www.sabblok.blogspot.com
ਸਾਦਿਕ, 25 ਸਤੰਬਰ (ਗੁਰਪੇਜ ਸਿੰਘ ਚੌਹਾਨ)- ਸਾਦਿਕ ਚ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਲੱਗੇ ਸੇਲਜਮੈਨਾਂ ਵੱਲੋਂ ਦੁਕਾਨ ਵਿੱਚੋ ਮਾਲਕ ਦਾ ਸਾਮਾਨ ਚੋਰੀ ਕਰਕੇ ਦੂਸਰੇ ਦੁਕਾਨਦਾਰਾਂ ਨੂੰ ਸਸਤੇ ਭਾਅ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਇੱਕ ਰੈਡੀਮੇਡ ਦੀ ਦੁਕਾਨ ਤੇ ਪਿਛਲੇ ਦੋ ਤਿੰਨ ਸਾਲਾ ਤੋ ਸੇਲਜਮੈਨ ਲੱਗੇ ਵੱਖ ਵੱਖ ਪਿੰਡਾਂ ਦੇ ਛੇ ਜਣੇ ਵਿਉਂਤ ਬੰਦ ਢੰਗ ਨਾਲ ਪੈਂਟਾਂ ਸ਼ਰਟਾਂ ਤੇ ਹੋਰ ਰੈਡੀਮੇਡ ਕੱਪੜੇ ਚੋਰੀ ਕਰਕੇ ਇੱਕ ਦੁਕਾਨਦਾਰ ਨੂੰ ਦੇ ਰਹੇ ਸਨ । ਦੋ ਦਿਨ ਪਹਿਲਾਂ ਇੱਕ ੇਸੇਲਜਮੈਨ ਨੇ ਦੁਕਾਨ ਚੋ ਟਾਈ ਚੁੱਕ ਕੇ ਜੇਬ ਵਿੱਚ ਪਾ ਲਈ । ਜੋ ਦੁਕਾਨ ਮਾਲਕ ਨੇ ਦੇਖ ਲਈ ਜਦ ਸੇਲਜਮੈਨ ਉਹ ਟਾਈ ਲੈਕੇ ਦੁਕਾਨ ਚੋ ਬਾਹਰ ਚਲਿਆ ਗਿਆ ਤਾਂ ਵਾਪਸ ਆਉਣ ਤੇ ਦੁਕਾਨ ਮਾਲਕ ਨੇ ਉਸਨੂੰ ਜੇਬ ਵਿੱਚ ਪਾਈ ਟਾਈ ਬਾਰੇ ਪੁੱਛਿਆ ਤਾਂ ਉਹ ਨਾਂ ਨੁੱਕਰ ਕਰਨ ਲੱਗਾ ਜਦ ਉਸ ਨੂੰ ਦੁਕਾਨਦਾਰ ਨੇ ਵਿਸਵਾਸ਼ ਵਿੱਚ ਲੈਕੇ ਪੁੱਛਗਿੱਛ ਕੀਤੀ ਤਾਂ ਉਹ ਸਭ ਕੁੱਝ ਮੰਨ ਗਿਆ ਉਸ ਨੇ ਆਪਣੇ ਸਾਥੀਆਂ ਬਾਰੇ ਵੀ ਸਭ ਕੁੱਝ ਦੱਸ ਦਿੱਤਾ । ਉਨਾਂ ਨੇ ਮੰਨਿਆ ਕਿ ਉਹ ਲੰਬੇ ਸਮੇਂ ਤੋ ਇਹ ਕੰਮ ਕਰ ਰਹੇ ਸਨ । ਵਪਾਰ ਮੰਡਲ ਸਾਦਿਕ ਦੇ ਆਗੂਆਂ ਨੇ ਵਿੱਚ ਪੈਕੇ ਰਾਜੀਨਾਵਾਂ ਕਰਵਾ ਦਿੱਤਾ ਸੀ , ਪਰ ਸਾਦਿਕ ਪੁਲਿਸ ਨੇ ਆਪਣੀ ਕਾਗਜ਼ੀ ਕਾਰਵਾਈ ਕਰਕੇ ਗੁਰਭੇਜ ਸਿੰਘ ਪੁੱਤਰ ਗੁਰਚਰਨ ਸਿੰਘ ਤੇ ਗੁਰਪ੍ਰਤਾਪ ਪੁੱਤਰ ਜਗਤਾਰ ਸਿੰਘ ਵਾਸੀ ਚੱਕ ਟਾਹਲੀ ਵਾਲਾ ਪਰਮਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੈਦੇਕੇ, ਬਲਜੀਤ ਸਿੰਘ ਪੁੱਤਰ ਬਲਬੀਰ ਸਿੰਘ, ਲਖਵਿੰਦਰ ਸਿੰਘ ਪੁੱਤਰ ਟੇਕ ਸਿੰਘ ਵਾਸੀ ਸੀਰਵਾਲੀ, ਅਤੇ ਰਾਜਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾਨੀ ਸਿੰਘ ਵਾਲਾ ਜੋ ਕਿ ਸਾਦਿਕ ਵਿਖੇ ਹੀ ਰੈਡੀਮੇਡ ਕੱਪੜੇ ਦੀ ਦੁਕਾਨ ਕਰਦਾ ਹੈ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰ ਦਿੱਤਾ ।

No comments:
Post a Comment