ਪਿੰਡ ਢਿਲਵਾਂ ਖੁਰਦ ਦੇ ਸੀਰਾ ਸਿੰਘ ਦੀ ਫਾਹਾ ਲੈ ਕੇ ਲਟਕ ਰਹੀ ਲਾਸ਼।( ਤਸਵੀਰ ਗੁਰਭੇਜ ਸਿੰਘ ਚੌਹਾਨ) |
ਸਾਦਿਕ 22 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਪਿੰਡ ਢਿਲਵਾਂ ਖੁਰਦ ਦੇ ਸੀਰਾ ਸਿੰਘ ਪੁੱਤਰ ਦਾਰਾ ਸਿੰਘ ਜੱਟ ਸਿੱਖ ਜੋ ਗਰੀਬੀ ਕਾਰਨ ਅਕਸਰ ਸੀਰੀ ਲੱਗਕੇ ਆਪਣਾ ਜੀਵਨ ਨਿਰਬਾਹ ਕਰ ਰਿਹਾ ਸੀ, ਬੀਤੀ ਰਾਤ ਉਸਨੇ ਪਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਢਿਲਵਾਂ ਖੁਰਦ ਦੀ ਮੋਟਰ ਤੇ ਜੋ ਢਿਲਵਾਂ ਖੁਰਦ-ਘੁਗਿਆਣਾ ਸੜਕ ਦੇ ਬਿਲਕੁੱਲ ਉੱਪਰ ਹੈ, ਤੇ ਆਪਣੇ ਪਰਨੇ ਨਾਲ ਨਿੰਮ ਦੇ ਦਰੱਖਤ ਨਾਲ ਲਟਕਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ•ਾ ਖਤਮ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਉਸਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਸਾਈਕਲ ਪਿੱਛੇ ਬਿਸਤਰਾ ਰੱਖਕੇ ਖੇਤ ਮੋਟਰ ਤੇ ਪਹੁੰਚ ਗਿਆ ਅਤੇ ਫਾਹਾ ਲੈ ਲਿਆ ਪਰ ਫਾਹਾ ਲੈਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਦਾ ਸਵੇਰੇ ਪਤਾ ਲੱਗਾ ਜਦ ਉਹ ਸਵੇਰੇ ਘਰ ਨਾ ਪਹੁੰਚਿਆ। ਇਸ ਘਟਨਾਂ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੀਰਾ ਸਿੰਘ ਆਪਣੇ ਪਿੱਛੇ ਪਤਨੀ ਅਤੇ ਬੱਚੇ ਛੱਡ ਗਿਆ ਹੈ।
No comments:
Post a Comment