jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 20 September 2012

ਕੈਨੇਡਾ ਵਿੱਚ ਨੌਕਰੀਆਂ ਦਾ ਝਾਂਸਾ ਦੇ ਕੇ ਠੱਗਣ ਵਾਲਾ ‘ਬਨਾਰਸੀ ਠੱਗ’ ਅੜਿੱਕੇ

www.sabblok.blogspot.com

  • ਪੰਜਾਬੀ ਨਿਊਜ ਆਂਲਿਨੇ ਤੋਂ ਧੰਨਵਾਦ ਸਹਿਤ 

  • ਕੈਨੇਡਾ ਵਿਚ ਮੇਡ ਅਤੇ ਨਰਸ ਦੀ ਪੱਕੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ ਮੈਂਬਰ ਤਲਵਿੰਦਰ ਸਿੰਘ ਉਰਫ਼ ਡਿੰਪਲ ਉਰਫ਼ ਹਿਤੇਸ਼ (33 ਸਾਲ) ਪੁੱਤਰ ਹਰਭਜਨ ਸਿੰਘ ਵਾਸੀ ਅਰਬਨ ਅਸਟੇਟ ਜਲੰਧਰ ਨੂੰ  ਮੁਹਾਲੀ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਵੱਡੀ ਗਿਣਤੀ ਵਿਚ ਜਾਅਲੀ ਦਸਤਾਵੇਜ਼, ਸਿਮ ਕਾਰਡ, ਏ।ਟੀ।ਐਮ। ਕਾਰਡ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ।
    ਮੁਲਜ਼ਮ ਵਿਦੇਸ਼ ਜਾਣ ਦੇ ਇੱਛੁਕ ਵਿਅਕਤੀਆਂ ਨੂੰ ਸੌਦਾ ਕਰਨ ਸਮੇਂ ਧੋਖੇ ਨਾਲ ਚਾਹ-ਕੌਫੀ ਵਿਚ ਕੋਈ ਨਸ਼ੀਲੀ ਚੀਜ਼ ਪਿਲਾ ਕੇ ਬਾਅਦ ਵਿਚ ਉਨ੍ਹਾਂ ਨੂੰ ਠੱਗ ਲੈਂਦਾ ਸੀ। ਇਸ ਗੋਰਖਧੰਦੇ  ਵਿੱਚ ਉਸ  ਦੀ ਸਾਲੀ ਦੀਪਿਕਾ ਉਰਫ ਗਰੇਸੀ   ਸਿੰਘ (ਉਮਰ ਕਰੀਬ 15 ਸਾਲ) ਪੁੱਤਰੀ ਸੁਰਿੰਦਰ ਸਿੰਘ ਵਾਸੀ ਅਰਬਨ ਅਸਟੇਟ ਫਗਵਾੜਾ ਵੀ ਸ਼ਾਮਲ ਹੈ ਜੋ ਧੋਖਾਧੜੀ ਦੀਆਂ ਕਈ ਵਾਰਦਾਤਾਂ ਵਿੱਚ ਉਸ ਦਾ ਸਾਥ ਦੇ ਚੁੱਕੀ ਹੈ।  ਅੱਜ ਇਥੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਵਿਖੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਡਿੰਪਲ ਦੀ ਜਾਅਲਸਾਜ਼ੀ ਦਾ ਪਰਦਾ ਫਾਸ਼ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਜਲੰਧਰ ਸਥਿਤ ਅਰਬਨ ਅਸਟੇਟ ਵਿਖੇ ਆਪਣੇ ਪਰਿਵਾਰ ਨਾਲ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ, ਜੋ ਜਾਅਲੀ ਦਸਤਾਵੇਜ਼ਾਂ ਰਾਹੀਂ ਸਿਮ ਕਾਰਡ ਦਿੱਲੀ ਅਤੇ ਹੋਰਨਾਂ ਸੂਬਿਆਂ ਤੋਂ ਖਰੀਦ ਕੇ ਗਲਤ ਨਾਮ ਅਤੇ ਪਤਾ ਦੱਸ ਕੇ ਵੱਖ-ਵੱਖ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਕੇਨੈਡਾ ਵਿੱਚ ਹਾਊਸ ਮੇਡ ਅਤੇ ਨਰਸ ਦੀ ਲੋੜ ਸਬੰਧੀ ਲੋਕਾਂ ਨੂੰ ਭਰਮਾਉਂਦਾ ਹੈ। ਜਦੋਂ ਲੋਕਾਂ ਵੱਲੋਂ ਅਖ਼ਬਾਰੀ ਇਸ਼ਤਿਹਾਰ ਵਿੱਚ ਦਿੱਤੇ ਟੈਲੀਫੋਨ ਜਾਂ ਮੋਬਾਈਲ ਨੰਬਰਾਂ ‘ਤੇ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਉਨ੍ਹਾਂ ਨੂੰ ਆਪਣੇ ਜਾਲ ਵਿੱਚ ਕੈਨੇਡਾ ਵਿੱਚ ਹਾਊਸ ਮੇਡ ਅਤੇ ਬਤੌਰ ਨਰਸ ਦੇ ਤੌਰ ‘ਤੇ ਲੈ ਕੇ ਜਾਣ ਲਈ ਬੈਂਕਾਂ ਵਿੱਚ ਆਪਣੀ ਵੱਧ ਤੋਂ ਵੱਧ ਜਮ੍ਹਾਂ ਪੂੰਜੀ ਦਿਖਾਉਣ ਲਈ ਆਖਦਾ ਸੀ ਅਤੇ ਲੋਕਾਂ ਨੂੰ ਬੈਂਕ ਦੀ ਚੈੱਕ ਬੁੱਕ, ਏਟੀਐਮ ਕਾਰਡ, ਫੋਟੋਆਂ, ਪਾਸਪੋਰਟ ਆਪਣੇ ਨਾਲ ਲੈ ਕੇ ਆਉਣ ਲਈ ਵੱਖ-ਵੱਖ ਥਾਵਾਂ ‘ਤੇ ਬੁਲਾਉਂਦਾ ਸੀ। ਇਸ ਦੌਰਾਨ ਉਹ ਕਾਗ਼ਜ਼ਾਤ ਚੈੱਕ ਕਰਨ ਤੋਂ ਬਾਅਦ ਨੇੜਲੇ ਏਟੀਐਮ ਬੂਥ ਉੱਤੇ ਲਿਜਾ ਕੇ ਸਬੰਧਤ ਵਿਅਕਤੀ ਕੋਲੋਂ ਮਿੰਨੀ ਸਟੇਟਮੈਂਟ ਕੱਢਵਾਉਣ ਦੇ ਬਹਾਨੇ ਏਟੀਐਮ ਦਾ ਚਲਾਕੀ ਨਾਲ ਪਾਸਵਰਡ (ਕੋਡ ਨੰਬਰ) ਵੀ ਨੋਟ ਕਰ ਲੈਂਦਾ ਸੀ ਅਤੇ ਕਈ ਵਾਰ ਚੈੱਕ ਬੁੱਕ ‘ਤੇ ਦਸਤਖ਼ਤ ਵੀ ਕਰਵਾ ਲੈਂਦਾ ਸੀ।  ਸ੍ਰੀ ਭੁੱਲਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਕਿ ਦੋਵੇਂ ਜਣੇ ਸੈਂਟਰੋ ਕਾਰ ਵਿਚ ਕਿਸੇ ਗਾਹਕ ਦੀ ਉਡੀਕ ਵਿਚ ਘੁੰਮ ਰਹੇ ਹਨ ਤਾਂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਨੇ ਸਾਂਝੇ ਤੌਰ ‘ਤੇ ਮੁਹਾਲੀ ਨੈਸ਼ਨਲ ਹਾਈਵੇਅ-21 ‘ਤੇ ਸਨੀ ਐਨਕਲੇਵ ਨਜ਼ਦੀਕ ਦੋਵਾਂ ਜਣਿਆਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਖ਼ਿਲਾਫ਼  328, 419, 420, 465, 467, 468, 471, 120ਬੀ ਦੇ ਤਹਿਤ ਥਾਣਾ ਸਿਟੀ ਖਰੜ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਤਲਵਿੰਦਰ ਸਿੰਘ ਕੋਲੋਂ ਬਰਾਮਦ ਦਸਤਾਵੇਜ਼ ਚੈੱਕ ਕਰਨ ‘ਤੇ ਪਤਾ ਚੱਲਿਆ ਹੈ ਕਿ ਉਸ ਨੇ ਆਪਣੀ ਫੋਟੋ ਲਗਾ ਕੇ ਆਪਣੇ ਹੋਰ ਵੱਖ-ਵੱਖ ਨਾਵਾਂ ਤੇ ਪਤਿਆਂ ‘ਤੇ ਪਾਸਪੋਰਟ, ਪੈਨ ਕਾਰਡ, ਵੋਟਰ ਕਾਰਡ, ਬੈਂਕ ਖਾਤੇ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ, ਮੈਰਿਜ ਸਰਟੀਫਿਕੇਟ ਅਤੇ ਵੱਖ-ਵੱਖ ਬੈਂਕਾਂ ਦੇ ਕਰੈਡਿਟ ਕਾਰਡ, ਚੈੱਕ ਬੁੱਕਾਂ, ਡੈਬਿਟ ਕਾਰਡ ਅਤੇ ਐਲਆਈਸੀ ਪਾਲਿਸੀ ਵੀ ਬਣਵਾਏ ਹੋਏ ਹਨ। ਉਸ ਨੂੰ ਮਾਪਿਆਂ ਨੇ ਬੇਦਖ਼ਲ ਕੀਤਾ ਹੋਇਆ ਹੈ। ਪੁਲੀਸ ਜਾਣਕਾਰੀ ਅਨੁਸਾਰ ਮੁਲਜ਼ਮ ਕਰੀਬ 5 ਸਾਲ ਪਹਿਲਾਂ ਦੁਬਈ ਵਿਖੇ ਟਰਾਲਾ ਚਲਾਉਂਦਾ ਸੀ ਅਤੇ ਸਾਲ 2007 ਵਿੱਚ ਬਾਹਰਲੇ ਦੇਸ਼ ਤੋਂ ਆ ਕੇ ਐਮਵੇਅ ਦੇ ਉਤਪਾਦ ਵੇਚਣ ਦਾ ਕੰਮ ਸ਼ੁਰੂ ਕਰ ਲਿਆ। ਉਸ ਨੇ ਆਪਣੀ ਘਰਵਾਲੀ ਪ੍ਰਭਜੋਤ ਕੌਰ, ਸਾਲੇ ਕੁਲਦੀਪ ਸਿੰਘ ਦੇ ਵੀ ਵੱਖ-ਵੱਖ ਨਾਵਾਂ ‘ਤੇ ਪੈਨ ਕਾਰਡ, ਪਾਸ ਪੋਰਟ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਬਣਾ ਕੇ ਵੱਖ-ਵੱਖ ਬੈਂਕਾਂ ਵਿੱਚ ਖਾਤੇ ਖੋਲ੍ਹੇ ਹੋਏ ਹਨ। ਮੁਲਜ਼ਮ ਵੱਲੋਂ ਸਤੰਬਰ ਵਿੱਚ ਵੱਖ-ਵੱਖ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਰਕਮ 4 ਲੱਖ 60 ਹਜ਼ਾਰ ਰੁਪਏ ਦੀਆਂ ਰਸੀਦਾਂ ਵੀ ਮੌਕੇ ‘ਤੇ ਬਰਾਮਦ ਕੀਤੀਆਂ ਗਈਆਂ ਹਨ। ਮੁੱਢਲੀ ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਕਰੀਬ 20 ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ। ਉਸ ਨੇ ਪਹਿਲਾਂ ਤਿੰਨ ਲੋਕਾਂ ਨਾਲ ਜਲੰਧਰ ਇਸੇ ਤਰ੍ਹਾਂ ਦਾ ਇਸ਼ਤਿਹਾਰ ਦੇ ਕੇ ਠੱਗੀ ਮਾਰੀ ਸੀ, ਜਿਸ ਕਰਕੇ  ਤਲਵਿੰਦਰ ਸਿੰਘ ਵਿਰੁੱਧ ਧਾਰਾ 420,382 ਦੇ ਤਹਿਤ ਥਾਣਾ ਡਵੀਜ਼ਨ ਨੰਬਰ-6, ਜਲੰਧਰ ਵਿਚ ਕੇਸ ਦਰਜ ਹੈ। ਇਹ ਕੇਸ ਹਾਲੇ ਵੀ ਅਦਾਲਤ ਵਿਚ ਚੱਲ ਰਿਹਾ ਹੈ। ਅਖ਼ਬਾਰਾਂ ਵਿੱਚ ਕੈਨੇਡਾ ਵਿੱਚ ਹਾਊਸ ਮੇਡ ਰੱਖਣ ਸਬੰਧੀ ਇਸ਼ਤਿਹਾਰ ਦਿੱਤਾ ਤਾਂ ਉਸ ਕੋਲ ਪਾਰਟੀ ਮੇਰਠ ਅਤੇ ਆਗਰਾ, ਗਾਜ਼ੀਆਬਾਦ ਤੋਂ ਇਕ-ਇਕ ਪਾਰਟੀ ਆਈ ਸੀ। ਇਨ੍ਹਾਂ ਨੂੰ ਉਸ ਨੇ ਪਿੰਡ ਬੁੜੈਲ ਅਤੇ ਚੰਡੀਗੜ੍ਹ ਵਿਖੇ ਵੱਖ-ਵੱਖ ਹੋਟਲਾਂ ਵਿੱਚ ਕਮਰੇ ਲੈ ਕੇ ਠਹਿਰਾ ਦਿੱਤਾ ਅਤੇ ਤਿੰਨਾਂ ਨੂੰ ਵੱਖਰੇ-ਵੱਖਰੇ ਤੌਰ ‘ਤੇ ਮਿਲ ਕੇ ਚਾਹ ਵਿੱਚ ਨਸ਼ੀਲੀਆਂ ਗੋਲੀਆਂ ਦਾ ਪਾਊਡਰ ਮਿਲਾ ਕੇ ਉਨ੍ਹਾਂ ਦੇ ਏਟੀਐਮ ਰਾਹੀਂ ਸਾਰੇ ਪੈਸੇ ਕੱਢਵਾ ਕੇ ਬੈਂਕ ਖਾਤੇ ਖਾਲੀ ਕਰ ਦਿੱਤੇ। ਕੁਝ ਦਿਨ ਚੁੱਪ ਰਹਿਣ ਮਗਰੋਂ ਉਸ ਨੇ ਦੁਬਾਰਾ ਇਸ਼ਤਿਹਾਰ ਦਿੱਤਾ ਅਤੇ ਇਸ਼ਤਿਹਾਰ ਪੜ੍ਹ ਕੇ ਬਹੁਤ ਸਾਰੇ ਲੋਕਾਂ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਨ੍ਹਾਂ ਨਾਲ ਵੀ ਉਸੇ ਤਰੀਕੇ ਨਾਲ ਠੱਗੀ ਮਾਰੀ।  ਉਸ ਨੇ ਕਈ ਵਿਆਹ ਕਰਾਏ ਹਨ। ਉਸ ਨੇ ਅਕਤੂਬਰ 2010 ਨੂੰ ਦਿੱਲੀ ਤੋਂ ਇਕ ਅਖ਼ਬਾਰ ਵਿਚ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਕਿ ਉਸ ਦੀ ਦਾਦੀ ਦੀ ਦੇਖ ਭਾਲ ਲਈ ਇਕ ਨਰਸ ਦੀ ਕੈਨੇਡਾ ਵਿਚ ਲੋੜ ਹੈ। ਰੁਕਮਣੀ ਨਾਮ ਦੀ ਲੜਕੀ ਜੋ ਕੇਰਲਾ ਤੋਂ ਸੀ, ਨੂੰ ਮੁਲਜ਼ਮ ਨੇ ਫੋਨ ‘ਤੇ ਆਪਣੇ ਜਾਲ ਵਿੱਚ ਫਸਾ ਲਿਆ। ਲੜਕੀ ਨੂੰ ਪੁਖਰਾਜ ਹੋਟਲ ਸੈਕਟਰ-22 ਚੰਡੀਗੜ੍ਹ ਵਿਖੇ ਸੱਦਿਆ ਗਿਆ। ਇਥੇ ਉਸ ਨਾਲ ਕਥਿਤ ਸਰੀਰਕ ਸਬੰਧ ਬਣਾਏ ਅਤੇ ਲੜਕੀ ਨੇ ਉਸ ਦੇ ਖ਼ਿਲਾਫ਼ ਸੈਕਟਰ-17, ਚੰਡੀਗੜ੍ਹ ਵਿਖੇ ਬਲਾਤਕਾਰ ਦਾ ਕੇਸ ਦਰਜ ਕਰਵਾ ਦਿੱਤਾ। ਇਸ ਕੇਸ ਵਿਚ ਉਹ ਕਰੀਬ ਇਕ ਸਾਲ ਬੁੜੈਲ ਜੇਲ ਵਿੱਚ ਰਿਹਾ ਸੀ।  ਮੁਲਜ਼ਮ ਦੇ 40 ਬੈਂਕਾਂ ਵਿੱਚ ਖਾਤੇ ਸਬੰਧੀ ਚੈੱਕ ਬੁੱਕਾਂ, ਡੈਬਿਟ ਕਾਰਡ, ਕਰੈਡਿਟ ਕਾਰਡ ਬਰਾਮਦ ਕੀਤੇ ਜਾ ਚੁੱਕੇ ਹਨ। ਪੁਲੀਸ ਨੇ ਉਸ ਕੋਲੋਂ ਦੋ ਮੋਟਰ ਸਾਈਕਲ, ਐਲ।ਸੀ।ਡੀ 55 ਇੰਚ, ਸਾਊਂਡ ਸਿਸਟਮ ਸੋਨੀ, 12 ਜਾਅਲੀ ਸਟੈਂਪਾਂ, 12 ਮੋਬਾਈਲ ਫੋਨ ਵੱਖ-ਵੱਖ ਕੰਪਨੀਆਂ ਦੇ ਸਮੇਤ ਸਿਮ ਕਾਰਡ, ਲੈਪਟਾਪ, ਪ੍ਰਿੰਟਰ, ਏਟੀਵਨ 2 ਐਮ।ਜੀ। ਦੀਆਂ ਗੋਲੀਆਂ ਅਤੇ ਨਸ਼ੀਲਾ ਪਾਉੂਡਰ ਬਰਾਮਦ ਕੀਤਾ ਹੈ।

    No comments: