ਸਾਦਿਕ ਵਿਖੇ ਪੰਜਾਬ ਪੱਧਰੀ ਪਰਜਾਪਤੀ ਮਹਾਂ ਸੰਘ ਰਜਿ: ਪੰਜਾਬ ਵੱਲੋਂ ਕਰਵਾਏ ਗਏ ਸੰਮੇਲਨ ਦੀ ਜੋਤੀ ਪ੍ਰਚੰਡ ਕਰਕੇ ਸ਼ੁਰੂਆਤ ਕਰਦੇ ਹੋਏ ਸੰਤ ਬਾਬਾ ਗੁਰਦੇਵ ਸਿੰਘ , ਸੂਬਾ ਪ੍ਰਧਾਨ ਕਰਮਚੰਦ ਪੱਪੀ ਤੇ ਹੋਰ ਪਤਵੰਤੇ ।( ਤਸਵੀਰ ਗੁਰਭੇਜ ਸਿੰਘ ਚੌਹਾਨ) |
ਗੁਰਭੇਜ ਸਿੰਘ ਚੌਹਾਨ
ਸਾਦਿਕ , 30 ਸਤੰਬਰ
-ਪਰਜਾਪਤ ਮਹਾਂ ਸੰਘ ਰਜਿ: ਪੰਜਾਬ ਵੱਲੋਂ ਸਾਦਿਕ ਵਿਖੇ ਕਰਵਾਏ ਗਏ ਸੂਬਾ ਪੱਧਰੀ ਸੰਮੇਲਨ ਦੇ ਮੁੱਖ ਮਹਿਮਾਨ ਸੰਤ ਬਾਬਾ ਗੁਰਦੇਵ ਸਿੰਘ ਕੁੱਲੀਵਾਲੇ ਅਮ੍ਰਿੰਤਸਰ ਨੇ ਜੋਤ ਪ੍ਰਚੰਡ ਕਰਕੇ ਮੋਂਗਾ ਰੀਜ਼ੋਰਟ ਸਾਦਿਕ ਵਿਚ ਸਮਾਗਮ ਦੀ ਸ਼ੁਰੂਆਤ ਕੀਤੀ। ਮੰਚ 'ਤੇ ਬਿਰਾਜਮਾਨ ਸ਼ਖਸ਼ੀਅਤਾਂ ਵਿਚ ਸੁਰਿੰਦਰ ਕੁਮਾਰ ਸਿੰਘ, ਰਾਮ ਸਿੰਘ ਐਮ.ਸੀ ਤਰਨਤਾਰਨ, ਰਾਮ ਕੁਮਾਰ ਮਾਨਸਾ, ਇੰਦਰਜੀਤ ਦਿੱਲੀ, ਮਨਿੰਦਰ ਸਿੰਘ ਬਰਨਾਲਾ, ਸੁਨੀਲ ਕੁਮਾਰ ਮਲੇਟੀਆ ਪ੍ਰਧਾਨ ਸਰਪੰਚ ਯੂਨੀਅਨ, ਪ੍ਰਕਾਸ਼, ਬਲਵੀ ਨਾਭਾ, ਸੁਰੇਸ਼ ਕੁਮਾਰ ਪਟਿਆਲਾ, ਭਗਵਾਨ ਦਾਸ ਬਲਰਾਮ ਜ਼ੀਰਾ, ਜਸਪਾਲ ਸਿੰਘ ਹੁਸ਼ਿਆਰਪੁਰ, ਚਮਨ ਲਾਲ ਸੂਬਾ ਪ੍ਰੈਸ ਸਕੱਤਰ, ਬਾਬੂ ਰਾਮ ਮੁਕਤਸਰ, ਪੂਰਨ ਚੰਦ ਫਾਜ਼ਿਲਕਾ, ਬਾਬੂ ਰਾਮ ਜੈਤੋ, ਨਰਾਇਣ ਦਾਸ ਫਰੀਦਕੋਟ, ਮਾਮ ਚੰਦ ਬਠਿੰਡਾ, ਭਗਵਾਨ ਦਾਸ ਅਬੋਹਰ, ਰਾਮ ਪਾਲ, ਪਰਮਜੀਤ ਸਾਦਿਕ, ਪਵਨ ਪਰਜਾਪਤੀ ਚੀਫ ਜਨਰਲ, ਰਘਵੀਰ ਸਿੰਘ ਪ੍ਰੈਸ ਸਕੱਤਰ, ਜਸਵੰਤ ਸਿੰਘ ਫਾਜ਼ਿਲਕਾ, ਜੋਤੀ ਫਿਰੋਜ਼ਪੁਰ ਤੋਂ ਇਲਾਵਾ ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਦੀਪਕ ਕੁਮਾਰ ਸੋਨੂੰ ਵਾਈਸ ਪ੍ਰਧਾਨ ਵਪਾਰ ਮੰਡਲ ਪੰਜਾਬ ਬਿਰਾਜਮਾਨ ਸਨ। ਸਮਾਗਮ ਦਾ ਮੰਚ ਸੰਚਾਲਨ ਪਵਨ ਕੁਮਾਰ ਨੇ ਕੀਤਾ। ਸੂਬਾ ਸਕੱਤਰ ਭਗਵਾਨ ਦਾਸ ਨੇ ਆਏ ਲੋਕਾਂ ਨੂੰ ਜੀ ਆਇਆਂ ਕਿਹਾ। ਗੈਰ ਰਾਜਨੀਤਿਕ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕਰਮਚੰਦ ਪੱਪੀ ਨੇ ਕਿਹਾ ਕਿ ਪੰਜਾਬ ਵਿੱਚ ਮਾਟੀ ਕਲਾ ਬੋਰਡ ਦਾ ਗਠਨ ਕਰਨ, ਪਰਜਾਪਤਾਂ ਦੇ ਬੱਚਿਆਂ ਨੂੰ ਪੜ•ਾਈ ਵਿੱਚ ਵਿਸ਼ੇਸ਼ ਛੋਟ ਦੇਣ, ਪਰਜਾਪਤ ਸਮਾਜ ਨੂੰ ਪਿਛੜਾ ਵਰਗ ਘੋਸ਼ਿਤ ਕਰਵਾ ਕੇ ਓ.ਬੀ.ਸੀ ਦੀ 27 ਪ੍ਰਤੀਸ਼ਤ ਰਿਜ਼ਰਵੇਸ਼ਨ ਵਿੱਚੋਂ 10 ਪ੍ਰਤੀਸ਼ਤ ਰਿਜਰਵੇਸ਼ਨ ਲੈਣ, ਪਰਜਾਪਤ ਸਮਾਜ ਦੇ ਬੱਚਿਆਂ ਨੂੰ ਉੱਚ ਵਿਦਿਆ ਦਿਵਾ ਕੇ ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ਹੱਕ ਲੈਣ ਦੇ ਯੋਗ ਬਣਾਉਣਾ ਚਾਹੀਦਾ ਹੈ। ਅੱਜ ਦਾ ਇਹ ਇਕੱਠ ਬਹੁਤ ਵੱਡਾ ਇਕੱਠ ਸੀ ਜੋ ਅੱਜ ਤੱਕ ਸਾਦਿਕ ਵਿਚ ਕਿਸੇ ਰਾਜਨੀਤਕ ਪਾਰਟੀ ਦਾ ਵੀ ਨਹੀਂ ਹੋਇਆ ਜਦੋਂ ਕਿ ਇਹ ਗੈਰ ਰਾਜਨੀਤਕ ਸੀ। ਇਸ ਨੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਪਰਜਾਪਤ ਸਮਾਜ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
No comments:
Post a Comment