www.sabblok.blogspot.com
ਫੰਡ
ਦੇ ਲਈ ਅਪਲਾਈ ਕੀਤਾ, ਲੇਕਿਨ ਫੁੱਟੀ ਕੌੜੀ ਵੀ ਨਹੀਂ ਮਿਲੀ। ਪਿੰਡ ਦੇ ਸਿੱਬਾ ਰਾਮ ਦੀ
1995 ਵਿਚ ਕੈਂਸਰ ਨਾਲ ਮੌਤ ਹੋ ਗਈ। ਉਸ ਤੋਂ ਬਾਅਦ ਉਸ ਦੀ ਨੂੰਹ ਦੀ ਵੀ ਕੈਂਸਰ ਨਾਲ ਹੀ
ਮੌਤ ਹੋਈ। ਦਰਦ ਇੱਥੇ ਹੀ ਘੱਟ ਨਹੀਂ ਹੁੰਦਾ। ਸਿੱਬਾ ਦੇ ਦੋ ਬੇਟੇ ਜੈਲਾ ਸਿੰਘ ਅਤੇ ਮੱਘਰ
ਸਿੰਘ ਵੀ ਕੈਂਸਰ ਦੀ ਚਪੇਟ ਵਿਚ ਹਨ। ਪਿੰਡ ਵਾਲਿਆਂ ਦੇ ਅਨੁਸਾਰ ਕੋਲ ਤੋਂ ਗੁਜਰ ਰਹੇ
ਨਾਲੇ ਵਿਚ ਕਈ ਫੈਕਟਰੀਆਂ ਦਾ ਕੈਮੀਕਲ ਡਿੱਗ ਰਿਹਾ ਹੈ ਅਤੇ ਉਸ ਦੇ ਕਾਰਨ ਇੱਥੇ ਕੈਂਸਰ
ਫੈਲ ਰਿਹਾ ਹੈ। ਵਾਟਰ ਸਪਲਾਈ ਦੀ ਲਾਈਨ ਸੀਵਰ ਦੇ ਗੰਦੇ ਪਾਣੀ ਤੋਂ ਗੁਜਰ ਰਹੀ ਹੈ। ਪਿੰਡ
ਵਿਚ ਪਾਣੀ ਦਾ ਸੈਂਪਲ ਫ਼ੇਲ੍ਹ ਹੋ ਚੁੱਕਾ ਹੈ। ਆਰਓ ਸਿਸਟਮ ਲਗਾਉਣ ਦਾ ਦਾਅਵਾ ਹੋਇਆ, ਜੋ
ਅੱਜ ਤੱਕ ਨਹੀਂ ਲੱਗਾ। ਕੈਂਸਰ ਦੀ ਗੱਲ ਹੁੰਦੀ ਹੈ ਤਾਂ ਮਾਲਵਾ ਪੱਟੀ ਦੇ ਬਠਿੰਡਾ ਜਾਂ
ਫਿਰੋਜ਼ਪੁਰ ਦਾ ਨਾਂ ਆਉਂਦਾ ਹੈ। ਜਦ ਕਿ ਕੈਂਸਰ ਪੀੜਤਾਂ ਦੀ ਗਿਣਤੀ ਪਟਿਆਲਾ ਵਿਚ ਸਭ ਤੋਂ
ਜ਼ਿਆਦਾ ਹੈ। ਇੱਥੇ 601 ਕੈਂਸਰ ਮਰੀਜ਼ ਹਨ, ਸੂਬੇ ਦੇ 22 ਜ਼ਿਲ੍ਹਿਆਂ ਵਿਚ ਸਭ ਤੋਂ
ਜ਼ਿਆਦਾ ਹਨ। ਇਸ ਦੇ ਮੁਕਾਬਲੇ ਬਠਿੰਡਾ ਵਿਚ ਕੈਂਸਰ ਮਰੀਜ਼ਾਂ ਦੀ ਗਿਣਤੀ 309 ਹੈ। ਦੂਜੇ
ਨੰਬਰ ’ਤੇ ਸੰਗਰੂਰ ਹੈ। ਆਮਿਰ ਖ਼ਾਨ ਦੇ ਸ਼ੋਅ ‘ਸੱਤਿਆਮੇਵ ਜਯਤੇ’ ਤੋਂ ਲੈ ਕੇ ਸੰਸਦ ਦੀ
ਟੀਮ ਨੇ ਬਠਿੰਡਾ ਦਾ ਦੌਰਾ ਕੀਤਾ। ਸਰਕਾਰ ਨੇ ਕੈਂਸਰ ਦੇ ਨਾਂ ’ਤੇ ਸਿਹਤ ਸਹੂਲਤਾਂ ਦੇ ਲਈ
ਬਠਿੰਡਾ ਨੂੰ ਸਭ ਤੋਂ ਜ਼ਿਆਦਾ ਗਰਾਂਟ ਦਿੱਤੀ। ਕੈਂਸਰ ਹਸਪਤਾਲ ਬਣਾਇਆ ਅਤੇ ਆਰਓ ਸਿਸਟਮ
ਲਗਾਏ। ਪਟਿਆਲਾ ਵਿਚ ਹੁਣ ਤੱਕ ਅਜਿਹਾ ਕੁਝ ਨਹੀਂ ਹੋਇਆ। ਇਸ ਬਾਰੇ ਜਦੋਂ ਡੀਸੀ ਜੀਕੇ
ਸਿੰਘ ਕੋਲੋਂ ਜਦੋਂ ਪੁੱਛਿਆ ਕਿ ਸਮਾਣਾ ਦੇ ਦੇਧਨਾ ਪਿੰਡ ਵਿਚ ਕੈਂਸਰ ਦੀ ਚਪੇਟ ਵਿਚ
ਸੈਂਕੜੇ ਲੋਕ ਹਨ, ਲੇਕਿਨ ਲੋਕਾਂ ਨੂੰ ਸਰਕਾਰੀ ਮਦਦ ਨਹੀਂ ਪਹੁੰਚ ਰਹੀ ਤਾਂ ਉਨ੍ਹਾਂ ਦਾ
ਕਹਿਣਾ ਸੀ ਕਿ ਲੋਕਾਂ ਨੇ ਅਪਲਾਈ ਨਹੀਂ ਕੀਤਾ ਹੋਵੇਗਾ, ਅਪਲਾਈ ਕਰ ਦੇਣ, ਮਦਦ ਮਿਲੇਗੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ, ਪ੍ਰਸ਼ਾਸਨ ਜਾਗਰੂਕਤਾ
ਮੁਹਿੰਮ ਚਲਾਵੇ ਤਾਂ ਪਤਾ ਚਲ ਸਕਦਾ ਹੈ ਤਾਂ ਡੀਸੀ ਦਾ ਕਹਿਣਾ ਸੀ ਕਿ ਅਜਿਹੀ ਜਾਗਰੂਕਤਾ
ਮੀਡੀਆ ਨੂੰ ਚਲਾਉਣੀ ਚਾਹੀਦੀ ਹੈ। ਦੂਜੇ ਪਾਸੇ ਜਦੋਂ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨਾਲ
ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੁੂੰ ਪੁੱਛਿਆ ਕਿ ਸਮਾਣਾ ਦੇ ਦੇਧਨਾ ਪਿੰਡ ਵਿਚ ਹਰ
ਤੀਜੇ ਘਰ ਵਿਚ ਕੈਂਸਰ ਦੇ ਮਰੀਜ਼ ਹਨ, ਇੱਥੇ ਸਰਕਾਰੀ ਮਦਦ ਨਹੀਂ ਪਹੁੰਚ ਰਹੀ ਤਾਂ ਮੰਤਰੀ
ਨੇ ਕਿਹਾ ਕਿ ਉਨ੍ਹਾਂ ਨੇ ਅਪਲਾਈ ਨਹੀਂ ਕੀਤਾ ਹੋਵੇਗਾ। ਸਿਹਤ ਮੰਤਰੀ ਨੇ ਕੈਂਸਰ ਫੈਲਣ ਦੇ
ਕਾਰਨ ਬਾਰੇ ਕਿਹਾ ਕਿ ਹੁਣ ਇਹ ਤੁਹਾਨੂੰ ਵੀ ਪਤਾ ਹੈ ਅਤੇ ਮੈਨੂੰ ਵੀ। ਪੈਸਟੀਸਾਈਡ
ਦੁੱਗਣਾ ਹੈ, ਕੈਂਸਰ ਤਾਂ ਹੋਵੇਗਾ ਹੀ।
No comments:
Post a Comment