jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 12 September 2012

ਜਿਲ•ਾ ਪ੍ਰਸ਼ਾਸ਼ਨ ਤੋਂ ਬਾਬਾ ਫਰੀਦ ਜੀ ਦੇ ਮੇਲੇ ਤੇ ਲੱਚਰ ਪ੍ਰੋਗਰਾਮ ਬੰਦ ਕਰਵਾਉਣ ਦੀ ਮੰਗ

www.sabblok.blogspot.com

ਫ਼ਰੀਦਕੋਟ, 1੩ ਸਤੰਬਰ () – ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਜਿਲਾ• ਪ੍ਰਸ਼ਾਸ਼ਨ ਵੱਲੋਂ 23 ਸਤੰਬਰ ਦੀ ਰਾਤ ਨੂੰ ਸੱਭਿਆਚਾਰ ਦੇ ਨਾਮ ਤੇ ਕਰਵਾਏ ਜਾਂਦੇ ਲੱਚਰ ਪ੍ਰੋਗਰਾਮਾਂ ਨੂੰ ਬੰਦ ਕਰੇ। ਇਨਾਂ• ਸਬਦਾਂ ਦਾ ਪ੍ਰਗਟਾਵਾ ਏਕ ਨੂਰ ਖਾਲਸਾ ਫੌਜ ਦੇ ਪ੍ਰਧਾਨ ਰੂਪਿੰਦਰ ਸਿੰਘ ਨੇ ਕੀਤਾ। ਉਨ•ਾਂ ਦੱਸਿਆਂ ਕਿ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਪਵਿੱਤਰਤਾਂ ਨੂੰ ਕਾਇਮ ਕਰਨ ਲਈ ਪੰਥਕ ਸੇਵਾ ਲਹਿਰ ਦਾਦੂਵਾਲ, ਗੁਰਮਤਿ ਸੇਵਾ ਲਹਿਰ , ਸੁਖਮਨੀ ਸੇਵਾ ਸੁਸਾਇਟੀ ਕੋਟਕਪੂਰਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਲੇ ਦੇ ਡਿਪਟੀ ਕਮਿਸ਼ਨਰ ਤੋ 23 ਸਤੰਬਰ ਦੀ ਰਾਤ ਨੂੰ ਹੋਣ ਵਾਲੇ ਪ੍ਰੋਗਰਾਮ ਦੀ ਬੰਦ ਕਰਵਾਉਣ ਦੀ ਪੁਰਜ਼ੋਰ ਮੰਗ ਕੀਤੀ। ਭਾਈ ਰੂਪਿੰਦਰ ਸਿੰਘ ਨੇ ਦੱਸਿਆਂ ਕਿ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ 19 ਸਤੰਬਰ ਤੋਂ 23 ਸਤੰਬਰ ਤੱਕ ਜਿਲਾ• ਪ੍ਰਸ਼ਾਸ਼ਨ ਵੱਲੋਂ ਅਤੇ ਵੱਖ ਵੱਖ ਧਾਰਮਿਕ ਸਮਾਜਸੇਵੀ ਸੰਸਥਾਵਾਂ ਵੱਲੋਂ ਨਗਰ ਕੀਰਤਨ, ਧਾਰਮਿਕ ਦੀਵਾਨ, ਖੇਡਾਂ, ਨਾਟਕ, ਪੇਂਡੂ ਖੇਡਾਂ ਅਤੇ ਪੰਜਾਬੀ ਕਵਾਲੀਆਂ, ਪੰਜਾਬੀ ਸਭਿਆਚਰਕ ਪ੍ਰੋਗਰਾਮ ਵਿਰਾਸਤੇ ਮਾਰਚ ਪ੍ਰੋਗਰਾਮ ਦਾ ਅਯੋਜਿਨ ਕੀਤਾ ਜਾਦਾ ਹੈ। ਉਨ•ਾਂ ਦੱਸਿਆ 23 ਸਤੰਬਰ ਨੂੰ ਰਾਤ ਸਮੇਂ ਹੋਣ ਵਾਲੇ ਲੱਚਰ ਪ੍ਰੋਗਰਾਮ ਵਿਚ ਹਰ ਸਾਲ ਨਸ਼ੇੜੀ ਨੌਜਵਾਨ ਅਤੇ ਕੁਝ ਸਰਾਬੀ ਲੋਕ ਪ੍ਰੋਗਰਾਮ ਖਰਾਬ ਕਰਦੇ ਹਨ ਅਤੇ ਔਰਤਾਂ ਨੂੰ ਬੇਇੱਜਤ ਕਰਦੇ ਹਨ। ਜਿਲ•ਾਂ ਪ੍ਰਸ਼ਾਸ਼ਨ ਵੱਲੋ ਸਿਆਸੀ ਨੇਤਾਵਾਂ ਨੂੰ ਖੁਸ਼ ਕਰਨ ਪ੍ਰੋਗਰਾਮ ਦਾ ਆਯੋਜਿਨ ਕੀਤਾ ਜਾਂਦਾ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਸਰਾਬੀ ਲੋਕਾਂ ਨੂੰ ਸਟੇਡੀਅਮ ਅੰਦਰ ਜਾਣ ਤੋਂ ਰੋਕਿਆਂ ਜਾਦਾਂ ਹੈ ਤਾ ਬਾਹਰ ਤੋਂ ਸਰਾਰਤੀ ਨੌਜਵਾਨ ਪਿਸ਼ਾਬ ਦੀਆਂ ਬੋਤਲਾਂ ਅਤੇ ਮਿੱਟੀ ਦੇ ਲਫ਼ਾਫੇ ਭਰ ਕੇ ਅੰਦਰ ਸੁੱਟਦੇ ਹਨ ਜਿਸ ਕਰਕੇ ਪ੍ਰਸ਼ਾਸ਼ਨ ਨੂੰ ਲਾਠੀਚਾਰਜ ਕਰਨਾ ਪੈਦਾ ਹੈ। ਸਮੂਹ ਧਾਰਮਿਕ ਜੱਥੇਬੰਦੀਆਂ ਦੀ ਜਿਲ•ਾ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਬਾਬਾ ਫਰੀਦ ਜੀ ਦਾ ਮੇਲਾ ਪਵਿੱਤਰ ਢੰਗ ਨਾਲ ਮਨਾਉਣ ਲਈ  23 ਸਤੰਬਰ ਨੂੰ ਰਾਤ ਹੋਣ ਵਾਲੇ ਲੱਚਰ ਪ੍ਰੋਗਰਾਮ ਬੰਦ ਕੀਤੇ ਜਾਣ।

No comments: