www.sabblok.blogspot.com
ਬਾਬਾ ਤਾਰਾ ਸਿੰਘ (ਕਾਰ ਸੇਵਾ ਸੰਪ੍ਰਦਾ ਸਰਹਾਲੀ) ਜ਼ਿਲ੍ਹਾ ਅੰਮ੍ਰਿਤਸਰ ਇਹਨਾਂ ਨੇ ਸਕੂਲੀ ਪੜ੍ਹਾਈ ਨਹੀਂ ਸੀ ਕੀਤੀ। ਸਰਹਾਲੀ ਪਿੰਡ ਦਾ ਮੂਲਾ ਬਾਹਮਣ ਇਹਨਾਂ ਦਾ ਪਰਮ ਮਿੱਤਰ ਸੀ। ਉਸ ਕੋਲ ਬੈਠ ਕੇ ਸੰਤਾਂ ਨੇ ਬਾਹਮਣੀ ਮੱਤ, ਸੁੱਚ-ਭਿੱਟ, ਵਹਿਮ-ਭਰਮ, ਰੁੱਤਾਂ, ਕਰੁੱਤਾਂ, ਵਾਰ-ਕਵਾਰ ਸਿੱਖੇ ਸੀ। ਇਹ ਬੋਝ ਉਹਨਾਂ ਨੇ ਅਖ਼ੀਰ ਤਕ ਚੁੱਕੀ ਰੱਖਿਆ। ਪਿਤਾ ਮੰਗਲ ਸਿੰਘ ਜੀ ਜੋ ਅਖੰਡ ਪਾਠੀ ਹੁੰਦਿਆਂ ਹੋਇਆਂ ਵੀ ਜਾਤਾਂ-ਪਾਤਾਂ ਵਿਚ ਵਹਿਮਾਂ-ਭਰਮਾਂ ਵਿਚ, ਸੁੱਚ ਭਿੱਟ ਵਿਚ ਫਸੇ ਹੋਏ ਸਨ। ਪਿਤਾ ਦਾ ਹੁਕਮ ਪਾ ਕੇ ਸੰਤਾਂ ਨੇ ਪਿੰਡ ਸਰਹਾਲੀ ਵਿਖੇ ਹੀ ਪੰਜਵੇਂ ਪਾਤਸ਼ਾਹ ਦਾ ਸਰੋਵਰ ਬਣਾਉਣਾ ਸ਼ੁਰੂ ਕਰ ਦਿੱਤਾ। ਉਹਨਾ ਦਿਨਾਂ ਵਿਚ ਪੈਸਾ ਬਹੁਤ ਘੱਟ ਸੀ। ਹੌਲੀ-ਹੌਲੀ ਕੰਮ ਚੱਲਣ ਲੱਗਾ। ਪਿੰਡ ਦੇ ਲੋਕ ਕੁਝ ਹੱਕ ਵਿਚ ਤੇ ਕੁਝ ਖਿਲਾਫ਼। ਪੱਕੇ ਤੌਰ ‘ਤੇ ਸਿੰਘ, ਬਾਬਿਆਂ ਕੋਲ ਆਉਣ ਲੱਗੇ। ਪਹਿਲੇ ਇਕ ਜੀਪ ਤੇ ਫਿਰ ਇਕ ਗੱਡੀ ਸ਼ਿਵਰਲੈਟ ਸੰਤਾਂ ਕੋਲ ਆ ਗਈ। ਹੌਲੀ-ਹੌਲੀ ਡੇਰੇ ਬਣਨ ਲੱਗੇ ਵਧਣ ਲੱਗੇ। ਮੇਰੇ ਫੁੱਫੜ ਜੀ ਪਿੰਡ ਪੱਖੋਪੁਰ ਦੇ ਰਹਿਣ ਵਾਲੇ ਮੈਨੂੰ ਨਾਲ ਲੈ ਕੇ ਸੰਤਾਂ ਕੋਲ ਚਲੇ ਗਏ ਮੈਂ ਪੈਸੇ ਰੱਖ ਕੇ ਸੰਤਾਂ ਨੂੰ ਮੱਥਾ ਟੇਕਿਆ (ਪਾਠਕ ਹੈਰਾਨ ਨਾ ਹੋਣ ਇਹ ਗੱਲ ਅੱਜ ਤੋਂ 32 ਸਾਲ ਪਹਿਲਾਂ ਦੀ ਹੈ, ਹੁਣ ਤਾਂ ਮੇਰੇ ਵਾਸਤੇ ਕੇਵਲ ਤੇ ਕੇਵਲ ‘‘ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ’’ ਹੀ ਸੰਤ ਹਨ, ਬ੍ਰਹਮਗਿਆਨੀ ਹਨ, ਪੂਰਨ ਸਮਰੱਥ ਹਨ, ਨਿਰੰਕਾਰ ਪ੍ਰਮਾਤਮਾ ਹਨ) ਮੇਰੇ ਵੱਲ ਸੰਤਾਂ ਨੇ ਬੜੇ ਧਿਆਨ ਨਾਲ ਦੇਖਿਆ ਅਤੇ ਕਹਿਣ ਲੱਗੇ ਕਿ ਇਹਨੂੰ ਸਾਡੇ ਕੋਲ ਰਹਿਣ ਦਿਉੇ ਇਥੇ ਹੋਰ ਵੀ ਸਿੰਘ ਪੜ੍ਹਦੇ ਹਨ, ਇਹਨੂੰ ਵੀ ਪੜ੍ਹਾਵਾਂਗੇ। ਗੱਲ ਬਹੁਤ ਲੰਮੀ ਹੈ ਸੰਖੇਪ ਕਰਦਾ ਜਾਵਾਂ ਕਿ ਮੈਂ ਉਥੇ ਕੇਵਲ ਇਕ ਸਾਲ ਹੀ ਪੜ੍ਹਿਆ ਪਰ ਨਾਨਕ ਸ਼ਾਹੀ ਟੋਕਰੀ ਤਿੰਨ ਸਾਲ ਢੋਈ। ਕਿਉਂਕਿ ਗੁਰਬਾਣੀ ਦੀ ਗੱਲ ਉੁਥੇ ਨਾ ਮਾਤਰ ਹੀ ਸੀ। ਟੋਕਰੀ ਦਾ ਕੰਮ ਜ਼ੋਰਾਂ ਸ਼ੋਰਾਂ ‘ਤੇ ਸੀ। ਉਹ ਸੇਵਾ ਦੀ ਟੋਕਰੀ ਦਾਸ ਨੇ ਜਿਸ ਤਰੀਕੇ ਨਾਲ ਢੋਈ, ਇਹ ਉਸ ਵਕਤ ਦੇ ਨਾਲ ਦੇ ਸਾਥੀ ਜੋ ਜਿਊਂਦੇ ਜਾਗਦੇ ਹਨ ਉਹਨਾਂ ਦਾ ਦੱਸਣਾ ਜ਼ਿਆਦਾ ਠੀਕ ਹੋਵੇਗਾ ਮੈਂ ਤਾਂ ਇਸ਼ਾਰਾ ਮਾਤਰ ਕਰਾਂਗਾ ਕਿ ਨਾ ਦਿਨੇ ਟੇਕ ਨਾ ਰਾਤ ਸਵੇਰ ਤੋਂ ਸਾਮ ਤਕ ਟੋਕਰੀ ਢੋਣੀ ਰਾਤ ਨੂੰ ਸੰਤਾਂ ਦੀ ਮੁੱਠੀ ਚਾਪੀ ਦੀ ਸੇਵਾ ਘੰਟਿਆਂ ਬੱਧੀ ਕਰਨੀ। ਸੰਤਾਂ ਨੇ ਵੀ ਹੱਲਾਸ਼ੇਰੀ ਦਿੰਦੇ ਰਹਿਣਾ ਕਿ ਤਕੜੇ ਹੋ ਕੇ ਸੇਵਾ ਕਰ ਲਉ ਇਹ ਸੇਵਾ ਨਹੀਂ ਜੇ ਲੱਭਣੀ। ਇਹ ਸੁਣ ਕੇ ਹੋਰ ਵੀ ਸਰੀਰ ਨੂੰ ਕੋਹਣਾ, ਤੋੜਨਾ ਕਿ ਐਸਾ ਨਾ ਹੋਵੇ ਕਿ ਇਹ ਸੇਵਾ ਖੰਭ ਲਾ ਕੇ ਉੱਡ ਜਾਵੇ ਮੁੜਕੇ ਲੱਭੇ ਹੀ ਨਾ। ਸੋ ਰਾਤ ਦਿਨ ਇਕ ਕਰ ਛੱਡਿਆ ਤਿੰਨ ਸਾਲ ਘਰ ਬਾਰ ਤਿਆਗ ਛੱਡਿਆ। ਉਥੋਂ ਦਾ ਅੱਖੀਂ ਡਿੱਠਾ ਹਾਲ ਉਥੇ ਪੰਜ ਪਿਆਰੇ ਅੰਮ੍ਰਿਤ ਵੀ ਖੰਟੇ ਬਾਟੇ ਦਾ ਛਕਾਉਂਦੇ ਸੀ। ਪਰ ਸੰਤ ਬਾਬਾ ਤਾਰਾ ਸਿੰਘ ਜਾਤ ਪਾਤ ਦੇ ਪੱਕੇ ਹਾਮੀ ਸੀ। ਮਜ਼੍ਹਬੀ ਨੂੰ ਹਮੇਸ਼ਾ ਵੱਖ ਅੰਮ੍ਰਿਤ ਛਕਾਉਂਦੇ, ਮਜ਼੍ਹਬੀ ਨੂੰ ਨੇੜੇ ਵੀ ਨਹੀਂ ਸੀ ਲੱਗਣØ ਦਿੰਦੇ। ਲੰਗਰ ਵਿਚ ਮਜ਼੍ਹਬੀਆਂ ਦੇ ਭਾਂਡੇ ਵੱਖਰੇ ਰੱਖੇ ਜਾਂਦੇ ਸਨ ਅਤੇ ਪੈਰਾਂ ਨਾਲ ਭਾਂਡੇ ਰੇੜ ਕੇ ਮਜ਼੍ਹਬੀ ਸਿੰਘਾਂ ਦੇ ਅੱਗੇ ਸੁੱਟ ਜਾਂਦੇ ਸਨ। ਮਜ਼੍ਹਬੀ ਜੇ ਕਿਤੇ ਬਿਬੇਕੀਆਂ ਦੇ ਨਲਕੇ ਤੋਂ ਪਾਣੀ ਪੀ ਲੈਦਾ ਸੀ ਤਾਂ ਉਸ ਨਲਕੇ ਉੱਪਰ ਬਾਲਣ ਸੁੱਟ ਕੇ ਅੱਗ ਵਿਚ ਸਾੜ ਕੇ ਮਾਂਜ ਕੇ ਪਵਿੱਤਰ ਕਰਨ ਦਾ ਸਾਨੂੰ ਬਾਬਿਆਂ ਦਾ ਹੁਕਮ ਸੀ। ਸੰਤਾਂ ਦਾ ਪੱਕਾ ਬਿਬੇਕ ਸੀ (ਅਸਲ ਬਿਬੇਕ ਕੀ ਹੈ?) ਇਸੇ ਪੁਸਤਕ ਵਿਚ ਪਿੱਛੇ ਜ਼ਿਕਰ ਕਰ ਆਇਆ ਹਾਂ। ਅਸੀਂ ਵੀ ਸੰਤਾਂ ਦੇ ਨਾਲ ਰਹਿੰਦੇ ਪੱਕੇ ਬਿਬੇਕੀ ਸਾਂ। ਸੰਤ ਕਿਤੇ ਵੀ ਚਲੇ ਜਾਂਦੇ ਕਿਤਿਉਂ ਕੁਝ ਨਾ ਖਾਂਦੇ ਅਤੇ ਅਸੀਂ ਮਰਨ ਕਿਨਾਰੇ ਭਾਵੇਂ ਪਹੁੰਚ ਜਾਂਦੇ ਪਰ ਕਿਤਿਉਂ ਅੰਨ ਜਲ ਮੂੰਹ ਨਾ ਲਾਉਂਦੇ। ਚੰਮ ਦੀ ਬੋਕੀ ਵਾਲੇ ਨਲਕੇ ਤੋਂ ਕਿਤਿਉਂ ਪਾਣੀ ਦੀ ਘੁੱਟ ਅਸੀਂ ਨਹੀਂ ਸੀ ਪੀ ਸਕਦੇ। ਨਲਕੇ ਤੋਂ ਪਾਣੀ ਲੈਣ ਤੋਂ ਪਹਿਲਾਂ ਸਾਨੂੰ ਹਿਸਟਰੀ ਆਫ਼ ਬੋਕੀ ਪਤਾ ਕਰਨੀ ਪੈਂਦੀ। ਅਸੀਂ ਡੇਰਿਆਂ ਦੇ ਨਲਕਿਆਂ ਤੋਂ ਪਾਣੀ ਪੀਂਦੇ ਜਾਂ ਖੂਹਾਂ ਵਿਚੋਂ ਜਿਥੇ ਟੁੱਟੇ ਛਿੱਤਰ ਆਦਿ ਡਿੱਗੇ ਹੁੰਦੇ ਉਥੋਂ ਪੀਂਦੇ ਜਾਂ ਨਹਿਰਾਂ ਖਾਲਾਂ ਵਿਚੋਂ, ਜਿਸ ਵਿਚ ਡੰਗਰਾਂ ਦਾ ਗੋਹਾ ਅਤੇ ਮਲ ਮੂਤਰ ਵੀ ਸ਼ਾਮਲ ਹੁੰਦਾ ਉਹ ਪਾਣੀ ਪੀਣ ਵਾਸਤੇ ਸਾਨੂੰ ਸੰਤਾਂ ਦਾ ਹੁਕਮ ਸੀ। ਅਸੀਂ ਭਾਂਡਿਆਂ ਨੂੰ ਮਾਂਜ ਕੇ ਉਹਨਾਂ ਵਿਚ ਅੱਗ ਪਾ ਕੇ ਮਸਾਂ ਉਹਨਾਂ ਨੂੰ ਪਵਿੱਤਰ ਕਰਦੇ। ਸੰਤਾਂ ਦਾ ਹੁਕਮ ਮੰਨ ਕੇ ਅਸੀਂ ਕੋਈ 8-9 ਇੰਚੀ ਗਾਤਰੇ ਵਾਲੀ ਕ੍ਰਿਪਾਨ ਨਹੀਂ ਸੀ ਪਾਉਂਦੇ ਕੇਵਲ ਡੇਢ ਇੰਚੀ ਖੰਡਾ ਕਿਰਪਾਨ ਕੰਘੇ ਨਾਲ ਬੰਨ੍ਹ ਕੇ ਸਿਰ ਵਿਚ ਹੀ ਰੱਖੀ ਰੱਖਦੇ। ਪੰਜਾਂ ਕੱਕਿਆਂ ਦੇ ਨਾਲ ਇਕ ਖੰਡਾ ਵੀ ਰੱਖਣ ਦਾ ਸੰਤਾਂ ਦਾ ਉਚੇਚਾ ਹੁਕਮ ਸੀ। ਰਾਤ ਨੂੰ ਸੰਤ, ਸਿੱਧਾ ਜਿਹਾ ਕੀਰਤਨ ਵੀ ਕਰਦੇ। ਕੀਰਤਨ ਦੌਰਾਨ ਬਾਹਮਣੀ ਮਤਾਂ ਦਾ ਪ੍ਰਚਾਰ ਜ਼ਿਆਦਾ ਕਰਮ-ਕਾਂਡੀ, ਮਨਘੜ੍ਹਤ ਕਹਾਣੀਆਂ ਜ਼ਿਆਦਾ ਸੁਣਾਉਂਦੇ ਸਨ ਤੇ ਗੁਰਮਤਿ ਦੀ ਗੱਲ ਬਹੁਤ ਘੱਟ। ਅਸੀਂ ਕਦੇ ਕਦਾਈਂ ਕਿਸੇ ਦਿਨ ਦਿਹਾਰ ‘ਤੇ ‘‘ਗੁਰੂ ਗ੍ਰੰਥ ਸਾਹਿਬ ਜੀ’’ ਨੂੰ ਰਸਮੀ ਮੱਥਾ ਟੇਕ ਲਿਆ ਕਰਦੇ ਸੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਗੁਰੂ ਜੀ ਕੀ ਹਨ? ਗੁਰੂ ਪੰਥ ਜਾਂ ਅਕਾਲ ਤਖਤ ਸਾਹਿਬ ਦਾ ਤਾਂ ਉਥੇ ਕਦੇ ਨਾਂ ਵੀ ਨਹੀਂ ਸੀ ਸੁਣਿਆ। ਅਸੀਂ ਉਥੇ ਆਪਣਾ ਵੱਖਰਾ ਹੀ ਪੰਥ ਬਣਾ ਕੇ ਬੈਠੇ ਹੋਏ ਸੀ। ਅਸੀਂ ਉਥੇ ‘‘ਗੁਰੂ ਨਾਨਕ ਦੇਵ ਜੀ’’ ਦੇ ਸਭ ਤੋਂ ਵੱਡੇ ਪਵਿੱਤਰ ਸਿੱਖ ਹੋਣ ਦਾ ਭਰਮ ਪਾਲੀ ਬੈਠੇ ਸੀ ਅਤੇ ਧਰਮਰਾਜ ਨੂੰ ਦਿਖਾਉਣ ਵਾਸਤੇ ਨਾਨਕਸ਼ਾਹੀ ਟੋਕਰੀ ਦਾ ਸਰਟੀਫ਼ਿਕੇਟ ਹਰ ਵੇਲੇ ਸਾਡੀ ਜੇਬ ਵਿਚ ਪਿਆ ਰਹਿੰਦਾ। ਸੰਤਾਂ ਵੱਲੋਂ ਸਾਨੂੰ ਇਹ ਅਕਸਰ ਕਿਹਾ ਜਾਂਦਾ ਕਿ ਦੇਖੋ ਸਿੰਘੋ! ਇਹ ਧਰਤੀ ਸਾਧਾਂ ਸੰਤਾਂ ਦੀ ਬੱਧੀ ਖੜ੍ਹੀ ਹੈ ਜੇ ਸਾਧ ਸੰਤ ਨਾ ਹੋਣ ਤਾਂ ਧਰਤੀ ਗਰਕ ਹੋ ਸਕਦੀ ਹੈ। ਗੁਰਮਤਿ ਦੇ ਉਲਟ ਵਰਾਂ ਸਰਾਪਾਂ ਦੀ ਗੱਲ ਵੀ ਉਥੇ ਬੜੀ ਚਲਦੀ ਸੀ। ਸੰਤਾਂ ਦੀ ਸ਼ੋਭਾ ਦੂਰ ਤਕ ਫੈਲ ਗਈ। ਬੰਬੇ ਕਲਕੱਤੇ ਵੀ ਉਗਰਾਹੀਆਂ ਵਾਸਤੇ ਚਲੇ ਜਾਂਦੇ। ਕਈ ਸੇਠ ਵੀ ਉਹਨਾਂ ਕੋਲ ਦਰਸ਼ਨਾਂ ਵਾਸਤੇ ਆਉਂਦੇ। ਹੋਰ ਜ਼ਿਲ੍ਹਿਆਂ ਵਿਚ ਵੀ ਸੰਤਾਂ ਨੇ ਕਾਰ ਸੇਵਾ ਕਰਵਾਈ। ਇੱਧਰ ਮੇਰੇ ਘਰ ਵਾਲੇ ਮਾਂ ਬਾਪ ਸੋਚਦੇ ਕਿ ਮੁੰਡੇ ਨੂੰ ਕਈ ਸਾਲ ਹੋ ਗਏ ਸੰਤਾਂ ਕੋਲ ਗਿਆਂ ਮੁੜਿਆ ਨਹੀਂ ਉਹਨੂੰ ਘਰ ਵਾਪਸ ਲੈ ਆਈੲਂੇ। ਸਲਾਹ ਕਰਕੇ ਮਾਤਾ ਜੀ ਅਤੇ ਨਾਨੀ ਜੀ ਮੈਨੂੰ ਵਾਪਸ ਲਿਆਉਣ ਵਾਸਤੇ ਸਰਹਾਲੀ ਸੰਤਾਂ ਕੋਲ ਜਾ ਬੇਨਤੀ ਕੀਤੀ। ਸੰਤ ਕਹਿੰਦੇ ਤੁਸੀਂ ਜਾਉ ਮੈਂ ਮੁੰਡੇ ਨਾਲ ਗੱਲ ਕਰ ਲਵਾਂ ਬਾਬਾ ਜੀ ਨਵੇਂ ਪੜਾ ‘ਤੇ ਡੇਰੇ ਆ ਗਏ, ਆਉਂਦਿਆਂ ਸਾਰਿਆਂ ਸਿੰਘਾਂ ਨੂੰ ਇਕੱਠਿਆਂ ਕੀਤਾ ਅਤੇ ਸੰਤ ਕਹਿੰਦੇ ਕਿ ਇਕ ਦੋ ਸਿੰਘ ਇਥੋਂ ਚਲੇ ਜਾਣਾ ਚਾਹੁੰਦੇ ਹਨ ਜੇ ਸਾਡੇ ਕੋਲ ਨਾ ਰਹੋਗੇ ਤਾਂ ਅਸੀਂ ਤੁਹਾਨੂੰ ਅਗਲੇ ਜਨਮ ਵਿਚ ਖੋਤੇ ਬਣਾ ਕੇ ਵਾਹ ਲਵਾਂਗੇ। ਮੈਂ ਦਿਲ ਵਿਚ ਸੋਚਿਆ ਕਿ ਦੇਖੋ ਊਠ ਕਿਸ ਕਰਵਟ ਬੈਠਦਾ ਹੈ। ਉਠ ਕੇ ਕੇਵਲ ਇਤਨਾ ਹੀ ਕਿਹਾ ਕਿ ਮੈਨੂੰ ਛੁੱਟੀ ਦੇ ਦਿਉ, ਮੈਂ ਇਥੋਂ ਚਲੇ ਜਾਣਾ ਹੈ। ਸੰਤਾਂ ਨੇ ਕਿਰਾਇਆ ਭਾੜਾ ਪੁੱØਛਿਆ। ਮੈਂ ਆਪਣਾ ਕਛਹਿਰਾ ਪਰਨਾ ਚੁੱਕਿਆ ਅਤੇ ਬੱਸ ਬੈਠ ਕੇ ਕਈ ਸੋਚਾਂ ਸੋਚਦਾਂ ਵਾਪਸ ਆ ਗਿਆ। ਇਹ ਸੋਚ ਕੇ ਸੰਤਾਂ ਨੇ ਨਾਰਾਜ਼ ਹੋ ਕੇ ਮੈਨੂੰ ਘਰੇ ਭੇਜਿਆ ਹੈ। ਸ਼ਾਇਦ ਮੇਰੀ ਰਾਤ ਦਿਨ ਢੋਈ ਹੋਈ ਨਾਨਕਸ਼ਾਹੀ ਟੋਕਰੀ (ਸੱਚਖੰਡ ਦੀ ਰਾਹਦਾਰੀ) ਉਥੇ ਹੀ ਸੰਤਾਂ ਨੇ ਰੱਖ ਲਈ ਹੋਵੇ ਮੈਂ ਆਪਣੇ ਭਲੇ ਵਾਸਤੇ ਵੱਧ ਤੋਂ ਵੱਧ ਨਿੱਤਨੇਮ, ਗੁਰਬਾਣੀ ਵਿਚਾਰ ਵਿਚਾਰ ਕੇ ਪੜ੍ਹਨੀ ਸ਼ੁਰੂ ਕੀਤੀ। ਸਰਕਾਰੀ ਸਰਵਿਸ ਦੌਰਾਨ ਵੀ ਵੱਧ ਤੋਂ ਵੱਧ ਗੁਰਬਾਣੀ ਪੜ੍ਹਨ, ਕਥਾ, ਕੀਰਤਨ ਸੁਣਨ ਦੇ ਮੌਕੇ ਬਣਦੇ ਰਹੇ। ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਕਥਾ ਸੁਣਨ ਦੇ ਕਈ ਸਾਲ ਅਵਸਰ ਬਣਦੇ ਰਹੇ। ਨਿਮਰਤਾ ਦੇ ਪੁੰਜ ਸਿੱਖ ਵਿਦਵਾਨ ਪ੍ਰੋ: ਸਾਹਿਬ ਸਿੰਘ ਜੀ ਦਾ ਗੁਰਬਾਣੀ ਵਿਆਕਰਣ ਅਤੇ ‘‘ਗੁਰੂ ਗ੍ਰੰਥ ਸਾਹਿਬ ਜੀ ਦਰਪਣ’’ ਦੀਆਂ 10 ਪੋਥੀਆਂ ਲਿਆਂਦੀਆਂ ਪੜ੍ਹੀਆਂ ਵਿਚਾਰੀਆਂ। ਨਿਮਰਤਾ ਦੇ ਪੁੰਜ ਇਸ ਕਰਕੇ ਲਿਖਿਆ ਹੈ ਕਿ ਪ੍ਰੋ: ਸਾਹਿਬ ਸਿੰਘ ਨੇ ਸਾਰੀ ਜ਼ਿੰਦਗੀ ਗਿਆਨੀ ਜਾਂ ਸੰਤ ਅੱਖਰ ਆਪਣੇ ਨਾਮ ਨਾਲ ਨਹੀਂ ਲੱਗਣ ਦਿੱਤਾ ਇਥੇ ਅਨਪੜ੍ਹ ਸਾਧ ਫੋਕੇ ਬ੍ਰਹਮਗਿਆਨੀ ਬਣੇ ਫਿਰਦੇ ਹਨ। ਤੋਂ ਖੈਰ! ਇਸ ਬਾਰੇ ਖੁੱਲ੍ਹੀ ਵਿਚਾਰ ਹੱਥਲੀ ਪੁਸਤਕ ਅੰਦਰ ਪਿੱਛੇ ਹੋ ਚੁੱਕੀ ਹੈ। ਗੁਰਬਾਣੀ ਸਮਝਣ ਦੀ ਕੋਸ਼ਿਸ਼ ਤੋਂ ਬਾਅਦ ਪਤਾ ਲੱਗਾ ‘‘ਤਬ ਜਾਨੋਂਗੇ ਜਬ ਉਘਰੇਗੋ ਪਾਜ।।’’ ਸਾਧਾਂ ਦਾ ਪਾਜ ਉਗੜ ਗਿਆ ਕਿ ਸਾਰੇ ਸਾਧ ਤਾਂ ਗੁਰੂ ਦੇ ਕਹੇ ਦੇ ਉਲਟ ਚੱਲ ਰਹੇ ਹਨ ਇਹਨਾਂ ਨੇ ਤਾਂ ਸਿੱਖ ਸਿਧਾਂਤਾਂ ਨੂੰ ਰੋਲ ਕੇ ਰੱਖ ਦਿੱਤਾ ਹੈ ਇਹਨਾਂ ਤਾਂ ਮਨਮਰਜ਼ੀਆਂ ਕੀਤੀਆਂ ਹਨ। ਇਹ ਤਾਂ ਧਰਮ ਦੇ ਨਾਂ ‘ਤੇ ਫੋਕੇ ਕਰਮ-ਕਾਂਡ ਨੂੰ ਅਤੇ ਬ੍ਰਾਹਮਣੀ ਮੱਤਾਂ ਨੂੰ ਹੀ ਪ੍ਰਚਾਰੀ ਜਾ ਰਹੇ ਹਨ ਜਿਨ੍ਹਾਂ ਫੋਕੇ ਕਰਮ-ਕਾਂਡਾਂ ਵਿਚੋਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕੱਢਿਆ ਇਹ ਧੱਕੇ ਮਾਰ ਮਾਰ ਕੇ ਉਹਨਾਂ ਕਰਮ-ਕਾਂਡਾਂ ਵਿਚ ਹੀ ਫਿਰ ਸੁੱਟੀ ਜਾ ਰਹੇ ਹਨ। ਸੰਤ ਚੜ੍ਹਾਈ ਕਰ ਗਏ ਪੱਗ ਸੰਤਾਂ ਦੇ ਸਕੇ ਭਰਾ ਬਾਬਾ ਚਰਨ ਸਿੰਘ ਨੂੰ ਬੱਝ ਗਈ। ਬਾਬਾ ਘੋਲਾ ਸਿੰਘ ਨੇ ਸਾਰਿਆਂ ਦੇ ਸਾਹਮਣੇ ਆਖਿਆ ਕਿ ਅਸੀਂ ਜਿਸ ਤਰ੍ਹਾਂ ਬਾਬਾ ਜੀ ਨਾਲ ਰਹੇ ਹਾਂ ਉਸੇ ਤਰ੍ਹਾਂ ਹੀ ਇਹਨਾਂ ਬਾਬਿਆਂ ਨਾਲ ਰਹਾਂਗੇ ਪਰ ਕੁਝ ਦਿਨ ਬਾਅਦ ਹੀ ਪੁਆੜੇ ਪੈ ਗਏ। ਬਾਬਾ ਘੋਲਾ ਸਿੰਘ ਪੱਖੀ ਸਿੰਘਾਂ ਨੇ ਹੜਤਾਲ ਕਰ ਦਿੱਤੀ (ਕੰਮ ਛੋੜ ਹੜਤਾਲ) ਇਕੱਠੇ ਹੋਏ ਫੈਸਲਾ ਹੋਣ ਲੱਗਾ ਬਾਬਾ ਚਰਨ ਸਿੰਘ ਨੇ ਸਿਰ ਤੋਂ ਪੱਗ ਲਾਹ ਕੇ ਘੋਲਾ ਸਿੰਘ ਵੱਲ ਵਗ੍ਹਾ ਮਾਰੀ। (ਇਹ ਲੈ ਤੂੰ ਪੱਗ ਦਾ ਹੀ ਭੁੱਖਾ ਹੈਂ ਨਾ?) ਭਾਈ ਬਚਿੱਤਰ ਸਿੰਘ ਨੇ ਓਹੀ ਪੱਗ ਜ਼ਮੀਨ ਤੋਂ ਚੁੱਕ ਕੇ ਬਾਬਾ ਚਰਨ ਸਿੰਘ ਦੇ ਸਿਰ ‘ਤੇ ਫਿਰ ਬੰਨ੍ਹ ਦਿੱਤੀ। (ਮੈਨੂੰ ਕਈ ਵਾਰ ਕਹਿੰਦੇ ਤੂੰ ਬਾਬਾ ਤਾਰਾ ਸਿੰਘ ਕੋਲ ਵੀ ਰਿਹਾ ਤੇ ਉਹਨਾਂ ਨੂੰ ਮੰਨਦਾ ਨਹੀਂ) ਮੈਂ ਕਿਹਾ ਤੁਸੀਂ ਕੀ ਮੰਨਿਆ ਹੈ? ਜੇ ਮੈਂ ਨਹੀਂ ਮੰਨਿਆ ਤਾਂ ਮੰਨਿਆ ਤੁਸੀਂ ਵੀ ਨਹੀਂ। ਮੈਂ ਤਾਂ ਇਕ ਨੂੰ ਹੀ ਮੰਨਣਾ ਹੈ। ‘‘ਗੁਰੂ ਨਾਨਕ ਦੇਵ ਜੀ’’ ਦੇ ਵਿਚਾਰ ਹੋਰ ਹਨ ਬਾਬਾ ਤਾਰਾ ਸਿੰਘ ਦੇ ਵਿਚਾਰ ਹੋਰ ਸਨ। ‘‘ਸਭ ਤੇ ਵਡਾ ਸਤਿਗੁਰੂ ਨਾਨਕ:::’’।। ਮੈਂ ਗੁਰੂ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ। ਮੈਨੂੰ ਕਹਿੰਦੇ ਜੇ ਬਾਬਾ ਤਾਰਾ ਸਿੰਘ ਨਾ ਹੁੰਦਾ ਤਾਂ ਤੂੰ ਇਥੇ ਨਾ ਹੁੰਦਾ। ਮੈਂ ਕਿਹਾ ਜੇ ‘‘ਗੁਰੂ ਗ੍ਰੰਥ ਸਾਹਿਬ’’ ਨਾ ਹੁੰਦੇ ਤਾਂ ਨਾ ਤੁਸੀਂ, ਨਾ ਕੋਈ ਤੁਹਾਡਾ ਡੇਰਾ, ਨਾ ਕੋਈ ਗੁਰਦੁਆਰਾ ਇਥੇ ਕੱਖ ਵੀ ਨਾ ਹੁੰਦਾ। ਤੋ ਖ਼ੈਰ ਪੱਗ ਦਾ ਰੌਲਾ ਪੈ ਗਿਆ ਵੱਖਰੇ ਵੱਖਰੇ ਹੋ ਗਏ। ਬਾਬਾ ਤਾਰਾ ਸਿੰਘ ਜੀ ਦੀ ਪੀੜ੍ਹੀ ਇਕ ਦਮ ਵੱਧ ਗਈ ਪਤਾ ਨਹੀਂ ਕਿੰਨੀਆਂ ਕੁ ਪੱਗਾਂ ਕਿਹਨੂੰ ਕਿਹਨੂੰ ਬੱਝ ਗਈਆਂ। ਅੱਗੇ ਹੋਰ ਕੀ ਕੁਝ ਬਣਨਾ ਹੈ। ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। .........ਸੁਖਵਿੰਦਰ ਸਿੰਘ 'ਸਭਰਾ'

No comments:
Post a Comment