www.sabblok.blogspot.com
ਦੋਸਤੋ! ਲੇਖ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਸਿਰਲੇਖ ਉੱਤੇ ਤੁਹਾਡੀ ਹੈਰਾਨੀ ਦਾ ਜਵਾਬ ਦੇ ਦੇਵਾ। ਤੁਸੀ ਹੈਰਾਨ ਹੋਵੋਗੇ ਕਿ ਠੱਗ ਨੂੰ ਏਨਾ ਸਤਿਕਾਰ ਕਿਉਂ? ਦੋਸਤੋ! ਕੋਈ ਖ਼ਾਸ ਵਜ੍ਹਾ ਨਹੀਂ, ਠੱਗ ਨੂੰ 'ਠੱਗ ਜੀ' ਕਹਿ ਕੇ ਬੱਸ ਦੁਨੀਆਦਾਰੀ ਜਿਹੀ ਨਿਬਾਹਿ ਰਿਹਾ ਹਾਂ। ਕਿਉਂਕਿ ਅੱਜ ਦੀ ਦੁਨੀਆ ਧਨ ਵਾਲੇ ਧਨਵਾਨ ਦਾ ਸਤਿਕਾਰ ਕਰਦੀ ਹੈ। ਮੈਨੂੰ ਅੱਜ ਤੱਕ ਕੋਈ ਠੱਗ ਗ਼ੁਰਬਤ ਵਿਚ ਲਬਰੇਜ਼ ਨਹੀਂ ਮਿਲਿਆ। ਧਨਵਾਨ ਬੰਦੇ ਨੂੰ ਜੀ ਜੀ ਕਰਨਾ ਹੀ ਅੱਜ ਕੱਲ੍ਹ ਦੁਨੀਆਦਾਰੀ ਹੈ। ਸੋ ਮਿੱਤਰੋ ਇਸ ਦੁਨੀਆਂ 'ਚ ਰਹਿ ਕੇ ਦੁਨੀਆਦਾਰੀ ਨਾ ਨਿਬਾਹਿ ਕੇ ਮੈਂ ਆਪਣੇ ਸਿਰ ਤੇ ਜਿਹੜੇ ਚਾਰ ਬਾਲ ਬਚੇ ਨੇ, ਉਹ ਤਾਂ ਨਹੀਂ ਝੜਵਾਉਣੇ!
ਚਲੋ ਜੀ! ਗੱਲ ਅੱਜ ਦੇ ਮੁੱਦੇ ਦੀ ਕਰਦੇ ਹਾਂ ਪਹਿਲਾਂ ਤਾਂ ਠੱਗ ਸ਼ਬਦ ਬਾਰੇ ਗੱਲ ਕਰਦੇ ਹਾਂ। ਠੱਗ ਦੇ ਮਾਅਨੇ ਦੱਸਣ ਦੀ ਤਾਂ ਲੋੜ ਨਹੀਂ, ਬੱਸ ਇੰਨਾ ਕੁ ਕਹਿ ਸਕਦੇ ਹਾਂ ਕਿ ਇਹ ਹਿੰਦੀ ਪੰਜਾਬੀ ਦਾ ਸ਼ਬਦ ਅੰਗਰੇਜ਼ੀ ਭਾਸ਼ਾ ਨਾਲ ੧੮੧੦ ਦੇ ਕਰੀਬ ਠੱਗੀ ਮਾਰ ਕੇ ਘੁਸਪੈਠ ਕਰ ਗਿਆ ਸੀ ਤੇ ੧੮੩੯ ਆਉਂਦੇ ਆਉਂਦੇ ਅੰਗਰੇਜ਼ਾਂ ਤੋਂ ਵੀ ਮਾਨਤਾ ਲੈ ਗਿਆ ਸੀ। ਸੋ ਜਿਵੇਂ ਅੱਜ ਸਾਡੇ ਬਹੁਤ ਸਾਰੇ ਪੰਜਾਬੀ ਵੀਰ ਪੰਜਾਬੀ ਭਾਸ਼ਾ 'ਚ ਅੰਗਰੇਜ਼ੀ ਦੀ ਘੁਸਪੈਠ ਤੋਂ ਦੁਖੀ ਹਨ। ਉਨ੍ਹਾਂ ਦੀ ਜਾਣਕਾਰੀ ਲਈ ਇੱਥੇ ਇਹ ਦੱਸ ਦੇਵਾ ਕਿ ਤਕਰੀਬਨ ਪੱਚੀ ਸੋ ਦੇ ਕਰੀਬ ਹਿੰਦੀ ਪੰਜਾਬੀ ਭਾਸ਼ਾ ਦੇ ਸ਼ਬਦ ਅੰਗਰੇਜ਼ੀ ਵਿਚ ਆਪਣੀ ਮਾਨਤਾ ਕਰਵਾ ਚੁੱਕੇ ਹਨ। ਚਲੋ ਇਹ ਇਕ ਵੱਖਰਾ ਵਿਸ਼ਾ ਕਿਸੇ ਹੋਰ ਵਕਤ ਵਿਸਤਾਰ ਕਰਾਂਗੇ। ਹੁਣ 'ਠੱਗ ਜੀ' ਦੇ ਪਿਛੋਕੜ ਤੇ ਝਾਤ ਮਾਰਦੇ ਹਾਂ।
ਜਦੋਂ ਤੋਂ ਇਹ ਦੁਨੀਆਂ ਹੋਂਦ 'ਚ ਆਈ ਹੈ ਠਗਾਂ ਦਾ ਇਤਿਹਾਸ ਵੀ ਉਨ੍ਹਾਂ ਹੀ ਪੁਰਾਣਾ ਹੈ। ਮੁੱਢ ਕਦੀਮੋਂ ਮਨੁੱਖ ਨੂੰ ਈਜ਼ੀ ਮਨੀ ਬਣਾਉਣਾ ਭਾਉਂਦਾ ਰਿਹਾ ਹੈ। ਸੌਖਾ ਧਨ ਠੱਗੀ ਮਾਰਨ ਤੋਂ ਬਿਨਾਂ ਕਮਾਉਣਾ ਨਾ ਮੁਮਕਿਨ ਜਿਹਾ ਲਗਦਾ ਹੈ। ਇਸ ਲਈ ਭਾਵੇਂ ਮਿਥਿਹਾਸ ਤੇ ਝਾਤ ਮਾਰ ਲਵੋ ਤੇ ਭਾਵੇਂ ਇਤਿਹਾਸ 'ਤੇ, ਭਾਵੇਂ ਕੋਈ ਯੁੱਗ ਫਰੋਲ ਲਵੋ ਠੱਗ ਜੀ ਬੜੀ ਆਸਾਨੀ ਨਾਲ ਨਜ਼ਰ ਪੈ ਜਾਣਗੇ। ਹਾਂ ਇਕ ਫ਼ਰਕ ਜ਼ਰੂਰ ਰਿਹਾ ਸਤਜੁਗ 'ਚ ਠੱਗੀਆਂ ਜ਼ਿਆਦਾਤਰ ਲੁਕਾਈ ਦੇ ਭਲੇ ਲਈ ਵੱਜਦੀਆਂ ਸਨ ਤੇ ਅੱਜ ਕੱਲ੍ਹ ਇਹ ਕਾਰਜ ਆਪਣੇ ਭਲੇ ਲਈ ਹੁੰਦਾ ਹੈ। ਸਾਡੇ ਪੁਰਾਣੇ ਗ੍ਰੰਥ ਦੱਸਦੇ ਹਨ ਕਿ ਵਾਮਨ ਨੇ ਕਿਵੇਂ ਬੌਣਾ ਬਣ ਕੇ ਆਸੁਰਾਂ ਨਾਲ ਠੱਗੀ ਮਾਰ ਕੇ ਸਾਰੀ ਧਰਤੀ ਢਾਈ ਕਦਮਾਂ 'ਚ ਹੀ ਮਾਪ ਲਈ ਸੀ। ਕ੍ਰਿਸ਼ਨ ਭਗਵਾਨ ਨੇ ਤਾਂ ਗਿਣਤੀ 'ਚ ਨਾ ਆਉਣ ਵਾਲੀਆਂ ਠੱਗੀਆਂ ਮਾਰੀਆਂ। ਬੱਸ ਠੱਗੀ ਮਾਰਨ ਦਾ ਮਕਸਦ ਲੁਕਾਈ ਦਾ ਭਲਾ ਸੀ। ਚਲੋ ਜੀ ਅਸੀਂ ਹੁਣ ਮਿਥਿਹਾਸ 'ਚ ਨਾ ਉਲਝੀਏ ਕਿਉਂ ਕਿ ਇਹਨਾਂ ਮਿਥਿਹਾਸਿਕ ਠੱਗੀਆਂ ਤੋਂ ਹਰ ਕੋਈ ਵਾਕਫ਼ ਹੈ। ਗੱਲ ਅੱਗੇ ਤੋਰਦੇ ਹਾਂ।
ਚੋਰੀ, ਡਾਕਾ ਅਤੇ ਠੱਗੀ ਤਿੰਨਾਂ 'ਚ ਭਾਵੇਂ ਕਾਫ਼ੀ ਨੇੜੇ ਦਾ ਰਿਸ਼ਤਾ ਹੈ, ਯਾਨੀ ਇਹ ਤਿੰਨੇ ਜਿਸ ਨਾਲ ਵਾਪਰ ਜਾਣ ਉਸ ਨਾਲ ਉਸ ਦਾ ਮਾਲੀ ਨੁਕਸਾਨ ਹੋ ਜਾਂਦਾ ਹੈ। ਪਰ ਠੱਗੀ ਪਹਿਲੇ ਦੋਨੇਂ ਵਰਤਾਰਿਆਂ ਨਾਲੋਂ ਵੱਖਰੀ ਚੀਜ਼ ਹੈ। ਚੋਰੀ ਹਮੇਸ਼ਾ ਤੁਹਾਡੀ ਪਿੱਠ ਪਿੱਛੇ ਹੁੰਦੀ ਹੈ ਅਤੇ ਡਾਕਾ ਜ਼ੋਰਾਵਰ ਹਿੱਕ ਦੇ ਜੋਰ ਤੇ ਮਾਰਦਾ ਹੈ। ਠੱਗੀ ਇਕ ਇਹੋ ਜਿਹੀ ਚੀਜ਼ ਹੈ ਜਿਸ ਵਿਚ ਠੱਗੀ ਮਾਰਨ ਵਾਲੇ ਦੇ ਨਾਲ-ਨਾਲ ਠੱਗੀ ਖਾਣ ਵਾਲਾ ਵੀ ਬਰਾਬਰ ਦਾ ਭਾਈਵਾਲ ਹੁੰਦਾ ਹੈ। ਕਿਉਂਕਿ ਠੱਗ ਜਦੋਂ ਕਿਸੇ ਨਾਲ ਠੱਗੀ ਮਾਰਦਾ ਹੈ ਤਾਂ ਉਹ ਮੂਹਰਲੇ ਦੀ ਸਹਿਮਤੀ ਨਾਲ ਹੀ ਮਾਰਦਾ ਹੈ। ਬੱਸ ਫ਼ਰਕ ਏਨਾ ਕੁ ਹੁੰਦਾ ਹੈ ਕਿ ਠੱਗਿਆ ਜਾਣ ਵਾਲਾ ਇਨਸਾਨ ਥੋੜ੍ਹੀ ਦੇਰ ਬਾਅਦ ਮਹਿਸੂਸ ਕਰਦਾ ਹੈ ਕਿ ਲਗਦਾ! ਜਿਵੇਂ ਉਸ ਨਾਲ ਠੱਗੀ ਹੋ ਗਈ ਹੋਵੇ। ਹੁਣ ਗੱਲ ਆਉਂਦੀ ਹੈ ਕਿ ਠੱਗਿਆ ਜਾਣ ਵਾਲਾ ਠੱਗ ਨਾਲ ਸਹਿਮਤ ਕਿਉਂ ਹੋ ਜਾਂਦਾ ਹੈ, ਤਾਂ ਇਸ ਪਿੱਛੇ ਕੋਈ ਬਾਹਲ਼ੇ ਕਾਰਨ ਨਜ਼ਰ ਨਹੀਂ ਆਉਂਦੇ। ਇਸ ਪਿੱਛੇ ਤਾਂ ਸਿਰਫ਼ ਤੇ ਸਿਰਫ਼ ਲਾਲਚ ਜਾਂ ਵਿਸ਼ਵਾਸਘਾਤ ਹੀ ਦਿਖਾਈ ਦਿੰਦੀ ਹੈ। ਕਹਿੰਦੇ ਹਨ ਕਿ ਜਿੱਥੇ ਲਾਲਚ ਆ ਜਾਏ ਉੱਥੇ ਅਕਲ ਨਹੀਂ ਖੜ੍ਹਦੀ ਅਤੇ ਜਦੋਂ ਅਕਲ ਨਿਕਲ ਜਾਵੇ ਉਦੋਂ ਠੱਗੀ ਵੱਜਣੀ ਸੁਭਾਵਿਕ ਹੀ ਹੈ।੮੩੭੦੫੦੪੮
ਹੁਣ ਗੱਲ ਆਉਂਦੀ ਹੈ ਜ਼ਮਾਨੇ ਦੇ ਨਾਲ ਨਾਲ ਠੱਗੀਆਂ 'ਚ ਵੀ ਆਏ ਬਦਲਾਅ ਦੀ। ਜਦੋਂ ਯੁੱਗ ਉੱਠਾਂ, ਗੱਡਿਆਂ ਦਾ ਸੀ ਉਦੋਂ ਠੱਗੀਆਂ ਵੀ ਉਸੇ ਤਰ੍ਹਾਂ ਦੀਆਂ ਸੀ। ਹੁਣ ਜਦੋਂ ਯੁੱਗ ਲਗਜ਼ਰੀ ਹੋ ਗਿਆ ਹੈ ਤਾਂ ਠੱਗੀਆਂ ਵੀ ਲਗਜ਼ਰੀ ਹੋ ਗਈਆਂ ਹਨ। ਪਰ ਇੱਥੇ ਇਕ ਗੱਲ ਜ਼ਿਕਰਯੋਗ ਹੈ ਕਿ ਇਕ ਬਾਰ ਜਦੋਂ ਕਿਸੇ ਨਾਲ ਠੱਗੀ ਹੋ ਜਾਂਦੀ ਹੈ ਤਾਂ ਉਹ ਗੱਲ ਜੱਗ ਜ਼ਾਹਿਰ ਹੋ ਜਾਂਦੀ ਹੈ। ਪਰ ਫੇਰ ਵੀ ਤੁਸੀਂ ਠੱਗ ਜੀ ਦਾ ਸ਼ਾਤਰ ਪੁਣਾ ਦੇਖੋ! ਉਹ ਉਹੀ ਠੱਗੀ ਬਾਰ ਬਾਰ ਮਾਰਦਾ ਹੈ ਤੇ ਕਾਮਯਾਬ ਵੀ ਹੁੰਦਾ ਹੈ। ਜਿਸ ਦਾ ਸਿੱਟਾ ਇਹੀ ਹੈ ਕਿ ਠੱਗ ਜੀ ਮੂਹਰਲੇ ਨੂੰ ਲਾਲਚ ਨਾਲ ਅੰਨ੍ਹਾ ਕਰ ਦਿੰਦਾ ਹੈ ਜਿਸ ਨਾਲ ਉਹ ਆਪਣੇ ਹੀ ਕਿਸੇ ਸੱਕੇ-ਸਨੇਹੀ ਨਾਲ ਹੋਈ ਠੱਗੀ ਨੂੰ ਭੁੱਲ ਕੇ ਠੱਗ ਜੀ ਦੇ ਜਾਲ 'ਚ ਆ ਜਾਂਦਾ ਹੈ ।
ਚਲੋ ਦੋਸਤੋ! ਅੱਜ ਇਸ ਲੇਖ ਰਾਹੀਂ ਕੁਝ ਕਿੱਸੇ ਤੇ ਕੁਝ ਨੇੜੇ ਤੋਂ ਦੇਖੀਆਂ ਠੱਗੀਆਂ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ। ਪਹਿਲਾਂ ਤਾਂ ਜਗਤ ਪ੍ਰਸਿੱਧ ਮੁੱਲਾਂ ਨਸਰੁਦੀਨ ਦਾ ਇਕ ਕਿੱਸਾ ਸੁਣੋ; ਕਹਿੰਦੇ ਆ ਕਿ ਇਕ ਬਾਰ ਮੁੱਲਾਂ ਤੁਰਦਾ ਫਿਰਦਾ ਕਿਸੇ ਪਿੰਡ 'ਚ ਜਾ ਕੇ ਰਹਿਣ ਲੱਗਿਆ। ਹੌਲੀ-ਹੌਲੀ ਆਂਢ-ਗੁਆਂਢ ਨਾਲ ਘੁਲ-ਮਿਲ ਗਿਆ ਅਤੇ ਉਸ ਨੇ ਗੁਆਂਢ 'ਚ ਰਹਿੰਦੇ ਇਕ ਕੰਜੂਸ ਅਮੀਰ ਨਾਲ ਵਾਸਤਾ ਪਾ ਲਿਆ। ਇਕ ਦਿਨ ਸ਼ਾਮ ਨੂੰ ਮੁੱਲਾਂ ਉਸ ਦੇ ਘਰ ਗਿਆ ਤੇ ਉਸ ਤੋਂ ਇਕ ਰਾਤ ਲਈ ਇਕ ਥਾਲ਼ੀ ਮੰਗੀ ਕਿ ਮੇਰੇ ਘਰ ਕੋਈ ਪ੍ਰਾਹੁਣਾ ਆਇਆ ਹੈ। ਕੰਜੂਸ ਚਾਹੁੰਦਾ ਹੋਇਆ ਵੀ ਨਾਂਹ ਨਾ ਕਰ ਸਕਿਆ ਤੇ ਉਸ ਨੂੰ ਥਾਲ਼ੀ ਦੇ ਦਿੱਤੀ। ਦੂਜੇ ਦਿਨ ਤੜਕਸਾਰ ਮੁੱਲਾਂ ਨੇ ਜਾ ਖੜਕਾਇਆ ਗੁਆਂਢੀ ਦਾ ਦਰਵਾਜਾ ਅਤੇ ਉਸ ਨੂੰ ਥਾਲ਼ੀ ਦੇ ਨਾਲ-ਨਾਲ ਇਕ ਕੌਲੀ ਹੋਰ ਵਾਪਸ ਕਰ ਦਿੱਤੀ। ਇਸ ਤੇ ਕੰਜੂਸ ਹੈਰਾਨ ਹੁੰਦਾ ਹੋਇਆ ਬੋਲਿਆ ਕਿ ਇਹ ਕੀ? "ਤੂੰ ਤਾਂ ਇਕੱਲੀ ਥਾਲ਼ੀ ਹੀ ਮੰਗ ਕੇ ਲੈ ਗਿਆ ਸੀ ਪਰ ਇਹ ਕੌਲੀ ਨਾਲ ਕਿਉਂ ਦੇ ਰਿਹਾਂ"? ਤਾਂ ਮੂਹਰੋਂ ਮੁੱਲਾਂ ਕਹਿੰਦਾ! "ਕਿ ਸੇਠ ਜੀ ਰਾਤ ਤੁਹਾਡੀ ਥਾਲ਼ੀ ਸੂ ਪਈ ਤੇ ਇਸ ਨੇ ਇਹ ਕੌਲੀ ਜੰਮ ਦਿੱਤੀ"। ਜਦੋਂ ਤੁਹਾਡੀ ਥਾਲ਼ੀ ਨੇ ਕੌਲੀ ਨੂੰ ਜਨਮ ਦਿੱਤਾ ਤਾਂ ਇਹ ਕੌਲੀ ਤੁਹਾਡੀ ਹੀ ਅਮਾਨਤ ਹੋਈ ਨਾ। ਕੰਜੂਸ ਹੈਰਾਨ ਵੀ ਸੀ ਤੇ ਖ਼ੁਸ਼ ਵੀ ਸੀ। ਬੱਸ ਫੇਰ ਕੀ ਸੀ ਹਰ ਰੋਜ ਇਹ ਸਿਲਸਿਲਾ ਸ਼ੁਰੂ ਹੋ ਗਿਆ। ਕਦੇ ਮੁੱਲਾਂ ਤੌੜਾ ਲੈ ਜਾਵੇ ਤੇ ਦੂਜੇ ਦਿਨ ਤੜਕਸਾਰ ਇਕ ਕੁੱਜਾ ਹੋਰ ਮੋੜ ਜਾਵੇ, ਕਦੇ ਮੰਜਾ ਲੈ ਜਾਵੇ ਤੇ ਨਾਲ ਪੀਹੜੀ ਦੇ ਜਾਵੇ। ਕੰਜੂਸ ਨੇ ਸੋਚਿਆ ਕਿ ਆਹ ਤਾਂ ਬੜਾ ਕੜਾ ਲੋਟ ਆਇਆ। ਇਕ ਦਿਨ ਮੁੱਲਾਂ ਕੰਜੂਸ ਨੂੰ ਕਹਿੰਦਾ! ਕਿ "ਮੇਰੇ ਘਰ ਬਹੁਤ ਪ੍ਰਾਹੁਣੇ ਆ ਰਹੇ ਹਨ ਜੇ ਤੁਸੀਂ ਮੈਨੂੰ ਆਪਣੇ ਘਰ ਦਾ ਸਾਰਾ ਸਮਾਨ ਦੇ ਦੇਵੋ ਤਾਂ ਮੇਰੀ ਟੌਹਰ ਜਿਹੀ ਬਣ ਜਾਵੇ"। ਕੰਜੂਸ ਝੱਟ ਰਾਜ਼ੀ ਹੋ ਗਿਆ ਤੇ ਸਾਰਾ ਸਮਾਨ ਦੇ ਕੇ ਦਿਨ ਚੜ੍ਹਨ ਦੀ ਉਡੀਕ ਕਰਨ ਲੱਗਿਆ। ਜਦੋਂ ਦਿਨ ਚੜ੍ਹੇ ਰੋਜ ਵਾਂਗ ਮੁੱਲਾਂ ਨਾ ਆਇਆ ਤਾਂ ਕੰਜੂਸ ਹੌਸਲਾ ਜਿਹਾ ਕਰ ਕੇ ਉਸ ਦੇ ਘਰ ਗਿਆ ਤਾਂ ਮੂਹਰੇ ਮੁੱਲਾਂ ਸੱਥਰ ਵਿਛਾਈ ਬੈਠਾ ਤੇ ਰੋਈ ਜਾਵੇ। ਕੰਜੂਸ ਹੈਰਾਨ ਹੋ ਕੇ ਕਹਿੰਦਾ! "ਮੁੱਲਾਂ ਜੀ ਕੀ ਹੋ ਗਿਆ"? ਅੱਗੋਂ ਮੁੱਲਾਂ ਕਹਿੰਦਾ! "ਅਨਰਥ ਹੋ ਗਿਆ ਸੇਠ ਜੀ, ਮੈਂ ਤੁਹਾਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ"। ਕੰਜੂਸ ਕਹਿੰਦਾ! "ਕਿਉਂ"? ਤਾਂ ਮੁੱਲਾਂ ਕਹਿੰਦਾ! ਕਿ "ਰਾਤ ਜਿਹੜਾ ਸਮਾਨ ਮੈਂ ਤੁਹਾਡੇ ਘਰੋਂ ਲਿਆਇਆ ਸੀ ਉਹ ਸਾਰੇ ਦਾ ਸਾਰਾ ਮਰ ਗਿਆ"। ਕੰਜੂਸ ਕਹਿੰਦਾ! "ਤੂੰ ਝੂਠ ਬੋਲਦਾਂ,ਕਦੇ ਸਮਾਨ ਵੀ ਮਰਿਆ? ਮੈਂ ਹੁਣੇ ਪੰਚਾਇਤ ਕਰਦਾ ਤੇਰੇ ਖ਼ਿਲਾਫ਼"। ਚਲੋ ਜੀ! ਪੰਚਾਇਤ ਬੈਠ ਗਈ ਤੇ ਉਨ੍ਹਾਂ ਜਦੋਂ ਮੁੱਲਾਂ ਨੂੰ ਪੁੱਛਿਆ ਤਾਂ ਉਹ ਕਹਿੰਦਾ! "ਜੀ ਜਦੋਂ ਥਾਲ ਕੌਲੀ, ਤੌੜਾ ਕੁੱਜਾ ਅਤੇ ਮੰਜਾ ਪੀਹੜੀ ਜੰਮ ਸਕਦਾ ਤਾਂ ਉਹ ਮਰ ਕਿਉਂ ਨਹੀਂ ਸਕਦੇ"!!! ਇਸ ਕਿੱਸੇ ਦਾ ਸੁਨੇਹਾ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਸਮਝਦਾਰ ਹੋ।
ਅਗਲੀ ਠੱਗੀ ਸੁਣ ਲਵੋ; ਕਾਫ਼ੀ ਪੁਰਾਣੀ ਗੱਲ ਹੈ ਕਿ ਸਾਡੀ ਮੰਡੀ ਕਾਲਾਂਵਾਲੀ 'ਚ ਇਕ ਸਪੇਅਰ ਪਾਰਟ ਦੀ ਦੁਕਾਨ ਕਰਦਾ ਸੇਠ ਆਪਣੀ ਦੁਕਾਨ ਦਾ ਸਮਾਨ ਲੈਣ ਦਿੱਲੀ ਜਾਂਦਾ ਹੁੰਦਾ ਸੀ। ਇਕ ਬਾਰ ਉਸ ਦੇ ਦੱਸਣ ਮੁਤਾਬਿਕ ਉਹ ਦਸ ਹਜ਼ਾਰ ਜੇਬ 'ਚ ਪਾ ਕੇ ਜਦੋਂ ਦਿੱਲੀ ਇਕ ਸੜਕ ਤੇ ਤੁਰਿਆ ਜਾਂਦਾ ਸੀ ਤਾਂ ਉਸ ਦੀ ਨਿਗ੍ਹਾ ਅਚਾਨਕ ਇਕ ਸੋਨੇ ਦੇ ਬਿਸਕੁਟ ਤੇ ਪਈ। ਜਦ ਉਹ ਛੇਤੀ ਨਾਲ ਉਸ ਨੂੰ ਚੁੱਕਣ ਲੱਗਿਆਂ ਤਾਂ ਇਕ ਹੋਰ ਹੱਥ ਉਸ ਦੇ ਬਰਾਬਰ ਉਸ ਬਿਸਕੁਟ ਨੂੰ ਆ ਝਪਟਿਆ। ਉਸ ਨੇ ਦੇਖਿਆ ਕਿ ਇਕ ਹੋਰ ਅਣਜਾਣ ਉਸ ਬਿਸਕੁਟ ਨੂੰ ਪਹਿਲਾਂ ਦੇਖਣ ਦਾ ਦਾਅਵਾ ਕਰ ਰਿਹਾ ਸੀ। ਨਾਲੇ ਧਮਕੀ ਦੇ ਰਿਹਾ ਸੀ ਕਿ ਜਾਂ ਤਾਂ ਮੈਨੂੰ ਅੱਧਾ ਬਿਸਕੁਟ ਦੇ ਦਿਓ ਨਹੀਂ ਮੈਂ ਪੁਲਿਸ ਨੂੰ ਦੱਸ ਦੇਵਾਂਗਾ। ਇਸ ਤੇ ਸੇਠ ਨੇ ਸੋਚਿਆ ਕਿ ਕਿਉਂ ਨਾ "ਸਾਰਾ ਜਾਂਦਾ ਦੇਖ ਅੱਧਾ ਦੇਈਏ ਵੰਡ" ਵਾਲਾ ਫ਼ਾਰਮੂਲਾ ਅਪਣਾ ਲਿਆ ਜਾਵੇ ਤੇ ਉਹ ਵੰਡਣ ਲਈ ਰਾਜ਼ੀ ਹੋ ਗਿਆ। ਉਨ੍ਹਾਂ ਦੋਹਾਂ ਨੇ ਉੱਥੇ ਹੀ ਕਿਸੇ ਖੁੰਝ 'ਚ ਖੜ੍ਹ ਕੇ ਉਸ ਸੋਨੇ ਦੇ ਬਿਸਕੁਟ ਨੂੰ ਵਿਚਾਲਿਓਂ ਤੋੜਨ ਦਾ ਯਤਨ ਕੀਤਾ ਪਰ ਕਾਮਯਾਬ ਨਾ ਹੋਏ। ਇਸ ਕੰਮ ਲਈ ਉਹ ਕਿਸੇ ਦੀ ਮਦਦ ਲੈਣੀ ਨਹੀਂ ਸਨ ਚਾਹੁੰਦੇ। ਅਖੀਰ 'ਚ ਇਹੀ ਫ਼ੈਸਲਾ ਹੋਇਆ ਕਿ ਬਿਸਕੁਟ ਦੀ ਅੰਦਾਜ਼ਾ ਕੀਮਤ ਤੀਹ ਹਜਾਰ ਦੇ ਕਰੀਬ ਹੋਣੀ ਹੈ ਤੇ ਜਿਹੜਾ ਬੰਦਾ ਇਸ ਨੂੰ ਰੱਖੇਗਾ ਉਹ ਦੂਜੇ ਨੂੰ ਪੰਦਰਾਂ ਹਜ਼ਾਰ ਰੁਪਿਆ ਦੇ ਦੇਵੇਗਾ। ਦੂਜਾ ਸ਼ਖ਼ਸ ਕਹਿੰਦਾ ਕਿ ਮੈਂ ਤਾਂ ਗ਼ਰੀਬ ਬੰਦਾ ਮੈਂ ਇਸ ਦਾ ਕੀ ਕਰਾਂਗਾ, ਤੂੰ ਸੇਠ ਬੰਦਾ ਤੂੰ ਰੱਖ ਲੈ ਤੇ ਮੈਨੂੰ ਭਾਵੇਂ ਹਜ਼ਾਰ ਘੱਟ ਦੇ ਦੇਓ। ਇਸ ਤੇ ਸੇਠ ਨੂੰ ਲਾਲਚ ਆ ਗਿਆ ਤੇ ਉਹ ਕਹਿੰਦਾ! "ਮੇਰੇ ਕੋਲ ਤਾਂ ਦੱਸ ਹਜ਼ਾਰ ਹੀ ਹਨ ਜਾਂ ਫੇਰ ਤੁਸੀਂ ਮੈਨੂੰ ਦੱਸ ਹਜ਼ਾਰ ਦੇ ਦਿਓ'। ਸੇਠ ਸਮਝ ਗਿਆ ਸੀ ਕਿ ਇਸ ਕੋਲ ਪੈਸੇ ਨਹੀਂ ਹਨ ਤੇ ਇਹ ਸਸਤਾ ਮੰਨ ਜਾਉ। ਸੇਠ ਕਾਮਯਾਬ ਹੋ ਗਿਆ ਇਸ ਸੌਦੇ 'ਚ ਤੇ ਆਪਣੇ ਗੀਝੇ ਦਾ ਦਸ ਹਜ਼ਾਰ ਉਸ ਪਿੱਤਲ ਦੇ ਬਿਸਕੁਟ ਬਦਲੇ ਦੇ ਕੇ ਬਾਗੋ ਬਾਗ਼ ਹੋ ਕੇ ਘਰ ਵਾਪਸ ਆ ਗਿਆ।
ਦੋਸਤੋ! ਲੇਖ ਲਿਖਣ ਬੈਠਿਆ ਸੀ ਤਾਂ ਦਿਮਾਗ਼ ਵਿੱਚ ਹੋਰ ਗੱਲਾਂ ਸਨ ਪਰ ਹੁਣ ਇਸ ਥਾਂ ਤੇ ਆ ਕੇ ਠੱਗੀਆਂ ਦਾ ਭੁਚਾਲ ਆ ਗਿਆ ਦਿਮਾਗ਼ 'ਚ ਇਕ ਦੂਜੇ ਤੋਂ ਮੂਹਰੇ ਹੋ ਹੋ ਡਿੱਗਣ ਲੱਗ ਪਈਆਂ ਹਨ। ਸਮਝ ਨਹੀਂ ਆ ਰਹੀ ਕਿ ਕਿਹੜੀ ਤੁਹਾਡੇ ਨਾਲ ਸਾਂਝੀ ਕਰਾਂ ਤੇ ਕਿਹੜੀ ਛੱਡ ਦੇਵਾ। ਕਦੇ ਸੋਚਦਾ ਹਾਂ ਕਿ ਇਕ ਕਿਤਾਬ ਹੀ ਕਿਉਂ ਨਾ ਲਿਖ ਦੇਵਾ। ਚਲੋ ਪੁਰਾਣੀਆਂ ਗੱਲਾਂ ਨੂੰ ਛੱਡੀਏ ਤੇ ਠੱਗੀਆਂ 'ਚ ਆਈ ਆਧੁਨਿਕਤਾ ਦੀ ਗੱਲ ਕਰਦੇ ਹਾਂ।
ਇੰਟਰਨੈੱਟ ਦੇ ਜ਼ਮਾਨੇ 'ਚ ਹਰ ਚੀਜ਼ ਦਾ ਦਾਇਰਾ ਵਿਸ਼ਾਲ ਹੋਇਆ ਹੈ ਸੋ ਠੱਗਾਂ ਦਾ ਵੀ ਹੋਣਾ ਸੁਭਾਵਿਕ ਸੀ। ਅੱਗੇ ਸਾਹਮਣੇ-ਸਾਹਮਣੀ ਠੱਗੀ ਵੱਜਦੀ ਸੀ ਪਰ ਅੱਜ ਕੱਲ੍ਹ ਤਾਂ ਠਗਿਆ ਜਾਣ ਵਾਲਾ ਬੰਦਾ ਠੱਗ ਨੂੰ ਦੇਖਣ ਤੋਂ ਵੀ ਵੰਚਿਤ ਰਹਿ ਜਾਂਦਾ। ਦੋਸਤੋ! ਹੁਣ ਜਦੋਂ ਤੜਕੇ ਉੱਠਣ ਸਾਰ ਈਮੇਲ ਚੈੱਕ ਕਰੀ ਦੀ ਹੈ ਤਾਂ ਕਰੋੜਪਤੀ ਹੋਏ ਪਏ ਹੁੰਦੇ ਹਾਂ। ਸ਼ਾਇਦ ਹੀ ਕੋਈ ਇਹੋ ਜਿਹਾ ਦਿਨ ਹੋਵੇ ਜਦੋਂ ਦੋ ਚਾਰ ਇਹੋ ਜਿਹੀਆਂ ਈਮੇਲ ਨਾ ਆਈਆਂ ਹੋਣ ਜਿਸ 'ਚ ਤੁਹਾਨੂੰ ਮਿਲੀਅਨ ਦੀ ਲਾਟਰੀ ਆਉਣ ਦੀ ਖ਼ੁਸ਼ਖ਼ਬਰੀ ਨਾ ਆਈ ਹੋਵੇ। ਆਮ ਤੌਰ ਤੇ ਇਸ ਵਿਚ ਲਿਖਿਆ ਹੁੰਦਾ ਕੇ ਤੁਸੀਂ ਕਿਸਮਤ ਵਾਲੇ ਹੋ ਤੁਹਾਡੀ ਈਮੇਲ ਆਈ.ਡੀ. ਕਰੋੜਾਂ ਆਈ.ਡੀ. ਵਿਚੋਂ ਚੁਣੀ ਗਈ ਹੈ। ਜਾਂ ਫੇਰ ਕੋਈ ਜਜ਼ਬਾਤੀ ਕਹਾਣੀ ਲਿਖੀ ਹੁੰਦੀ ਹੈ ਕਿ ਮੈਂ ਵੀਹ ਸਾਲਾ ਨੌਜਵਾਨ ਕੁੜੀ ਹਾਂ ਤੇ ਮੇਰੇ ਮਾਂ-ਬਾਪ ਫਲਾਂ ਜਹਾਜ਼ ਹਾਦਸੇ 'ਚ ਮਰ ਗਏ ਸਨ ਤੇ ਮੇਰੇ ਲਈ ਬਹੁਤ ਸਾਰਾ ਪੈਸਾ ਛੱਡ ਗਏ ਹਨ। ਜਦੋਂ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਤਾਂ ਮੈਨੂੰ ਲੱਗਿਆ ਕਿ ਦੁਨੀਆਂ 'ਚ ਤੁਸੀਂ ਹੀ ਉਹ ਸਹੀ ਇਨਸਾਨ ਹੋ ਜੋ ਮੇਰੀ ਮਦਦ ਕਰ ਸਕਦੇ ਹੋ। ਸੋ ਮੈਂ ਇਕ ਧਨ ਦੌਲਤ ਦਾ ਬਕਸਾ ਤੁਹਾਨੂੰ ਭੇਜ ਦਿੰਦੀ ਹਾਂ, ਬਾਕੀ ਨਾਲ ਧਨ ਨਾਲ ਮੈਂ ਬਾਅਦ 'ਚ ਤੁਹਾਡੇ ਕੋਲ ਆ ਜਾਵਾਂਗੀ। ਮੇਰੇ ਜਿਹੇ ਦੇ ਈਮੇਲ ਪੜ੍ਹਨ ਸਾਰ ਮਨ 'ਚ ਲੱਡੂ ਭੁਰਨ ਲੱਗ ਜਾਂਦੇ ਹਨ ਕਿ ਜਵਾਨ ਕੁੜੀ ਤੇ ਉਹ ਵੀ ਮਾਇਆ ਨਾਲ! ਕਿਸਮਤ ਤੇ ਯਕੀਨ ਨਹੀਂ ਆਉਂਦਾ। ਵੀਹ ਵਰ੍ਹੇ ਪਹਿਲਾਂ ਵਿਆਹ ਕੇ ਲਿਆਂਦੀ ਘਰਵਾਲੀ ਵੀ ਸੌਂਕਣ ਰੱਖਣ ਲਈ ਰਾਜ਼ੀ ਹੋ ਜਾਂਦੀ ਹੈ।
ਅੱਜ ਕੱਲ੍ਹ ਠੱਗੀ ਵੀ ਇਕ ਬਹੁਤ ਵੱਡਾ ਵਪਾਰ ਬਣ ਗਿਆ ਹੈ ਤੇ ਜਿਵੇਂ ਇਕ ਵੱਡੇ ਵਪਾਰ ਲਈ ਕਾਫ਼ੀ ਵੱਡਾ ਤਾਣਾ-ਬਾਣਾ ਬੁਣਨਾ ਪੈਂਦਾ ਓਵੇਂ ਹੀ ਅੱਜ ਕੱਲ੍ਹ ਠੱਗ ਵੀ ਟੀਮ ਵਰਕ ਕਰਦੇ ਹਨ। ਪਿੱਛੇ ਜਿਹੇ ਇੱਕ ਠੱਗੀ ਸਾਡੇ ਬੇਰੁਜ਼ਗਾਰਾਂ ਭਰਾਵਾ ਨਾਲ ਹੋਈ ਸੀ। ਲਓ ਇਹ ਵੀ ਸੁਣ ਲਵੋ; ਅਕਸਰ ਹੀ ਸਾਡੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਕਰੀ ਦੀ ਤਲਾਸ਼ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਠੱਗ ਉਨ੍ਹਾਂ ਤਕ ਅਖ਼ਬਾਰਾਂ ਰਾਹੀਂ ਸੰਪਰਕ ਪੈਦਾ ਕਰਦੇ ਹਨ। ਚਾਰ ਕੁ ਸਾਲ ਪਹਿਲਾਂ ਕੁਝ ਇੰਝ ਹੀ ਵਾਪਰਿਆ। ਪੰਜਾਬ ਦੇ ਇਕ ਮਸ਼ਹੂਰ ਅਖ਼ਬਾਰ 'ਚ ਇਕ ਇਸ਼ਤਿਹਾਰ ਛਪਿਆ ਕਿ ਡਿਗਰੀ ਹੋਲਡਰ ਕਮਾਊ ਪੱਚੀ ਹਜ਼ਾਰ ਮਹੀਨਾ, ਡਿਪਲੋਮਾ ਪਾਸ ਵੀਹ ਹਜ਼ਾਰ, ਬਾਰ੍ਹਵੀਂ ਪਾਸ ਪੰਦਰਾਂ ਹਜ਼ਾਰ, ਦਸਵੀਂ ਪਾਸ ਦਸ ਹਜ਼ਾਰ, ਅੱਠਵੀਂ ਪਾਸ ਅੱਠ ਹਜ਼ਾਰ ਅਤੇ ਇਸ ਤੋਂ ਵੀ ਘੱਟ ਪੜ੍ਹੇ ਕਮਾਊ ਛੇ ਹਜ਼ਾਰ ਰੁਪਈਆ ਮਹੀਨਾ। ਅਪਲਾਈ ਕਰਨ ਲਈ ਉਨ੍ਹਾਂ ਬੜੀ ਇਮਾਨਦਾਰੀ ਨਾਲ ਸਿਰਫ਼ ਸੌ ਰੁਪਈਆ ਦਾ ਡਿਮਾਂਡ ਡਰਾਫ਼ਟ ਮੰਗਿਆ ਸੀ। ਹੈੱਡ ਆਫ਼ਿਸ ਦਾ ਪਤਾ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਦਾ ਦਿੱਤਾ ਹੋਇਆ ਸੀ। ਸਾਡੇ ਬੇਰੁਜ਼ਗਾਰ ਵੀਰਾਂ ਨੇ ਆਵ ਦੇਖਿਆ ਨਾ ਤਾਬ ਬੱਸ ਚੱਕ ਤੇ ਫੱਟੇ। ਇਕ ਮਹੀਨੇ ਦੀ ਆਖ਼ਰੀ ਤਾਰੀਖ਼ ਰੱਖੀ ਹੋਈ ਸੀ। ਬੱਸ ਉਦੋਂ ਤੱਕ ਸੌ-ਸੌ ਕਰ ਕੇ ਕਰੋੜਾਂ ਰੁਪਈਆ ਭੇਜ ਦਿੱਤੇ। ਇਕ ਦੋ ਮਹੀਨੇ ਹਰ ਇਕ ਨੇ ਜਵਾਬ ਉਡੀਕਿਆ ਪਰ ਜਦੋਂ ਨਾ ਆਇਆ ਤਾਂ ਕਿਸੇ ਵੀ ਮੇਰੇ ਵੀਰ ਭੈਣ ਨੇ ਜਵਾਬ ਮੰਗਣ ਦੀ ਖੇਚਲ ਨਹੀਂ ਕੀਤੀ ਕਿਉਂਕਿ ਉਸ ਸੌ ਰੁਪਈਆ ਲਈ ਪੰਜ-ਚਾਰ ਸੌ ਲਾ ਕੇ ਚੰਡੀਗੜ੍ਹ ਜਾਣਾ ਕੋਈ ਸਿਆਣਪ ਦਾ ਕੰਮ ਨਹੀਂ ਸੀ। ਪਰ ਠੱਗ ਜੀ ਦੀ ਦੂਰ ਅੰਦੇਸ਼ੀ ਦੇਖੋ ਕਿ ਕਿੰਨੀ ਆਸਾਨੀ ਨਾਲ ਕਰੋੜਾਂ ਲੈ ਕੇ ਫੁਰਰ ਹੋ ਗਏ। ਪੜ੍ਹੇ ਲਿਖੇ ਤੋਂ ਲੈ ਕੇ ਅਨਪੜ੍ਹ ਤਕ ਸਾਰੀਆਂ ਦੇ ਲਾਲਚ ਦਾ ਟੀਕਾ ਲਾਕੇ।
ਹੁਣ ਇਕ ਅੱਜ ਕੱਲ੍ਹ ਜਾਣੀਜਾਣ ਬਾਬਿਆਂ ਦੀ ਸੁਣ ਲਵੋ। ਤੁਹਾਡੇ ਚੋਂ ਬਹੁਤ ਸਾਰੇ ਤਾਂ ਇਸ ਕਾਂਡ ਤੋਂ ਵਾਕਫ਼ ਹੋਣਗੇ। ਪਰ ਬਾਕੀਆਂ ਲਈ ਪੇਸ਼ ਹੈ ਜੀ। ਇਹ ਇਕ ਸੱਚੀ ਘਟਨਾ ਹੈ ਬੱਸ ਇਕ ਦੂਜੇ ਮੂੰਹ ਤੋਂ ਹੁੰਦੀ ਹੋਈ ਥੋੜ੍ਹੀ ਜਿਹੀ ਇਸ ਨੂੰ ਕਹਾਣੀ ਦਾ ਰੂਪ ਮਿਲ ਗਿਆ। ਪਰ ਜਿਨ੍ਹਾਂ ਲੋਕਾਂ ਨੇ ਉਸ ਵਕਤ ਦੇ ਅਖ਼ਬਾਰ ਪੜ੍ਹੇ ਹਨ ਉਹ ਇਸ ਘਟਨਾ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਹੋਇਆ ਇਹ ਕਿ ਇਕ ਡੇਰੇਦਾਰ ਬਾਬੇ ਦੀ ਦੁਕਾਨ ਕਾਫ਼ੀ ਨਿਕਲ ਚਲੀ ਤੇ ਸ਼ਰਧਾਲੂ ਇਕ ਦੂਜੇ ਤੋਂ ਮੂਹਰੇ ਹੋ ਕੇ ਸੇਵਾ ਕਰਨ ਲੱਗੇ। ਹਫ਼ਤੇ-ਹਫ਼ਤੇ ਤੋਂ ਦੀਵਾਨ ਸਜਨ ਲੱਗੇ। ਇਹ ਸਾਰੀ ਮਹਿਮਾ ਦੀ ਭਿਣਕ ਠੱਗ ਜੀ ਕੋਲ ਵੀ ਪਹੁੰਚ ਗਈ। ਲਓ ਜੀ ਦੱਸਦੇ ਆ ਕਿ ਠੱਗ ਜੀ ਹਰ ਦੀਵਾਨ 'ਚ ਹਾਜ਼ਰੀ ਭਰਨ ਲੱਗਿਆ ਤੇ ਚੁੱਪ ਕਰ ਕੇ ਇਕ ਖੂੰਜੇ 'ਚ ਅੱਖਾਂ ਮੀਚ ਕੇ ਬਹਿ ਜਾਇਆ ਕਰੇ ਤੇ ਸਭ ਤੋਂ ਮਗਰੋਂ ਉੱਥੋਂ ਜਾਇਆ ਕਰੇ। ਪੰਜ-ਸੱਤ ਚੌਂਕੀਆਂ ਭਰੀਆਂ ਤਾਂ ਇਕ ਦਿਨ ਜਾਣੀਜਾਣ ਬਾਬਾ ਜੀ ਨੇ ਉਸ ਸੇਵਕ ਨੂੰ ਆਪਣੇ ਕੋਲ ਬੁਲਾ ਲਿਆ ਤੇ ਪੁੱਛਿਆ ਕਿ "ਭਾਈ ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ"? ਉਹ ਕਹਿੰਦਾ! "ਜੀ ਰਹਿੰਦਾ ਤਾਂ ਮੈਂ ਬਾਹਰਲੇ ਮੁਲਕ ਹਾਂ ਪਰ ਵਪਾਰ 'ਚ ਘਾਟਾ ਪੈ ਗਿਆ ਜੀ ਸੋ ਹੁਣ ਤਾਂ ਬੱਸ ਘਰ ਦਾ ਨਾ ਘਾਟ ਦਾ ਜਿਹਾ ਹੋਇਆ ਪਿਆ ਜੀ, ਸੋ ਮਿਹਰ ਕਰੋ ਜੀ"। ਬਾਬਾ ਜੀ ਨੂੰ ਸੇਵਕ ਦੇ ਪੱਲੇ ਕੁਝ ਦਿਸਿਆ ਨਹੀਂ ਬੱਸ ਲੋਕ ਲੱਜੋਂ ਕਹਿ ਦਿੱਤਾ "ਭਗਤਾ ਅੱਜ ਤੋਂ ਸਭ ਠੀਕ ਹੋ ਜਾਊ ਸਾਡਾ ਅਸ਼ੀਰਵਾਦ ਹੈ"।
ਚਲੋ ਜੀ ਉਸ ਦਿਨ ਤੋਂ ਬਾਅਦ ਕਦੇ ਉਹ ਭਗਤ ਡੇਰੇ ਨਾ ਆਇਆ। ਤਿੰਨ ਕੁ ਮਹੀਨਿਆਂ ਬਾਅਦ ਭਗਤ ਕਾਲੇ ਰੰਗ ਦੀ ਵੱਡੀ ਕਾਰ ਤੇ ਢੇਰਾਂ ਸਾਰੇ ਤੋਹਫ਼ੇ ਲੈ ਕੇ ਬਾਬਾ ਜੀ ਦੇ ਚਰਨੀਂ ਆ ਪਿਆ। ਸ਼ਰਧਾਲੂਆਂ ਦਾ ਇਕੱਠ ਹੋ ਗਿਆ। ਵਿਦੇਸ਼ੀ ਸੇਵਕ ਕਹਿੰਦਾ! "ਬਾਬਾ ਜੀ ਤੁਹਾਡੇ ਅਸ਼ੀਰਵਾਦ ਨਾਲ ਲਹਿਰਾਂ ਬਹਿਰਾਂ ਹੋ ਗਈਆਂ। ਸੋ ਆਹ ਕਾਰ ਦੀ ਤੁਛ ਭੇਂਟ ਸਵੀਕਾਰ ਕਰੋ ਜੀ"। ਬਾਬਾ ਜੀ ਦੀ ਹਾਸੀ ਮੁਛਾਂ ਥਾਣੀ ਨਿਕਲੇ ਅਤੇ ਡੇਰੇ ਚ ਸੇਵਕਾਂ ਦਾ ਇਕੱਠ ਵੀ ਦਿਨਾਂ 'ਚ ਹੀ ਦੂਣਾ-ਤੀਣਾ ਹੋ ਗਿਆ।
ਵਿਦੇਸ਼ੀ ਸੇਵਕ ਨੇ ਦਸ-ਵੀਹ ਦਿਨ ਬਾਬੇ ਦੀ ਸੇਵਾ ਕੀਤੀ ਗੱਲਾਂ ਬਾਤਾਂ 'ਚ ਠੱਗ ਜੀ ਕਹਿੰਦੇ ਕਿ ਸਾਨੂੰ ਸੌ ਬੰਦਾ ਬਾਹਰਲੇ ਮੁਲਕ 'ਚ ਚੱਲਦੀਆਂ ਫ਼ੈਕਟਰੀਆਂ ਲਈ ਚਾਹੀਦਾ ਹੈ। ਜਿਸ ਦੀ ਮਨਜ਼ੂਰੀ ਸਾਨੂੰ ਮਿਲ ਗਈ ਹੈ। ਉਸੇ ਕੰਮ ਲਈ ਇਥੇ ਆਇਆਂ ਹਾਂ। ਜਦੋਂ ਬਾਬਾ ਜੀ ਨੇ ਪੁੱਛਿਆ ਕਿ ਭਾਈ ਉੱਥੇ ਜਾਣ ਤੇ ਕਿੰਨਾ ਖ਼ਰਚਾ ਹੋਵੇਗਾ। ਸੇਵਕ ਕਹਿੰਦਾ ਜੀ ਜੇ ਪੱਕਾ ਵੀਜ਼ਾ ਲੈਣਾ ਤਾਂ ਪੰਜ ਲੱਖ ਰੁਪਈਆ ਇਕ ਜਾਣੇ ਦਾ ਖ਼ਰਚ ਹੋਵੇਗਾ। ਬਾਬਾ ਜੀ ਨੇ ਹੁਕਮ ਲਾ ਦਿੱਤਾ ਕਿ ਕੁਝ ਸਾਡੇ ਸ਼ਰਧਾਲੂਆਂ ਨੂੰ ਲੈ ਜਾ ਭਾਈ। ਸੇਵਕ ਕਹਿੰਦਾ ਬਾਬਾ ਜੀ ਸਭ ਤੁਹਾਡਾ ਦਿਤਾ ਤਾਂ ਖਾਣੇ ਹਾਂ ਫੇਰ ਤੁਹਾਨੂੰ ਕਿਵੇਂ ਨਾਂਹ ਕਰ ਸਕਦੇ ਹਾਂ। ਪਰ ਪੈਸਿਆਂ ਦੇ ਮਾਮਲੇ 'ਚ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਉਹ ਤਾਂ ਸਰਕਾਰੀ ਖ਼ਰਚਾ। ਸੋ ਚਲੋ ਜੀ ਸ਼ਾਮ ਦੇ ਦੀਵਾਨ 'ਚ ਬਾਬਾ ਜੀ ਨੇ ਸੇਵਕਾਂ ਨੂੰ ਦੱਸ ਦਿੱਤਾ ਕਿ ਜੇ ਕਿਸੇ ਨੇ ਵਿਦੇਸ਼ ਜਾਣਾ ਤਾਂ ਸਾਡੇ ਕੋਲ ਨਾਂ ਲਿਖਵਾ ਦਿਓ ਅਸੀਂ ਤੁਹਾਡੀ ਮਦਦ ਕਰਾਂਗੇ। ਫੇਰ ਕੀ ਸੀ ਲਾਈਨ ਲਗ ਗਈ, ਬੰਦੇ ਸੌ ਜਾ ਸਕਦੇ ਸਨ ਪਰ ਉੱਥੇ ਦਰਖ਼ਾਸਤਾਂ ਡੇਢ ਸੌ ਆ ਗਈਆਂ। ਫ਼ੈਸਲਾ ਹੋਇਆ ਕਿ ਬਾਬਾ ਜੀ ਇਹਨਾਂ ਚੋਂ ਕਿਸਮਤ ਵਾਲੇ ਸੌ ਬੰਦੇ ਚੁਣ ਦੇਣਗੇ।ਪੰਜਾਹ ਕੁ ਬੰਦੇ ਜਿਹੜੇ ਚੁਣੇ ਨਾ ਜਾ ਸਕੇ ਉਹ ਵਿਚਾਰੇ ਆਪਣੇ ਆਪ ਨੂੰ ਬੇ ਭਾਗੇ ਸਮਝ ਕੇ ਚੁੱਪ ਕਰ ਕੇ ਬਹਿ ਗਏ।
ਚਲੋ ਜੀ ਮੁੱਕਦੀ ਗੱਲ ਸਾਰੇ ਪੈਸੇ ਤੇ ਚੁਣੇ ਗਏ ਸਾਰੇ ਸੇਵਕਾਂ ਨਾਲ ਜਾਣੀਜਾਣ ਬਾਬਾ ਜੀ ਸੇਵਕ ਵੱਲੋਂ ਭੇਂਟ ਕੀਤੀ ਕਾਰ ਅਤੇ ਬੱਸਾਂ ਭਰ ਕੇ ਦਿੱਲੀ ਜਾ ਪਹੁੰਚੇ। ਸਾਰੀਆਂ ਨੂੰ ਇਕ ਵੱਡੀ ਸਰਾਂ 'ਚ ਬੈਠਾ ਕੇ ਸੇਵਕ ਸਾਰੇ ਪੈਸੇ ਤੇ ਬਾਬਾ ਜੀ ਨੂੰ ਦਿੱਤੀ ਕਾਰ ਲੈ ਕੇ ਤੇ ਇਹ ਕਹਿ ਕੇ ਕਿ ਮੈਂ ਅੰਬੈਸੀ ਜਾ ਕੇ ਕਾਗ਼ਜ਼ ਪੱਤਰ ਲੈ ਆਵਾ ਉੱਥੋਂ ਚਲਾ ਗਿਆ। ਪਰ ਕਦੇ ਅੱਜ ਤੱਕ ਗੰਗਾ ਗਏ ਫੁਲ ਵੀ ਮੁੜੇ ਹਨ! ਕਰਮਾਂ ਵਾਲੇ ਸੌ ਸ਼ਰਧਾਲੂ ਪਿੱਛੇ ਰਹਿ ਗਏ ਪੰਜਾਹ ਬੇ-ਭਾਗਿਆਂ ਨੂੰ ਕਰਮਾਂ ਵਾਲੇ ਕਹਿਣ ਲਈ ਮਜਬੂਰ ਸਨ। ਅਤੇ ਜੋ ਜਾਣੀਜਾਣ ਬਾਬਾ ਜੀ ਨਾਲ ਬੀਤੀ ਉਹ ਇਥੇ ਲਿਖਣ ਦੀ ਲੋੜ ਨਹੀਂ।ਮੈਨੂੰ ਲਗਦਾ ਇਥੇ ਕਬੀਰ ਜੀ ਦੀ ਬਾਣੀ ਵਿਚੋਂ ਇਹ ਸ਼ਬਦ ਸਭ ਕੁਝ ਬਿਆਨ ਕਰ ਰਿਹਾ;
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
ਗਲੀ ਜਿਨ@ਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥੧॥ (੪੭੬, ਆਸਾ, ਕਬੀਰ ਜੀਉ)
ਦੋਸਤੋ! ਕੁਝ ਹਲਕਿਆਂ ਫੁਲਕਿਆਂ ਜਿਹੀਆਂ ਗੱਲਾਂ ਰਾਹੀਂ ਬੱਸ ਇਹੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਭ ਜਾਣਦੇ ਹੋਏ ਵੀ ਫੇਰ ਬਾਰ ਬਾਰ ਕਿਉਂ ਠੱਗੇ ਜਾਂਦੇ ਹਾਂ। ਵੱਡਾ ਹਿੱਸਾ ਠੱਗੇ ਜਾਣ ਦਾ ਕਾਰਨ ਲਾਲਚ ਹੀ ਦਿਖਾਈ ਦਿੰਦਾ ਹੈ ਪਰ ਕੁਝ ਇਕ ਹਿੱਸਾ ਵਿਸ਼ਵਾਸਘਾਤ ਦਾ ਸ਼ਿਕਾਰ ਹੋ ਕੇ ਵੀ ਠੱਗਿਆ ਜਾਂਦਾ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਜੇ ਅਸੀਂ ਉਪਰੋਕਤ ਬਾਬਾ ਜੀ ਦੀ ਗੱਲ ਦਾ ਵਿਸ਼ਲੇਸ਼ਣ ਕਰੀਏ ਤਾਂ ਇਹੀ ਗਲ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਬਾਬਾ ਠੱਗ ਦਿਖਾਈ ਦੇ ਰਿਹਾ ਤੇ ਸੇਵਕਾਂ ਨਾਲ ਵਿਸ਼ਵਾਸਘਾਤ ਕਰ ਰਿਹਾ। ਪਰ ਅੱਗੇ ਜਾ ਕੇ ਸ਼ਰਧਾਲੂ ਲਾਲਚੀ ਹੋ ਜਾਂਦੇ ਹਨ ਤੇ ਬਾਬੇ ਨਾਲ ਇਕ ਸੇਵਕ ਵਿਸ਼ਵਾਸਘਾਤ ਕਰ ਜਾਂਦਾ ਹੈ। ਸੋ ਕਹਾਣੀ ਇਹ ਦੋ ਗੱਲਾਂ ਤੇ ਹੀ ਘੁੰਮਦੀ ਹੈ। ਇਕ ਹੋਰ ਇਸ ਲੇਖ 'ਚ ਜੋ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹ ਇਹ ਹੈ ਕਿ ਠੱਗ ਤੋਂ ਕੋਈ ਵੀ ਵਰਗ ਨਹੀਂ ਬਚ ਸਕਿਆ।
ਜਾਂਦੇ ਜਾਂਦੇ ਦਸ ਦੇਣਾ ਚਾਹੁੰਦਾ ਹਾਂ ਕਿ ਮੈਂ ਵੀ ਠੱਗ ਜੀ ਦੀ ਮਾਰ ਤੋਂ ਬਚ ਨਹੀਂ ਸਕਿਆ। ਬੱਸ ਫ਼ਰਕ ਏਨਾ ਕੁ ਰਿਹਾ ਕਿ ਮੈਂ ਲਾਲਚ 'ਚ ਆ ਕੇ ਨਹੀਂ ਠੱਗਿਆ ਗਿਆ ਮੈਂ ਵਿਸ਼ਵਾਸਘਾਤ ਦਾ ਸ਼ਿਕਾਰ ਜ਼ਰੂਰ ਹੋਇਆ ਪਰ ਮਾਲੀ ਨੁਕਸਾਨ ਤੋਂ ਬਚ ਗਿਆ। ਹਾਂ ਪਰ ਜੋ ਠੱਗੀ 'ਚ ਮੈਂ ਗੁਆਇਆ ਉਹ ਮਾਲੀ ਨੁਕਸਾਨ ਨਾਲੋਂ ਕਿਤੇ ਵੱਡਾ ਸੀ। ਪਰ ਕਿਸੇ ਨਾਲ ਗਿਲਾ ਨਹੀ ਕਿਉਂਕਿ ਮੈਂ ਵੀ ਤਾਂ ਆਪਣੀ ਸਹਿਮਤੀ ਨਾਲ ਹੀ ਠੱਗਿਆ ਗਿਆ ਸਾਂ।

No comments:
Post a Comment