ਵੀਹ ਸਾਲ ਪੇਹ੍ਲਾਂ ਜਦ ਮੁਲਕ ਨੂੰ ਛੱਡਿਆ, ਤਾਂ ਸੋਚਦਾ ਸਾਂ, ਜਦ ਵੀ ਕਦੇ ਵਾਪਸ ਆਵਾਂਗਾ
ਤਾਂ ਫੇਰ ਓਹੋ ਜਿਹਾ ਹੀ ਦੇਖਣ ਨੂੰ ਮਿਲੇਗਾ, ਪਰ ਉਚੀਆ ਹੋ ਗਈਆ ਗਲੀਆ ਥੱਲੇ ਜਿਵੇ
ਮੇਰੀਆਂ ਯਾਦਾ ਤੇ ਸਧਰਾ ਨੱਪੀਆ ਗਈਆ ਹੋਣ, ਜਾਣੇ ਪ੍ਸਾਣੇ ਚੇਹਰੇ ਅਨਜਾਣ ਜਿਹੇ ਹੋ ਗਏ.
ਲੋਕ ਜਿਵੇ ਤੁਰਦੀਆ ਫਿਰਦੀਆ ਲਾਸ਼ਾ ਹੋਣ, ਆਪਣੀ ਗਲੀ ਚੋਂ ਜਦ ਤੁਰਿਆ ਜਾਂਦਾ ਸਾਂ, ਤਾਂ
ਇੰਜ ਲੱਗੇਆ ਜਿਵੇ ਮੈ ਆਪਣੇ ਹੀ ਸਹਿਰ ਮੁਹੱਲੇ ਚ ਪ੍ਰੌਹਣਾ ਹੋਵਾਂ, ਛੋਟੀਆ ਛੋਟੀਆ
ਗੱਲਾਂ ਤੇ ਕਿਲਕਾਰੀਆ ਮਾਰ ਕੇ ਹਸਦੇ ਲੋਕ ਜਿਵੇ ਕਿਸੇ ਸਦਮੇ ਦਾ ਸਿਕਾਰ ਹੋ ਗਏ ਹੋਣ, ਕੀ
ਗੱਲ ਹੇ ਏਨਾ ਬਦਲਾਅ ਕਿਓ ? ਜੇ ਏਸ ਨੂੰ ਮੁਲਕ ਦੀ ਤਰੱਕੀ ਕੇਹਂਦੇ ਹਨ ਤਾਂ ਓਹ ਗਰੀਬੀ
ਲੱਖ ਦਰਜੇ ਚੰਗੀ ਜੇਹੜੀ ਸਬਰ ਸੰਤੋਖ ਦੀ ਜਿੰਦਗੀ ਤੇ ਚੇਨ ਦੀ ਨੀਂਦ ਤਾਂ ਸੋਂਦੀ ਸੀ,
ਜਿਸ ਪੰਜਾਬ ਦਾ ਇਤਹਾਸ ਪੰਜਾਬੀਆ ਦੇ ਖੂਨ ਤੇ ਤਲਵਾਰ ਦੀ ਨੁੱਕਰ ਨਾਲ ਲਿਖਿਆ ਗਿਆ, ਓਹ
ਪੰਜਾਬ ਦੇ ਲੋਕ ਵੱਡੀਆ ਵੱਡੀਆ ਕੋਠੀਆ ਚ ਬੇਠੇ ਵੀ ਗਰੀਬੀ ਦੇ ਸਿਕਾਰ ਹੋ ਗਏ ਹਨ, ਪਿਆਰ
ਤੇ ਆਪਣੇਪਣ ਤੋਂ ਸਖਣੇ ਹੋ ਗਏ ਪੰਜਾਬੀ ਨਸ਼ੇਆ ਚੋ ਜਿੰਦਗੀ ਭਾਲਦੇ ਫਿਰਦੇ ਹਨ, ਜਿਸ ਗੰਦੀ
ਸਿਆਸਤ ਦਾ ਸਿਕਾਰ ਹੋਏ ਪੰਜਾਬ ਦੇ ਸਿਵਿਆ ਦੀ ਅੱਗ ਅਜੇ ਮਠੀ ਨਈ ਸੀ ਹੋਈ ਓਸਦੇ ਭੇੜੇ
ਨਸ਼ੇਆ ਨੇ ਜਿਵੇ ਫੇਰ ਭਾਬੜ ਮਚਾ ਦਿੱਤੇ ਹੋਣ,
ਇਕ ਸ਼ਾਮ ਮੈ ਘਰ ਨੂੰ ਆਉਂਦਿਆ ਬਈਆ ਦੀ ਇਕ ਢਾਣੀ ਕੋਲ ਖੜਾ ਹੋ ਗਿਆ, ਸਰਦੀਆ ਦੀ ਰੁੱਤ
ਸੀ, ਭਾਵੇ ਪਿਹਲਾ ਵਾਂਗ ਪਾਲਾ ਤੇ ਨਹੀ ਰਿਹਾ, ਪਰ ਬਈਏ ਮੁਹ ਸਿਰ ਲਪੇਟੇ ਲੱਤਾ ਤੋਂ ਨੰਗੇ
ਧੋਤੀ ਬੰਨੇ ਅੱਗ ਸੇਕ ਰਹੇ ਸੀ, ਬਹੁਤ ਹੀ ਉਚੀ ਉਚੀ ਹੱਸ ਕੇ ਗੱਲਾ ਕਰ ਰਹੇ ਸਨ, ਜਿਵੇ
ਓਹ ਫਿਕਰ ਤੇ ਚਿੰਤਾ ਦੀ ਧੂਣੀ ਲਾਕੇ ਆਰਾਮ ਦੇ ਪਲਾਂ ਦਾ ਨਿਗ੍ਹ ਮਾਣ ਰਹੇ ਹੋਣ, ਮੈ ਆਪਣੀ
ਟੁੱਟੀ ਫੁੱਟੀ ਹਿੰਦੀ ਨਾਲ ਗੱਲਾ ਕਰਦਾ ਇਕ ਮੂਧੀ ਕੀਤੀ ਬਾਲਟੀ ਤੇ ਬੇਠ ਗਿਆ, ਸਿਰੋੰ
ਘੋਨਾ ਮੋਨਾ ਹੋਣ ਦੇ ਬਾਵਜੂਦ ਉਨਾ ਮੇਨੂ ਸਰਦਾਰ ਜੀ ਕਹਿ ਕੇ ਬੁਲਾਇਆ, ਇਕ ਕਹਿੰਦਾ ``
ਸਰਦਾਰ ਜੀ ਸਾਨੂ ਭੀ ਥੋਰਾ ਥੋਰਾ ਪੰਜਾਬੀ ਆਂਦਾ ਹੇਗਾ, `` ਓਸਦੀ ਗੱਲ ਸੁਣਕੇ ਮੇਰਾ
ਹਾਸਾ ਜਿਹਾ ਨਿਕਲ ਗਿਆ, ਤੇ ਫੇਰ ਪਤਾ ਈ ਨਾ ਲੱਗਾ ਉਨਾ ਨਾਲ ਗੱਲਾਂ ਕਰਦਿਆ ਕਿਵੇ ਤਿਨ -
ਚਾਰ ਘੰਟੇ ਨਿਕਲ ਗਏ, ਘੜੀ ਬਣਨ ਦੀ ਆਦਤ ਤਾਂ ਮੇਨੂ ਪੇਹ੍ਲਾਂ ਵੀ ਨਹੀ ਸੀ, ਤੇ ਨਾ ਹੀ
ਕਦੇ ਮੈ ਪੰਜਾਬ ਜਾ ਕੇ ਘੜੀ ਬੰਨੀ, ਜਦ ਬਈਆ ਨੂੰ ਪੁਛਿਆ ਕੇ ਅੰਦਾਜਨ ਕਿੰਨਾ ਕੁ ਟਾਈਮ ਹੋ
ਗਿਆ ਹੋਵੇਗਾ, ਤਾਂ ਝੱਟ ਪੱਟ ਤਿੰਨ ਚਾਰ ਬਈਏ ਆਪਣਾ ਆਪਣਾ ਮੋਬੀਲ ਫੋਨ ਕੱਡ ਕੇ ਟਾਈਮ
ਵੇਖਣ ਲੱਗ ਪਏ, ਦੇਰ ਹੋ ਜਾਣ ਕਰਕੇ ਮੈ ਘਰ ਜਾਣਾ ਹੀ ਮੁਨਾਸਿਬ ਸਮਝਿਆ, ਜਦ ਘਰ ਨੂੰ
ਤੁਰਿਆ ਜਾ ਰਿਹਾ ਸਾਂ ਤਾਂ ਬਹੁਤ ਚੁੱਪ ਚਾਪ ਸੀ, ਜਿਵੇ ਸਾਰਾ ਪੰਜਾਬ ਘੂਕ ਨੀਂਦ ਸੁੱਤਾ
ਪਿਆ ਹੋਵੇ, ਪਰ ਬਈਆ ਦੀ ਹਾਸੇ ਤੇ ਕਿਲਕਾਰੀਆ ਦੀ ਅਵਾਜ਼ ਮੇਰੇ ਕੰਨਾ ਨੂੰ ਅਜੇ ਵੀ ਸੁਨਾਈ
ਦੇ ਰਹੀ ਸੀ, ਅਜਾਦ ਸਿੰਘ ਭੁੱਲਰ
No comments:
Post a Comment