jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 20 September 2012

ਮੁੱਖ ਮੰਤਰੀ ਦੀ ਰੈਲੀ ਵਿੱਚ ਪ੍ਰਦਰਸ਼ਨ ਕਰਦੇ ਬੇਰੁਜ਼ਗਾਰ ਲਾਈਨਮੈਨਾਂ ਦਾ ਕੁਟਾਪਾ

www.sabblok.blogspot.com

  •           
  • ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਹਿਤ 

    ਤਰਨ ਤਾਰਨ ਨੇੜੇ ਖਡੂਰ ਸਾਹਿਬ ਵਿਖੇ ਸ਼ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਣ ਦੌਰਾਨ  ਨਾਅਰੇਬਾਜ਼ੀ ਕਰਦੇ  ਬੇਰੁਜ਼ਗਾਰ ਲਾਈਨਮੈਨਾਂ ਉਪਰ ਪੁਲੀਸ ਨੇ ਭਾਰੀ ਲਾਠੀਚਾਰਜ ਕੀਤਾ ਹੈ। ਪੁਲੀਸ ਨੇ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ  ਲਾਹ ਦਿੱਤੀਆਂ ਅਤੇ  ਵਾਲਾਂ ਤੋਂ ਫੜ ਕੇ ਕੁੱਟਿਆ ।
     ਬੇਰੁ਼ਜ਼ਗਾਰ ਲਾਈਨਮੈਨ ਯੂਨੀਅਨ ਨੇ  ਮੁੱਖ ਮੰਤਰੀ ਖਿਲਾਫ਼ ਰੋਸ ਪ੍ਰਗਟਾਵੇ ਦਾ  ਐਲਾਨ ਕੀਤਾ ਹੋਇਆ ਸੀ । ਅਗਾਊਂ ਬੰਦੋਬਸਤ ਕਰਦੇ ਹੋਏ ਪੁਲੀਸ ਨੇ ਲਗਭਗ  20 ਪ੍ਰਦਰਸ਼ਨਕਾਰੀਆਂ ਨੂੰ  ਹਿਰਾਸਤ  ਵਿੱਚ ਲਿਆ ਸੀ  ਜਦਕਿ ਕੁਝ ਕੁ  ਵਿਅਕਤੀ  ਰੈਲੀ ਵਾਲੀ ਥਾਂ ’ਤੇ ਪਹੁੰਚਣ ਵਿੱਚ ਕਾਮਯਾਬ ਹੋਏ ਸਨ ।
    ਜਦੋਂ ਮੁੱਖ ਮੰਤਰੀ ਸੰਬੋਧਨ ਕਰਨ ਲੱਗੇ ਤਾਂ ਕੁਝ  ਵਰਕਾਂ ਨੇ   ਨਾਅਰੇਬਾਜ਼ੀ ਕਰ ਦਿੱਤੀ ਅਤੇ ਫਿਰ ਪੁਲੀਸ ਨੇ ਲਾਠੀਚਾਰਜ  ਕਰ ਦਿੱਤਾ ।
      

    No comments: