jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 11 September 2012

ਮਾਮਲਾ ਕੁਰਸੀਆਂ ਮੇਜਾਂ ਤੇ ਲੰਗਰ ਛਕਣ ਦਾ-------------ਪੁਜਾ ਦੇ ਧਾਨ ਤੇ ਵੀ ਆਈ ਪੀ ਲੰਗਰ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਮਤ ਮਾਰੀ-ਮਾਨ

www.sabblok.blogspot.com
ਅਨੰਦਪੁਰ ਸਾਹਿਬ, 11 ਸਤੰਬਰ (ਸੁਰਿੰਦਰ ਸਿੰਘ ਸੋਨੀ)ਬੀਤੇ ਕੱਲ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਮੋਕੇ ਅਧਿਕਾਰੀਆਂ ਵਲੋ ਕੁਰਸੀਆਂ ਮੇਜਾਂ ਤੇ ਲੰਗਰ ਛਕਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਅੱਜ ਇਸ ਸਬੰਧੀ ਸ਼੍ਰੋਮਣੀ ਅਕਾਲੀ ਦੱਲ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ,ਐਗਜੈਕਟਿਵ ਕਮੇਟੀ ਤੇ ਹੋਰ ਅਧਿਕਾਰੀਆਂ ਨੇ ਸਿੱਖ ਪੰਥ ਦੀ ਲੰਗਰ ਦੀ ਮਹਾਨ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਬੱਜਰ ਗੁਨਾਹ ਕੀਤਾ ਹੈ ਜਿਸ ਲਈ ਇਨਾਂ ਖਿਲਾਫ ਗੁਰਮਤਿ ਸਿਧਾਤਾਂ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਅਸਲ ਵਿਚ ਪੁਜਾ ਦਾ ਧਾਨ ਤੇ ਵੀ ਆਈ ਪੀ ਲੰਗਰ ਛਕ ਛਕ ਕੇ ਇਨਾਂ ਅਧਿਕਾਰੀਆਂ ਦੀ ਮੱਤ ਮਾਰੀ ਗਈ ਹੈ ਤੇ ਇਹ ਹੁਣ ਸ਼ਰੇਆਮ ਹੀ ਸਿੱਖੀ ਸਿਧਾਤਾਂ ਨਾਲ ਖਿਲਵਾੜ ਕਰੀ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਕੈਨੇਡਾ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਵਿਵਾਦ ਛਿੜਿਆ ਸੀ ਜਿਸ ਸਬੰਧੀ ਭਾਈ ਰਣਜੀਤ ਸਿੰਘ ਨੇ ਥੱਲੇ ਬੈਠ ਕੇ ਲੰਗਰ ਛਕਣ ਦੇ ਆਦੇਸ਼ ਦਿਤੇ ਸਨ। ਉਨਾਂ ਕਿਹਾ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਕਾਲ ਤਖਤ ਸਾਹਿਬ ਕੇ ਅਦੇਸ਼ਾਂ ਦਾ ਪਾਲਣ ਵੀ ਨਹੀ ਕਰਦੇ। ਜਦੋ ਉਨਾਂ ਤੋ ਪੁਛਿਆ ਗਿਆ ਕਿ ਇਸ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਾਰਵਾਈ ਕਰਨ ਲਈ ਕਹੋਗੇ? ਤਾਂ ਸ੍ਰ:ਮਾਨ ਨੇ ਕਿਹਾ ਕਿ ਜਿਹੜਾ ਜਥੇਦਾਰ ਰਾਧਾ ਸੁਆਮੀਆਂ ਵਲੋ ਗੁਰਦੁਆਰਾ ਢਾਹੇ ਜਾਣ ਤੇ ਉਨਾਂ ਨੂੰ ਕਲੀਨ ਚਿੱਟ ਦੇ ਸਕਦਾ ਹੈ ਉਸ ਤੋ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਇਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰੇਗਾ। ਉਨਾਂ ਕਿਹਾ ਕਿ ਜਿੰਨਾ ਚਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ:ਗੁਰਬਚਨ ਸਿੰਘ ਰਹਿਣਗੇ ਉਹ ਕੋਈ ਵੀ ਮਸਲਾ ਅਕਾਲ ਤਖਤ ਸਾਹਿਬ ਤੇ ਨਹੀ ਲਿਜਾਉਣਗੇ।

No comments: