jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 10 September 2012

ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਮਰੀਜਾਂ ਨੂੰ ਦਵਾਈਆ ਵੰਡੀਆਂ

www.sabblok.blogspot.com
ਫ਼ਰੀਦਕੋਟ 10 ,ਸਤੰਬਰ (ਗੁਰਭੇਜ ਸਿੰਘ ਚੌਹਾਨ )- ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਨੇ ਗਲੋਬਲ ਪੰਜਾਬ ਫਾਉੂਂਡੇਸ਼ਨ ਪਟਿਆਲਾ ਦੇ ਸਹਿਯੋਗ ਨਾਲ ਕੈਂਸਰ  ਪੀੜਤ ਮਰੀਜ਼ ਅੰਗਰੇਜ ਕੌਰ ਲੰਗੇਆਣਾ (ਮੋਗਾ) ਸ਼ੁਨੀਲ ਕੁਮਾਰ ਉਮਰ 10 ਸਾਲ (ਮੁਕਤਸਰ) ਚੰਨਣ ਸਿੰਘ ਬੀਹਲੇਵਾਲਾ , ਜਸਵੀਰ ਕੌਰ ਬੀਹਲੇਵਾਲਾ, ਵੀਰਪਾਲ ਕੌਰ ਸ਼ੇਰ ਸਿੰਘ ਵਾਲਾ ,ਸ਼ਿੰਦਰ ਕੌਰ ਚੰਨੀਆਂ, ਕੁਲਦੀਪ ਕੌਰ ਮਾਨੀ ਸਿੰਘ ਵਾਲਾ ਅਤੇ ਕੁਲਵਿੰਦਰ ਸਿੰਘ ਨੱਥਲਵਾਲਾ ,ਅਲਵਰ ਮਸ਼ੀਹ ਕੋਟਕਪੂਰਾ ਸਮੂਹ ਜਿਲ•ਾ ਫ਼ਰੀਦਕੋਟ ਨਾਲ ਸਬੰਧਿਤ ਮਰੀਜਾਂ ਨੂੰ ਦਵਾਈਆਂ  ਵੰਡੀਆਂ । ਲੋੜਵੰਦ ਮਰੀਜਾਂ ਨੂੰ ਰੀਤਿਕਾ ਸਚਦੇਵਾ ਡਾਇਰੈਕਟਰ ਕੈਂਸਰ ਕਨਿਕਟ ਯੂ.ਐਸ.ਏ, ਮਹਿੰਦਰ ਪਾਲ ਸਿੰਘ ਚੀਮਾ ਐਡਮੈਟਨ (ਕੈਨੇਡਾ) ਅਜੀਤ ਪਾਲ ਸਿੰਘ ਗੌਦਾਰਾ ਕੈਨੇਡਾ, ਹਰਿੰਦਰ ਸਿੰਘ ਗੌਦਾਰਾ ਕੈਨੇਡਾ ਦੇ ਸਹਿਯੋਗ ਨਾਲ ਦਵਾਈਆਂ ਵੰਡੀਆਂ ਅਤੇ ਮਾਲੀ ਸਹਾਇਤਾ ਦਿੱਤੀ। ਇਸ ਮੌਕੇ 'ਤੇ  ਡਾ. ਮਨਜੀਤ ਸਿੰਘ ਕੈਂਸਰ ਮਾਹਿਰ, ਪ੍ਰਿੰਸੀਪਲ ਸੇਵਾ ਸਿੰੰਘ ਚਾਵਲਾ  ਅਤੇ ਦਰਸ਼ਨ ਸਿੰਘ ਮੰਡ ਨੇ ਸਾਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਮੇਂ ਸਿਰ ਦਵਾਈ ਲੈਣ, ਸਰੀਰਕ ਜਾਂਚ ਸਮੇਂ ਸਿਰ ਕਰਵਾਉਣ ਲਈ ਕਿਹਾ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਮੱਘਰ ਸਿੰਘ  ਅਤੇ ਕੁਲਤਾਰ ਸਿੰੰਘ ਸੰਧਵਾ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਕੈਂਸਰ ਪੀੜਤ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਵੇ ਅਤੇ ਹਸਪਤਾਲ ਵਿਚ ਮੁਫ਼ਤ ਦਵਾਈਆਂ, ਟੈਸਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਕੈਂਸਰ ਦੀ ਬਿਮਾਰੀ ਸਬੰਧੀ ਪੰਜਾਬ ਹਰੇਕ ਪਿੰਡ ਪੱੱਧਰ ਤੇ ਜਾਂਚ ਕੈਂਪ ਲਗਾਏ ਜਾਣ । ਉਨ•ਾਂ ਕਿਹਾ ਕਿ ਬਾਬਾ ਫਰੀਦ ਜੀ ਦੇ ਆਗਮਨ ਪੁਰਬ 'ਤੇ ਮਰੀਜਾਂ ਨੂੰ ਫਸਟ ਏਡ ਸਹੂਲਤ ਦੇਣ ਲਈ 22 ਅਤੇ 23 ਸਤੰਬਰ ਨੂੰ ਕੋਟਕਪੂਰਾ ਰੋਡ ਤੇ ਮੈਡੀਕਲ ਸਹੂਲਤ ਲਈ  ਫਸਟ ਏਡ ਕੇਂਦਰ ਖੋਲਿਆ ਜਾਵੇਗਾ। ਇਸ ਮੌਕੇ ਤੇ ਸੁਸਾਇਟੀ ਮੈਂਬਰਾਂ ਵਿਚ ਮਹਿੰਦਰ ਸਿੰੰਘ ਸੈਣੀ, ਸੁਰਜੀਤ ਸਿੰਘ ਪਹਿਲੂਵਾਲਾ, ਬਲਦੇਵ ਸਿੰਘ ਨਵਾ ਕਿਲਾ•,ਗੁਰਿੰਦਰ ਸਿੰੰਘ ਗੌਦਾਰਾ ਸ਼ਾਮਲ ਹੋਏ। 

No comments: