jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 23 September 2012

ਸਰਬੱਤ ਦਾ ਭਲਾ ਸੰਸਥਾ ਵੱਲੋਂ ਦੁਬਈ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਚਰਨਜੀਤ ਸਿੰਘ ਅਟਵਾਲ ਨੇ ਭਰਪੂਰ ਸ਼ਲਾਘਾ ਕੀਤੀ

www.sabblok.blogspot.com

 
ਦੁਬਈ 23 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਆਪਣੇ ਵਿਦੇਸ਼ੀ ਦੌਰੇ ਤੇ ਦੁਬਈ ਆਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਗਰੈਂਡ ਹੋਟਲ ਦੁਬਈ ਆਏ ਜਿੱਥੇ ਸਰਬੱਤ ਦਾ ਭਲਾ ਟੀਮ ਵੱਲੋਂ ਉਨ•ਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ•ਾਂ ਨੂੰ ਸੰਸਥਾ ਵੱਲੋਂ ਕੀਤੇ ਜਾ ਰਹੇ ਭਲਾਈ ਦੇ ਕੰਮਾਂ ਬਾਰੇ ਜਾਣੂ ਕਰਾਇਆ ਗਿਆ ਅਤੇ ਇਨ•ਾਂ ਕੀਤੇ ਗਏ ਕੰਮਾਂ ਦੀ ਐਲਬਮ ਵਿਖਾਈ ਗਈ। ਜਿਸਨੂੰ ਵੇਖਕੇ ਉਹ ਬਹੁਤ ਖੁਸ਼ ਹੋਏ ਅਤੇ ਉਨ•ਾਂ ਨੇ ਇਸ ਕਾਰਜ ਦੀ ਪ੍ਰਸੰਸਾ ਕੀਤੀ ਅਤੇ ਸ਼ਾਬਾਸ਼ ਦਿੱਤੀ ਕਿ ਇਹ ਹੀ ਸਰਬੱਤ ਦਾ ਅਸਲ ਭਲਾ ਹੈ। ਇਸ ਮੌਕੇ ਸੰਸਥਾ ਦੇ ਸਾਰੇ ਮੈਂਬਰਾਂ ਨੇ ਮਿਲਕੇ ਉਨ•ਾਂ ਨਾਲ ਰਾਤ ਦਾ ਖਾਣਾ ਖਾਧਾ ਅਤੇ ਉਨ•ਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਕੋਰ ਕਮੇਟੀ ਮੈਂਬਰ ਐਸ ਪੀ ਉਬਰਾਏ ਸਿੰਘ, ਸੁਰਿੰਦਰ ਸਿੰਘ ਗੋਰੀ ਅਤੇ ਇੰਡੀਅਨ ਕੌਂਸਲ ਵਿਚ ਹੈੱਡ ਆਫ ਚਾਂਸਰੀ ਐਮ ਪੀ ਸਿੰਘ ਅਤੇ ਉੁਨ•ਾਂ ਦੀ ਧਰਮ ਪਤਨੀ ਗੁਰਮੀਤ ਕੌਰ ਅਤੇ ਕਮਾਂਡ ਸੈਂਟਰ ਮੈਂਬਰ ਅਮਨਦੀਪ ਸਿੰਘ, ਪ੍ਰਭਦੀਪ ਸਿੰਘ, ਗੁਰਦੇਵ ਸਿੰਘ ਜਗਰੂਪ ਸਿੰਘ, ਡਾ: ਜੈਦੀਪ ਸਿੰਘ, ਜਤਿੰਦਰ ਸਿੰਘ, ਦਿਲਦੀਪ ਸਿੰਘ, ਹਰਪਾਲ ਸਿੰਘ ਅਤੇ ਬਲਜਿੰਦਰ ਸਿੰਘ ਹਾਜ਼ਰ ਸਨ।

No comments: