ਸਾਦਿਕ, 22 ਸਤੰਬਰ ( ਚੌਹਾਨ ) ਪਿੰਡ ਜਨੇਰੀਆਂ ਵਿਖੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਦੂਸਰਾ ਕਬੱਡੀ ਟੂਰਨਾਂਮੈਟ 1 ਅਤੇ 2 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦਾ ਪੋਸਟਰ ਬਾਬਾ ਅਜੀਤ ਸਿੰਘ ਤੇ ਬਾਬਾ ਹਰਭਜਨ ਸਿੰਘ ਨੇ ਰੀਲੀਜ਼ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਿੰਦਰ ਸਿੰਘ ਪ੍ਰਧਾਨ, ਪੂਰਨ ਸਿੰਘ ਤੇ ਜੱਗਾ ਮਾਂਗਟ ਸ਼ਿਮਰੇਵਾਲਾ ਨੇ ਦੱਸਿਆ ਕਿ ਜਨੇਰੀਆਂ ਸਕੂਲ ਵਿਖੇ ਕਬੱਡੀ 57 ਅਤੇ 70 ਗਿਲੋਗ੍ਰਾਮ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਸਮਾਗਮ ਦੇ ਮੁੱਖ ਮਹਿਮਾਨ ਦੀਪ ਮਲਹੋਤਰਾ ਐਮ.ਐਲ.ਏ, ਪਰਮਬੰਸ ਸਿੰਘ ਬੰਟੀ ਰੋਮਾਣਾ ਚੇਅਰਮੈਨ ਨਗਰ ਸੁਧਾਰ ਟਰੱਸਟ, ਅਵਤਾਰ ਸਿੰਘ ਬਰਾੜ ਸਾਬਕਾ ਮੰਤਰੀ ਪੰਜਾਬ , ਅਮਰਜੀਤ ਸਿੰਘ ਔਲਖ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ , ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਬਲਰਾਜ ਸਿੰਘ ਧਾਲੀਵਾਲ ਮੁੱਖ ਬੁਲਾਰਾ ਸੋਈ ਤੇ ਜਗਦੀਸ਼ ਰਾਏ ਸ਼ਰਮਾ ਡਾਇਰੈਕਟਰ ਐਸ.ਡੀ ਵਿਦਿਅਕ ਸੰਸਥਾਵਾਂ ਫਰੀਦਕੋਟ ਹੋਣਗੇ ਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨਗੇ। ਟੂਰਨਾਂਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੋਰਾ ਚੜਿੱਕ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਅੰਤਿਮ ਦਿਨ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਵੱਲੋਂ ਜ਼ਹਾਜ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਇਸ ਮੌਕੇ ਬਲਬੀਰ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ, ਰੇਸ਼ਮ ਸਿੰਘ, ਦਾਰਾ ਸਿੰਘ, ਗੁਰਭੇਜ ਸਿੰਘ ਵੀ ਹਾਜਰ ਸਨ।
jd1
Pages
Saturday, 22 September 2012
ਕਬੱਡੀ ਟੂਰਨਾਂਮੈਂਟ ਦਾ ਪੋਸਟਰ ਰੀਲੀਜ਼ ਕੀਤਾ

Subscribe to:
Post Comments (Atom)
No comments:
Post a Comment