ਗਿਆਨ ਪੀਠ ਪ੍ਰੋਫੈਸਰ ਗੁਰਦਿਆਲ ਸਿੰਘ ਦਾ ਸਨਮਾਨ ਕਰਦੇ ਹੋਏ ਗੁਰਫਤਿਹ ਸਿੰਘ ਗਿੱਲ ਡਾਇਰੈਕਟਰ ਏ ਆਈ ਈ ਟੀ। (ਤਸਵੀਰ ਗੁਰਭੇਜ ਸਿੰਘ ਚੌਹਾਨ ) |
ਸਾਦਿਕ 19 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਮਾਲਵਾ ਬਹੁਤਕਨੀਕੀ ਕਾਲਜ ਵਿਚ ਅੱਜ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਹੋਈ। ਇਸ ਮੌਕੇ ਤੇ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਕੀਰਤਨ ਵੀ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਗਿਆਨ ਪੀਠ ਪ੍ਰੋਫੈਸਰ ਗੁਰਦਿਆਲ ਸਿੰਘ ਸਨ। ਉਨ•ਾਂ ਨੇ ਪਾਠ ਦੇ ਭੋਗ ਪੈਣ ਉਪਰੰਤ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਦਿੱਤੇ ਸੰਦੇਸ਼ ਵਿਚ ਕਿਹਾ ਕਿ ਉਹ ਹਮੇਸ਼ਾ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਸਨ। ਉਨ•ਾਂ ਦੇ ਉਸਤਾਦ ਨੇ ਉਨ•ਾਂ ਨੂੰ ਚਾਰ ਪਤੇ ਦੀਆਂ ਗੱਲਾਂ ਦੱਸੀਆਂ ਕਿ ਜੇ ਜ਼ਿੰਦਗੀ ਵਿਚ ਤਰੱਕੀ ਕਰਨੀ ਹੈ ਤਾਂ ਨਸ਼ੇ ਤੋਂ ਬਚਣਾ, ਜੂਆ ਨਹੀਂ ਖੇਡਣਾ , ਜੋ ਕੰਮ ਕਰਨਾਂ ਨਿਸ਼ਾਨਾਂ ਮਿਥਕੇ ਦ੍ਰਿੜ ਇਰਾਦੇ ਨਾਲ ਕਰਨਾਂ, ਹੋ ਸਕੇ ਤਾਂ ਕਿਸੇ ਦਾ ਚੰਗਾ ਕਰਨਾਂ ਮਾੜਾ ਨਹੀਂ। ਉਨ•ਾਂ ਕਿਹਾ ਕਿ ਉਨ•ਾਂ ਨੇ ਆਪਣੇ ਉਸਤਾਦ ਦੀਆਂ ਸਭ ਨਸੀਹਤਾਂ ਤੇ ਪਹਿਰਾ ਦਿੱਤਾ ਅਤੇ ਗਿਆਨ ਪੀਠ ਤੱਕ ਦਾ ਐਵਾਰਡ ਪ੍ਰਾਪਤ ਕੀਤਾ। ਉਨ•ਾਂ ਕਿਹਾ ਕਿ ਜੇਕਰ ਤੁਸੀਂ ਜ਼ਿੰਦਗੀ ਵਿਚ ਕੋਈ ਚੰਗਾ ਕੰਮ ਨਹੀਂ ਕਰਦੇ ਤਾਂ ਤੁਹਾਡੀ ਜ਼ਿੰਦਗੀ ਨਿਹਫਲ ਹੈ, ਜ਼ਿੰਦਗੀ ਖਾਣ ਪੀਣ, ਪਹਿਨਣ ਦਾ ਨਾਮ ਨਹੀਂ। ਉਨ•ਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਮਾਪਿਆਂ ਦੇ ਕਹਿਣੇ ਚ ਚੱਲਣ ਅਤੇ ਕਦੇ ਵੀ ਫਜ਼ੂਲ ਖਰਚੀ ਨਾਂ ਕਰਨ। ਇਸ ਮੌਕੇ ਤੇ ਸ: ਗੁਰਫਤਿਹ ਸਿੰਘ ਗਿੱਲ ਡਾਇਰੈਕਟਰ ਏ ਆਈ ਈ ਟੀ ਨੇ ਪ੍ਰੋਫੈਸਰ ਸਾਹਿਬ ਅਤੇ ਪੁੱਜੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਸ: ਲਾਲ ਸਿੰਘ ਕਲਸੀ ਨੇ ਕੀਤਾ। ਇਸ ਮੋਕੇ ਤੇ ਪ੍ਰੋਫੈਸਰ ਗੁਰਦਿਆਲ ਸਿੰਘ ਅਤੇ ਹੋਰ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਉਪਰੰਤ ਖੂਨਦਾਨ ਕੈਂਪ ਦਾ ਉਦਘਾਟਨ ਵੀ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਕੀਤਾ , ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ•ਕੇ ਖੂਨਦਾਨ ਕੀਤਾ। ਕਾਲਜ ਵਿਚ ਪੌਦਾ ਲਗਾਉਣ ਦੀ ਰਸਮ ਵੀ ਪ੍ਰੋਫੈਸਰ ਸਾਹਿਬ ਨੇ ਨਿਭਾਈ। ਇਸ ਸਮਾਗਮ ਵਿਚ ਸ: ਜਗਜੀਤ ਸਿੰਘ ਚਹਿਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪ੍ਰਿੰਸੀਪਲ ਵਿਕਾਸ ਚਾਵਲਾ, ਪ੍ਰੋਫੈਸਰ ਦਲਬੀਰ ਸਿੰਘ, ਬਲਕਾਰ ਸਿੰਘ ਬਰਾੜ , ਮਨਿੰਦਰ ਸਿੰਘ ਢਿੱਲੋਂ, ਡਾ: ਗੁਰਭਿੰਦਰ ਸਿੰਘ, ਡਾ: ਦਿਲਬਾਗ ਸਿੰਘ, ਡਾ: ਮਨੀਸ਼ਾ ਮੱਕੜ ਆਦਿ ਪਤਵੰਤੇ ਹਾਜ਼ਰ ਸਨ।
No comments:
Post a Comment