jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 17 September 2012

:ਜਨਤਾ ਟੈਕਸਾਂ ਦਾ ਬੋਝ ਬਰਦਾਸ਼ਤ ਨਹੀਂ ਕਰ ਸਕਦੀ ਮਨਪ੍ਰੀਤ ਬਾਦਲ

www.sabblok.blogspot.com

ਹਰਿਆਣਾ 16 ਸਤੰਬਰ (PMI News):- ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵਲੋਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਸ਼ੁਰੂ ਕੀਤੀ ਜੰਗ ਖਿਲਾਫ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰਨ ਲਈ ਛੇੜੀ ਮੁÎਹੰਮ ਤਹਿਤ ਉਨ੍ਹਾਂ ਦੀ ਹੁਸ਼ਿਆਰਪੁਰ ਫੇਰੀ ਦੌਰਾਨ ਪਬਲਿਕ ਐਂਟੀ ਕੁਰੱਪਸ਼ਨ ਸੁਸਾਇਟੀ ਦੇ ਚੇਅਰਮੈਨ ਨਰਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਦੇਸ਼ ਵਿਚ ਵਧ ਰਹੇ ਭ੍ਰਿਸ਼ਟਾਚਾਰ , ਮਹਿੰਗਾਈ ਅਤੇ ਨਿੱਤ ਹੋ ਰਹੇ ਘੋਟਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਸ. ਬਾਦਲ ਨੂੰ ਇਕ ਮੈਮੋਰੰਡਮ ਦਿੱਤਾ।

ਇਸ ਮੌਕੇ ਸ. ਬਾਦਲ ਨੇ ਸੁਸਾਇਟੀ ਵਲੋਂ ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਬੁਲੰਦ ਆਵਾਜ਼ ਦੀ ਸਰਾਹਨਾ ਕਰਦਿਆਂ ਕਿਹਾ ਕਿ ਜਿਥੇ ਇਕ ਪਾਸੇ ਕੇਂਦਰ ਸਰਕਾਰ ਆਏ ਦਿਨ ਕਦੇ ਪੈਟਰੋਲ ਤੇ ਕਦੇ ਡੀਜ਼ਲ ਜਾਂ ਫਿਰ ਹੋਰ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਮਹਿੰਗਾਈ ਦੀ ਮਾਰ ਹੇਠ ਦਬਾਅ ਰਹੀ ਹੈ। ਉਥੇ ਪੰਜਾਬ ਸਰਕਾਰ ਵੀ ਲੋਕਾਂ 'ਤੇ ਨਵੇਂ-ਨਵੇਂ ਟੈਕਸ ਲਗਾ ਕੇ ਧੱਕਾ ਕਰ ਰਹੀ ਹੈ। ਰਾਜ ਦੀ ਜਨਤਾ ਸਰਕਾਰ ਦੇ ਟੈਕਸਾਂ ਦਾ ਬੋਝ ਬਰਦਾਸ਼ਤ ਨਹੀਂ ਕਰ ਸਕਦੀ।ਸੁਸਾਇਟੀ ਦੇ ਚੇਅਰਮੈਨਂ ਨਰਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਘੋਟਾਲਿਆਂ ਕਾਰਨ ਦੇਸ਼ ਅੰਦਰੂਨੀ ਤੌਰ 'ਤੇ ਆਰਥਿਕ ਪੱਖੋਂ ਖੋਖਲਾ ਹੁੰਦਾ ਜਾ ਰਿਹਾ ਹੈ। ਕਮਜ਼ੋਰ ਆਰਥਿਕਤਾ ਦਾ ਬਹਾਨਾ ਬਣਾ ਕੇ ਸਰਕਾਰਾਂ ਦੇਸ਼ ਦੀ ਜਨਤਾ ਦੀ ਲੁੱਟ ਖਸੁੱਟ ਕਰ ਰਹੀਆਂ ਹਨ। ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਸਰਕਾਰਾਂ ਨੂੰ ਨਵੇਂ ਸਾਧਨ ਤਲਾਸ਼ ਕਰਨੇ ਚਾਹੀਦੇ ਨੇ, ਨਾ ਕਿ ਜਨਤਾ 'ਤੇ ਟੈਕਸਾਂ ਦਾ ਬੋਝ ਪਾ ਕੇ। ਇਸ ਮੌਕੇ ਸੁਸਾਇਟੀ ਵਲੋਂ ਬਾਦਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

No comments: