jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 23 September 2012

ਅਖੌਤੀ ਸੰਤਾਂ ਦੇ ਕੌਤਕ

www.sabblok.blogspot.com

ਅਜ ਤੋ ਦੋ ਕੁ ਸਾਲ ਪਹਿਲਾਂ ਅਸੀਂ ਡੇਰਾਵਾਦ ਅਤੇ ਸੰਤਵਾਦ ਦੇ ਖਿਲਾਫ਼ ਇਹ ਗਰੁਪ ਖੋਲ ਕੇ ਸਿਖਾਂ ਨੂ ਜਾਗਰੂਕ ਕਰਨ ਦੀ ਮੁਹਿਮ ਸ਼ੁਰੂ ਕੀਤੀ ਸੀ ਤਾ ...ਹਰ ਰੋਜ ਸਾਨੂ ਲੋਕ ਆਕੇ ਗਾਲਾਂ ਕਢਦੇ ਹੁੰਦੇ ਸੀ .ਕਿ ਤੁਸੀਂ ਸਿਖ ਵਿਰੋਧੀ ਹੋ ਪੰਥ ਵਿਰੋਧੀ ਹੋ ...ਕਈ ਲੋਕ ਹੋਰਾਂ ਸਾਧਾਂ ਨੂ ਗਾਲਾਂ ਕਢਦੇ ਸੀ ਪਰ ਜਦੋਂ ਓਹਨਾ ਦੇ ਬਾਬਾ ਜੀ ਬਾਰੀ ਆਉਂਦੀ ਸੀ ਤਾ ਓਹ ਸਾਡੇ ਖਿਲਾਫ਼ ਹੋ ਜਾਂਦੇ ਸੀ... ਕਿ ਸਾਡੇ ਬਾਬਾ ਜੀ ਸਹੀ ਹਨ ਬਾਕੀ ਗਲਤ ਕਿਓਂ ਕਿ ਓਸਦੀ ਭਾਵਨਾ ਓਸ ਬਾਬੇ ਨਾਲ ਜੁੜੀ ਹੁੰਦੀ ਸੀ ..ਅਜ ਨਤੀਜਾ ਤੁਹਾਡੇ ਸਾਹਮਣੇ ਹੈ ਦਿਖਾ ਦੇਵੋ ਕੋਈ ਸਾਧ ਕੋਈ ਡੇਰੇ ਵਾਲਾ ਕੋਈ ਸੰਤ ਬਾਹਰ ਆਕੇ ਕਿਸੇ ਥਾਂ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਆਇਆ ? ਨਹੀ... ਕਦੇ ਆਪਣੇ ਠੰਡੇ ਦਿਮਾਗ ਨਾਲ ਸੋਚਿਓ ? ਕਿਓਂ ਕਿ ਡੇਰਾਵਾਦ ਵੀ ਨਸ਼ਿਆਂ ਵਾਂਗੂ ਇਹਨਾ ਏਜੇਂਸੀਆਂ ਨੇ ਫੈਲਾਇਆ ਹੋਇਆ ਹੈ ਸਿਖ ਨੂ ਗੁਰੂ ਗਰੰਥ ਸਾਹਿਬ ਨਾਲੋ ਤੋੜਨ ਦਾ ..ਜਿਸ ਵੀ ਸਾਧ ਸੰਤ ਨੇ ਗੁਰੂਘਰ ਦੇ ਬਰਾਬਰ ਅਪਨੀ ਨਿਜੀ ਜਾਇਦਾਦ ਡੇਰਾ ਬਣਾਇਆ ਹੋਇਆ ਓਹ ਗੁਰੂ ਘਰ ਦਾ ਸ਼ਰੀਕ ਹੈ ਦਿਖ ਭਾਵੇ ਓਸਦੀ ਸਿਖੀ ਵਾਲੀ ਕਿਓਂ ਨਾ ਹੋਵੇ ..ਅਜ ੧੨੦੦੦ ਹਜਾਰ ਦੇ ਕਰੀਬ ਸਾਧ ਹਨ ਪੰਜਾਬ ਵਿਚ ਦਿਖਾਓ ਇਕ ਵੀ ਸੰਤ ਸਾਧ ਭੋਰਿਆਂ ਵਿਚੋਂ ਬਾਹਰ ਨਿਕਲਿਆ ? ...ਬਾਦਲ ਸਰਕਾਰ ਨੂ ਵੋਟਾਂ ਵੀ ਇਹਨਾ ਡੇਰਿਆਂ ਦੇ ਸਾਧਾਂ ਨੇ ਹੀ ਪਵਾਈਆਂ ਹਨ ..ਅਜ ਹਰ ਜਗਾਹ ਸਿਖ ਅਪਨੇ ਤੌਰ ਤੇ ਲੜ ਰਿਹਾ ਹੈ .ਪਰ ਕਿਸੇ ਸਾਧ ਸੰਤ ਨੇ ਔਖੇ ਸਮੇ ਕੌਮ ਦਾ ਪੱਲਾ ਨਹੀ ਫੜਿਆ ..ਫੇਰ ਦੱਸੋ ਇਹਨਾ ਦਾ ਅਚਾਰ ਪਾਉਣਾ ਹੈ ..ਸੋ ਜੇਕਰ ਖਾਲਸਾ ਰਾਜ ਕਾਇਮ ਕਰਨਾ ਹੈ ਨਾਲ ਇਹਨਾ ਡੇਰਿਆਂ ਦਾ ਸਫਾਇਆ ਵੀ ਕਰਨਾ ਪੈਣਾ ਹੈ ...ਸੋ ਸਾਡੀ ਤਾ ਇਹੀ ਬੇਨਤੀ ਹੈ ਕਿ ਸਾਡਾ ਗੁਰ੍ਰੁ ਸਿਰਫ ਗੁਰੂ ਗਰੰਥ ਸਾਹਿਬ ਨਾ ਕਿ ਕੋਈ ਦੇਹਧਾਰੀ ..ਜਿਨੀ ਦੇਰ ਸਿਖ ਗੁਰ੍ਰੁ ਗਰੰਥ ਸਾਹਿਬ ਨਾਲ ਜੁੜਿਆ ਹੈ ਉਨੀ ਦੇਰ ਦੁਨੀਆ ਦੀ ਕੋਈ ਤਾਕਤ ਇਸ ਨੂ ਖਤਮ ਨਹੀ ਕਰ ਸਕਦੀ ........ਦਾਸ ਦਲਜੀਤ ਸਿੰਘ

No comments: