗੀਆਂ ਹੋਈਆ ਹਨ । 307 ਦਾ ਮਤਲਬ ਇਰਾਦਾ ਕਤਲ, /34 ਦਾ ਮਤਲਬ ਕਿ ਦੋ ਜਣੇ ਸੀ, 25 ਤੇ 27 ਦਾ ਮਤਲਬ ਆਰਮਸ ਐਕਟ , 27 ਡਂੈਜਰਸ ਹੈ ਇਸ ਦਾ ਮਤਲਬ ਕਿ ਹੈਵੀ ਵੈਪਿਨ ਸਨ ਜਦੋਂ ਕਿ ਉਹਨਾਂ ਤਾਂ ਰਿਵਾਲਵਰ ਹੀ ਵਰਤਿਆ ਸੀ ।449 ਦਾ ਮਤਲਬ ਠਾਣੇ ਵਿੱਚ ਜਾ ਕੇ ਮਾਰਿਆ । ਵਕੀਲ ਸਾਹਿਬ ਨਾਲ਼ ਸਲਾਹ ਤੋਂ ਇਹ ਸਿੱਟਾ ਨਿਕਲਿਆ ਕਿ ਉਹ ਬਈਆ ਅਗਰ ਪੂਰਾ ਹੋ ਜਾਵੇ ਉਹ ਵੀਰ ਲਈ ਲਾਹੇਵੰਦ ਹੈ ।
ਬਾਹਰ ਆ ਕੇ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਮਨਦੀਪ ਸਿੰਘ ਨੂੰ ਗੋਲਡ ਮੈਡਲ ਨਾਲ਼ ਸਨਮਾਨ ਕਰਨ ਦਾ ਐਲਾਨ ਕੀਤਾ । ਇਸ ਮੌਕੇ ਬਲਜੀਤ ਸਿੰਘ ਕਾਲਾ ਨੰਗਲ, ਪਰਿਤਪਾਲ ਸਿੰਘ ਵੀਰ ਵੀ ਨਾਲ਼ ਗਏ ਸਨ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ 9872099100

No comments: