ਸ: ਦਰਸ਼ਨ ਸਿੰਘ ਸੰਧੂ ਦਾ ਸਨਮਾਨ ਕਰਦੇ ਹੋਏ ਇਲਾਕਾ ਸਾਦਿਕ ਦੇ ਮੋਹਤਬਰ ਵਿਅਕਤੀ।( ਤਸਵੀਰ ਗੁਰਭੇਜ ਸਿੰਘ ਚੌਹਾਨ) |
ਸਾਦਿਕ 8 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਸ: ਦਰਸ਼ਨ ਸਿੰਘ ਸੰਧੂ ਡੀ ਐਸ ਪੀ ਗਿੱਦੜਬਹਾ ਜਿਨ•ਾਂ ਨੂੰ ਰਾਸ਼ਟਰਪਤੀ ਐਵਾਰਡ ਲਈ ਚੁਣੇ ਜਾਣ ਦਾ ਮਾਨ ਪ੍ਰਾਪਤ ਹੋਇਆ ਹੈ। ਇਸ ਖੁਸ਼ੀ ਵਿਚ ਉਨ•ਾਂ ਦਾ ਮਾਨ ਸਨਮਾਨ ਕਰਨ ਲਈ ਇਲਾਕਾ ਸਾਦਿਕ ਦੇ ਮੋਹਤਬਰ ਵਿਅਕਤੀਆਂ ਅਤੇ ਸਮਾਜ ਸੇਵੀ ਅਤੇ ਵਪਾਰਕ ਸੰਸਥਾਵਾਂ, ਜੱਥੇਬੰਦੀਆਂ ਜਿਨ•ਾਂ ਵਿਚ ਵਪਾਰ ਮੰਡਲ, ਟਰੱਕ ਯੂਨੀਅਨ, ਟੈਕਸੀ ਯੂਨੀਅਨ, ਗੁਰਦੁਆਰਾ ਸਿੰਘ ਸਭਾ, ਟਰੱਕ ਯੂਨੀਅਨ ਤੋਂ ਇਲਾਵਾ ਨਿੱਜੀ ਤੌਰ ਤੇ ਵੀ ਸ: ਸੰਧੂ ਨੂੰ ਸਨਮਾਨ ਭੇਂਟ ਕੀਤੇ ਗਏ। ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਸ: ਸੰਧੂ ਦੀ ਇਸ ਪ੍ਰਾਪਤੀ ਤੇ ਫਖਰ ਕਰਦਿਆਂ , ਉਨ•ਾਂ ਦੇ ਸਨਮਾਨ ਨੂੰ ਨਿਆਂ ਦਾ ਸਨਮਾਨ ਦੱਸਿਆ, ਕਿਉਂ ਕਿ ਸ: ਸੰਧੂ ਨੇ ਆਪਣੀ ਪੁਲਿਸ ਸਰਵਿਸ ਦੌਰਾਨ ਹਮੇਸ਼ਾਂ ਨਿਆਂ ਨੂੰ ਪਹਿਲ ਦਿੱਤੀ ਅਤੇ ਕਿਸੇ ਦੇ ਦਬਾਅ ਥੱਲੇ ਆਕੇ ਕਦੇ ਕੋਈ ਗਲਤ ਫੈਸਲਾ ਨਹੀਂ ਕੀਤਾ । ਬੱਸ ਇਹ ਹੀ ਉਨ•ਾਂ ਦਾ ਵਡੱਪਣ ਹੈ ਜਿਸ ਸਦਕਾ ਉਨ•ਾਂ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨੇ ਜਾਣ ਦਾ ਮਾਨ ਹਾਸਲ ਹੋਇਆ ਹੈ। ਇਸ ਸਮਾਗਮ ਦਾ ਮੰਚ ਸੰਚਾਲਨ ਨਿੰਦਰ ਘੁਗਿਆਣਵੀ ਨੇ ਕੀਤਾ ਅਤੇ ਸ: ਦਰਸ਼ਨ ਸਿੰਘ ਸੰਧੂ ਦੇ ਸਾਹਿਤਕ ਸਫਰ ਦਾ ਵੀ ਜ਼ਿਕਰ ਕੀਤਾ। ਸ: ਸੰਧੂ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਸਭ ਦੇ ਸਹਿਸੋਗ ਅਤੇ ਪਿਆਰ ਸਦਕਾ ਹੀ ਉਨ•ਾਂ ਨੂੰ ਐਡਾ ਵੱਡਾ ਸਨਮਾਨ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ। ਉਨ•ਾਂ ਕਿਹਾ ਕਿ ਉਹ ਤਿੰਨ ਵਾਰ ਥਾਣਾ ਸਾਦਿਕ ਵਿਚ ਐਸ ਐਚ ਓ ਰਹੇ ਹਨ ਅਤੇ ਇਸ ਇਲਾਕੇ ਵੱਲੋਂ ਹਮੇਸ਼ਾ ਮਾਣ ਮਿਲਦਾ ਰਿਹਾ ਹੈ। ਇਸ ਸਮਾਗਮ ਵਿਚ ਸ: ਅਮਰਜੀਤ ਸਿੰਘ ਔਲਖ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਜਸਵੀਰ ਸਿੰਘ ਸੰਧੂ, ਚਰਨਜੀਤ ਸਿੰਘ ਸੰਧੂ, ਦਲਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਸੰਧੂ, ਡਾ: ਕੇਵਲ ਅਰੋੜਾ, ਦੀਪਕ ਕੁਮਾਰ ਸੋਨੂੰ, ਡਾ: ਦਰਬਾਰਾ ਸਿੰਘ ਥਿੰਦ, ਡਾ: ਸੰਤੋਖ ਸਿੰਘ ਸੰਧੁ, ਬਲਕਰਨ ਸਿੰਘ ਘੁੱਦੂਵਾਲਾ, ਮੱਖਣ ਸਿੰਘ ਰੁਪੱਈਆਂ ਵਾਲਾ, ਗੁਰਜੰਟ ਸਿੰਘ ਸੰਧੂ, ਰਣਧੀਰ ਸਿੰਘ ਸੰਧੂ,ਓਮ ਪ੍ਰਕਾਸ਼ ਅਗਰਵਾਲ, ਅਮਰਜੀਤ ਸਿੰਘ ਢਿੱਲੋਂ, ਕਰਮਚੰਦ ਪੱਪੀ, ਸੁਰਿੰਦਰ ਛਿੰਦਾ, ਰਾਜ ਸੰਧੂ, ਬਲਵੀਰ ਚਾਵਲਾ,ਸੰਤਾ ਸਿੰਘ ਭਾਊ, ਡਾ: ਸੁਖਦੇਵ ਸਿੰਘ, ਕੁਲਦੀਪ ਸਿੰਘ ਦੀਪ ਸਿੰਘ ਵਾਲਾ, ਬੋਹੜ ਸਿੰਘ ਬੁੱਟਰ, ਹੈਪੀ ਸੰਧੂ, ਕੁਲਬੀਰ ਸਿੰਘ ਗਿੱਲ ਅਤੇ ਇਲਾਕੇ ਦੇ ਹੋਰ ਪੰਚ ਸਰਪੰਚ ਅਤੇ ਪਤਵੰਤੇ ਹਾਜ਼ਰ ਸਨ।
No comments:
Post a Comment