ਸ਼ਰਨਜੀਤ ਬੈਂਸ ਦੀ ਲਿਖੀ ਪੁਸਤਕ ਸਤਨਾਜਾ ਨੂੰ ਰੀਲੀਜ਼ ਕਰਦੇ ਹੋਏ ਪ੍ਰਸਿੱਧ ਗੀਤਕਾਰ ਸ: ਬਾਬੂ ਸਿੰਘ ਮਾਨ , ਡਾ: ਕੇਵਲ ਅਰੋੜਾ, ਰਛਪਾਲ ਸਿੰਘ ਬਰਾੜ ਅਤੇ ਬਲਕਰਨ ਸਿੰਘ ਬਰਾੜ। ਤਸਵੀਰ ਗੁਰਭੇਜ ਸਿੰਘ ਚੌਹਾਨ |
ਸਾਦਿਕ 21 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਅਮਰੀਕਾ ਤੋਂ ਛਪਦੇ ਪੰਜਾਬੀ ਤੇ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਪੰਜਾਬ ਦੇ ਮੁੱਖ ਸੰਪਾਦਕ ਸ਼ਰਨਜੀਤ ਬੈਂਸ ਦੀ ਲਿਖੀ ਦੂਜੀ ਪੁਸਤਕ ਸਤਨਾਜਾ ਉੱਘੇ ਗੀਤਕਾਰ ਸ: ਬਾਬੂ ਸਿੰਘ ਮਾਨ ਨੇ ਰੀਲੀਜ਼ ਕੀਤੀ। ਇਸ ਸ਼ੁਭ ਕਾਰਜ ਵਿਚ ਉਨ•ਾਂ ਦਾ ਸਾਥ ਉਨ•ਾਂ ਦੇ ਨਜ਼ਦੀਕੀ ਪੱਤਰਕਾਰ ਰਛਪਾਲ ਸਿੰਘ ਬਰਾੜ, ਸਾਹਿਤਕਾਰ ਡਾ: ਕੇਵਲ ਅਰੋੜਾ ਅਤੇ ਬਲਕਰਨ ਸਿੰਘ ਘੁੱਦੂਵਾਲਾ ਨੇ ਦਿੱਤਾ। ਇਸਤੋਂ ਪਹਿਲਾਂ ਸ਼ਰਨਜੀਤ ਬੈਂਸ ਨੇ ਪੂਰਬੀ ਤੇ ਪੱਛਮੀਂ ਪੰਜਾਬ ਦੇ ਪ੍ਰਸਿੱਧ ਗਾਇਕਾਂ ਦੇ ਜੀਵਨ ਅਤੇ ਕਲਾ ਤੇ ਫਨਕਾਰ ਨਾਂ ਦੀ ਪੁਸਤਕ ਸਾਹਿਤ ਦੀ ਝੋਲੀ ਪਾਈ ਸੀ। ਸ਼ਰਨਜੀਤ ਬੈਂਸ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ: ਬਾਬੂ ਸਿੰਘ ਮਾਨ ਨੇ ਕਿਹਾ ਕਿ ਵਤਨਾਂ ਤੋਂ ਦੂਰ ਹੁੰਦਿਆਂ ਅਖਬਾਰ ਰਾਹੀਂ ਤਾਂ ਬੈਂਸ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਹੀ ਰਿਹਾ ਸੀ ਪਰ ਉਸਨੇ ਦੋ ਪੁਸਤਕਾਂ ਫਨਕਾਰ ਅਤੇ ਸਤਨਾਜਾ ਲਿਖਕੇ ਮਾਂ ਬੋਲੀ ਦਾ ਸੱਚਾ ਸਪੂਤ ਹੋਣ ਦਾ ਮਾਨ ਪ੍ਰਾਪਤ ਕੀਤਾ ਹੈ। ਇਸ ਪੁਸਤਕ ਵਿਚ ਬੈਂਸ ਨੇ ਵੱਖ ਵੱਖ ਲੇਖਾਂ ਰਾਹੀਂ ਆਪਣੇ ਦੇਸ਼ ਦੀਆਂ ਸਮੱਸਿਆਵਾਂ ਅਤੇ ਹੋਰ ਮੁਸ਼ਕਿਲਾਂ ਤੇ ਚਾਨਣਾ ਪਾਇਆ ਹੈ, ਜੋ ਇਕ ਸ਼ਲਾਘਾਯੋਗ ਕਦਮ ਹੈ। ਡਾ: ਕੇਵਲ ਅਰੋੜਾ ਨੇ ਕਿਹਾ ਕਿ ਬੈਂਸ ਇਕ ਸੰਵੇਦਨਸ਼ੀਲ ਤੇ ਚਿੰਤਕ ਲੇਖਕ ਹੈ ਅਤੇ ਉਸਦੀ ਲਿਖੀ ਪੁਸਤਕ ਸਤਨਾਜਾ ਪਾਠਕਾਂ ਦੀ ਕਸਵੱਟੀ ਤੇ ਪੂਰੀ ਉੱਤਰੇਗੀ। ਪੱਤਰਕਾਰ ਰਛਪਾਲ ਸਿੰਘ ਬਰਾੜ ਨੇ ਕਿਹਾ ਕਿ ਉਨ•ਾਂ ਨੇ ਵਿਦੇਸ਼ ਵਿਚ ਰਹਿੰਦਿਆਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਜੋ ਦ੍ਰਿੜ• ਨਿਸਚਾ ਅਪਨਾਇਆ ਹੈ ਅਤੇ ਉਸ ਸੋਚ ਤੇ ਉਹ ਚਟਾਨ ਵਾਂਗ ਖੜ•ਾ ਹੈ। ਅਸੀਂ ਕਾਮਨਾਂ ਕਰਦੇ ਹਾਂ ਕਿ ਉਨ•ਾਂ ਦੀ ਕਲਮ ਇਸੇ ਤਰਾਂ ਹੀ ਸਮਾਜ ਨੂੰ ਦੇਸ਼ ਨੂੰ ਸੇਧ ਦਿੰਦੀ ਰਹੇ। ਸ: ਬਲਕਰਨ ਸਿੰਘ ਨੇ ਬੈਂਸ ਦੇ ਇਸ ਪੁਸਤਕ ਰੀਲੀਜ਼ ਸਮਾਗਮ ਦੀ ਉਨ•ਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਆਪਣੀ ਕਲਮ ਦੇ ਸਫਰ ਨੂੰ ਜਾਰੀ ਰੱਖਣ ਦੀ ਪ੍ਰੇਰਨਾਂ ਦਿੱਤੀ।
No comments:
Post a Comment