ਗਗਨਦੀਪ ਸਿੰਘ ਧਾਲੀਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ ਗੁਰਭੇਜ ਸਿੰਘ ਚੌਹਾਨ |
ਫਰੀਦਕੋਟ 11 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਪੀਪਲਜ਼ ਪਾਰਟੀ ਆਫ ਪੰਜਾਬ 21 ਸਤੰਬਰ ਨੂੰ ਸਾਰੇ ਜਿਲ•ਾ ਹੈੱਡ ਕੁਆਟਰਾਂ ਤੇ ਧਰਨੇ ਦੇਵੇਗੀ। ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਵਾਧੂ ਟੈਕਸਾਂ ਅਤੇ ਧੱਕੇਸ਼ਾਹੀਆਂ ਵਿਰੁੱਧ ਗ੍ਰਿਫਤਾਰੀਆਂ ਵੀ ਦੇਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਗਗਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ: ਮਨਪ੍ਰੀਤ ਸਿੰਘ ਬਾਦਲ ਬਠਿੰਡਾ ਵਿਖੇ ਗ੍ਰਿਫਤਾਰੀ ਦੇਣਗੇ। ਜਿਲ•ਾ ਫਰੀਦਕੋਟ ਤੋਂ ਕੁੱਝ ਵਰਕਰ ਜਿਲ•ਾ ਪੱਧਰ ਦੇ ਧਰਨੇ ਤੇ ਬੈਠਣਗੇ ਅਤੇ ਯੂਥ ਦੇ ਆਗੂ ਉਨ•ਾਂ ਦੀ ਅਗਵਾਈ ਵਿਚ ਬਠਿੰਡਾ ਵਿਖੇ ਧਰਲੇ ਚ ਸ਼ਾਮਲ ਹੋਣਗੇ। ਉਨ•ਾਂ ਲੇ ਜਿਲ•ਾ ਫਰੀਦਕੋਟ ਦੇ ਸਾਰੇ ਵਰਕਰਾਂ , ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਧਰਨਿਆਂ ਵਿਚ ਸ਼ਾਮਲ ਹੋ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਤਾਂ ਜੋ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਠੱਲ• ਪਾਈ ਜਾ ਸਕੇ ਅਤੇ ਲੋਕਾਂ ਦੇ ਭਲੇ ਵੱਲ ਧਿਆਨ ਦਿਵਾਇਆ ਜਾਵੇ। ਇਸ ਮੌਕੇ ਸੁਰਜੀਤ ਸਿੰਘ, ਰਣਜੀਤ ਸਿੰਘ ਢਿੱਲੋਂ, ਰਿੰਪੀ ਥੇਹ ਗੁੱਜਰ, ਜਸਵਿੰਦਰ ਮੱਤਾ, ਸੱਤਪਾਲ ਬੀੜ ਭੋਲੂਵਾਲਾ, ਦਿਲਬਾਗ ਸਿੰਘ ਵੀਰੇਵਾਲਾ ਅਤੇ ਬਹੁਤ ਸਾਰੇ ਵਰਕਰ ਹਾਜ਼ਰ ਸਨ।
No comments:
Post a Comment