jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 8 September 2012

ਗ਼ਦਰੀ ਮੇਲੇ ਅਤੇ ਸ਼ਤਾਬਦੀ ਨੂੰ ਉਚੇਰੇ ਮੁਕਾਮ 'ਤੇ ਲਿਜਾਣ ਲਈ ਜੁੜੇ ਬੁੱਧੀਜੀਵੀ ਏ.ਕੇ. ਹੰਗਲ ਅਤੇ ਹਾਕਮ ਸੂਫ਼ੀ ਨੂੰ ਸ਼ਰਧਾਂਜਲੀਆਂ ਭੇਂਟ

www.sabblok.blogspot.com

ਜਲੰਧਰ,      ਗ਼ਦਰੀ ਬਾਬਿਆਂ ਦੇ ਮੇਲੇ ਅਤੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਸਮਾਗਮਾਂ ਦੀ ਲੜੀ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਨਾਟਕਾਂ, ਦਸਤਾਵੇਜ਼ੀ ਫ਼ਿਲਮਾਂ, ਗੀਤਾਂ, ਕੋਰਿਓਗ੍ਰਾਫ਼ੀਆਂ, ਐਕਸ਼ਨ ਗੀਤ, ਕਵੀਸ਼ਰੀ, ਢਾਡੀ ਰੰਗ ਅਤੇ ਗ਼ਦਰ ਪਾਰਟੀ ਤੋਂ ਆਜ਼ਾਦ ਹਿੰਦ ਫੌਜ ਤੱਕ ਦੇ ਇਤਿਹਾਸਕ ਵਿਰਸੇ ਨੂੰ ਵੰਨ-ਸੁਵੰਨੀਆਂ ਕਲਾ-ਵੰਨਗੀਆਂ ਵਿੱਚ ਕਲਾਤਮਕ ਅੰਦਾਜ਼ ਨਾਲ ਪੇਸ਼ ਕਰਨ ਲਈ ਅੱਜ ਪੰਜਾਬ ਭਰ ਤੋਂ ਪੁੱਜੇ ਬੁੱਧੀਜੀਵੀਆਂ, ਰੰਗ ਕਰਮੀਆਂ, ਗ਼ਦਰੀ ਦੇਸ਼ ਭਗਤਾਂ ਦੇ ਇਤਿਹਾਸ ਨਾਲ ਜੁੜੇ ਕਲਮਕਾਰਾਂ ਨੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੋਈ ਵਿਸ਼ੇਸ਼ ਇਕੱਤਰਤਾ 'ਚ ਗੰਭੀਰ ਵਿਚਾਰਾਂ ਕੀਤੀਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬਜ਼ੁਰਗ ਕਾਮਰੇਡ ਚੈਨ ਸਿੰਘ ਚੈਨ ਦੀ ਪ੍ਰਧਾਨਗੀ ਹੇਠ ਸਭਿਆਚਾਰਕ ਵਿੰਗ ਦੀ ਹੋਈ ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਅੰਦਰ ਨਿਵੇਕਲੀ ਭੂਮਿਕਾ ਅਦਾ ਕਰਨ ਵਾਲੀ ਜੱਥੇਬੰਦੀ ਆਜ਼ਾਦ ਹਿੰਦ ਫੌਜ ਨੂੰ ਸਮਰਪਤ ਇਸ ਮੇਲੇ ਮੌਕੇ ਕਮੇਟੀ ਦੇ ਸਹਾਇਕ ਸਕੱਤਰ ਹਰਵਿੰਦਰ ਭੰਡਾਲ ਦੁਆਰਾ ਆਜ਼ਾਦ ਹਿੰਦ ਫੌਜ ਦੇ ਅਣਛੋਹੇ ਪੱਖਾਂ ਨੂੰ ਉਜਾਗਰ ਕਰਦੀ ਅਮੁੱਲੀ ਪੁਸਤਕ ਜਾਰੀ ਕਰਨ ਤੋਂ ਇਲਾਵਾ ਵਿਜੈ ਬੰਬੇਲੀ ਅਤੇ ਮਾਸਟਰ ਜਰਨੈਲ ਸਿੰਘ ਅੱਚਰਵਾਲ ਵੀ ਇਸ ਲਹਿਰ ਦੇ ਨਾਇਕਾਂ ਦੀਆਂ ਜੀਵਨੀਆਂ ਦੇ ਅਮੁੱਲੇ ਪੱਖਾਂ ਨੂੰ ਦਸਤਾਵੇਜ਼ੀ ਰੂਪ ਦੇਣਗੇ।
ਮੇਲੇ ਵਿੱਚ ਪੰਜਾਬ ਭਰ ਦੇ ਸਮੂਹ ਆਜ਼ਾਦ ਹਿੰਦ ਫੌਜ ਨਾਲ ਸਬੰਧਤ ਪਰਿਵਾਰਾਂ ਨੂੰ ਸਨਮਾਨਤ ਰੁਤਬਾ ਦਿੱਤਾ ਜਾਏਗਾ।  ਇਸ ਕਾਰਜ ਨੂੰ ਨੇਪਰੇ ਚਾੜਨ ਲਈ ਕਮੇਟੀ ਨੇ ਸਮੂਹ ਇਤਿਹਾਸਕਾਰਾਂ, ਖੋਜ਼ਕਾਰਾਂ, ਲੋਕ-ਪੱਖੀ ਜੱਥੇਬੰਦੀਆਂ ਨਾਲ ਜੁੜੇ ਸਭਨਾਂ ਹਿੱਸਿਆਂ ਨੂੰ ਮਿਲ ਕੇ ਉੱਦਮ ਜੁਟਾਉਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਇਹ ਫੈਸਲਾ ਵੀ ਕੀਤਾ ਗਿਆ ਕਿ ਇਹ ਮੇਲਾ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ 2013 ਨੂੰ ਯਾਦਗਾਰੀ ਅੰਦਾਜ਼ 'ਚ ਮਨਾਉਣ ਲਈ ਹੁਲਾਰ-ਪੈੜੇ ਦੀ ਇਤਿਹਾਸਕ ਭੂਮਿਕਾ ਅਦਾ ਕਰੇਗਾ।  ਇਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਆਦਿ ਤੋਂ ਵੀ ਪਰਿਵਾਰਾਂ ਦੇ ਪਰਿਵਾਰ ਪਹੁੰਚ ਰਹੇ ਹਨ।
ਮੀਟਿੰਗ 'ਚ ਚਾਰ ਰੋਜ਼ਾ ਮੇਲੇ ਦੇ ਸਭਨਾਂ ਪੱਖਾਂ 'ਤੇ ਖੁੱਲ•ਕੇ ਹੋਈ ਵਿਚਾਰ-ਚਰਚਾ ਵਿੱਚ 29 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਗਾਇਨ, ਭਾਸ਼ਣ, ਚਿੱਤਰਕਲਾ, ਕੁਇਜ਼, ਕੋਰਿਓਗ੍ਰਾਫ਼ੀਆਂ, ਵਿਚਾਰ-ਚਰਚਾ, ਕਾਮਰੇਡ ਜਗਰੂਪ ਵੱਲੋਂ ਝੰਡੇ ਦੀ ਰਸਮ, ਝੰਡੇ ਦੇ ਗੀਤ, ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਦੇ ਨਾਟਕਾਂ, ਸੰਗੀਤਕ ਰੰਗਾਂ ਅਤੇ ਤਕਰੀਰਾਂ ਆਦਿ ਨੂੰ ਹਰ ਪੱਖੋਂ ਮਿਆਰੀ ਅਤੇ ਲੋਕਾਂ ਦਾ ਹਾਣੀ ਬਣਾਉਣ ਲਈ ਨਵੇਂ ਕਦਮ ਚੁੱਕਣ ਦੇ ਅਹਿਮ ਨੁਕਤੇ ਕੇਂਦਰਤ ਰਹੇ।
ਮਿਆਰੀ ਗਾਇਕੀ ਅਤੇ ਦੇਸ਼ ਦੇ ਹੋਰਨਾਂ ਭਾਗਾਂ ਤੋਂ ਵੀ ਮਿਆਰੀ ਰੰਗ ਮੰਚ ਲਿਆਉਣ ਪੰਜਾਬ ਦੀਆਂ ਨਾਮਵਰ ਟੀਮਾਂ ਨੂੰ ਹੁਣ ਤੋਂ ਹੀ ਕਮੇਟੀ ਵੱਲੋਂ ਚੋਣਵੇਂ ਵਿਸ਼ਿਆਂ ਉਪਰ ਯਾਦਗਾਰੀ ਨਾਟਕ ਤਿਆਰ ਕਰਨ ਲਈ ਕਮਰ ਕੱਸੇ ਕਸਣ ਦੇ ਨਿਰਣੇ ਲਏ ਗਏ।



ਮੀਟਿੰਗ ਨੇ ਵਿਸ਼ੇਸ਼ ਕਰਕੇ ਦਸਤਾਵੇਜ਼ੀ ਲੋਕ-ਪੱਖੀ ਫ਼ਿਲਮਾਂ ਨੂੰ ਵੀ ਹਰਮਨ ਪਿਆਰਾ ਬਣਾਉਣ ਲਈ ਸਿਫ਼ਤੀ ਕਦਮ ਚੁੱਕਦਿਆਂ ਮੇਲੇ ਅੰਦਰ ਕਲਾਸੀਕਲ ਬੇਹਤਰੀਨ ਫ਼ਿਲਮਾਂ ਦੀ ਪੀਪਲਜ਼ ਵਾਇਸ ਰਾਹੀਂ ਚੋਣ ਕਰਨ ਦਾ ਨਿਰਣਾ ਲਿਆ ਜਿਹੜੀਆਂ ਆਜ਼ਾਦ ਹਿੰਦ ਫੌਜ, ਗ਼ਦਰ ਲਹਿਰ ਅਤੇ ਲੋਕ-ਸਰੋਕਾਰਾਂ ਨਾਲ ਨੇੜਿਓਂ ਜੁੜੀਆਂ ਹੋਣ।
ਮੇਲੇ ਅਤੇ ਸ਼ਤਾਬਦੀ ਦੀ ਸਫ਼ਲਤਾ ਲਈ ਮੁਹਿੰਮ ਵਿੱਚ ਨੁੱਕੜ ਨਾਟਕਾਂ ਦੇ ਉਚੇਚੇ ਸ਼ੋਅ ਕਰਨ ਲਈ ਵੀ ਕਮੇਟੀ ਹਰ ਸੰਭਵ ਯਤਨ ਜੁਟਾਏਗੀ ਤਾਂ ਜੋ ਖਾਸ ਕਰਕੇ ਗਰੀਬ ਬਸਤੀਆਂ ਅਤੇ ਬੱਝਵੇਂ ਟ੍ਰੇਡ ਯੂਨੀਅਨ ਅਦਾਰਿਆਂ ਤੱਕ ਪਹੁੰਚ ਹੋ ਸਕੇ।
ਇਸ ਮੀਟਿੰਗ ਨੂੰ ਕਮੇਟੀ ਦੇ ਮੀਤ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ (ਕਨਵੀਨਰ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ), ਕਮੇਟੀ ਦੇ ਟਰੱਸਟੀ ਅਤੇ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ, ਸਹਾਇਕ ਸਕੱਤਰ ਹਰਵਿੰਦਰ ਭੰਡਾਲ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਪ੍ਰਿਥੀਪਾਲ ਮਾੜੀਮੇਘਾ, ਬਲਬੀਰ ਕੌਰ ਬੁੰਡਾਲਾ, ਰਣਜੀਤ, ਰਘਬੀਰ ਸਿੰਘ ਛੀਨਾ ਦੇ ਵਿਚਾਰਾਂ ਤੋਂ ਇਲਾਵਾ ਦਰਜਨਾਂ ਬੁੱਧੀਜੀਵੀਆਂ ਅਤੇ ਸਭਿਆਚਾਰਕ ਕਾਮਿਆਂ ਨੇ ਵਿਚਾਰ ਪੇਸ਼ ਕੀਤੇ।
ਮੀਟਿੰਗ 'ਚ ਉਘੇ ਫ਼ਿਲਮਸਾਜ਼, ਰੰਗ ਕਰਮੀ ਅਤੇ ਲੋਕ-ਪੱਖੀ ਸਖਸ਼ੀਅਤ ਏ.ਕੇ. ਹੰਗਲ ਅਤੇ ਸੂਫ਼ੀ ਗਾਇਕ ਹਾਕਮ ਸੂਫ਼ੀ ਨੂੰ ਸ਼ਰਧਾਂਜ਼ਲੀ ਦਿੰਦਿਆਂ ਉਹਨਾਂ ਦੇ ਲੋਕ ਰੰਗ ਮੰਚ, ਫ਼ਿਲਮਾਂ ਅਤੇ ਲੋਕ-ਪੱਖੀ ਗਾਇਕੀ ਦੇ ਖੇਤਰ 'ਚ ਦੇਣ ਨੂੰ ਯਾਦ ਕੀਤਾ ਗਿਆ।

No comments: