www.sabblok.blogspot.com
ਪੇਸ਼ੀ ਭੁਗਤਣ ਆਏ ਭਾਈ ਪਰਮਜੀਤ ਸਿੰਘ ਭਿਉਰਾ ਨੇ ਫੇਸਬੁੱਕ ਵਰਤਣ ਵਾਲੇ ਦੋਸਤਾਂ ਨੂੰ ਸਲਾਹ ਦਿੱਤੀ ਕਿ ਜਿਸ ਵਿਅਕਤੀ ਨੂੰ ਨਹੀਂ ਜਾਣਦੇ ਉਸ ਨਾਲ ਬਹੁਤੀ ਗੱਲਬਾਤ ਨਾ ਕਰਨ ਕਿਉਂਕਿ ਫੇਸਬੁੱਕ ਉਪਰ ਪੁਲੀਸ ਦੇ ਮੁਖ਼ਬਰ ਅਤੇ ਏਜੰਸੀਆਂ ਦੇ ਬੰਦੇ ਜਾਅਲੀ ਆਈ ਡੀ ਬਣਾ ਕੇ ਲੋਕਾਂ ਨੂੰ ਉਕਸਾ ਰਹੇ ਹਨ ।
ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਸਜ਼ਾ ਯਾਫ਼ਤਾ ਭਾਈ ਭਿਉਰਾ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਵੇਰ ਫੇਰ ਕਾਲਾ ਦੌਰ ਲੈ ਕੇ ਆ ਰਹੀ ਹੈ ਤੇ ਬੇਗੁਨਾਹ ਸਿੱਖਾਂ ਨੂੰ ਜਬਰੀ ਘਰੋਂ ਚੁੱਕ ਚੁੱਕ ਕੇ ਜੇਲ੍ਹਾਂ ਵਿੱਚਬੰਦ ਕਰੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਭਾਈ ਬਿੱਟੂ ਅਤੇ ਭਾਈ ਬੜਾ ਪਿੰਡ ਨਾਲ ਕੀਤਾ ਗਿਆ ਅਣਮਨੁੱਖੀ ਤਸ਼ੱਦਦ ਦੀ ਅਸੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਕੌਮ ਦੇ ਲੀਡਰਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਸਾਰੇ ਵਾਕਿਆਤ ਦੀ ਸੱਚਾਈ ਨੂੰ ਸੰਸਾਰ ਪੱਧਰ ਤੇ ਦੱਸਣ ਦਾ ਉਪਰਾਲਾ ਕੀਤਾ ਜਾਏ ਤੇ ਹੋਰ ਬੇਗੁਨਾਹ ਲੋਕਾਂ ਨੂੰ ਬਚਾਇਆ ਜਾਏ ।
No comments:
Post a Comment