www.sabblok.blogspot.co
With Thanks from punjabi news online
ਟਾਈਟਲਰ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਮਹਿਲਾ ਪੁਲੀਸ ਕਰਮੀ ਨੂੰ ਬੁਰੀ ਤਰ੍ਹਾਂ ਕੁੱਟਿਆ
ਪੈਰਾ ਉਲੰਪਿਕ ਦਾ ਯੋਧਾ ਪੀਸੀਆਈ ਦੀ ਦੁਰਵਿਵਹਾਰ ਦਾ ਸਿ਼ਕਾਰ
ਇੱਕ ਫਿਲਮ ਦਾ ਰੀਵਿਊ ਇਸ `ਸਿਰਫਿਰੇ` ਵੱਲੋਂ ਵੀ........।
ਸਿ਼ਵਾਲੀ ਦੀ ਮੌਤ ਲਈ ਜਿੰਮੇਵਾਰ ਠਾਣੇਦਾਰਨੀ ਅਤੇ ਦੋ ਪੱਤਰਕਾਰਾਂ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼
ਨਵੀਂ ਦਿੱਲੀ- ਮੁੱਖ ਪੜਤਾਲ ਏਜੰਸੀ ਨੂੰ ਖੁਦ ਹੀ ਇੱਕ ਵੱਡੇ ਸਕੈਂਡਲ ਦਾ ਸਾਹਮਣਾ ਕਰਨਾ ਪਿਆ ਜਦ ਸੀ ਬੀ ਆਈ ਦੇ ਤਨਖਾਹਾਂ ਨਾਲ ਸਬੰਧਤ ਖਾਤੇ ਵਿੱਚੋਂ 1.67 ਕਰੋੜ ਰੁਪਏ ਗਾਇਬ ਹੋ ਗਏ।ਮਤਲਬ ਚੋਰੀ ਹੋ ਗਏ।2010 ਵਿੱਚ ਜਦ ਸੀ ਬੀ ਆਈ ਨੇ ਅਕਾਉਂਟਿੰਗ ਦਾ ਕੰਮ ਕਿਸੇ ਨਿੱਜੀ ਕੰਪਨੀ ਨੂੰ ਦਿੱਤਾ ਜਿਸ ਦਾ ਡੇਟਾ ਉਪਰੇਟਰ ਪਰਸ਼ਾਂਤ ਕੁਮਾਰ ਝਾਅ ਨਾਂਮ ਦਾ ਵਿਅਕਤੀ ਦੱਸਿਆ ਗਿਆ ਹੈ ,ਉਸ ਨੇ ਜਦ ਦੇਖਿਆ ਕਿ ਇਸ ਏਜੰਸੀ ਦਾ ਕਰੋੜਾਂ ਰੁਪਏ ਦਾ ਕੋਈ ਖਾਸ ਹਿਸਾਬ ਕਿਤਾਬ ਨਹੀਂ ਹੁੰਦਾ ਅਤੇ ਇਸ ਏਜੰਸੀ ਦੇ ਖਾਤੇ ਬਾਰੇ ਪਤਾ ਲੱਗਾ ਕਿ ਸਟੇਟ ਬੈਂਕ ਆਫ ਇੰਡੀਆਂ ਵਿੱਚ ਹੀ ਹੈ ਤਾਂ ਉਸ ਨੇ ਕੁਝ ਹੋਰ ਵਿਅਕਤੀਆਂ ਨਾਲ ਰਲ ਕੇ ਕੁਝ ਜਾਅਲੀ ਖਾਤੇ ਖੋਲ੍ਹੇ ਤੇ ਫਿਰ ਪੈਸਾ ਉਧਰ ਭੇਜਣ ਦਾ ਕੰਮ ਸ਼ੁਰੂ ਕੀਤਾ।ਝਾਅ ਨੂੰ ਪਤਾ ਸੀ ਕਿ 10 ਲੱਖ ਜਾਂ ਇਸ ਤੋਂ ਜਿਆਦਾ ਰਕਮ ਦੇ ਚੈਕ ਤੇ ਦੋ ਦਸਤਖਤ ਕਰਾਉਣ ਦੀ ਲੋੜ ਹੈ ਇਸ ਲਈ ਇਹਨੇ ਸਾਰੇ ਚੈਕ 7 ਤੋਂ 9 ਲੱਖ ਦੇ ਹੀ ਲਿਖੇ ਸਨ ।ਝਾਅ ਨੇ ਏਜੰਸੀ ਦੇ ਅਧਿਕਾਰੀ ਬਲਬੀਰ ਸਿੰਘ ਅਤੇ ਅਭੈ ਸਿੰਘ ਦੇ ਜਾਅਲੀ ਦਸਤਖਤ ਕਰਕੇ ਇਹ ਚੈਕ ਲਿਖੇ ਸਨ।2010 ਤੇ 2012 ਵਿਚਾਲੇ ਜਾਅ ਅਤੇ ਸਾਥੀਆਂ ਨੇ ਕੁੱਲ 21 ਚੈਕ ਲਿਖ ਕੇ ਸੀਬੀ ਆਈ ਦੇ ਖਾਤੇ ਵਿੱਚੋਂ 1.76 ਕਰੋੜ ਰੁਪਏ ਚੋਰੀ ਕਰ ਲਏ ਸਨ।ਕੁਝ ਚਿਰ ਪਹਿਲਾਂ ਜਦ ਸੀ ਬੀ ਆਈ ਨੂੰ ਪਤਾ ਲੱਗਿਆ ਕਿ ਤਨਖਾਹਾਂ ਦੇ ਖਾਤੇ ਵਿੱਚੋਂ ਵੱਡੀ ਰਕਮ ਗਇਬ ਹੋ ਗਈ ਹੈ ਤਾਂ ਪੜਤਾਲ ਸ਼ੁਰੂ ਹੋਈ।ਪੜਤਾਲ ਜਦ ਪਰਸ਼ਾਂਤ ਕੁਮਾਰ ਝਾਅ ਤੱਕ ਪੁੱਜੀ ਤਾਂ ਉਸ ਨੂੰ ਗਰਿਫਤਾਰ ਕਰ ਲਿਆ ਗਿਆ।ਝਾਅ ਦੇ ਸਾਥੀ ਪਵਨ ਕੁਮਾਰ ਮਿਸ਼ਰਾ,ਅਮੋਲ ਕੁਮਾਰ,ਨੰਦ ਲਾਲ ਰਾਮ,ਅੰਮਿਤ ਰਾਜਨ ਮਿਸ਼ਰਾ,ਮਹੇਂਦਰ ਖੁਕਰੀ,ਜੋਲੇਨ ਖੇਸ ਅਤੇ ਜਤਿੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਇਨ੍ਹਾਂ ਦੇ ਘਰਾਂ ਤੇ ਬਿਹਾਰ ‘ਚ ਵੀ ਛਾਪੇ ਮਾਰੇ ਗਏ ਹਨ।ਇਨ੍ਹਾਂ 8 ਵਿਅਕਤੀਆਂ ਤੇ ਧੋਖਾ,ਜਾਅਲੀ ਦਸਤਖਤ ਤੇ ਕਰੀਮੀਨਲ ਕਨਸਪਰੇਸੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।ਇਨ੍ਹਾਂ ਤੋਂ 67 ਲੱਖ ਰੁਪਿਆ ਬਰਾਮਦ ਕਰ ਲਿਆ ਗਿਆ ਹੈ ਅਤੇ ਇੱਕ ਕਰੋੜ ਬਾਕੀ ਰਹਿੰਦਾ ਹੈ ਜਿਹੜਾ ਏਜੰਸੀ ਸਮਝਦੀ ਹੈ ਇਨ੍ਹਾਂ ਨੇ ਪਰਾਪਰਟੀਆਂ ਖ੍ਰੀਦਣ ਤੇ ਲਾਇਆ ਹੈ।
Top
ਕੈਗ ਰਿਪੋਰਟ ਮੁਤਾਬਿਕ ਕੋਲ ਘੁਟਾਲਾ ਸਾਹਮਣੇ ਆਉਂਦੇ ਸਾਰ ਹੀ ਸੱਥ ਤੋਂ ਸੰਸਦ ਤੱਕ ਇਸਦਾ ਚਰਚਾ ਹੈ। ਭਾਜਪਾ ਨੇ ਲਗਾਤਾਰ 12ਵੇ ਦਿਨ ਸੰਸਦ ਨਹੀਂ ਚੱਲਣ ਦਿੱਤੀ । ਵੀਰਵਾਰ ਨੂੰ ਕੋਇਲਾ ਘੋਟਾਲੇ ਨੂੰ ਲੈ ਕੇ ਉੜੀਸਾ ਵਿੱਚ ਰਾਜ ਸਰਕਾਰ ਖਿਲਾਫ ਕਾਂਗਰਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ । ਇਸ ਦੌਰਾਨ ਪ੍ਰਦਰਸ਼ਨਕਾਰੀਆ ਨੇ ਇੱਕ ਮਹਿਲਾ ਪੁਲੀਸ ਕਰਮਚਾਰੀ ਨਾਲ ਬਦਸਲੂਕੀ ਕੀਤੀ । ਇੱਕ ਵੀਡਿਓ ਫੁਟੇਜ ਵਿੱਚ ਤਾਂ ਕਈ ਪ੍ਰਦਰਸ਼ਨਕਾਰੀ ਉਸਨੂੰ ਫੜ ਕੇ ਘੜੀਸਦੇ ਦਿਖਾਏ ਗਏ ਹਨ । ਫਿਰ ਮਸਾਂ ਹੋਰ ਪੁਲੀਸ ਵਾਲਿਆਂ ਨੇ ਇਸ ਔਰਤ ਦਾ ਬਚਾਅ ਕੀਤਾ । ਪੁਲੀਸ ਦੀ ਪ੍ਰਦਰਸ਼ਨਕਾਰੀਆਂ ਨਾਲ ਝੜਪ ਵੀ ਹੋਈ । ਜਿਸ ਵਿੱਚ 60 ਪੁਲੀਸ ਕਰਮੀਆਂ ਸਮੇਤ 100 ਵਿਅਕਤੀ ਜ਼ਖ਼ਮੀ ਹੋਏ।
ਇਸ ਮਹਿਲਾ ਪੁਲੀਸ ਕਰਮਚਾਰੀ ਉਪਰ ਹਮਲਾ ਕਰਨ ਵਾਲਿਆਂ ਸਮੇਤ 35 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।
ਦੱਸਿਆ ਜਾ ਰਿਹਾ ਹੈ ਉੜੀਸਾ ਦੇ ਮਾਮਲਿਆਂ ਦੇ ਇੰਚਾਰਜ ਅਤੇ ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਕਾਂਗਰਸੀ ਵਰਕਰਾਂ ਦੀ ਰੈਲੀ ਦੀ ਅਗਵਾਈ ਕਰ ਰਹੇ ਸਨ ।
ਹਾਲਾਂਕਿ ਟਾਈਟਲਰ ਨੇ ਮਹਿਲਾ ਉਪਰ ਹਮਲਾ ਕਰਨ ਦੇ ਮਾਮਲੇ ਵਿੱਚ ਮੁਆਫੀ ਮੰਗ ਲਈ ਹੈ।
ਇਸ ਬਾਰੇ ਟਾਈਟਲਰ ਨੇ ਕਿਹਾ ਕਿ , ‘ ਸਾਨੂੰ ਦੁੱਖ ਹੈ ਇੱਕ ਮਹਿਲਾ ਪੁਲੀਸ ਕਰਮਚਾਰੀ ਜ਼ਖ਼ਮੀ ਹੋਈ , ਇਸ ਲਈ ਅਸੀਂ ਮੁਆਫੀ ਮੰਗਦੇ ਹਾਂ। ਪਰ ਇਸ ਘਟਨਾ ਦੇ ਦੋ ਪਹਿਲੂ ਹਨ, ਪੁਲੀਸ ਨੇ ਸਾਡੇ ਵਰਕਰਾਂ ਤੇ ਹਮਲਾ ਕੀਤਾ ਜਿਸ ਵਿੱਚ ਸਾਰੇ ਵਰਕਰ ਵੀ ਜ਼ਖ਼ਮੀ ਹੋਏ ਹਨ ।’
ਉੜੀਸਾ ਪੁਲੀਸ ਐਸੋਸੀਏਸ਼ਨ ਨੇ ਹਮਲਾ ਕਰਨ ਵਾਲਿਆਂ ਉਪਰ 48 ਘੰਟੇ ਦੇ ਵਿੱਚ ਵਿੱਚ ਕਾਰਵਾਈ ਕਰਨ ਦੀ ਮੰਗ ਰੱਖੀ ਹੈ।

ਅੰਗਹੀਣਾਂ ਦੀਆਂ ਉਲੰਪਿਕ ਖੇਡਾਂ , ਉਲੰਪਿਕ ਖੇਡਾਂ ਤੋਂ ਕੁਝ ਦਿਨ ਬਾਅਦ ਉਸੇ ਸਥਾਨ ਤੇ ਹੁੰਦੀਆਂ ਹਨ , ਨੂੰ ‘ਪੈਰਾ ਉਲੰਪਿਕ ਗੇਮਜ਼ ’ ਦੇ ਨਾਂਮ ਨਾਲ ਜਾਣਿਆਂ ਜਾਂਦਾ ਹੈ। ਇਹ ਖੇਡਾਂ ਮਿਸਾਲ ਹੁੰਦੀਆਂ ਹਨ ਜਿੰਦਾਦਿਲੀ ਦੀ , ਕਿਵੇਂ ਅੰਗਹੀਣ ਵਿਅਕਤੀ ਜਿੱਤਣ ਲਈ ਜਾਨ ਦੀ ਬਾਜ਼ੀ ਲਾਉਂਦੇ ਹਨ ।
ਕਿਸਮਤ ਵੱਲੋਂ ਵਿਤਕਰੇ ਦੇ ਮਾਰੇ ਕੁਝ ਵਿਅਕਤੀਆਂ ਨੂੰ ਇੱਥੇ ਵੀ ਕਮੇਟੀਆਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈਦਾ ਹੈ। ਸਾਡੇ ਕੋਲ ਸਹਿਯੋਗੀ ਦੋਸਤਾਂ ਰਾਹੀ ਇੱਕ ਅਜਿਹੇ ਯੋਧੇ ਦੀ ਗਾਥਾ ਪਹੁੰਚੀ ਹੈ ਜੋ ਪੋਲੀਓ ਗ੍ਰਸ਼ਤ ਹੈ । ਪਰ ਸਾਲ 2000 ਤੋਂ ਉਹ ਪਾਵਰ ਲਿਫਟਿੰਗ ਕਰ ਰਿਹਾ ਹੈ । ਪਰਦੀਪ ਰਾਜ ਨੂੰ ਭਾਰਤ ਸਰਕਾਰ ਵੱਲੋਂ ਅਰਜਨ ਐਵਾਰਡ ਜਿਹੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਪਰਦੀਪ ਰਾਜ ਦੱਸਦਾ ਹੈ ਕਿ ਮੇਰੀ ਪਤਨੀ ਨੇ ਆਪਣੇ ਗਹਿਣੇ ਵੇਚ ਕੇ ਪੈਰਾ –ਉਲੰਪਿਕ ਵਿੱਚ ਭਾਰਤ ਦੀ ਨੁੰਮਾਇੰਦਗੀ ਕਰਨ ਲਈ ਭੇਜਿਆ ਹੈ। ਉਹ ਮੇਰੀ ਜੀਵਨ ਸਾਥਣ ਮੇਰੀ ਹਰ ਤਰ੍ਹਾਂ ਦੀ ਮੱਦਦ ਕਰ ਰਹੀ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਅੱਜ ਉਸਨੂੰ ਉਲੰਪਿਕ ਵਿਲੇਜ ਵਿੱਚੋਂ ਬਾਹਰ ਰਹਿਣਾ ਪੈ ਰਿਹਾ ਹੈ ਕਿਉਂਕਿ ਪੈਰਾ ਉਲੰਪਿਕ ਕਮੇਟੀ ਇੰਡੀਆ (ਪੀਸੀਆਈ) ਮੈਂਬਰ ਉਹ ਸਹੂਲਤਾਂ ਵਰਤ ਰਹੇ ਜਿਹੜੀਆਂ ਅਥਲੀਟਾਂ ਅਤੇ ਉਹਨਾਂ ਸਹਿਯੋਗੀਆਂ ਸਟਾਫ ਨੂੰ ਮਿਲਦੀਆਂ ਹਨ।
ਉਸ ਨੇ ਇੱਕ ਆਨ ਲਾਈਨ ਪਟੀਸ਼ਨ ਖੇਡ ਮੰਤਰੀ ਅਜੇ ਮਾਕਨ ਕੋਲ ਭੇਜਣ ਲਈ ਤਿਆਰ ਕੀਤੀ ਹੈ ਤਾਂ ਜੋ ਪੀਸੀਆਈ ਦੇ ਮੈਂਬਰਾਂ ਖਿਲਾਫ਼ ਕਾਰਵਾਈ ਹੋ ਸਕੇ ।
ਪ੍ਰਦੀਪ ਮੁਤਾਬਿਕ ਉਸਦੇ ਕੋਚ ਸਦਾਨੰਦ ਮਾਲਾਸੇ਼ਟੀ ਨੂੰ ਨਾਲ ਜਾਣ ਨਹੀਂ ਦਿੱਤਾ । ਵਰ੍ਹਿਆਂ ਤੋਂ ਉਸਨੂੰ ਟਰੇਨਿੰਗ ਕੋਚ ਦਾ ਨਾਂਮ ਉਸ ਭਾਰਤ ਸਰਕਾਰ ਦੀ ਉਸ ਲਿਸਟ ਵਿੱਚ ਸ਼ਾਮਿਲ ਹੈ ਜਿਹੜੇ ਪੈਰਾ - ਉਲੰਪਿਕ ਵਿੱਚ ਅਥਲੀਟ ਨਾਲ ਰਹਿ ਸਕਦੇ ਹਨ ।ਪਰ ਉਸਨੂੰ ਵੀ ਉਲੰਪਿਕ ਪਿੰਡ ਤੋਂ ਬਾਹਰ ਰੱਖਿਆ ਹੈ।
ਉਸਦਾ ਦੋਸ਼ ਹੈ ਕਿ ਪੀਸੀਆਈ ਮੈਂਬਰ ਉਸ ਅਤੇ ਉਸਦੇ ਨਾਲ ਹੋਰਨਾਂ ਅਥਲੀਟਾਂ ਨਾਲ ਦੁਰਵਿਵਹਾਰ ਕਰਦੇ ਕਰਦੇ ਹਨ ।
ਜਦੋਂ 48 ਕਿਲੋਗਰਾਮ ਦੇ ਵਰਗ ਦੇ ਮੁਕਾਬਲੇ ਵਿੱਚ ਉਸਨੇ 170 ਕਿਲੋਗਰਾਮ ਭਾਰ ਚੁੱਕਣ ਦੇ ਮੁਕਾਬਲੇ ਸਨ ਉਸ ਸਮੇਂ ਵੀ ਉਸਦੇ ਕੋਚ ਅਤੇ ਪਤਨੀ ਨੂੰ ਕੋਲ ਨਹੀਂ ਜਾਣ ਦਿੱਤਾ ਜਿਸ ਕਰਕੇ ਉਸਦਾ ਮਨੋਬਲ ਹੋ ਡਿੱਗਿਆ ਅਤੇ ਮਸਾਂ 148 ਕਿਲੋਗਰਾਮ ਭਾਰ ਹੀ ਚੁੱਕ ਸਕਿਆ।
ਪਰਦੀਪ ਨੇ ਮੁਸ਼ਕਿਲ ਨਾਲ ਸਖ਼ਤ ਮਿਹਨਤ ਕਰਦੇ ਹੋਏ ਪਾਵਰ ਲਿਫਟਿੰਗ ਵਿੱਚ ਪੰਜਵਾ ਸਥਾਨ ਹਾਸਲ ਕੀਤਾ।
ਈਵੈਂਟ ਖਤਮ ਹੋਣ ਮਗਰੋਂ ਜਦੋਂ ਮੈਂ ਪੀਸੀਆਈ ਦੇ ਮੈਂਬਰਾਂ ਨੂੰ ਆਪਣੀ ਪਤਨੀ ਅਤੇ ਕੋਚ ਦੇ ਪਾਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਬੁਰਾ ਭਲਾ ਕਿਹਾ।
ਪਰਦੀਪ ਚਾਹੁੰਦਾ ਹੈ ਕਿ ਅਜਿਹੇ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਹੋਵੇ । ਇਸ ਲਈ ਵੱਧ ਤੋਂ ਵੱਧ ਵਿਅਕਤੀ ਇਹ ਆਨਲਾਈਨ ਪੁਟੀਸ਼ਨ ਭੇਜ ਕੇ ਪ੍ਰਦੀਪ ਦਾ ਸਾਥ ਦੇਣ
http://www.change.org/en-IN/petitions/minister-of-sports-india-stop-treating-indian-paralympians-as-second-class-citizens

Related Stories

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਮੋ:- 0044 75191 12312
ਬੀਤੇ ਦਿਨੀਂ ਪੰਜਾਬੀਦੀ ਇੱਕ ਫਿਲਮ'ਸਿਰਫਿਰੇ' ਦੇਖਣਦਾ ਸੁਭਾਗ ਪ੍ਰਾਪਤਹੋਇਆ। ਪੰਜਾਬ ਦੀਧਰਤੀ ਤੋਂ ਪੰਜਾਬੀ,ਪੰਜਾਬ ਅਤੇਪੰਜਾਬੀਅਤ ਦੀਸੇਵਾ ਦੇ ਨਾਂ 'ਤੇਬਣਾਈ ਇਸ'ਪਰਿਵਾਰਕ' ਦੱਸੀਜਾਂਦੀ ਫਿਲਮ ਦੀ ਟੀਮ ਦੀ ਪਤਾ ਨਹੀਂ ਕੀ ਮਜ਼ਬੂਰੀ ਹੋਵੇਗੀ ਕਿ ਪੂਰੀ ਫਿਲਮ ਵਿੱਚ ਕਿਸੇ ਡਾਇਰੈਕਟਰ, ਪ੍ਰੋਡਿਊਸਰ ਜਾਂ ਕਲਾਕਾਰ ਆਦਿਦਾ ਨਾਂ ਵੀ ਪੰਜਾਬੀ ਵਿੱਚ ਨਹੀਂ ਦਿਖਾਈ ਦਿੱਤਾ।
ਸ਼ੁਰੂਆਤ ਦੇਖ ਕੇ ਇਉਂ ਲਗਦੈ ਜਿਵੇਂ ਇਹ ਪੰਜਾਬੀ ਫਿਲਮ ਸ਼ੁੱਧ ਗੋਰਿਆਂ ਨੂੰ ਹੀ ਦਿਖਾਉਣ ਲਈ ਬਣਾਈ ਹੋਵੇ ਜਿਹਨਾਂ ਨੂੰ ਪੰਜਾਬੀ ਨਹੀਂਆਉਂਦੀ। ਪਰਿਵਾਰਕ ਫਿਲਮ ਹੋਣ ਦਾ ਭਰਮ ਪਹਿਲੇ ਚਾਰ ਕੁ ਮਿੰਟ ਦੀ ਫਿਲਮ ਲੰਘਣ 'ਤੇ ਹੀ ਟੁੱਟ ਜਾਂਦੈ ਜਦੋਂ ਇੱਕ ਅੱਧਢਕੀ ਜਿਹੀਬੀਬੀ ਦੇ ਪੱਟਾਂ 'ਤੇ ਕੈਮਰਾ ਘੁਮਾਇਆ ਜਾਂਦੈ ਤੇ ਤਿੰਨ ਮੁਸ਼ਟੰਡੇ ਉਹਨੂੰ ਪੁਰਜਾ, ਮੋਟਰ, ਬੰਬ ਅਤੇ 'ਚੈੱਕ ਤਾਂ ਕਰੀਏ ਮੋਟਰ ਕਿੰਨੇ ਹਾਰਸਪਾਵਰ ਦੀ ਆ' ਆਦਿ ਨਾਵਾਂ ਨਾਲ ਪੁਕਾਰਦੇ ਹਨ ਤੇ ਬੀਬੀ ਵੀ ਮੁੰਡਿਆਂ ਨੂੰ 'ਸਾਲਿਆਂ' ਸ਼ਬਦ ਨਾਲ ਸੰਬੋਧਨ ਕਰਦੀ ਹੋਈ ਚਕਮਾ ਸਿੱਧੀਫਿਲਮ ਦੇ ਇੱਕ ਹੀਰੋ ਪ੍ਰੀਤ ਦੇ ਦਰਵਾਜੇ ਮੂਹਰੇ ਮੋਟਰਸਾਈਕਲ ਦੀ 'ਟੀ-ਟੀ' ਮਾਰਦੀ ਐ ਤੇ ਹੀਰੋ ਸਾਬ੍ਹ ਮੋਟਰਸਾਈਕਲ 'ਤੇ ਬਹਿੰਦਿਆਂ ਹੀਬੀਬੀ ਦੇ ਪਿੰਡੇ 'ਤੇ ਐਨਾ ਕੁ ਰਗੜ ਕੇ ਹੱਥ ਫੇਰਦੇ ਹਨ ਜਿੰਨਾ ਸ਼ਾਇਦ ਕੋਈ ਕਾਮਾ ਲੋਹੇ ਤੋਂ ਜੰਗਾਲ ਲਾਹੁਣ ਲੱਗਾ ਰੇਗਮਾਰ ਵੀ ਨਾ ਮਾਰੇ।ਫਿਰ ਕਾਲਜ ਪਹੁੰਚ ਕੇ ਹੀਰੋ ਸਾਬ੍ਹ 'ਤੇ ਉਹਨਾਂ ਦੀ ਜੁੰਡਲੀ ਜਿਆਦਾਤਰ ਪੰਜਾਬੀ ਫਿਲਮਾਂ ਦੀ ਰੀਸੇ ਅਧਿਆਪਕ ਨੂੰ ਬੁੱਧੂ ਬਣਾਉਂਦੀ ਹੈ।"ਕੁੜੀ 'ਚ ਕਰੰਟ ਤਾਂ ਪੂਰਾ" "ਮਿਰਚੀ ਵੀ ਕੁਛ ਜਿਆਦਾ ਈ ਲਗਦੀ ਆ" ਫਿਕਰਿਆਂ ਦੇ ਨਾਲ ਨਾਲ ਸ਼ੁਰੂ ਹੁੰਦੀ ਐ ਕਾਲਜੀਏਟ ਮੁੰਡਿਆਂਵੱਲੋਂ ਫਲੈਟ ਵਿੱਚ ਬੀਅਰਾਂ ਪੀਣ, 'ਦੂਜਾ ਸਮਾਨ' ਤੇ ਰਾਤ ਨੂੰ ਮੁੰਡਿਆਂ ਕੋਲ ਬਿਸਤਰ ਗਰਮ ਕਰਾਉਣ ਆਈ ਬੀਬੀ ਬਾਰੇ ਬੇਲੋੜੀ ਚਰਚਾ।
ਦੁਨਿਆਵੀ ਤੌਰ 'ਤੇ ਡਾਕਟਰ ਜਾਂ ਨਰਸ ਨੂੰ ਰੱਬ ਦੇ ਦੂਜੇ ਰੂਪ ਵਜੋਂ ਖਿਆਲ ਕੀਤਾ ਜਾਂਦੈ ਤੇ ਫਿਲਮ ਦੇ ਹਾਸਰਸ ਪਾਤਰ ਨਾਲ ਗੱਲ ਕਰਦੀਬੀਬੀ ਪੁੱਛਦੀ ਐ ਕਿ "ਤੂੰ ਨਰਸਿੰਗ ਕਾਲਜ਼ ਵੱਲ ਬੜੀਆਂ ਗੇੜੀਆਂ ਮਾਰਦੈਂ?" ਪ੍ਰਤੀਤ ਹੁੰਦੈ ਕਿ ਨੌਜ਼ਵਾਨ ਮੁੰਡਿਆਂ ਨੂੰ ਅੱਵਲ ਦਰਜ਼ੇ ਦੀਸਿੱਖਿਆ ਦੇਣ ਲਈ ਉਕਤ ਹਾਸਰਸ ਕਲਾਕਾਰ ਹਾਸੇ ਦੇ ਨਾਂ 'ਤੇ ਜਿਹੜਾ ਚਗਲ ਸੰਵਾਦ ਬੋਲਦੈ ਉਹ ਸੁਣ ਕੇ ਤੁਹਾਨੂੰ ਲੱਗੇਗਾ ਕਿ ਕੋਈ ਮਾਂਪਿਓ ਆਪਣੀ ਧੀ ਨੂੰ ਨਰਸ ਬਣਨ ਲਈ ਕਦੇ ਵੀ ਪੜ੍ਹਾਈ ਕਰਨ ਨਹੀਂ ਤੋਰੇਗਾ। ਜਦੋਂ ਕਲਾਕਾਰ ਸਾਬ੍ਹ ਨੂੰ ਇਹ ਕਹਿੰਦਿਆਂ ਸੁਣੇਗਾ ਕਿ'ਦੋਸਤੀ ਨਰਸ ਦੀ, ਦੁਨੀਆ ਤਰਸਦੀ।' ਉਹਦੇ ਬੋਲਣ ਸਾਰ ਹੀ ਪ੍ਰੀਤ ਸਾਬ੍ਹ ਬੋਲਦੇ ਹਨ ਕਿ ਮੁਹਾਵਰਾ ਤਾਂ ਠੀਕ ਕਰ?.... ਹਾਸਰਸਕਲਾਕਾਰ ਸਾਬ੍ਹ ਫਿਰ ਬੋਲਦੇ ਹਨ ਕਿ "ਜੇ ਮੈਂ ਮੁਹਾਵਰਾ ਠੀਕ ਕਰ ਲਿਆ ਤਾਂ ਫਿਲਮ 'ਚ 'ਟੂੰਅਅਅ' ਕਰਕੇ ਲੰਘਾ ਦੇਣਗੇ।" ਹੁਣ ਤੁਸੀਂ ਆਪਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਸੇ 'ਚ ਲਪੇਟ ਕੇ ਦਰਸ਼ਕਾਂ ਨੂੰ ਕੀ ਦਿੱਤਾ ਗਿਐ। ਸੁਹਿਰਦ ਪਾਠਕ ਜਾ ਦਰਸ਼ਕ ਜਾਣਦੇ ਹੋਣਗੇ ਕਿਫਿਲਮਾਂ ਵਿੱਚ ਕਿਹੜੀਆਂ ਗੱਲਾਂ ਨੂੰ ਟੂੰਅਅ ਕਰਕੇ ਲੰਘਾ ਦੇਣ ਦੀ ਲੋੜ ਹੁੰਦੀ ਹੈ। ਤੇ ਇਹ ਟੋਲਾ ਲੋਕਾਂ ਦੀਆਂ ਨਰਸ ਧੀਆਂ ਬਾਰੇ ਕਿਹੋ ਜਿਹੀ'ਸੁੱਚੀ' ਸੋਚ ਰੱਖਦੇ ਹਨ? ਇੱਥੋਂ ਤੱਕ ਫਿਲਮ ਸਿਰਫ 16 ਮਿੰਟ ਹੀ ਲੰਘੀ ਹੈ। ਨਾਲ ਹੀ ਓਹੀ ਹਾਸਰਸ ਕਲਾਕਾਰ ਆਪਣੇ ਸਾਥੀਆਂ ਨੂੰ 'ਕੁੜੀਟਿਕਾਉਣ' ਬਾਰੇ ਦੱਸਦੈ ਤੇ ਉਹਨਾਂ ਤੋਂ ਦੋ ਘੰਟੇ ਲਈ ਕਮਰੇ ਦੀ ਮੰਗ ਕਰਦੈ। ਅਗਲੇ ਦੋ ਮਿੰਟਾਂ Ḕਚ ਹੀ ਓਹੀ ਹਾਸਰਸ ਕਲਾਕਾਰ ਦਾ ਪ੍ਰੀਤਸਾਬ੍ਹ ਨੂੰ ਫੋਨ ਆਉਂਦੈ ਤੇ ਉਹ ਅਸਿੱਧੇ ਤੌਰ 'ਤੇ ਕਹਿ ਰਿਹਾ ਹੁੰਦੈ ਕਿ ਕੁੜੀ ਉਸਦੇ ਨਾਲ ਹੈ ਤੇ ਉਹ ਉਸ ਲਈ ਕੰਡੋਮ ਪਹੁੰਚਦੇ ਕਰਨ। ਫਿਰਸ਼ੁਰੂ ਹੁੰਦਾ ਹੈ ਅਜਿਹੇ ਸ਼ਬਦ ਦਾ ਚੱਕਰੀ ਗੇੜ ਜਿਸਨੂੰ ਲਿਖਣ ਲੱਗਿਆਂ ਵੀ '....ਦੂ' ਲਿਖਣਾ ਪੈਂਦੈ ਤਾਂ ਕਿ ਆਪਣੇ ਪੜ੍ਹਨ ਵਾਲਿਆਂ ਅੱਗੇਸ਼ਰਮਿੰਦਗੀ ਨਾ ਉਠਾਉਣੀ ਪੈ ਜਾਵੇ ਪਰ ਫਿਲਮ ਦਾ ਮੁੱਖ ਪਾਤਰ ਪ੍ਰੀਤ ਸਾਬ੍ਹ ਇਹ ਭੁੱਲ ਕੇ ਹੀ ਲਗਾਤਾਰ '...ਦੂ ਖਿੱਚਣਾ' ਸ਼ਬਦ ਸ਼ਰੇਆਮਬੋਲਦੇ ਹਨ ਕਿ ਕੱਲ੍ਹ ਨੂੰ ਇਹ ਫਿਲਮ ਉਹਨਾਂ ਦੀ ਜਾਣੂੰ ਪਛਾਣੂੰ ਔਰਤ ਵੀ ਭੁੱਲ ਭੇਲੇਖੇ ਦੇਖ ਸਕਦੀ ਹੈ। ਅਗਲੇ 4 ਮਿੰਟ ਵੀ ਫਿਲਮ ਉਸੇਚੱਕਰ 'ਚ ਹੀ ਉਲਝੀ ਹੋਈ ਹੈ ਕਿ ਜਦੋਂ ਹਾਸਰਸ ਕਲਾਕਾਰ ਸਾਬ੍ਹ ਉਸ ਕੁੜੀ ਨੂੰ ਲੇ ਕੇ ਕਮਰੇ 'ਚ ਵੜਦੇ ਹਨ ਤਾਂ ਭੁਲੇਖਾ ਪੈਂਦੈ ਕਿ ਜਿਵੇਂਇਹ ਪੰਜਾਬੀ ਫਿਲਮ ਨਾ ਹੋਵੇ ਸਗੋਂ ਹਿੰਦੀ ਦੀ ਕੋਈ ਭੂਤਾਂ ਵਾਲੀ ਫਿਲਮ ਹੋਵੇ ਜਿਸ ਵਿੱਚ ਬਿਨਾਂ ਵਜ੍ਹਾ ਹੀ ਭੂਤ ਵੱਲੋਂ ਕੁੜੀਆਂ ਨਾਲ ਬਿਸਤਰਸਾਂਝੇ ਕਰਨ ਦੇ ਸੀਨ ਫਿਲਮਾਏ ਗਏ ਹੁੰਦੇ ਹਨ। ਕਹਿੰਦੇ ਹਨ ਕਿ 'ਪਿੰਡ ਦਾ ਪਤਾ ਤਾਂ ਗਹੀਰਿਆਂ ਤੋਂ ਲੱਗ ਜਾਂਦੈ' ਸੋ ਆਪਾਂ ਵੀ ਇਹ ਫਿਲਮਕਿੰਨੇ ਕੁ ਪਾਣੀ 'ਚ ਹੈ ਬਾਰੇ ਜਾਣ ਕੇ ਪਹਿਲੇ 45 ਕੁ ਮਿੰਟ ਦੇਖਕੇ ਹੀ ਕੁਰਸੀ ਛੱਡਣੀ ਬਿਹਤਰ ਸਮਝੀ ਜਦੋਂ ਫਿਲਮ ਦੇ ਮੁੱਖ ਪਾਤਰ ਆਪਣੇਕਾਲਜ ਦੇ ਗੁੰਡਾ ਜਿਹੇ ਦਿਸਦੇ ਮੁੰਡਿਆਂ ਨੂੰ ਰੰਗਰਲੀਆਂ ਮਨਾਉਂਦੇ ਪੁਲਸ ਨੂੰ ਫੜਾ ਦਿੰਦੇ ਹਨ। ਪੰਜਾਬੀ ਗਾਇਕੀ ਦਾ ਪਾਇਰੇਸੀ ਵੱਲੋਂ ਠੂਠਾਮੂਧਾ ਮਾਰ ਦੇਣ ਕਾਰਨ ਅੱਜ ਕੱਲ੍ਹ ਹੋੜ ਜਿਹੀ ਲੱਗ ਗਈ ਹੈ ਕਿ ਜਣੇ ਖਣੇ ਨੂੰ ਵਹਿਮ ਪਿਆ ਹੋਇਐ ਕਿ ਉਹ ਹੀਰੋ ਐ। ਬਿਲਕੁਲ ਉਹੀਵਹਿਮ ਜਿਵੇਂ ਕਿਸੇ ਕੱਟੇ ਨੂੰ ਵਹਿਮ ਪੈ ਜਾਵੇ ਕਿ ਉਹ ਸ਼ੇਰ ਐ। ਫਿਲਮ ਦੇਖ ਚੁੱਕੇ ਵੱਖ ਵੱਖ ਦੋਸਤਾਂ ਤੋਂ ਫਿਲਮ ਦੇ ਪਰਿਵਾਰਕ ਹੋਣ ਬਾਰੇਵਿਚਾਰ ਜਾਨਣੇ ਚਾਹੇ ਤਾਂ ਜਗਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ "ਫਿਲਮ ਦੀ ਟੀਮ ਜਿੱਥੇ ਵੀ ਗਈ ਉੱਥੇ ਇਹੀ ਰੌਲਾ ਪਾਇਆ ਗਿਆ ਕਿਫਿਲਮ ਪਰਿਵਾਰਕ ਹੈ। ਹੁਣ ਫਿਲਮ ਦੇਖਕੇ ਦੁਭਿਧਾ Ḕਚ ਹਾਂ ਕਿ ਇਹਨਾਂ ਵੀਰਾਂ ਦੇ ਕਿਹੋ ਜਿਹੇ ਪਰਿਵਾਰ ਹੋਣਗੇ ਜੋ ਇਹੋ ਜਿਹਾ ਗੰਦ ਵੀਇਕੱਠੇ ਬੈਠਕੇ ਦੇਖ ਲੈਂਦੇ ਹੋਣਗੇ?" ਕੈਨੇਡਾ ਤੋਂ ਗੁਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਸੀ ਕਿ "ਕੈਨੇਡਾ ਵਸਦੇ ਜਾਗਰੂਕ ਲੋਕਾਂ ਨੇ ਪਹਿਲਾਅਖੌਤੀ ਸਾਧ ਸਿੱਧੇ ਕੀਤੇ ਹਨ, ਹੁਣ ਵਾਰੀ ਇਹੋ ਜਿਹਾ ਕੰਜਰਪੁਣਾ ਕਰਨ ਵਾਲਿਆਂ ਦੀ ਹੈ।" ਰਾਜਦੀਪ ਲਾਲੀ ਦਾ ਕਹਿਣਾ ਸੀ ਕਿ "ਇਹਨਾਂਦੇ ਹੌਸਲੇ ਵਧਣ ਦਾ ਕਾਰਨ ਇਹ ਵੀ ਹੈ ਕਿ ਮੀਡੀਆ ਵਾਲੇ ਇਹਨਾਂ ਖਿਲਾਫ ਇਸ ਕਰਕੇ ਨਹੀਂ ਖੁੱਲ੍ਹ ਕੇ ਬੋਲਦੇ ਕਿਉਂਕਿ ਇਸ਼ਤਿਹਾਰ ਜੋਮਿਲਦੇ ਹਨ।" ਪਵਨ ਕੁਮਾਰ ਝੱਲੀ ਦਾ ਕਥਨ ਸੀ ਕਿ "ਮੈਂ ਫਿਲਮ ਦੇਖਣ ਤਾਂ ਲੱਗ ਗਿਆ, ਮੈਨੂੰ ਕੱਲੇ ਨੂੰ ਸ਼ਰਮ ਆਈ ਜਾਵੇ ਕਿ ਪੰਜਾਬਦੀਆਂ ਕੁੜੀਆਂ ਵੀ ...ਦੂ-...ਦੂ ਕਰਨ ਲੱਗ ਗਈਆਂ ਹਨ?"
ਹੁਣ ਸੋਚਣਾ ਇਹ ਬਣਦਾ ਹੈ ਕਿ ਕੀ ਪੰਜਾਬ ਵਿੱਚੋਂ ਵਿਸ਼ੇ ਮੁੱਕ ਗਏ ਹਨ ਜੋ ਇਹਨਾਂ ਗਾਇਕ ਕਲਾਕਾਰਾਂ ਨੇ ਕੈਸੇਟਾਂ ਰਾਹੀਂ ਲੋਕਾਂ ਦੀ ਧੀ-ਭੈਣ'ਇੱਕ' ਕਰਨ ਨਾਲੋਂ ਫਿਲਮਾਂ ਰਾਹੀਂ ਬਾਕੀ ਕਸਰ ਕੱਢਣੀ ਸ਼ੁਰੂ ਕਰ ਦਿੱਤੀ ਹੈ? ਅੱਜ ਪੰਜਾਬ ਦੇ ਨੌਜ਼ਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਨਕੱਢਣ ਦੀ ਲੋੜ ਹੈ ਨਾ ਕਿ ਪਹਿਲਾਂ ਸਾਰੀ ਫਿਲਮ 'ਚ ਨਸ਼ਿਆਂ ਦੇ ਗੁਣ ਗਾਈ ਜਾਵੋ ਤੇ ਅਖੀਰ 'ਚ 'ਜਗਤ-ਰਵੀਰੇ' ਵਜੋਂ ਸਿੱਖਿਆ ਦੇਣ ਲਈਅੰਤ ਕਰ ਦਿੱਤਾ ਜਾਵੇ। ਕਾਲਜ਼ ਸਕੂਲ ਧਾਰਮਿਕ ਸਥਾਨ ਵਾਂਗ ਸਤਿਕਾਰ ਦੇ ਪਾਤਰ ਹਨ ਅਤੇ ਉਸ ਤੋਂ ਕਿਤੇ ਵਧੇਰੇ ਅਧਿਆਪਕ ਪਰਧੜਾਧੜ ਆ ਰਹੀਆਂ ਫਿਲਮਾਂ ਵਿੱਚ ਕਾਲਜ਼ਾਂ ਨੂੰ ਆਸ਼ਕੀ ਦੇ ਅੱਡੇ ਅਤੇ ਅਧਿਆਪਕਾਂ ਨੂੰ 'ਬੂਝੜ' ਜਿਹੇ ਬਣਾ ਕੇ ਹੀ ਪੇਸ਼ ਕੀਤਾ ਜਾ ਰਿਹੈ।ਸਾਰਾ ਦਿਨ ਹੱਡ ਗਾਲ ਕੇ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਦੇ ਚਾਹਵਾਨ ਮਾਪੇ ਆਵਦੇ ਬੱਚਿਆਂ ਨੂੰ ਕਾਲਜਾਂ 'ਚ ਪੜ੍ਹਨੋਂ ਇਸੇਗੱਲੋਂ ਵੀ ਇਨਕਾਰੀ ਹੋ ਸਕਦੇ ਹਨ ਕਿ ਕਾਲਜਾਂ ਵਿੱਚ ਜਾਂ ਤਾਂ ਨਸ਼ੇ ਚਲਦੇ ਹਨ ਜਾਂ ਫਿਰ 'ਸਿਰਫਿਰਿਆਂ' ਵਾਂਗ ਕੰਡੋਮਾਂ ਦੇ ਲਿਫਾਫੇ ਹੀ ਕੋਲਰੱਖਦੇ ਹੋਣਗੇ ਕਾਲਜੀਏਟ ਮੁੰਡੇ? ਮੈਂ ਖੁਦ ਵੀ ਇਸੇ ਗੱਲੋਂ ਹੈਰਾਨ ਹਾਂ ਕਿ ਫਿਲਮ ਦੀ ਟੀਮ ਨੇ ਕੀ ਇਹ ਫਿਲਮ ਸਚਮੁੱਚ ਹੀ ਆਪਣੇਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਦੇਖੀ ਹੋਵੇਗੀ ਜਾਂ ਫਿਰ ਲੋਕਾਂ ਦੇ ਧੀਆਂ ਪੁੱਤਾਂ ਨੂੰ ਦਿਖਾਉਣ ਲਈ ਹੀ ਬਣਾਈ ਹੈ?

ਜਲੰਧਰ ਵਿੱਚ ਸਿ਼ਵਾਲੀ ਨਾਂਮ ਦੀ ਕੁੜੀ ਨੂੰ ਖੁਦਕਸ਼ੀ ਕਰਨ ਦੇ ਤੱਥਾਂ ਦੀ ਪੜਚੋਲ ਤੋਂ ਬਾਅਦ ਪ੍ਰਾਪਤ ਹੋਈ ਰਿਪੋਰਟ ਦੇ ਆਧਾਰ ਤੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ, ਗ੍ਰਹਿ ਵਿਭਾਗ ਦੇ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ ।
ਕਤਲ ਦਾ ਮਾਮਲਾ ਦਰਜ ਕਰਨ ਹਿੱਤ ਧਾਰਾ 306 ਤਹਿਤ ਇੰਸਪੈਕਟਰ ਬਲਵਿੰਦਰ ਕੌਰ, ਪ੍ਰੈਸ ਫੋਟੋਗਰਾਫਰ ਬਰਜੇਸ਼ ਕੁਮਾਰ ਅਤੇ ਕੈਮਰਾਮੈਨ ਰਵੀ ਖਿਲਾਫ ਜਲੰਧਰ ਦੇ ਪੁਲੀਸ ਕਮਿਸ਼ਨਰ ਨੂੰ ਹਦਾਇਤ ਕੀਤੀ ਹੈ ।
ਜਾਂਚ ਦੌਰਾਨ ਡੀਐਮਯੂ ਦੇ ਡਰਾਈਵਰ ਰਾਮ ਲਾਲ ਦੀ ਗਵਾਹੀ ਨੂੰ ਅਹਿਮ ਮੰਨਿਆ ਗਿਆ ਹੈ। ਜਿਸ ਵਿੱਚ ਰਾਮ ਲਾਲ ਨੇ ਸਪੱਸ਼ਟ ਕਿਹਾ ਹੈ ਕਿ ਸਿ਼ਵਾਲੀ ਨੇ ਖੁਦਕਸ਼ੀ ਕਰਨ ਲਈ ਹੀ ਗੱਡੀ ਅੱਗੇ ਛਾਲ ਮਾਰੀ ਸੀ।
ਪਰ ਰੇਲਵੇ ਪੁਲੀਸ ਨੂੰ ਹਾਦਸੇ ਬਣਾਉਣ ਦੇ ਯਤਨ ਵਿੱਚ ਲੱਗੀ ਹੋਈ ਸੀ ਕਿ ਰੇਲਵੇ ਲਾਈਨ ਉਪਰੋ ਲੰਘ ਰਹੀ ਸਿ਼ਵਾਲੀ ਦੇ ਸੈਡਲ ਲਾਈਨ ਵਿੱਚ ਫਸ ਗਿਆ ।
ਚਸ਼ਮਦੀਦ ਗਵਾਹ ਨੇ ਵੀ ਰੇਲਵੇ ਪੁਲੀਸ ਦੀ ਕਹਾਣੀ ਵਿੱਚ ਮੋੜ ਲੈ ਆਂਦਾ ਹੈ।
ਰੇਲਵੇ ਪੁਲੀਸ ਦੇ ਰਿਕਾਰਡ ਅਨੁਸਾਰ ਮੌਕੇ ਦੇ ਗਵਾਹ ਰਾਮ ਤੀਰਥ ਨੇ ਕਿਹਾ ਸੀ ਕਿ ਸ਼ਿਵਾਲੀ ਉਸ ਦੇ ਪਿੱਛੇ ਖੜ੍ਹੀ ਸੀ ਤੇ ਜਦੋਂ ਲਾਈਨ ਪਾਰ ਕਰਨ ਲੱਗੀ ਤਾਂ ਅਚਾਨਕ ਉਸਦਾ ਸੈਂਡਲ ਰੇਲਵੇ ਟਰੈਕ ਵਿੱਚ ਫਸਣ ਕਾਰਨ ਉਹ ਡਿੱਗ ਪਈ ਤੇ ਇਸ ਦੌਰਾਨ ਗੱਡੀ ਥੱਲੇ ਆਉਣ ਕਰਕੇ ਉਸ ਦੀ ਮੌਤ ਹੋ ਗਈ।
ਰਾਮ ਤੀਰਥ ਨੇ ਕਿਹਾ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ। ਸ਼ਾਮ ਨੂੰ ਜਦੋਂ ਉਹ ਘਰ ਜਾ ਰਿਹਾ ਸੀ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਘਟਨਾ ਤੋਂ ਪਹਿਲਾ ਸ਼ਿਵਾਲੀ ਬਿਲਕੁੱਲ ਉਸ ਦੇ ਸਾਹਮਣੇ ਲਾਈਨ ਦੇ ਦੂਜੇ ਪਾਸੇ ਖੜ੍ਹੀ ਸੀ ਤੇ ਉਹ ਮੋਬਾਈਲ ਫੋਨ ’ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਉਸ ਦਾ ਮੰੂਹ ਢਕਿਆ ਹੋਇਆ ਸੀ। ਜਦੋਂ ਗੱਡੀ ਨੇੜੇ ਆਈ ਤਾਂ ਉਸ ਨੇ ਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਜਦੋਂ ਰੇਲਵੇ ਪੁਲੀਸ ਦੇ ਮੁਲਾਜ਼ਮ ਘਟਨਾ ਸਥਾਨ ’ਤੇ ਪੁੱਜੇ ਤਾਂ ਉਨ੍ਹਾਂ ਉਸ ਨੂੰ ਗਵਾਹੀ ਲਈ ਥਾਣੇ ਜਾਣ ਲਈ ਕਿਹਾ ਜਿਥੇ ਸ਼ਿਵਾਲੀ ਦਾ ਭਰਾ ਵੀ ਆਇਆ ਹੋਇਆ ਸੀ। ਪੁਲੀਸ ਨੇ ਉਸ ਨੂੰ ਕੁਝ ਕਾਗਜ਼ਾਂ ’ਤੇ ਦਸਤਖਤ ਕਰਨ ਲਈ ਕਿਹਾ,ਜਿਸ ’ਤੋਂ ਉਸ ਨੇ ਮਨ੍ਹਾਂ ਕਰ ਦਿੱਤਾ। ਰਾਮ ਤੀਰਥ ਅਨੁਸਾਰ ਪੁਲੀਸ ਨੇ ਦਬਾਅ ਪਾ ਕੇ ਉਸ ਕੋਲੋਂ ਦਸਤਖਤ ਕਰਵਾਏ ਤੇ ਉਸ ਨੂੰ 20 ਰੁਪਏ ਰਿਕਸ਼ੇ ਦੇ ਕਿਰਾਏ ਵਜੋਂ ਦੇ ਕੇ ਘਰ ਤੋਰ ਦਿੱਤਾ। ਉਹ ਦੂਜੇ ਦਿਨ ਦੀਆਂ ਖ਼ਬਰਾਂ ਦੇਖ ਕੇ ਹੈਰਾਨ ਸੀ ਕਿ ਪੁਲੀਸ ਨੇ ਉਸ ਨੂੰ ਮੌਕੇ ਦਾ ਗਵਾਹ ਬਣਾਇਆ ਹੋਇਆ ਸੀ।

No comments:
Post a Comment