jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 31 December 2013

ਐਮ ਐਸ ਧੀਰ ‘ਆਪ’ ਦੇ ਧੀਰ ਹੋਣਗੇ ਸਪੀਕਰ ਅਹੁਦੇ ਦੇ ਉਮੀਦਵਾਰ

www.sabblok.blogspot.com

ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਐਮ ਐਸ ਧੀਰ ਨੂੰ ਅੱਜ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਦਾ ਉਮੀਦਵਾਰਐਲਾਨ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹਐਲਾਨ ਕੀਤਾ। ਭਾਜਪਾ ਅਤੇ ਕਾਂਗਰਸ ਨੇ ਸਪੀਕਰ ਦੀ ਚੋਣ ਲਈ ਅਜੇ ਪੱਤੇ ਨਹੀਂ ਖੋਲ੍ਹੇ ਹਨ। ਦਿੱਲੀ ਵਿਧਾਨ ਸਭਾ ਦਾ ਪਹਿਲਾਇਜਲਾਸ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਤਿੰਨ ਜਨਵਰੀ ਨੂੰ ਸਪੀਕਰ ਦੀ ਚੋਣ ਹੋਵੇਗੀ ਜਦਕਿ ਸਰਕਾਰ ਨੂੰ ਇਕ ਦਿਨ ਬਾਅਦ ਭਰੋਸੇਦਾ ਵੋਟ ਹਾਸਲ ਕਰਨਾ ਪਵੇਗਾ।

ਮੋਦੀ ਦੇ ਖਿਲਾਫ ਮੰਤਰੀ ਦੇ ਵਿਵਾਦਗ੍ਰਸਤ ਬਿਆਨ ਕਾਰਨ ਭਾਜਪਾ ਹੋਈ ਨਰਾਜ

www.sabblok.blogspot.com
ਬੋਕਾਰੋ / ਧਨਬਾਦ, 1 ਜਨਵਰੀ (ਏਜੰਸੀ)- ਝਾਰਖੰਡ ਦੇ ਇਕ ਮੰਤਰੀ ਦੁਆਰਾ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਖਿਲਾਫ ਕਥਿਤ ਤੌਰ 'ਤੇ ਦਿੱਤੇ ਇਕ ਬਿਆਨ ਕਾਰਨ ਵਿਵਾਦ ਖੜਾ ਹੋ ਗਿਆ ਹੈ। ਭਾਜਪਾ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਜਾਹਰ ਕੀਤੀ ਹੈ। ਭਾਜਪਾ ਦੀ ਰਾਜ ਇਕਾਈ ਦੇ ਪ੍ਰਧਾਨ ਰਵਿੰਦਰ ਰਾਏ ਨੇ ਮੰਤਰੀ ਦੀ ਟਿੱਪਣੀ ਨੂੰ ਇਤਰਾਜ਼ਯੋਗ ਕਰਾਰ ਦਿੰਦਿਆਂ ਮਹਿਲਾ ਆਯੋਗ ਨੂੰ ਇਸ ਸਬੰਧ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੇ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਨੂੰ ਇਸ 'ਤੇ ਮਾਫੀ ਮੰਗਣ ਲਈ ਕਿਹਾ ਹੈ। ਇਹ ਟਿੱਪਣੀ ਮੋਦੀ ਦੁਆਰਾ ਲੋਹੇ ਦੇ ਟੁੱਕੜੇ ਨੂੰ ਮੰਗਣ ਦੇ ਸਬੰਧ ਵਿਚ ਕੀਤੀ ਗਈ ਸੀ।

'ਆਪ' ਨੇ ਵੈਟ ਭਰਨ ਦੀ ਪ੍ਰਣਾਲੀ ਨੂੰ ਸੌਖਾ ਕਰਨ ਦਾ ਕੀਤਾ ਫੈਸਲਾ

ਨਵੀਂ ਦਿੱਲੀ, 1 ਜਨਵਰੀ (ਏਜੰਸੀ)- ਆਮ ਆਦਮੀ ਪਾਰਟੀ ਨੇ ਫੈਸਲਾ ਲਿਆ ਹੈ ਕਿ ਉਹ ਵਪਾਰੀਆਂ ਦੁਆਰਾ ਭਰੀ ਜਾਣ ਵਾਲੀ ਵੈਟ ਦੀ ਪ੍ਰਣਾਲੀ ਨੂੰ ਸੌਖਾ ਬਣਾਵੇਗੀ। ਸ਼ਹਿਰ ਦੇ ਕਈ ਵਪਾਰੀ ਸੰਗਠਨ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ 'ਚ ਹੋਈ ਕੈਬੀਨਟ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕੈਬੀਨਟ ਨੇ ਵਪਾਰੀਆਂ ਦੁਆਰਾ ਵੈਟ ਭਰਨ ਦੀ ਪ੍ਰਕਿਰਿਆ ਨੂੰ ਆਸਾਨ ਕਰਨ ਦਾ ਫੈਸਲਾ ਲਿਆ ਹੈ। ਆਪ ਨੇ ਆਪਣੇ ਚੋਣ ਘੋਸ਼ਣਾ ਪੱਤਰ ਵਿਚ ਵੀ ਵੈਟ ਪ੍ਰਣਾਲੀ ਨੂੰ ਸੌਖਾ ਬਣਾਉਣ ਦਾ ਵਾਅਦਾ ਕੀਤਾ ਸੀ।

ਦਿੱਲੀ ਵਿਚ ਬਿਜਲੀ 50 ਫ਼ੀਸਦੀ ਸਸਤੀ-31 ਮਾਰਚ ਤਕ ਲਾਗੂ ਰਹੇਗਾ ਫ਼ੈਸਲਾ

28 ਲੱਖ ਲੋਕਾਂ ਨੂੰ ਹੋਵੇਗਾ ਲਾਭ-200 ਕਰੋੜ ਦਾ ਪਵੇਗਾ ਬੋਝ

ਨਵੀਂ ਦਿੱਲੀ, 31 ਦਸੰਬਰ (ਏਜੰਸੀਆਂ ਰਾਹੀਂ, ਉਪਮਾ ਡਾਗਾ ਪਾਰਥ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ 50 ਫ਼ੀਸਦੀ ਬਿਚਲੀ ਸਸਤੀ ਕਰਨ ਦਾ ਐਲਾਨ ਕੀਤਾ ਹੈ। 0 ਤੋਂ 200 ਅਤੇ 200-400 ਤਕ ਯੂਨਿਟਾਂ ਦੇ ਅੱਧੇ ਬਿੱਲ ਲਏ ਜਾਣਗੇ ਅਤੇ ਇਹ ਫ਼ੈਸਲਾ 31 ਮਾਰਚ 2014 ਤਕ ਲਾਗੂ ਰਹੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ 28 ਲੱਖ ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਇਸ ਸਬਸਿਡੀ ਨਾਲ ਸਰਕਾਰ 'ਤੇ 200 ਕਰੋੜ ਦਾ ਬੋਝ ਪਵੇਗਾ ਜਿਸ ਵਿਚੋਂ 61 ਕਰੋੜ ਰੁਪਏ ਸਰਕਾਰ ਅਤੇ 139 ਕਰੋੜ ਰੁਪਏ ਬਿਜਲੀ ਕੰਪਨੀਆਂ ਸਹਿਨ ਕਰਨਗੀਆਂ।

HNY

ਉਤਰੀ ਭਾਰਤ ਵੱਿਚੋਂ ਸਾਈਬਰ ਲਾਅ ਦਾ ਇਕਲੌਤਾ ਐਡਵੋਕੇਟ 'ਚੌਹਾਨ' ਹੋਵੇਗਾ ਓਪਨ ਦਾ ਕਾਨੂੰਨੀ ਸਲਾਹਕਾਰ

www.sabblok.blogspot.com
ਐਡਵੋਕੇਟ ਗੁਰਪ੍ਰੀਤ ਸਿੰਘ  ਚੌਹਾਨ 
 
ਬਲਾਗ ਲਖਿਣ ਵਾਲੇ ਵਅਿਕਤੀ ਵੀ ਬਣ ਸਕਦੇ ਹਨ ਮੈਂਬਰ
ਵੱਖ ਵੱਖ ਆਨਲਾਈਨ ਸਰੋਤਾਂ ਰਾਹੀ ਪੱਤਰਕਾਰਤਾ ਨਾਲ ਜੁਡ਼ੇ ਮੀਡੀਆ ਕਰਮੀਆਂ ਸਾਂਝੀ ਹੁਣੇ ਹੋਂਦ ਵੱਿਚ ਆਈ ਸੰਸਥਾ ਓਪਨ ਆਨਲਾਈਨ ਪ੍ਰੈਸ ਕਲੱਬ ਨਾਲ ਸਮੁੱਚੇ ਵਸ਼ਿਵ ਵੱਿਚੋਂ ਪੱਤਰਕਾਰ ਭਾਈਚਾਰਾ ਜੁਡ਼ ਰਹਾ ਹੈ।ਇਸੇ ਸੰਦਰਭ ਵੱਿਚ ਉਤਰ ਭਾਰਤ ਵੱਿਚੋਂ ਸਾਈਬਰ ਲਾਅ ਦੀ ਮਾਸਟਰ ਡਗਿਰੀ ਹਾਸਲ ਕਰ ਚੁੱਕੇ ਇੱਕਲੌਤੇ ਐਡਵੋਕੇਟ ਗੁਰਪ੍ਰੀਤ ਸੰਿਘ ਚੌਹਾਨ ਨੇ ਆਪਣੀਆਂ ਵੱਡੀਆਂ ਕਾਨੂੰਨੀ ਸੇਵਾਵਾਂ ਸੰਸਥਾ ਨੂੰ ਦੇਣ ਹਾਮੀ ਭਰੀ ਹੈ।ਐਡਵੋਕੇਟ ਚੌਹਾਨ ਦੀਆਂ ਸੇਵਾਵਾਂ ਨੂੰ ਜੀ ਆਇਆ ਆਖਦੇ ਹੋਵੇ ਸੰਸਥਾ ਦੇ ਸਰਪ੍ਰਸਤ ਸ: ਜਨਮੇਜਾ ਸੰਿਘ ਜੌਹਲ ਨੇ ਕਹਾ ਕ ਿਮੀਡੀਆ ਕਰਮੀਆਂ ਨੂੰ ਜੱਿਥੇ ਸਵੈ ਜਾਬਤਾ ਦੀ ਜਰੂਰਤ ਹੁੰਦੀ ਹੈ ਉੱਥੇ ਅਜੋਕੇ ਸਮੇਂ ਵੱਿਚ ਸਾਈਬਰ ਲਾਅ ਦੀ ਜਾਣਕਾਰੀ ਹੋਣੀ ਵੀ ਬਹੁਤ ਲਾਜ਼ਮੀ ਹੈ। ਐਡਵੋਕੇਟ ਚੌਹਾਨ ਦੇ ਸੰਸਥਾ ਜੁਡ਼ਣ ਕਰਕੇ ਸਾਈਬਰ ਕਰਾਈਮ ਸਬੰਧੀ ਨਵੀਆਂ ਜਾਣਕਾਰੀਆਂ ਪੱਤਰਕਾਰਾਂ ਨੂੰ ਮਲਿ ਸਕਣਗੀਆਂ।
ਸੰਸਥਾ ਪ੍ਰਧਾਨ ਗੁਰਨਾਮ ਸੰਿਘ ਅਕੀਦਾ ਨੇ ਕਹਾ ਓਪਨ ਆਨ ਲਾਈਨ ਪ੍ਰੈਸ ਕਲੱਬ ਨੂੰ ਪੂਰੀ ਦੁਨੀਆਂ ਵੱਿਚੋਂ ਮੀਡੀਆ ਕਰਮੀਆਂ ਦਾ ਸਹਯੋਗ ਮਲਿ ਰਹਾ ਹੈ । ਉਹਨਾਂ ਇਹ ਵੀ ਕਹਾ ਕ ਿਇਹ ਸੰਸਥਾ ਸਰਿਫ ਪੰਜਾਬੀ , ਹੰਿਦੀ ਜਾਂ ਅੰਗਰੇਜ਼ੀ ਮੀਡੀਆ ਤੱਕ ਹੀ ਸੀਮਤ ਨਹੀਂ ਰਹੇਗੀ ਬਲਕ ਿਵੱਖ ਵੱਖ ਆਨ ਲਾਈਨ ਖੇਤਰ ਨਾਲ ਜੁਡ਼ੇ ਵੱਖ ਵੱਖ ਭਾਸ਼ਾਵਾਂ ਵੱਿਚ ਸਰਗਰਮ ਵਅਿਕਤੀਆਂ ਅਤੇ ਅਦਾਰਆਿਂ ਦਾ ਸਾਂਝਾ ਮੰਚ ਬਣੇਗੀ ।
ਸੰਸਥਾ ਦੇ ਖਜਾਨਚੀ ਬਲਤੇਜ ਪੰਨੂ ਨੇ ਕਹਾ ਕ ਿਜਸਿ ਤਰ੍ਹਾਂ ਆਨ ਲਾਈਨ ਮੀਡੀਆ ਦਾ ਆਧਾਰ ਵੱਧ ਰਹਾ ਹੈ ਉਸ ਤਰ੍ਹਾਂ ਇਸ ਨਾਲ ਜੁਡ਼ੇ ਵਅਿਕਤੀਆਂ ਦੀ ਪ੍ਰੇਸ਼ਾਨੀਆਂ ਵੀ ਵੱਧਣਗੀਆਂ ਇਸ ਲਈ ਇੱਕ ਮੰਚ ਦੇ ਇਕੱਤਰ ਹੋ ਕੇ ਹੀ ਇਨਸਾਨੀਅਤ ਦਾ ਧਰਮ ਨਭਾਇਆ ਜਾ ਸਕਦਾ ਹੈ। 
ਸ੍ਰੀ ਪੰਨੂ ਨੇ ਇਹ ਵੀ ਕਹਾ ਕ ਿਜੱਿਥੇ ਖਬਰਾਂ ਨਾਲ ਸਬੰਧਤ ਆਨ ਲਾਈਨ ਰੇਡੀਓ, ਟੀਵੀ ,ਈਪੇਪਰ ਨਾਲ ਜੁਡ਼ੇ ਮੀਡੀਆ ਕਰਮੀਆਂ ਇਸਦਾ ਹੱਿਸਾ ਬਣ ਰਹੇ ਹਨ ,ਹੁਣ ਕੁਝ ਨਯਿਮਾਂ ਤਹਤਿ ਬਲਾਗ ਲਖਿਣ ਵਾਲੇ ਸੱਜਣ ਵੱਿਚ ਨਾਲ ਜੁਡ਼ਣ ਸਕਣਗੇ ।
ਜਨਰਲ ਸਕੱਤਰ ਸੁਖਨੈਬ ਸੰਿਘ ਸੱਿਧੂ ਨੇ ਦੱਸਆਿ ਦੇਸ ਵਦੇਸ਼ ਤੋਂ ਨੱਿਤ ਨਵੇਂ ਮੀਡੀਆ ਕਰਮੀ ਇਸ ਸ਼ਾਮਲਿ ਹੋ ਰਹੇ ਜਸਿ ਮੁਤਾਬਕਿ ਰਾਬਤਾ ਰੇਡੀਓ ਆਸਟਰੇਲੀਆ ਦੇ ਰੌਬੀ ਬੈਨੀਪਾਲ, ਪੱਤਰਕਾਰ ਕੁਲਦੀਪ ਸੰਿਘ ਘੁਮਾਣ , ਗੁਰਭੇਜ ਸੰਿਘ ਚੌਹਾਨ ਅਤੇ ਲੰਡਨ ਤੋਂ ਨਰਿਪਾਲ ਸੰਿਘ ਸ਼ੇਰਗੱਿਲ ਨਵੇਂ ਮੈਂਬਰ ਨਯੁਕਤ ਕੀਤੇ ਗਏ।

"ਆਪ" ਨੇ ਕੀਤਾ ਦੂਜਾ ਵਾਅਦਾ ਪੂਰਾ ਦਿੱਲੀ ਵਿੱਚ ਕੀਤੀ 50% ਬਿਜਲੀ ਸਸਤੀ

www.sabblok.blogspot.com
"ਆਪ" ਨੇ ਕੀਤਾ ਦੂਜਾ ਵਾਅਦਾ ਪੂਰਾ "ਆਮ ਆਦਮੀ ਪਾਰਟੀ ਨੇ ਕੀਤੀ ਦਿੱਲੀ ਵਿੱਚ 0-400 ਯੁਨਿਟ ਵਰਤਨ ਵਾਲਿਆਂ ਲਈ 50% ਬਿਜਲੀ ਸਸਤੀ"

ਨਰਿੰਦਰ ਮੋਦੀ ਦਾ ਰੱਥ ਰੋਕ ਸਕਦੇ ਹਨ ਕੇਜਰੀਵਾਲ!

www.sabblok.blogspot.com
ਨਵੀਂ ਦਿੱਲੀ, 31 ਦਸੰਬਰ (ਏਜੰਸੀ) - ਅਰਵਿੰਦ ਕੇਜਰੀਵਾਲ ਦੇ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ 'ਚ ਤਾਜਪੋਸ਼ੀ ਨੇ ਭਾਜਪਾ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਲੋਕਸਭਾ ਚੋਣ ਲਈ ਸਿਆਸੀ ਜੰਗ ਦੀ ਤਿਆਰੀ 'ਚ ਜੁਟੀ ਭਾਜਪਾ 'ਚ ਇਸ ਗੱਲ 'ਤੇ ਮੰਥਨ ਸ਼ੁਰੂ ਹੋ ਗਿਆ ਹੈ ਕਿ ਦਿੱਲੀ 'ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣ ਜਾਣ ਤੋਂ ਬਾਅਦ ਲੋਕਸਭਾ ਦੇ 'ਮਿਸ਼ਨ 272 ਪਲਸ' ਲਈ ਪਾਰਟੀ ਨੂੰ ਰਣਨੀਤੀ ਬਦਲਨੀ ਹੋਵੋਗੀ। ਪਾਰਟੀ ਇਸ ਗੱਲ ਤੋਂ ਵੀ ਆਸ਼ੰਕਾ 'ਚ ਹੈ ਕਿ ਕਿਤੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਲੋਕਸਭਾ ਚੋਣ 'ਚ ਦਿੱਲੀ ਦੇ ਵੱਲ ਵੱਧ ਰਹੇ ਨਰਿੰਦਰ ਮੋਦੀ ਦੇ ਰੱਥ ਦੇ ਰਾਹ 'ਚ ਰੋੜਾ ਨਾ ਅਟਕਾਏ।

Monday 30 December 2013

ਪ੍ਰਧਾਨ ਮੰਤਰੀ ਵੱਲੋਂ ਨਿਊ ਚੰਡੀਗੜ੍ਹ ਵਿਖੇ ਕੈਂਸਰ ਦੇ ਇਲਾਜ ਤੇ ਖੋਜ ਕੇਂਦਰ ਦਾ ਨੀਂਹ-ਪੱਥਰ



 
ਹਰਕਵਲਜੀਤ ਸਿੰਘ/ਕੇਵਲ ਸਿੰਘ ਰਾਣਾ
ਮੁੱਲਾਂਪੁਰ ਗਰੀਬ ਦਾਸ (ਚੰਡੀਗੜ੍ਹ), 30 ਦਸੰਬਰ -ਦੇਸ਼ ਵਿਚ ਕੈਂਸਰ ਦੇ ਇਲਾਜ ਲਈ ਪ੍ਰਮੁੱਖ ਸੰਸਥਾ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਵੱਲੋਂ ਉੱਤਰੀ ਭਾਰਤ ਲਈ ਸ਼ੁਰੂ ਕੀਤੇ ਜਾਣ ਵਾਲੇ ਕੇਂਦਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਅੱਜ ਇੱਥੇ ਰੱਖਿਆ ਗਿਆ | ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੈਂਸਰ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਦੋਂ ਕਿ ਕੈਂਸਰ ਦੇ ਇਲਾਜ ਲਈ ਇੱਥੇ ਲੋੜੀਂਦੇ ਪ੍ਰਬੰਧ ਨਹੀਂ ਸਨ | ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿਚ 13 ਪ੍ਰਤੀਸ਼ਤ ਮੌਤਾਂ ਕੈਂਸਰ ਦੀ ਬਿਮਾਰੀ ਕਾਰਨ ਹੋ ਰਹੀਆਂ ਹਨ ਅਤੇ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਇਨ੍ਹਾਂ ਮੌਤਾਂ ਵਿਚੋਂ 70 ਪ੍ਰਤੀਸ਼ਤ ਵਿਕਾਸਸ਼ੀਲ ਦੇਸ਼ਾਂ ਵਿਚ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਭਾਰਤ ਵਿਚ ਵੀ ਹਰ ਸਾਲ ਕੈਂਸਰ ਦੇ 11 ਲੱਖ ਨਵੇਂ ਕੇਸ ਦਰਜ ਹੋ ਰਹੇ ਹਨ ਅਤੇ ਦੇਸ਼ ਵਿਚ ਸਾਲਾਨਾ ਕੈਂਸਰ ਕਾਰਨ 9 ਲੱਖ ਮੌਤਾਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕੈਂਸਰ ਦੇ ਇਲਾਜ ਨੂੰ ਸਸਤਾ ਬਣਾਉਣ ਦੇ ਮਕਸਦ ਨਾਲ ਇਸ ਸਬੰਧੀ ਖੋਜ ਵਿਚ ਵੀ ਤੇਜ਼ੀ ਲਿਆਉਣਾ ਚਾਹੁੰਦੀ ਹੈ | ਉਨ੍ਹਾਂ ਐਲਾਨ ਕੀਤਾ ਕਿ ਛੇਤੀ ਹੀ ਇਕ ਕੌਮੀ ਕੈਂਸਰ ਕੇਂਦਰ ਦੀ ਵੀ ਸਥਾਪਤੀ ਕੀਤੀ ਜਾਵੇਗੀ, ਜਿਸ ਨੂੰ ਅੱਗੇ ਖੇਤਰੀ ਕੇਂਦਰਾਂ ਨਾਲ ਜੋੜਿਆ ਜਾਵੇਗਾ, ਤਾਂ ਜੋ ਕੈਂਸਰ ਦੀ ਬਿਮਾਰੀ ਦਾ ਅਸਰਦਾਰ ਢੰਗ ਨਾਲ ਟਾਕਰਾ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਅਜਿਹੇ 27 ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਮਿ੍ਤਸਰ ਵਿਖੇ ਕੈਂਸਰ ਦੇ ਇਲਾਜ ਲਈ ਇਕ ਸੂਬਾ ਪੱਧਰੀ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ, ਜਦੋਂ ਕਿ ਹੁਸ਼ਿਆਰਪੁਰ ਵਿਚ ਖੇਤਰੀ ਕੈਂਸਰ ਕੇਂਦਰ ਦੀ ਸਥਾਪਤੀ ਕੀਤੀ ਜਾਵੇਗੀ | ਉਨ੍ਹਾਂ ਪੀ.ਜੀ.ਆਈ. ਚੰਡੀਗੜ੍ਹ ਦਾ ਸਹਾਇਕ ਕੇਂਦਰ ਸੰਗਰੂਰ ਵਿਖੇ ਚਾਲੂ ਕਰਨ ਸਬੰਧੀ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਿਜੈ ਇੰਦਰ ਸਿੰਗਲਾ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਮੁੱਲਾਂਪੁਰ ਵਿਖੇ ਸਥਾਪਿਤ ਕੀਤਾ ਜਾ ਰਿਹਾ ਉਕਤ ਕੈਂਸਰ ਦੇ ਇਲਾਜ ਲਈ ਕੇਂਦਰ ਦੇ ਪਹਿਲੇ ਪੜਾਅ 'ਤੇ 480 ਕਰੋੜ ਰੁਪਏ ਦੀ ਲਾਗਤ ਆਵੇਗੀ | ਇਹ ਕੇਂਦਰ ਸਾਲਾਨਾ 2500 ਸਰਜਰੀਆਂ ਕਰਨ ਦੇ ਸਮਰੱਥ ਹੋਵੇਗਾ ਅਤੇ ਇਸ ਕੇਂਦਰ ਵਿਖੇ ਗਰੀਬਾਂ ਦੇ ਇਲਾਜ ਲਈ ਵੀ ਪੂਰੀ ਸਹੂਲਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵੱਲੋਂ ਕੈਂਸਰ ਸਬੰਧੀ ਖੋਜ ਦਾ ਵੀ ਕੰਮ ਕੀਤਾ ਜਾਵੇਗਾ | ਡਾ: ਮਨਮੋਹਨ ਸਿੰਘ ਨੇ ਉਕਤ ਕੇਂਦਰ ਵਾਸਤੇ ਮੁਫ਼ਤ ਜ਼ਮੀਨ ਦੇਣ ਲਈ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਕਤ ਕੇਂਦਰ ਦੀ ਸਥਾਪਤੀ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ 300 ਕਰੋੜ ਵਾਲਾ ਇਕ ਕੈਂਸਰ ਰਾਹਤ ਫੰਡ ਸਥਾਪਿਤ ਕੀਤਾ ਗਿਆ ਹੈ, ਜਿਸ ਅਧੀਨ 16 ਨਾਮਜ਼ਦ ਹਸਪਤਾਲਾਂ ਵਿਚ ਮਰੀਜ਼ਾਂ ਦਾ ਬਿਨਾਂ ਕਿਸੇ ਰਕਮ ਦੀ ਅਦਾਇਗੀ ਦੇ ਇਲਾਜ ਹੋ ਸਕੇਗਾ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ, ਪਟਿਆਲਾ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿਚ ਵੀ ਕੈਂਸਰ ਦੇ ਇਲਾਜ ਲਈ ਨਵੀਨਤਮ ਕੇਂਦਰ ਸਥਾਪਿਤ ਹੋ ਰਹੇ ਹਨ, ਜਦੋਂ ਕਿ ਬਠਿੰਡਾ ਵਿਖੇ ਵੀ ਕੈਂਸਰ ਦੇ ਇਲਾਜ ਲਈ 100 ਬਿਸਤਰਿਆਂ ਵਾਲਾ ਹਸਪਤਾਲ ਸਥਾਪਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੁੱਲਾਂਪੁਰ ਦੇ ਕੇਂਦਰ ਲਈ ਰਾਜ ਸਰਕਾਰ ਵੱਲੋਂ 200 ਕਰੋੜ ਰੁਪਏ ਦੀ 50 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਹੈ | ਮੁੱਖ ਮੰਤਰੀ ਨੇ ਉਕਤ ਕੇਂਦਰ ਦੀ ਸਥਾਪਤੀ ਲਈ ਕੇਂਦਰੀ ਅਟਾਮਿਕ ਅਨਰਜੀ ਦੇ ਸਕੱਤਰ ਡਾ: ਆਰ. ਕੇ. ਸਿਨਹਾ ਅਤੇ ਟਾਟਾ ਮੈਮੋਰੀਅਲ ਮੁੰਬਈ ਦੇ ਡਾਇਰੈਕਟਰ ਡਾ: ਆਰ. ਡੀ. ਬਡਵੇ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ | ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਂਸਰ ਅਤੇ ਨਸ਼ੇ ਪੰਜਾਬ ਦੀਆਂ ਦੋ ਵੱਡੀਆਂ ਮੁਸ਼ਕਿਲਾਂ ਹਨ | ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿਚ ਇਕ ਲੱਖ ਪਿੱਛੇ 136 ਕੈਂਸਰ ਦੇ ਮਰੀਜ਼ ਹਨ, ਜਦੋਂਕਿ ਦੇਸ਼ ਵਿਚ ਇਹ ਦਰ ਇਕ ਲੱਖ ਪਿੱਛੇ 80 ਮਰੀਜ਼ਾਂ ਦੀ ਹੈ | ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਦੀ ਵੀ ਇਹ ਦਰ ਇਕ ਲੱਖ ਪਿੱਛੇ 90 ਮਰੀਜ਼ਾਂ ਦੀ ਹੈ ਅਤੇ ਰਾਜ ਵਿਚ 33 ਹਜ਼ਾਰ ਕੈਂਸਰ ਦੇ ਮਰੀਜ਼ ਹਨ ਅਤੇ ਰੋਜ਼ਾਨਾ 8 ਲੋਕਾਂ ਦੀ ਰਾਜ ਵਿਚ ਜਾਨ ਕੈਂਸਰ ਕਾਰਨ ਜਾ ਰਹੀ ਹੈ | ਉਨ੍ਹਾਂ ਪ੍ਰਧਾਨ ਮੰਤਰੀ ਤੋਂ ਇੱਥੇ ਟਰਾਂਸਮੈਟਲ ਡਿਟੈਕਟਰ ਲੈਬਾਰਟਰੀ ਸਥਾਪਿਤ ਕੀਤੇ ਜਾਣ ਦੀ ਵੀ ਮੰਗ ਕੀਤੀ, ਤਾਂ ਜੋ ਕੈਂਸਰ ਦੇ ਇਲਾਜ ਵਿਚ ਹੋਰ ਵਧੇਰੇ ਮਦਦ ਮਿਲ ਸਕੇ | ਵਰਨਣਯੋਗ ਹੈ ਕਿ 480 ਕਰੋੜ ਦੀ ਲਾਗਤ ਨਾਲ ਮੁੱਲਾਂਪੁਰ ਵਿਖੇ ਸਥਾਪਿਤ ਕੀਤੇ ਜਾਣ ਵਾਲੇ ਕੇਂਦਰ ਦੇ ਪਹਿਲੇ ਪੜਾਅ ਵਿਚ 100 ਬਿਸਤਰਿਆਂ ਵਾਲਾ ਹਸਪਤਾਲ ਅਤੇ ਰਿਹਾਇਸ਼ੀ ਹੋਟਲ ਆਦਿ ਕਾਇਮ ਕੀਤੇ ਜਾਣਗੇ, ਜਦੋਂ ਕਿ ਦੂਜੇ ਪੜਾਅ ਵਿਚ ਖੋਜ ਕੇਂਦਰ, ਨਰਸਿੰਗ ਸਕੂਲ ਸਥਾਪਿਤ ਕਰਨ ਤੋਂ ਇਲਾਵਾ ਹਸਪਤਾਲ ਵਿਚ ਬਿਸਤਰਿਆਂ ਦੀ ਗਿਣਤੀ ਨੂੰ 600 ਤੱਕ ਵਧਾਇਆ ਜਾਣਾ ਹੈ | ਇਸ ਮੌਕੇ ਦੱਸਿਆ ਗਿਆ ਕਿ ਉਕਤ ਕੈਂਸਰ ਕੇਂਦਰ ਦਾ ਪਹਿਲੇ ਪੜਾਅ ਦਾ ਕੰਮ 2017 ਦੇ ਸ਼ੁਰੂ ਵਿਚ ਪੂਰਾ ਹੋ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ ਕੰਮ 2014 ਦੇ ਦੂਜੇ ਅੱਧ ਵਿਚ ਸ਼ੁਰੂ ਕੀਤਾ ਜਾਵੇਗਾ | ਪ੍ਰਧਾਨ ਮੰਤਰੀ ਵੱਲੋਂ ਉਕਤ ਪ੍ਰਾਜੈਕਟ ਦੇ ਨੀਂਹ ਪੱਥਰ ਤੋਂ ਪਰਦਾ ਇਸ ਮੌਕੇ ਬਣਾਈ ਗਈ ਵਿਸ਼ੇਸ਼ ਸਟੇਜ ਤੋਂ ਹੀ ਬਟਨ ਦਬਾਅ ਕੇ ਚੁੱਕਿਆ ਗਿਆ | ਮੁੱਖ ਮੰਤਰੀ ਪੰਜਾਬ ਸ: ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਇਸ ਮੌਕੇ ਇਕ ਦੁਸ਼ਾਲਾ, ਤਲਵਾਰ ਅਤੇ ਸੋਨੇ ਦੇ ਪੱਤਰੇ ਦੀ ਬਣੀ ਸ੍ਰੀ ਦਰਬਾਰ ਸਾਹਿਬ ਦੀ ਇਕ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਦੋਂ ਕਿ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ ਅਤੇ ਸਥਾਨਕ ਵਿਧਾਨਕਾਰ ਸ: ਜਗਮੋਹਣ ਸਿੰਘ ਕੰਗ ਵੱਲੋਂ ਵੀ ਪ੍ਰਧਾਨ ਮੰਤਰੀ ਦਾ ਸਿਰੋਪਾ ਅਤੇ ਸ੍ਰੀ ਆਨੰਦਪੁਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨ ਕੀਤਾ ਗਿਆ | ਪ੍ਰਧਾਨ ਮੰਤਰੀ ਮੁੱਲਾਂਪੁਰ ਸਮਾਗਮ ਵਾਲੇ ਸਥਾਨ 'ਤੇ ਚੰਡੀਗੜ੍ਹ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਪੁੱਜੇ, ਜਿੱਥੇ ਉਨ੍ਹਾਂ ਦਾ ਮੁੱਖ ਮੰਤਰੀ, ਰਾਜ ਦੇ ਮੰਤਰੀਆਂ ਅਤੇ ਰਾਜ ਦੇ ਮੁੱਖ ਸਕੱਤਰ ਤੇ ਡੀ.ਜੀ.ਪੀ. ਤੇ ਪ੍ਰਮੁੱਖ ਸਕੱਤਰ ਸਿਹਤ ਵੱਲੋਂ ਸਵਾਗਤ ਕੀਤਾ ਗਿਆ | 
ਕੇਵਲ 850 ਕੁਰਸੀਆਂ 
ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ ਕੈਂਸਰ ਇਲਾਜ ਕੇਂਦਰ ਦੇ ਨੀਂਹ ਪੱਥਰ ਸਮਾਗਮ ਲਈ ਕੋਈ ਵੱਡਾ ਇਕੱਠ ਨਾ ਕਰਨ ਦੇ ਆਦੇਸ਼ਾਂ ਕਾਰਨ ਅੱਜ ਦੇ ਸਮਾਗਮ ਵਿਚ ਕੇਵਲ 850 ਕੁਰਸੀਆਂ ਹੀ ਲਗਾਈਆਂ ਗਈਆਂ ਸਨ | ਲੇਕਿਨ ਅਕਾਲੀ ਦਲ ਅਤੇ ਕਾਂਗਰਸ ਸਮਰਥਕਾਂ ਵਿਚ ਨਾਅਰੇਬਾਜ਼ੀ ਦੀ ਮੁਕਾਬਲੇਬਾਜ਼ੀ ਫਿਰ ਵੀ ਜਾਰੀ ਰਹੀ | ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਭਾਵੇਂ ਉਨ੍ਹਾਂ ਦੇ ਹੱਕ ਵਿਚ ਜਾਂ ਅਕਾਲੀ-ਭਾਜਪਾ ਸਰਕਾਰ ਸਬੰਧੀ ਨਾਅਰੇ ਰੋਕਣ ਸਬੰਧੀ 2-3 ਵਾਰ ਸਟੇਜ ਤੋਂ ਕਿਹਾ ਗਿਆ, ਲੇਕਿਨ ਜਦੋਂ ਵੀ ਮੁੱਖ ਮੰਤਰੀ ਲਈ ਨਾਅਰਾ ਲੱਗਾ ਤਾਂ ਰਵਨੀਤ ਸਿੰਘ ਬਿੱਟੂ ਤੇ ਸ: ਜਗਮੋਹਣ ਸਿੰਘ ਕੰਗ ਦੇ ਸਮਰਥਕਾਂ ਵੱਲੋਂ ਵੀ ਆਪਣੇ ਆਗੂਆਂ ਦੇ ਹੱਕ ਵਿਚ ਬਰਾਬਰ ਜੁਆਬੀ ਨਾਅਰੇਬਾਜ਼ੀ ਕੀਤੀ ਜਾਂਦੀ ਰਹੀ, ਜਿਸ ਕਾਰਨ ਸਮਾਗਮ ਦਾ ਮਾਹੌਲ ਕਾਫ਼ੀ ਸਰਗਰਮੀ ਵਾਲਾ ਰਿਹਾ | 
ਤੁਹਾਡੀ ਸ਼ਾਨ ਮੁਤਾਬਿਕ ਤੁਹਾਡਾ ਸਵਾਗਤ ਨਹੀਂ ਕਰ ਸਕੇ-ਬਾਦਲ 
ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਕਿਹਾ ਕਿ ਉਹ ਅੱਜ ਦੇ ਸਮਾਗਮ ਵਿਚ ਉਨ੍ਹਾਂ ਦੇ ਪੁੱਜਣ 'ਤੇ ਉਨ੍ਹਾਂ ਦੀ ਸ਼ਾਨ ਮੁਤਾਬਿਕ ਸਵਾਗਤ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਦੇ ਸਕੱਤਰੇਤ ਵੱਲੋਂ ਸਾਡੇ ਪ੍ਰੋਗਰਾਮ ਨੂੰ ਬਰੇਕਾਂ ਲਗਾ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਰਾਜ ਨੂੰ ਦਿੱਤੇ ਗਏ ਇਸ ਕੇਂਦਰ ਲਈ ਰਾਜ ਦੇ ਲੋਕ ਅੱਜ ਉਨ੍ਹਾਂ ਦਾ ਬਹੁਤ ਵੱਡਾ ਸਵਾਗਤ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਇਸ ਲਈ ਪ੍ਰੋਗਰਾਮ ਵੀ ਉਲੀਕਿਆ ਸੀ | ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਗੱਲ 'ਤੇ ਫਖ਼ਰ ਹੈ ਕਿ ਪੰਜਾਬ ਦੇ ਜੰਮੇ ਜਾਏ ਦੇਸ਼ ਦੇ ਪ੍ਰਧਾਨ ਮੰਤਰੀ ਹਨ | ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀ ਡਾ: ਮਨਮੋਹਨ ਸਿੰਘ ਦਾ ਕਿਸੇ ਕਾਂਗਰਸੀ ਮੁੱਖ ਮੰਤਰੀ ਨਾਲੋਂ ਵੀ ਕਿਤੇ ਵੱਧ ਸਤਿਕਾਰ ਕਰਦੇ ਹਨ | ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਕਾਸ ਲਈ ਸਮੁੱਚੇ ਪੰਜਾਬੀ ਇਕੱਠੇ ਹਨ ਅਤੇ ਉਹ ਸਿਆਸੀ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਸ ਮੰਤਵ ਲਈ ਇਕੱਠੇ ਯਤਨ ਕਰ ਸਕਦੇ ਹਨ | 
ਪ੍ਰਦੇਸ਼ ਕਾਂਗਰਸ ਪ੍ਰਧਾਨ ਹਾਜ਼ਰ ਨਾ ਹੋ ਸਕੇ 
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਅੱਜ ਦੇ ਇਸ ਸਮਾਗਮ ਤੋਂ ਗੈਰ ਹਾਜ਼ਰ ਸਨ, ਜਦੋਂਕਿ ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ ਹੈਲੀਪੈਡ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਨਾਵਾਂ ਦੀ ਜੋ ਸੂਚੀ ਭੇਜੀ ਗਈ ਸੀ, ਉਸ ਵਿਚ ਸ: ਬਾਜਵਾ ਦਾ ਨਾਂਅ ਪਹਿਲੇ ਨੰਬਰ 'ਤੇ ਅਤੇ ਮੁੱਖ ਮੰਤਰੀ ਦਾ ਨਾਂਅ ਦੂਜੇ ਨੰਬਰ 'ਤੇ ਸੀ | ਦਿਲਚਸਪ ਗੱਲ ਇਹ ਸੀ ਕਿ ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ 16 ਨਾਵਾਂ ਦੀ ਇਕ ਸੂਚੀ ਪ੍ਰਵਾਨਗੀ ਨਾਲ ਰਾਜ ਸਰਕਾਰ ਨੂੰ ਭੇਜੀ ਗਈ ਸੀ, ਜਿਸ ਵਿਚ ਕਾਂਗਰਸ ਦੇ ਆਨੰਦਪੁਰ ਹਲਕੇ ਦੇ ਵਿਧਾਨਕਾਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਯੂਥ ਕਾਂਗਰਸ ਆਗੂਆਂ ਦੇ ਨਾਮ ਸ਼ਾਮਿਲ ਸਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਹੈਲੀਪੈਡ 'ਤੇ ਜੀ ਆਇਆਂ ਕਹਿਣ ਵਾਲਿਆਂ ਵਿਚ ਸ਼ਾਮਿਲ ਕੀਤਾ ਗਿਆ ਸੀ |www.sabblok.blogspot.com

ਸਰਪੰਚ ਹਰਜੀਤ ਸਿੰਘ ਬੱਬੀ ਵੱਲੋਂ ਅਕਾਲੀ ਦਲ ਦੀ ਚੜਦੀ ਕਲਾ ਲਈ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ

www.sabblok.blogspot.com

ਗੁਰੂਦੁਆਰਾ ਤਪ ਅਸਥਾਨ ਦਇਆ ਨਾਥ ਵਿਖੇ ਸੀ.ਪੀ.ਐਸ. ਸ੍ਰ: ਵਿਰਸਾ ਸਿੰਘ ਵਲਟੋਹਾ ਨੂੰ ਸਰਪੰਚ ਹਰਜੀਤ ਸਿੰਘ ਬੱਬੀ ਤੇ ਧਰਮਿੰਦਰ ਸਿੰਘ ਬੂੜਚੰਦ ਵੱਲੋ ਸ਼੍ਰੀ ਸਾਹਿਬ ਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ, ਕੀਰਤਨ ਕਰਦਾ ਹੋਇਆ ਰਾਗੀ ਜਥਾ ( ਫੋਟੋ :- ਭੁਪਿੰਦਰ ਸਿੰਘ –ਭਿੱਖੀਵਿੰਡ 
ਭਿੱਖੀਵਿੰਡ 30 ਦਸੰਬਰ (ਭੁਪਿੰਦਰ ਸਿੰਘ)-ਪਿੰਡ ਬੂੜਚੰਦ ਦੇ ਸੀਨੀਅਰ ਅਕਾਲੀ ਆਗੂ ਤੇ ਸਰਪੰਚ ਹਰਜੀਤ ਸਿੰਘ ਬੱਬੀ ਬੂੜਚੰਦ, ਸ੍ਰ:ਧਰਮਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਗੁਰੂਦੁਆਰਾ ਤਪ ਅਸਥਾਨ ਬਾਬਾ ਦਇਆ ਨਾਥ ਵਿਖੇ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਜਥਾ ਭਾਈ ਗੁਰਿੰਦਰ ਸਿੰਘ ਝਬਾਲ ਤੇ ਸਾਥੀਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਸਮੇ ਪਹੁੰਚੇ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ ਨੇ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਸਰਪੰਚ ਹਰਜੀਤ ਸਿੰਘ ਬੱਬੀ ਬੂੜਚੰਦ ਤੇ ਪਿੰਡ ਨਿਵਾਸੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾ ਦੀ ਬਦੌਲਤ ਪਿੰਡ ਵਿੱਚ ਅਕਾਲੀ ਦਲ ਹਮੇਸ਼ਾ ਚੜਦੀ ਕਲਾ ਵਿੱਚ ਰਿਹਾ ਹੈ ਤੇ ਪਿੰਡ ਨਿਵਾਸੀਆਂ ਨੇ ਦੁੱਖ-ਸੁੱਖ ਦੇ ਵਿੱਚ ਹਮੇਸ਼ਾ ਸਾਥ ਦੇ ਕੇ ਪਾਰਟੀ ਦਾ ਹੌਸਲਾਂ ਬੁਲੰਦ ਕੀਤਾ ਹੈ। ਸ੍ਰ:ਵਲਟੋਹਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ ਅਤੇ ਗਰਾਂਟਾ ਦੇ ਗੱਫਿਆਂ ਨਾਲ ਪਿੰਡ ਵਿੱਚ ਵਿਕਾਸ ਦੀ ਝੜੀ ਲਾ ਦਿੱਤੀ ਜਾਵੇਗੀ। ਇਸ ਸਮੇ ਸ੍ਰ:ਵਲਟੋਹਾ ਨੇ ਗੁਰੂਦੁਆਰਾ ਤਪ ਅਸਥਾਨ ਦਇਆ ਨਾਥ ਦੇ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਸਮੇ ਸਰਪੰਚ ਹਰਜੀਤ ਸਿੰਘ ਬੱਬੀ ਤੇ ਧਰਮਿੰਦਰ ਸਿੰਘ ਵੱਲੋਂ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਸਾਹਿਬ ਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਸ੍ਰੀ ਰਾਜ ਕੁਮਾਰ ਸ਼ਰਮਾ, ਰਣਜੀਤ ਸਿੰਘ ,ਨੰਬਰਦਾਰ ਸੁਖਦੇਵ ਸਿੰਘ, ਵਜੀਰ ਸਿੰਘ, ਸਰਪੰਚ ਗੁਰਮੇਜ ਸਿੰਘ ਬੈਂਕਾ, ਸਰਪੰਚ ਗੁਰਦੇਵ ਸਿੰਘ, ਸਰਪੰਚ ਲਖਵਿੰਦਰ ਸਿੰਘ ਭੈਣੀ ਗੁਰਮੁੱਖ ਸਿੰਘ, ਸਰਪੰਚ ਸੁਖਦੇਵ ਸਿੰਘ ਸੂਰਵਿੰਡ, ਸਰਪੰਚ ਤਰਸੇਮ ਸਿੰਘ, ਗਗਨ ਸ਼ਰਮਾ, ਜਗਜੀਤ ਸਿੰਘ, ਸਤਨਾਮ ਸਿੰਘ, ਭਗਵਾਨ ਸਿੰਘ, ਗ੍ਰੰਥੀ ਸੁਖਦੇਵ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ ਸਮੇਤ ਆਦਿ ਹਾਜਰ ਸਨ। ਇਸ ਸਮੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

Sunday 29 December 2013

मैं राहुल गांधी के खिलाफ चुनाव लड़ूंगा: कुमार विश्‍वास: AAJ TAK: Seedhi Baat

मैं राहुल गांधी के खिलाफ चुनाव लड़ूंगा: कुमार विश्‍वास: AAJ TAK: Seedhi Baat

www.sabblok.blogspot.com

ਦਿੱਲੀ ਵਾਲਿਆਂ ਨੂੰ ਅੱਜ ਕੇਜਰੀਵਾਲ ਦੇਣਗੇ ਸੱਤ ਸੌ ਲੀਟਰ ਮੁਫਤ ਪਾਣੀ!

ਨਵੀਂ ਦਿੱਲੀ, 30 ਦਸੰਬਰ (ਏਜੰਸੀ) - ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਨਵੇਂ ਮੁਖ?ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਪਣੇ ਘੋਸ਼ਣਾ ਪੱਤਰ 'ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰ ਸਕਦੇ ਹਨ। ਸੰਭਵ ਹੈ ਕਿ ਅੱਜ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਸੱਤ ਸੌ ਲੀਟਰ ਮੁਫਤ ਪਾਣੀ ਦੇਣ ਦਾ ਐਲਾਨ ਕਰ ਸਕਦੇ ਹਨ। ਇਸ ਸਿਲਸਿਲੇ 'ਚ ਅੱਜ ਸ਼ਾਮ ਚਾਰ ਵਜੇ ਦਿੱਲੀ ਜਲ ਬੋਰਡ ਦੀ ਇੱਕ ਬੈਠਕ ਬੁਲਾਈ ਗਈ ਹੈ। ਮੁੱਖ ਮੰਤਰੀ ਕੇਜਰੀਵਾਲ ਜੋ ਖੁਦ ਦਿੱਲੀ ਜਲ ਬੋਰਡ ਦੇ ਪ੍ਰਧਾਨ ਹਨ, ਇਸ 'ਚ ਸ਼ਾਮਿਲ ਹੋਣਗੇ ਤੇ ਉਂਮੀਦ ਹੈ ਕਿ ਇਸ ਬੈਠਕ ਤੋਂ ਬਾਅਦ ਦਿੱਲੀ ਵਾਲਿਆਂ ਨੂੰ ਰੋਜ਼ਾਨਾ 700 ਲੀਟਰ ਮੁਫਤ ਪਾਣੀ ਦੇ ਫੈਸਲੇ ਦਾ ਐਲਾਨ ਹੋ ਸਕਦਾ ਹੈ।

ਵਿਸ਼ਵ ਭਰ ਤੋਂ ਆਨ ਲਾਇਨ ਮੀਡੀਆ ਦੀ ਸੰਸਥਾ ਆਈ ਹੋਂਦ 'ਚ

www.sabblok.blogspot.com

ਲੁਧਿਆਣਾ ਪੰਜਾਬੀ ਸਾਹਿਤ ਅਕਾਦਮੀ ਵਿਚ ਪੰਜਾਬੀ ਭਵਨ ਵਿਚ ਹੋਈ ਮੀਟਿੰਗ ਵਿਚ ਖੜੇ ਆਨਲਾਇਨ ਪ੍ਰੈਸ ਕਲੱਬ ਦੇ ਅਹੁਦੇਦਾਰ ।





ਵਿਸ਼ਵ ਭਰ ਤੋਂ ਆਨ ਲਾਇਨ ਮੀਡੀਆ ਦੀ ਸੰਸਥਾ ਆਈ ਹੋਂਦ 'ਚ
ਆਨ ਲਾਇਨ ਪ੍ਰੈਸ ਕਲੱਬ ਦੇ ਵਿਸ਼ਵ ਪ੍ਰਧਾਨ ਬਣੇ ਗੁਰਨਾਮ ਸਿੰਘ ਅਕੀਦਾ
 ਭਾਰਤੀ ਸੰਵਿਧਾਨ ਨੂੰ ਮਨਣ ਵਾਲਾ ਬਣ ਸਕਦਾ ਹੈ ਮੈਂਬਰ : ਅਕੀਦਾ

23 ਫਰਵਰੀ ਨੂੰ ਲੁਧਿਆਣਾ ਵਿਚ ਕਰਾਇਆ ਜਾਵੇਗਾ ਵਿਸ਼ਵ ਪੱਧਰ ਦਾ ਸੈਮੀਨਾਰ
ਸਰਪ੍ਰਸਤ ਜਨਮੇਜਾ ਸਿੰਘ ਜੌਹਲ, ਜਨਰਲ ਸਕੱਤਰ ਸੁਖਨੈਬ ਸਿੱਧੂ, ਖਜਾਨਚੀ ਬਲਤੇਜ ਪੰਨੂੰ ਬਣੇ
ਲੁਧਿਆਣਾ 29 ਦਸੰਬਰ ( ) : ਅੱਜ ਸਥਾਨਕ ਪੰਜਾਬੀ ਭਵਨ ਵਿਚ ਆਨ ਲਾਇਨ ਮੀਡੀਆ ਕਰਮੀਆਂ ਦੀ ਅਹਿਮ ਮੀਟਿੰਗ ਹੋਈ, ਇਸ ਮੀਟਿੰਗ ਵਿਚ ਵਿਦੇਸ਼ਾਂ ਵਿਚੋਂ ਹੀ ਆਨ ਲਾਇਨ ਮੀਡੀਆ ਚਲਾ ਰਹੇ ਕਰਮੀ ਵੀ ਆਨ ਲਾਇਨ ਸੁਵਿਧਾ ਨਾਲ ਸ਼ਾਮਲ ਹੋਏ, ਇਸ ਮੀਟਿੰਗ ਵਿਚ ਇਕ ਵਿਸ਼ਵ ਭਰ ਦੇ ਆਨ ਲਾਇਨ ਮੀਡੀਆ ਵਿਚ ਕੰਮ ਕਰ ਰਹੇ ਮੀਡੀਆ ਕਰਮੀਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਇਕ 'ਓਪਨ ਆਨ ਲਾਇਨ ਪ੍ਰੈਸ ਕਲੱਬ' ਨਾਮ ਦੀ ਸੰਸਥਾ ਬਣਾਈ ਗਈ, ਇਸ ਸੰਸਥਾ ਦੇ ਸਰਪ੍ਰਸਤ ਜਨਮੇਜਾ ਜੌਹਲ ਨੂੰ ਬਣਾਇਆ ਗਿਆ ਜਦ ਕਿ ਵਿਸ਼ਵ ਪੱਧਰ ਦੀ ਮੀਡੀਆ ਕਰਮੀਆਂ ਦੀ ਸਹਿਮਤੀ ਨਾਲ ਗੁਰਨਾਮ ਸਿੰਘ ਅਕੀਦਾ ਨੂੰ ਸਰਬ ਸੰਮਤੀ ਨਾਲ ਵਿਸ਼ਵ ਦਾ ਪ੍ਰਧਾਨ ਚੁਣ ਲਿਆ ਗਿਆ, ਇਸੇ ਤਰ੍ਹਾਂ ਜਨਰਲ ਸਕੱਤਰ ਸੁਖਨੈਬ ਸਿੱਧੂ ਬਠਿੰਡਾ, ਖਜਾਨਚੀ ਬਲਤੇਜ ਪਨੂੂੰ ਕਨੈਡਾ, ਪ੍ਰੈਸ ਸਕੱਤਰ ਕੁਲਦੀਪ ਚੰਦ ਨੰਗਲ, ਮੀਤ ਪ੍ਰਧਾਨ ਆਸਟ੍ਰੇਲੀਆ ਤੋਂ ਮਿੰਟੂ ਬਰਾੜ, ਸਕੱਤਰ ਮਨਪ੍ਰੀਤ ਸਿੰਘ ਰੇਡਿਓ 24 ਤੋਂ, ਮਨਦੀਪ ਖੁਰਮੀ ਹਿੰਮਤਪੁਰਾ ਯੂਕੇ ਤੋਂ ਨੂੰ ਸਕੱਤਰ, ਮੀਡੀਆ ਪੰਜਾਬ ਯੁਰਪ ਤੋਂ ਬਲਦੇਵ ਬਾਜਵਾ ਨੂੰ ਮੀਤ ਪ੍ਰਧਾਨ, ਕੈਲਗਰੀ ਤੋਂ ਪੰਜਾਬੀ ਅਖਬਾਰ ਤੋਂ ਹਰਬੰਸ ਬੁਟਰ ਨੂੰ ਜੋਆਇੰਟ ਸਕੱਤਰ, ਕਾਰਜਕਾਰੀ ਮੈਂਬਰਾਂ ਵਿਚ ਹਾਂਗ ਕਾਂਗ ਤੋਂ ਅਮਰਜੀਤ ਸਿੰਘ ਗਰੇਵਾਲ ਪੰਜਾਬੀ ਚੇਤਨਾ, ਰੈਕਟਰ ਕਥੂਰੀਆ ਪੰਜਾਬ ਸਕਰੀਨ ਲੁਧਿਆਣਾ, ਹਰਦੇਵ ਸਿੰਘ ਬਲਿੰਗ ਸਰੀ ਕਨੈਡਾ ਤੋਂ, ਰਘਬੀਰ ਬਲਾਸਪੁਰੀ, ਪੰਜਾਬੀ ਟਾਇਮਜ਼ ਸ਼ਰਨਜੀਤ ਸਿੰਘ ਕੈਂਥ, ਪਰਮੇਸ਼ਰ ਸਿੰਘ , ਦਰਸ਼ਨ ਬਰਸਾਉਂ (ਅਮਰੀਕਾ), ਸ਼ਰਨਜੀਤ ਬੈਂਸ ( ਅਮਰੀਕਾ), ਹਰਬੰਸ ਬੁੱਟਰ ( ਕੈਲਗਰੀ ), ਰਘਬੀਰ ਬਲਾਸਪੁਰੀ( ਐਡਮਿੰਟਨ), ਹਰਦੇਵ ਸਿੰਘ ਬਿਲਿੰਗ ( ਅਬਟਸਫੋਰਡ ), ਵਿਨੈਪਾਲ ਜੈਦ , ਪਰਮਜੀਤ ਸੇਤੀਆ ਨੂੰ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਹੋਰ ਅਹੁਦਿਆਂ ਦੀ ਅਗਲੀ ਲਿਸਟ ਜਲਦੀ ਹੀ ਜਾਰੀ ਕੀਤੀ ਜਾਵੇਗੀ। ਇਥੇ ਇਹ ਵੀ ਫੈਸਲਾ ਲਿਆ ਗਿਆ ਕਿ 23 ਫਰਵਰੀ ਨੂੰ ਲੁਧਿਆਣਾ ਵਿਚ ਆਨ ਲਾਇਨ ਮੀਡੀਆ ਦੀ ਦਿਸ਼ਾ ਤੇ ਦਸ਼ਾ ਆਦਿ ਹੋਰ ਵਿਸ਼ਿਆਂ ਤੇ ਇਕ ਸੈਮੀਨਾਰ ਵੀ ਕਰਾਇਆ ਜਾਵੇਗਾ, ਅਜਿਹੇ ਸੈਮੀਨਾਰ ਹੀ ਵਿਦੇਸ਼ਾਂ ਵਿਚ ਵੀ ਕਰਾਏ ਜਾਣਗੇ ਜਿਸ ਨਾਲ ਵਿਸ਼ਵ ਭਰ ਵਿਚ ਆਨ ਲਾਇਨ ਮੀਡੀਆ ਵਿਚ ਆ ਰਹੀ ਜਾਗ੍ਰਿਤੀ ਨੂੰ ਹੋਰ ਪ੍ਰਚੰਡ ਕੀਤਾ ਜਾਵੇ। ਇਥੇ ਆਨ ਲਾਇਨ ਮੀਡੀਆ ਤੇ ਬਣੇ ਸੰਵਿਧਾਨ ਤੇ ਵੀ ਮੁੜ ਚਰਚਾ ਹੋਈ ਜੋ ਕਿ ਪਹਿਲਾਂ ਹੀ ਆਨ ਲਾਇਨ ਪਾ ਕੇ ਸੱਜਣਾ ਤੋਂ ਸੁਝਾਅ ਮੰਗ ਕੇ ਕਬੂਲ ਕੀਤਾ ਜਾ ਚੁੱਕਾ ਹੈ ਉਸ ਵਿਚ ਇਕ ਵਿਸ਼ੇਸ਼ ਇਹ ਵੀ ਹੈ ਕਿ ਜੋ ਮੀਡੀਆ ਕਰਮੀਂ ਕਿਤੇ ਵੀ ਬੈਠੇ ਹਨ ਉਹ ਘੱਟੋ ਘੱਟ ਭਾਰਤੀ ਸੰਵਿਧਾਨ, ਕਾਨੂੰਨ ਅਤੇ ਮਾਨਯੋਗ ਰਾਸਟਰਪਤੀ ਨੂੰ ਸਵਿਕਾਰ ਕਰਦੇ ਹੋਣ ਅਤੇ ਜਿਥੇ ਵੀ ਉਹ ਰਹਿੰਦੇ ਹਨ ਉਸ ਦੇਸ਼ ਦੇ ਸੰਵਿਧਾਨ ਦਾ ਵੀ ਆਦਰ ਕਰਦੇ ਹੋਣ। ਇਸ ਤੇ ਸਾਰੇ ਵਿਸ਼ਵ ਵਿਚ ਬੈਠੇ ਮੀਡੀਆ ਕਰਮੀਆਂ ਨੇ ਸਹਿਮਤੀ ਪ੍ਰਗਟਾਈ ਹੈ। ਇਹ ਸੰਸਥਾ ਹੋਂਦ ਵਿਚ ਆਉਣ ਤੇ ਸਾਰੇ ਵਿਸ਼ਵ ਵਿਚ ਉਤਸਾਹ ਪਾਇਆ ਜਾ ਰਿਹਾ ਹੈ।

ਕੇਜਰੀਵਾਲ ਬਣੇ "ਪਰਸਨ ਆਫ ਦੀ ਜੀਅਰ"

ਪ੍ਰੋਗਰੈਸਿਵ ਪੰਜਾਬ ਖੇਤੀਬਾੜੀ ਸੰਮੇਲਨ ਵਾਲੀ ਥਾਂ ਦਾ ਮੁੱਖ ਮੰਤਰੀ ਵੱਲੋਂ ਜਾਇਜ਼ਾ


 

www.sabblok.blogspot.com
ਅਜੀਤਗੜ੍ਹ, 28 ਦਸੰਬਰ (ਕੇ. ਐੱਸ. ਰਾਣਾ)-ਇਤਿਹਾਸਕ ਪਿੰਡ ਚੱਪੜਚਿੜੀ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਵਿਖੇ 16 ਫਰਵਰੀ ਤੋਂ 19 ਫਰਵਰੀ ਤੱਕ ਪ੍ਰੋਗਰੈਸਿਵ ਪੰਜਾਬ ਖੇਤੀਬਾੜੀ ਸੰਮੇਲਨ ਕਰਵਾਇਆ ਜਾਵੇਗਾ | ਜਿਸ ਵਿੱਚ 15 ਹਜ਼ਾਰ ਤੋਂ ਵੱਧ ਕਿਸਾਨ ਸ਼ਿਰਕਤ ਕਰਨਗੇ | ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਚੱਪੜਚਿੜੀ ਵਿਖੇ ਜਿਥੇ ਕਿ ਸੰਮੇਲਨ ਕਰਵਾਇਆ ਜਾਣਾ ਹੈ ਵਾਲੀ ਥਾਂ ਦਾ ਜਾਇਜ਼ਾ ਲਿਆ | ਇਸ ਮੌਕੇ ਮੁੱਖ ਮੰਤਰੀ ਨੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਦਾਇਤਾਂ ਦਿੱਤੀਆਂ ਕਿ ਚੱਪੜਚਿੜੀ ਵਿਖੇ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਖੇਤੀਬਾੜੀ ਸੰਮੇਲਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਇਸ ਸੰਮੇਲਨ ਵਿੱਚ ਆਮ ਕਿਸਾਨਾਂ ਦੇ ਨਾਲ-ਨਾਲ ਅਗਾਂਹਵਧੂ ਕਿਸਾਨਾਂ, ਖੇਤੀਬਾੜੀ ਮਾਹਿਰਾਂ ਅਤੇ ਖੇਤੀਬਾੜੀ ਨਾਲ ਜੁੜੀਆਂ ਉੱਘੀਆਂ ਕੰਪਨੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦਾ ਮੁੱਖ ਮੰਤਵ ਰਾਜ ਦੀ ਖੇਤੀ ਆਧਾਰਿਤ ਆਰਥਿਕਤਾ ਨੂੰ ਹੁਲਾਰਾ ਦੇਣਾ ਹੈ | ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਖੇਤੀਬਾੜੀ 'ਤੇ ਆਧਾਰਿਤ ਵਿਸ਼ਾਲ ਪ੍ਰਦਰਸ਼ਨੀ ਵੀ ਲਗਾਉਣ ਦੀਆਂ ਹਦਾਇਤਾਂ ਦਿੱਤੀਆ | ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਐਸ. ਕੇ. ਸੰਧੂ, ਵਿਸ਼ੇਸ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ, ਪ੍ਰਮੁੱਖ ਸਕੱਤਰ ਖੇਤੀਬਾੜੀ ਵਿਭਾਗ ਸੁਰੇਸ਼ ਕੁਮਾਰ, ਸਕੱਤਰ ਮੰਡੀ ਬੋਰਡ ਦਪਿੰਦਰ ਸਿੰਘ, ਸਪੈਸ਼ਲ ਸਕੱਤਰ ਪੰਜਾਬ ਸਰਕਾਰ ਕਾਹਨ ਸਿੰਘ ਪਨੂੰ, ਏ. ਕੇ ਸਿਨਹਾ ਮੁੱਖ ਪ੍ਰਸਾਸ਼ਕ ਗਮਾਡਾ, ਤੇਜਿੰਦਰ ਪਾਲ ਸਿੰਘ ਸਿੱਧੂ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਿਸ ਮੁਖੀ ਇੰਦਰਮੋਹਨ ਸਿੰਘ ਸਮੇਤ ਹੋਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ |

12280 ਕਰੋੜ ਦੀ ਲਾਗਤ ਨਾਲ 1253 ਕਿਲੋਮੀਟਰ ਲੰਬੇ ਸ਼ਾਹਮਾਰਗਾਂ ਦੀ ਉਸਾਰੀ ਹੋਵੇਗੀ-ਸੁਖਬੀਰ



 

www.sabblok.blogspot.com
ਬਠਿੰਡਾ, 19 ਦਸੰਬਰ (ਹੁਕਮ ਚੰਦ ਸ਼ਰਮਾ)-ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਸੜਕੀ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਅਗਲੇ ਤਿੰਨ ਸਾਲਾਂ ਵਿਚ 12280 ਕਰੋੜ ਰੁਪਏ ਦੀ ਲਾਗਤ ਨਾਲ 1253 ਕਿਲੋਮੀਟਰ ਲੰਬੇ ਸ਼ਾਹਮਾਰਗਾਂ ਦੀ ਉਸਾਰੀ ਕੀਤੀ ਜਾਵੇਗੀ | ਅੱਜ ਪਿੰਡ ਬਾਦਲ ਵਿਖੇ ਉਸਾਰੀ ਅਧੀਨ ਸੜਕੀ ਨੈਟਵਰਕ ਪ੍ਰਾਜੈਕਟਾਂ ਅਤੇ ਨਵੇਂ ਪ੍ਰਾਜੈਕਟਾਂ ਦੀ ਸਮੀਖਿਆ ਦੌਰਾਨ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 5580 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 617 ਕਿ. ਮੀ ਲੰਬੇ ਸ਼ਾਹਮਾਰਗ ਦੀ ਉਸਾਰੀ ਜੰਗੀ ਪੱਧਰ 'ਤੇ ਜਾਰੀ ਹੈ ਜਦਕਿ 6700 ਕਰੋੜ ਰੁਪਏ ਦੀ ਲਾਗਤ ਨਾਲ 636 ਕਿ. ਮੀ ਲੰਬੇ ਸ਼ਾਹਮਾਰਗਾਂ ਦੀ ਯੋਜਨਾ ਤਿਆਰ ਹੈ | ਜਿੰਨ੍ਹਾਂ 'ਚ ਭੋਗਪੁਰ ਤੋਂ ਮੁਕੇਰੀਆ ਤੱਕ 44 ਕਿ. ਮੀ ਲੰਬੀ ਚਾਰ ਮਾਰਗੀ ਸੜਕ, ਲੁਧਿਆਣਾ ਤੋਂ ਚੰਡੀਗੜ੍ਹ ਤੱਕ 6 ਮਾਰਗੀ ਸੜਕ, ਖਰੜ ਤੋਂ ਕੁਰਾਲੀ ਤੱਕ 4 ਮਾਰਗੀ, ਅੰਮਿ੍ਤਸਰ ਤੋਂ ਬਠਿੰਡਾ ਤੱਕ ਚਾਰਮਾਰਗੀ, ਜਲੰਧਰ ਤੋਂ ਬਰਨਾਲਾ ਤੱਕ ਚਾਰ ਮਾਰਗੀ ਸੜਕਾਂ ਦੇ ਪ੍ਰਾਜੈਕਟ ਸ਼ਾਮਿਲ ਹਨ | ਉੱਪ ਮੁੱਖ ਮੰਤਰੀ ਨੇ 7 ਨਵੇਂ ਚਾਰ ਮਾਰਗੀ ਰੇਲਵੇ ਓਵਰ ਬਿ੍ਜਾਂ ਦੀ ਪ੍ਰਵਾਨਗੀ ਵੀ ਦਿੱਤੀ | ਇਹ ਰੇਲਵੇ ਓਵਰ ਬਿ੍ਜ ਅੰਮਿ੍ਤਸਰ- ਤਰਨਤਾਰਨ, ਫ਼ਰੀਦਕੋਟ- ਤਲਵੰਡੀ ਭਾਈ, ਕੋਟਕਪੁਰਾ- ਫ਼ਰੀਦਕੋਟ, ਫਿਰੋਜ਼ਪੁਰ ਕੰਟੋਨਮੈਂਟ ਵਿਖੇ ਦੋ ਅਤੇ ਬਠਿੰਡਾ-ਡੱਬਵਾਲੀ ਮਾਰਗ 'ਤੇ ਬਣਾਏ ਜਾਣਗੇ |

ਰੌਚਕਤਾ ਦਾ ਪ੍ਰਤੀਕ ਕੈਲੰਡਰ..2014

www.sabblok.blogspot.com
ਰਣਜੀਤ ਸਿੰਘ ਪ੍ਰੀਤਨਵੇਂ ਵਰਾ 2014 ਦੀਆਂ ਮੁਬਾਰਕਾਂ ਦੇ ਨਾਲ ਹੀ ਹਰੇਕ ਸਾਲ ਦੀ ਜ਼ਰੂਰਤ ਵਾਂਗ ਇਸ ਸਾਲ ਦੇ ਕੈਲੰਡਰ ਦੀ ਲੋੜ ਵੀ ਪੈਣੀ ਹੈ। ਇਸ ਸਾਲ ਵਿੱਚ 12 ਮਹੀਨੇ 52 ਐਤਵਾਰ ਅਤੇ 365 ਦਿਨ ਹਨ। ਇਹ ਸਾਲ ਬੁੱਧਵਾਰ ਨੂੰ ਹੀ ਸ਼ੁਰੂ ਹੋਇਆ ਹੈ ਅਤੇ ਬੁੱਧਵਾਰ ਨੂੰ ਹੀ ਇਸ ਸਾਲ ਦਾ ਆਖ਼ਰੀ ਦਿਨ ਹੋਵੇਗਾ। ਬੀਤਿਆ ਵਰਾਂ ਮੰਗਲਵਾਰ ਨੂੰ ਸ਼ੁਰੂ ਹੋ ਕੇ ਮੰਗਲਵਾਰ ਨੂੰ ਹੀ ਖ਼ਤਮ ਹੋਇਆ ਹੈ । ਸ਼ੁਰੂ ਹੋਏ ਸਾਲ 2014 ਵਿੱਚ ਚਾਰ ਮਹੀਨੇ ਮਾਰਚ,ਜੂਨ, ਅਗਸਤ,ਅਤੇ ਨਵੰਬਰ ਅਜਿਹੇ ਹਨ,ਜਿੰਨਾ ਵਿੱਚ 5-5 ਐਤਵਾਰ ਸ਼ਾਮਲ ਹਨ। ਇਸ ਤੋਂ ਇਲਾਵਾ ਆਪਾਂ ਇਹ ਵੀ ਜਾਣਦੇ ਹਾਂ ਕਿ ਹਰ ਮਹੀਨੇ ਦੀਆਂ ਤਰੀਖਾਂ ਦੇ ਦਿਨ ਵਖੋ-ਵਖਰੇ ਹੁੰਦੇ ਹਨ, ਜਿਨਾ ਬਾਰੇ ਜਾਨਣ ਲਈ ਸਾਨੂੰ ਕੈਲੰਡਰ ਜਾਂ ਡਾਇਰੀ ਦੀ ਜ਼ਰੂਰਤ ਪੈਂਦੀ ਹੈ। ਪਰ ਅੱਜ ਇਥੇ ਜਿਸ ਕੈਲੰਡਰ ਦੀ ਗ¤ਲ ਕਰ ਰਹੇ ਹਾਂ, ਇਹ ਬਹੁਤ ਹੀ ਦਿਲਚਸਪ ਅਤੇ ਅਨੋਖਾ ਕੈਲੰਡਰ ਹੈ। ਇਸ ਦੀ ਵਰਤੋਂ ਕਰਨ ਦਾ ਵੀ ਆਪਣਾ ਹੀ ਇਕ ਤਰੀਕਾ ਹੈ। ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਮਹੀਨਿਆਂ ਅਤੇ ਦਿਨਾਂ ਦੇ ਕੋਡਜ਼ ਦੀ ਗਿਣਤੀ ਯਾਦ ਰ¤ਖਣ ਦੀ ਲੋੜ ਪਵੇਗੀ। ਇਨ•ਾਂ ਨੂੰ ਰਤਾ ਧਿਆਨ ਨਾਲ ਵੇਖਣ-ਪਰਖ਼ਣ ਅਤੇ ਯਾਦ ਰ¤ਖਣ ਦੀ ਖ਼ਾਸ ਲੋੜ ਹੈ। ਅਸੀਂ ਜਿਉਂ ਹੀ ਇਹ ਯਾਦ ਕਰ ਲਏ, ਤਾਂ ਸਾਡਾ ਜੇਬੀ ਕੈਲੰਡਰ ਵੀ ਤਿਆਰ ਹੋ ਜਾਣਾ ਹੈ। ਜੇਬੀ ਕੈਲੰਡਰ ਇਸ ਲਈ ਕਿਹਾ ਹੈ ਕਿ ਇਹ ਕੋਡ ਜੇ ਲੋੜ ਲ¤ਗੇ ਤਾਂ ਲਿਖ ਕੇ ਵੀ ਜੇਬ ਵਿ¤ਚ ਰ¤ਖੇ ਜਾ ਸਕਦੇ ਹਨ।
ਇ¤ਕ ਮਿੰਟ ਲਈ ਇਹ ਗ¤ਲ ਸੋਚੋ ਕਿ ਜੇ ਆਪਾਂ ਬ¤ਸ ਵਿ¤ਚ ਸਫ਼ਰ ਕਰਦੇ ਹਾਂ ਜਾਂ ਕਿਸੇ ਮਹਿਫ਼ਲ ਵਿ¤ਚ ਬੈਠੇ ਹਾਂ ਤੇ ਇਹ ਪਤਾ ਕਰਨਾ ਹੈ ਕਿ ਐਤਵਾਰ ਕਿਹੜੇ ਕਿਹੜੇ ਦਿਨਾਂ ਨੂੰ ਆਉਣਗੇ, ਅਰਥਾਤ 15 ਅਗਸਤ ਦੀ ਛੁ¤ਟੀ ਵਾਲਾ ਦਿਨ ਕਿਹੜਾ ਹੋਵੇਗਾ ਜਾਂ 2 ਅਕਤੂਬਰ ਨੂੰ ਕਿਹੜਾ ਦਿਨ ਆਵੇਗਾ ? ਇਸ ਗ¤ਲ ਦੀ ਚਿੰਤਾ ਮੰਨਣ ਦੀ ਜ਼ਰੂਰਤ ਨਹੀਂ ਹੈ। ਬਗੈਰ ਕਿਸੇ ਡਾਇਰੀ ਦੇ ਪੰਨੇ ਫ਼ਰੋਲਿਆਂ ਅਤੇ ਬਗੈਰ ਕੋਈ ਕੈਲੰਡਰ ਵੇਖਿਆਂ,ਬਗੈਰ ਉਸ ਸਥਾਨ ਤੋਂ ਹਿਲਿਆਂ-ਜੁਲਿਆਂ ਅਸਾਨੀ ਨਾਲ ਤੁਸੀਂ ਸਾਰੇ ਇਸ ਦਾ ਵੇਰਵਾ ਉ¤ਥੇ ਬੈਠੇ–ਬਿਠਾਏ ਹੀ ਹਾਸਲ ਕਰ ਸਕਦੇ ਹੋ। ਜਿਸ ਨੂੰ ਜੇਬੀ ਕੈਲੰਡਰ ਦੇ ਨਾਲ ਨਾਲ ਦਿਮਾਗੀ ਕੈਲੰਡਰ ਦਾ ਨਾਂਅ ਵੀ ਦੇ ਸਕਦੇ ਹੋ। ਬੜਾ ਸੌਖਾ ਤਰੀਕਾ ਹੈ। ਯਾਦ ਰ¤ਖਣ ਵਾਲੇ ਕੋਡ ਜਾਂ ਅੰਕਾਂ ਦਾ ਵੇਰਵਾ ਇਸ ਤਰ•ਾਂ ਹੈ :- 
ਮਹੀਨਿਆਂ ਦੇ ਕੋਡ :- ਜਨਵਰੀ-2, ਫਰਵਰੀ-5, ਮਾਰਚ-5, ਅਪ੍ਰੈਲ-1, ਮਈ-3, ਜੂਨ-6, ਜੁਲਾਈ-1, ਅਗਸਤ-4, ਸਤੰਬਰ-0, ਅਕਤੂਬਰ-2, ਨਵੰਬਰ-5, ਦਸੰਬਰ-0 
ਦਿਨਾਂ ਦੇ ਕੋਡ:- ਐਤਵਾਰ-0, ਸੋਮਵਾਰ-1, ਮੰਗਲਵਾਰ-2, ਬੁ¤ਧਵਾਰ-3, ਵੀਰਵਾਰ-4, ਸ਼ੁ¤ਕਰਵਾਰ-5, ਸਨਿਚਰਵਾਰ-6
ਇਹ ਕੋਡ ਵੇਖ ਕੇ ਤੁਹਾਨੂੰ ਥੋੜੀ ਜਿਹੀ ਹੈਰਾਨੀ ਹੋਈ ਹੋਵੇਗੀ ਕਿ ਇਹ ਕੀ ਬੁਝਾਰਤ ਹੈ। ਪਰ ਰਤਾ ਗਹੁ ਨਾਲ ਸਾਰੀ ਗ¤ਲ ਨੂੰ ਸਮਝੋ :-
ਤੁਸੀਂ ਆਪਣੀ ਇ¤ਛਾ ਨਾਲ ਜਿਹੜੇ ਵੀ ਮਰਜ਼ੀ ਮਹੀਨੇ ਦੀ ਜਿਹੜੀ ਵੀ ਤਰੀਕ ਦਾ ਦਿਨ-ਪਤਾ ਕਰਨ ਦੀ ਖ਼ਵਾਇਸ਼ ਰ¤ਖਦੇ ਹੋ, ਉਸ ਤਰੀਕ ਵਿਚ ਉਸ ਮਹੀਨੇ ਦਾ ਕੋਡ ਜੋੜ ਦਿਓ। ਇਸ ਤਰ•ਾਂ ਕਰਨ ਨਾਲ ਜੋ ਅੰਕ (ਜੋੜ) ਪ੍ਰਾਪਤ ਹੋਵੇਗਾ, ਉਸ ਨੂੰ ਹੁਣ 7 ਨਾਲ ਭਾਗ ਕਰ ਦਿਓ। ਜੋ ਬਾਕੀ ਬਚੇਗਾ ਉਸ ਅਨੁਸਾਰ ਹੀ ਦਿਨ ਦਾ ਪਤਾ ਲ¤ਗ ਜਾਵੇਗਾ। ਮੰਨ ਲਵੋ ਇ¤ਕ ਬਾਕੀ ਬਚਦਾ ਹੈ,ਤਾਂ ਦਿਨ ਸੋਮਵਾਰ ਬਣੇਗਾ। ਅਗਰ ਸਿਫ਼ਰ ਬਚੇ ਤਾਂ ਦਿਨ ਐਤਵਾਰ ਹੋਵੇਗਾ। ਹੁਣ ਕੁ¤ਝ ਹੋਰ ਉਦਾਹਰਣਾਂ ਰਾਹੀਂ ਆਪਾਂ ਪਰਖ਼ ਕਰਦੇ ਹਾਂ ; 15 ਅਗਸਤ ਨੂੰ ਦਿਨ ਪਤਾ ਕਰਨ ਲਈ 15+4=19/7 ਬਾਕੀ 5 ਬਚੇ ਤਾਂ ਦਿਨ ਸ਼ੁਕਰਵਾਰ ਰਿਹਾ । ਹੁਣ 20 ਨਵੰਬਰ ਦਾ ਵੇਰਵਾ ਵੇਖੋ 20+5=25/7 ਬਾਕੀ 4 ਬਚਣ ਨਾਲ ਦਿਨ ਵੀਰਵਾਰ ਬਣਿਆਂ। ਨਵਾਂ ਸਾਲ 2015 ਵੀਰਵਾਰ ਨੂੰ ਚੜ•ੇਗਾ। ਇਹ ਪਤਾ ਕਰਨ ਲਈ 31 ਦਸੰਬਰ ਦਾ ਦਿਨ ਵੇਖੋ 31+0=31/7 ਬਾਕੀ 3 ਬਚਿਆ, ਅਤੇ 31 ਦਸੰਬਰ ਨੂੰ ਦਿਨ ਬੁ¤ਧਵਾਰ ਆਇਆ। ਇਸ ਤਰ•ਾਂ ਪਹਿਲੀ ਤਾਰੀਖ਼ ਵੀਰਵਾਰ ਨੂੰ ਆਵੇਗੀ। ਇਸ ਨੂੰ ਹੋਰ ਆਸਾਨੀ ਨਾਲ ਸਮਝਣ ਲਈ ਕੁ¤ਝ ਹੋਰ ਉਦਾਹਰਣਾਂ ਨੂੰ ਵੇਖੋ: ਮੰਨ ਲਵੋ ਆਪਾਂ 26 ਜਨਵਰੀ ਦਾ ਦਿਨ ਪਤਾ ਕਰਨਾਂ ਹੈ ,ਤਾਂ ਮਹੀਨੇ ਦੀ ਤਾਰੀਖ਼ 26 ਵਿ¤ਚ ,ਜਨਵਰੀ ਮਹੀਨੇ ਦਾ ਕੋਡ 2 ਜੋ ਤੁਸੀਂ ਯਾਦ ਕਰ ਰ¤ਖਿਆ ਹੈ , ਜੋੜ ਦਿਓ । ਦੋਹਾਂ ਦਾ ਜੋੜ 26+2= 28 ਬਣਦਾ ਹੈ,ਹੁਣ ਇਸ ਨੂੰ 7 ਨਾਲ ਭਾਗ ਕਰ ਦਿਓ 28/ 7 = ਜਵਾਬ 4 ਆਇਆ ਹੈ,ਪਰ ਅਸੀਂ ਬਗੈਰ ਉ¤ਤਰ ਦਾ ਧਿਆਨ ਕਰਿਆਂ, ਬਾਕੀ ਵੇਖਣਾ ਹੈ ਕਿ ਕੀ ਬਚਦਾ ਹੈ। ਇਸ ਭਾਗ ਨਾਲ ਬਾਕੀ 0 ਬਚਦੀ ਹੈ,ਇਸ ਤਰ•ਾਂ 26 ਜਨਵਰੀ ਨੂੰ ਦਿਨ ਐਤਵਾਰ ਆਵੇਗਾ। ਇਸ ਤੋਂ ਇਲਾਵਾ ਇ¤ਕ ਹੋਰ ਉਦਾਹਰਣ ਦਾ ਜ਼ਿਕਰ ਕਰਨਾਂ ਵੀ ਜ਼ਰੂਰੀ ਜਾਪਦਾ ਹੈ, ਮੰਨ ਲਵੋ ਕਿ ਜੋੜ ਕਰਨ ‘ਤੇ ਜੋੜ 7 ਤੋਂ ਘ¤ਟ ਰਹਿੰਦਾ ਹੈ ਅਤੇ ਭਾਗ ਨਹੀਂ ਕੀਤਾ ਜਾ ਸਕਦਾ ਤਾਂ ਉਸ ਜੋੜ ਮੁਤਾਬਕ ਹੀ ਦਿਨ ਆਵੇਗਾ। ਇ¤ਕ ਉਦਾਹਰਣ ਵੇਖੋ ਜਨਵਰੀ ਮਹੀਨੇ ਦਾ ਕੋਡ 2 ਹੈ ਅਤੇ ਅਸੀਂ 3 ਜਨਵਰੀ ਦਾ ਦਿਨ ਹੀ ਜਾਨਣਾ ਚਾਹੁੰਦੇ ਹਾਂ ਪਰ ਜੋੜ 3+2=5 ਹੀ ਬਣਦਾ ਹੈ, ਇਹ 7 ਨਾਲ ਭਾਗ ਨਹੀਂ ਕੀਤਾ ਜਾ ਸਕਦਾ। ਤਾਂ ਇਸ ਮੁਤਾਬਕ ਹੀ ਦਿਨ ਸ਼ੁਕਰਵਾਰ ਆਵੇਗਾ। ਏਸੇ ਹੀ ਤਰੀਕੇ ਨਾਲ ਇਸ ਹੈਰਤ-ਅੰਗੇਜ਼ ਕੈਲੰਡਰ ਰਾਹੀਂ ਬਾਕੀ ਦਿਨਾਂ ਦਾ ਵੀ ਏਵੇਂ ਹੀ ਪਤਾ ਲਾਇਆ ਜਾ ਸਕਦਾ ਹੈ। ਅਣਜਾਣ ਵਿਅਕਤੀ ਨਾਲ ਦਿਨ ਦ¤ਸਣ ਦੀ ਖੇਡ ਵੀ ਰੌਚਕਤਾ ਨਾਲ ਖੇਡੀ ਜਾ ਸਕਦੀ ਹੈ। ਉਹ ਹੈਰਾਨ ਹੋਵੇਗਾ ਕਿ ਇਸ ਨੇ ਏਨੀ ਜਲਦੀ ਦਿਨ ਕਿਵੇਂ ਬੁ¤ਝ ਲਿਆ ? ਬ¤ਚਿਆਂ-ਵੱਡਿਆਂ ਲਈ ਇਹ ਇ¤ਕ ਬਹੁਤ ਹੀ ਦਿਲਚਸਪ ਖੇਡ ਹੈ,ਅਤੇ ਉਹ ਇਸ ਨੂੰ ਬਹੁਤ ਹੀ ਚਾਅ ਨਾਲ ਖੇਡਣਾ ਵੀ ਪਸੰਦ ਕਰਨਗੇ ।
××××
ਰਣਜੀਤ ਸਿੰਘ ਪ੍ਰੀਤ 
ਭਗਤਾ (ਬਠਿੰਡਾ)-151206
ਸੰਪਰਕ;-98157-07232
-

ਦਲਿਤ ਔਰਤ ਨੂੰ ਥਾਨੇ ’ਚ ਨੰਗੀ ਕਰਕੇ ਢਾਹਿਆ ਕਹਿਰ

www.sabblok.blogspot.com

ਨੰਨ੍ਹੀ ਛਾਂ ਦੀ ਦਾਅਵੇਦਾਰ ਬੀਬੀ ਬਾਦਲ ਦੇ ਹਲਕੇ ’ਚ ਅੱਤਿਆਚਾਰ

ਬਠਿੰਡਾ/29 ਦਸੰਬਰ/ ਬੀ ਐਸ ਭੁੱਲਰ


        ਨੰਨ੍ਹੀ ਛਾਂ ਦੇ ਬੈਨਰ ਹੇਠ ਕੁੱਖ ਤੇ ਰੁੱਖ ਨੂੰ ਬਚਾਉਣ ਦੀ ਦਾਅਵੇਦਾਰ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਆਮ ਔਰਤ ਦੀ ਹਾਲਤ ਕੀ ਹੈ, ਇਸਦੀ ਮਿਸਾਲ ਹੈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਪਿੰਡ ਫੂਸ ਮੰਡੀ ਦੀ ਉਹ ਪੰਜਾਹ ਕੁ ਸਾਲਾ ਦਲਿਤ ਬੀਬੀ ਜਿਸਨੂੰ ਬੀਤੀ ਰਾਤ ਥਾਨਾ ਕੋਟਫੱਤਾ ਦੀ ਪੁਲਿਸ ਹੱਥੋਂ ਗੈਰ ਮਨੁੱਖੀ ਡਾਢੇ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ।

        ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕਈ ਦਿਨ ਪਹਿਲਾਂ ਇਸੇ ਪਿੰਡ ਦੀ ਇੱਕ ਆਸ਼ਾ ਵਰਕਰ ਸੁਰਜੀਤ ਕੌਰ ਦੇ ਘਰੋਂ ਕਥਿਤ ਤੌਰ ਤੇ ਅੱਠ ਤੋਲੇ ਸੋਨਾ ਅਤੇ ਦਸ ਹਜਾਰ ਰੁਪਏ ਚੋਰੀ ਹੋ ਗਏ ਸਨ। ਸੁਰੂ ਵਿੱਚ ਤਾਂ ਸੁਰਜੀਤ ਕੌਰ ਨੇ ਕਿਸੇ ਵਿਰੁੱਧ ਜਾਹਰਾ ਤੌਰ ਤੇ ਦੋਸ ਨਾ ਲਾਇਆ, ਲੇਕਿਨ ਜਦ ਉਸਦੀ ਸਹਿਕਰਮੀ ਅਮਰਜੀਤ ਕੌਰ ਜੋ ਆਸ਼ਾ ਵਰਕਰ ਦੇ ਨਾਲ ਨਾਲ ਆਂਗਣਵਾੜੀ ਮੁਲਾਜਮ ਵੀ ਹੈ, ਨੇ ਉਸ ਨਾਲ ਘਰ ਜਾ ਕੇ ਹਮਦਰਦੀ ਪ੍ਰਗਟ ਨਾ ਕੀਤੀ ਤਾਂ ਉਸਨੇ ਅਮਰਜੀਤ ਕੌਰ ਨੂੰ ਦੋਸੀ ਕਰਾਰ ਦਿੰਦਿਆਂ ਥਾਨਾ ਕੋਟਫੱਤਾ ਦੀ ਪੁਲਿਸ ਕੋਲ ਸਿਕਾਇਤ ਕਰ ਦਿੱਤੀ।

        ਹਸਪਤਾਲ ਵਿਖੇ ਜੇਰੇ ਇਲਾਜ ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਕੱਲ੍ਹ ਸਾਮ ਥਾਨਾ ਕੋਟਫੱਤਾ ਦੀ ਪੁਲਿਸ ਉਸਨੂੰ ਫੜ ਕੇ ਲੈ ਗਈ, ਜਿੱਥੇ ਅਲਫ ਨੰਗੀ ਕਰਕੇ ਮਰਦ ਤੇ ਮਹਿਲਾ ਪੁਲਿਸ ਕਰਮਚਾਰੀਆਂ ਨੇ ਉਸ ਉਪਰ ਤੀਜੇ ਦਰਜੇ ਦਾ ਕਹਿਰ ਢਾਹਿਆ। ਅੱਜ ਸਵੇਰੇ ਚਾਹ ਪਿਲਾਉਣ ਲਈ ਗਏ ਅਮਰਜੀਤ ਕੌਰ ਦੇ ਜਵਾਈ ਨੂੰ ਇਸ ਕਹਿਰ ਦਾ ਪਤਾ ਲੱਗਣ ਤੇ ਜਦ ਉਸਨੇ ਪਿੰਡ ’ਚ ਇਤਲਾਹ ਦਿੱਤੀ ਤਾਂ ਗੁੱਸੇ ਵਿੱਚ ਭਰੇ ਪੀਤੇ ਮਰਦਾਂ ਤੇ ਔਰਤਾਂ ਨੇ ਥਾਨੇ ਵੱਲ ਵਹੀਰਾਂ ਘੱਤ ਦਿੱਤੀਆਂ।

        ਪਿੰਡ ਦੇ ਇੱਕ ਨੌਜਵਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਪੁਲਸੀਆ ਤਸੱਦਦ ਤੋਂ ਇਸ ਕਦਰ ਦਹਿਸ਼ਤਜ਼ਦਾ ਹੋ ਚੁੱਕੀ ਸੀ, ਕਿ ਪਹਿਲਾਂ ਪਹਿਲ ਤਾਂ ਉਸਨੇ ਆਪਣੇ ਨਾਲ ਵਰਤੇ ਭਾਣੇ ਪ੍ਰਤੀ ਮੂੰਹ ਨਾ ਖੋਹਲਿਆ, ਪਰੰਤੂ ਜਦ ਮੋਹਤਬਰਾਂ ਨੂੰ ਦੇਖਿਆ ਤਾਂ ਉਸਦੇ ਸਬਰ ਦਾ ਪਿਆਲਾ ਇਉਂ ਉ¤ਛਲ ਪਿਆ ਕਿ ਉਹ ਧਾਹਾਂ ਮਾਰ ਕੇ ਪਿੱਟ ਉ¤ਠੀ। ਥਾਨੇ ਪਹੁੰਚੇ ਪੱਤਰਕਾਰਾਂ ਨੂੰ ਅਮਰਜੀਤ ਕੌਰ ਨੇ ਦੱਸਿਆ ਕਿ ਉਸਤੇ ਕੁਟਾਪਾ ਚਾੜ੍ਹਣ ਵਾਲੇ ਥਾਨੇਦਾਰ ਦਾ ਨਾਂ ਦਰਸਨ ਸਿੰਘ ਹੈ। ਪਰੰਤੂ ਦਰਸਨ ਸਿੰਘ ਨੇ ਇਹ ਕਹਿੰਦਿਆਂ ਉਸਦੇ ਦੋਸਾਂ ਨੂੰ ਰੱਦ ਕਰ ਦਿੱਤਾ ਕਿ ਉਹ ਤਾਂ ਥਾਨੇ ਵਿੱਚ ਮੌਜੂਦ ਹੀ ਨਹੀਂ ਸੀ। ਦੂਜੇ ਪਾਸੇ ਨਵੀਂਆਂ ਭਰਤੀ ਹੋਈਆਂ ਮਹਿਲਾ ਪੁਲਿਸ ਕਰਮਚਾਰੀਆਂ ਨੇ ਅਮਰਜੀਤ ਕੌਰ ਨੂੰ ਨੰਗੀ ਕਰਨ ਦੀ ਪੁਸਟੀ ਕਰਦਿਆਂ ਦੱਸਿਆ ਕਿ ਤਲਾਸੀ ਲੈਣ ਲਈ ਉਹਨਾਂ ਉਸਦੇ ਕੱਪੜੇ ਲੁਹਾਏ ਸਨ। ਗਮਗੀਨ ਤੇ ਰੋਹ ਭਰਪੂਰ ਪੇਂਡੂਆਂ ਨੇ ਥਾਨੇ ਦੇ ਅੰਦਰ ਹੀ ਪੁਲਿਸ ਵਿਰੁੱਧ ਜੋਰਦਾਰ ਰੋਸ ਪ੍ਰਗਟਾਉਂਦਿਆਂ ਨਾਅਰੇਬਾਜੀ ਸੁਰੂ ਕਰ ਦਿੱਤੀ, ਜਿਸਤੋਂ ਦਹਿਲ ਕੇ ਪੁਲਿਸ ਵਾਲਿਆਂ ਨੇ ਅਮਰਜੀਤ ਕੌਰ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ।

        ਪਿੰਡ ਵਾਲਿਆਂ ਨੇ ਅੱਜ ਬਾਅਦ ਦੁਪਹਿਰ ਇਸ ਦਲਿਤ ਔਰਤ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ, ਉਸਦੀ ਹਾਲਤ ਏਨੀ ਗੰਭੀਰ ਬਣੀ ਹੋਈ ਹੈ ਕਿ ਮੀਡੀਆ ਪ੍ਰਤੀਨਿਧਾਂ ਦੀ ਮੌਜੂਦਗੀ ਵਿੱਚ ਪਿਸਾਬ ਕਰਵਾਉਣ ਲਈ ਦੋ ਬੀਬੀਆਂ ਅਮਰਜੀਤ ਕੌਰ ਨੂੰ ਬਾਥਰੂਮ ਤੱਕ ਚੁੱਕ ਕੇ ਲੈ ਕੇ ਗਈਆਂ। ਉਸਦੀ ਵਿਆਕੁਲਤਾ ਨੂੰ ਦੇਖ ਕੇ ਵਾਰਸਾਂ ਨੇ ਸੱਕ ਪ੍ਰਗਟ ਕੀਤਾ ਕਿ ਕੁਟਾਪਾ ਚਾੜ੍ਹਣ ਤੋਂ ਬਾਅਦ ਸਾਇਦ ਪੁਲਿਸ ਵਾਲਿਆਂ ਨੇ ਉਸਨੂੰ ਕੋਈ ਨਸ਼ੀਲੀ ਦਵਾਈ ਦਿੱਤੀ ਹੋਵੇ।

ਗੁਰਦਾਸਪੁਰ ਤੋਂ ਹੀ ਚੋਣ ਲੜਾਂਗਾ : ਵਿਨੋਦ ਖੰਨਾ

www.sabblok.blogspot.com



ਬਟਾਲਾ.29 ਦਸੰਬਰ.– ਪ੍ਰਸਿੱਧ ਫਿਲਮ ਸਟਾਰ ਅਤੇ ਸਾਬਕਾ ਐੱਮ. ਪੀ. ਵਿਨੋਦ ਖੰਨਾ ਨੇ ਅੱਜ ਦੇਰ ਸ਼ਾਮ ਜ਼ਿਲਾ ਭਾਜਪਾ 2013_12image_01_27_51738200028gdpberry19-llਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਭਾਜਪਾ ਹਾਈਕਮਾਂਡ ਨੇ ਉਨ੍ਹਾਂ ਨੂੰ ਦੁਬਾਰਾ ਮੌਕਾ ਦਿੱਤਾ ਤਾਂ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਹੀ ਆਪਣੀ ਲੋਕ ਸਭਾ ਚੋਣ ਲੜਨਗੇ ਅਤੇ ਜਨਤਾ ਦੀ ਸੇਵਾ ਕਰਨ ਵਿਚ ਕੋਈ ਕਮੀ ਬਾਕੀ ਨਹੀਂ ਛੱਡਣਗੇ। ਵਿਨੋਦ ਖੰਨਾ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਚੋਣ ਜਿੱਤਣ ਉਪਰੰਤ ਕੇਵਲ ਜਨਤਾ ਦੀ ਸੇਵਾ ਕਰਨਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਾ ਰਹਿਣ ਕਰਕੇ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਨਤਾ ਨਾਲ ਸੰਪਰਕ ਨਹੀਂ ਬਣਾ ਸਕੇ। ਵਰਣਨਯੋਗ ਹੈ ਕਿ ਸ਼੍ਰੀ ਵਿਨੋਦ ਖੰਨਾ ਆਪਣੀ ਧਰਮਪਤਨੀ ਨਾਲ ਇਥੇ ਇਕ ਸ਼ਾਦੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਆਏ ਸਨ। ਇਥੇ ਪਹੁੰਚਣ ‘ਤੇ ਬੀ.ਜੇ.ਪੀ. ਕਾਰਜਕਰਤਾ ਵਲੋਂ ਇਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ। 
ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦੇ ਜੁਆਬ ਵਿਚ ਵਿਨੋਦ ਖੰਨਾ ਨੇ ਕਿਹਾ ਕਿ ਇਸ ਵੇਲੇ ਬੀ.ਜੇ.ਪੀ. ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਮੱਤਭੇਦ ਨਹੀਂ ਹੈ ਅਤੇ ਜੇਕਰ ਸਾਹਮਣੇ ਆਏ ਤਾਂ ਉਸਦਾ ਠੋਸ ਹੱਲ ਲੱਭਿਆ ਜਾਵੇਗਾ ਕਿਉਂਕਿ ਪਾਰਟੀ ਦੀ ਇਕਜੁਟਤਾ ਹੀ ਉਨ੍ਹਾਂ ਦਾ ਮੁੱਖ ਮਨੋਰਥ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਭਰ ਵਿਚ ‘ਮੋਦੀ ਫੈਕਟਰ’ ਚੱਲ ਰਿਹਾ ਹੈ ਅਤੇ ਮੋਦੀ ਹੀ ਇਕ ਅਜਿਹੇ ਨੇਤਾ ਹਨ ਜੋ ਦੇਸ਼ ਦੀ ਵਾਗਡੋਰ ਸੰਭਾਲ ਕੇ ਦੇਸ਼ ਨੂੰ ਇਕ ਨਵੀਂ ਦਿਸ਼ਾ ਵੱਲ ਲਿਜਾਣ ਦਾ ਮਾਦਾ ਰੱਖਦੇ ਹਨ। ਇਸ ਮੌਕੇ ਜ਼ਿਲਾ ਭਾਜਪਾ ਪ੍ਰਧਾਨ ਐਡਵੋਕੇਟ ਸੁਰੇਸ਼ ਭਾਟੀਆ, ਗਿਆਨ ਚੰਦ, ਸ਼ਿਵ ਤ੍ਰਿਪਾਠੀ, ਭੁਵਨੇਸ਼ ਤ੍ਰਿਪਾਠੀ, ਅਜੈ ਰਿਸ਼ੀ ਰਿੰਕੂ, ਦੀਪਕ ਭਾਟੀਆ, ਧੀਰਜ ਕੁੰਦਰਾ, ਰਜੀਵ ਕਾਲੀਆ, ਸ਼ਕਤੀ ਸ਼ਰਮਾ, ਰਾਜ ਕੁਮਾਰ ਮਾਂਡੀ, ਦਰਸ਼ਨ ਸ਼ਿੰਗਾਰੀ, ਮੈਡਮ ਕਮਲੇਸ਼ ਸੇਠ, ਲਵਲੀ ਖੰਨਾ, ਕੁਸੁਮ ਸਾਹਨੀ, ਰਾਧਾ ਰਾਣੀ, ਗੁਰਸ਼ਰਨ ਕੌਰ, ਸੰਤੋਸ਼ ਰਾਣੀ, ਅਨਿਲ ਡੌਲੀ, ਸਤਿੰਦਰ ਸ਼ਰਮਾ, ਧਰਮਵੀਰ ਢੱਲਾ, ਰਵਿੰਦਰ ਸ਼ਰਮਾ, ਅਸ਼ੀਸ਼ ਅਗਰਵਾਲ ਆਦਿ ਬੀ.ਜੇ.ਪੀ. ਕਾਰਜਕਰਤਾ ਮੌਜੂਦ ਸਨ।

40 ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਫ਼ਾਈਲ ਮੁੱਖ ਮੰਤਰੀ ਕੋਲ ਪੁੱਜੀ!

www.sabblok.blogspot.com


ਚੰਡੀਗੜ੍ਹ.29 ਦਸੰਬਰ. – ਦੇਸ਼ ਦੀਆਂ ਵੱਖ–ਵੱਖ ਜੇਲਾਂ ‘ਚ ਬੰਦ 6 ਸਿੱਖਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਵਲੋਂ ਰੱਖੇ parkash-singh-badal-300x223ਮਰਨ ਵਰਤ ਵਰਗੀ ਘਟਨਾ ਨੂੰ ਮੁੜ ਹੋਣ ਤੋਂ ਰੋਕਣÎ ਲਈ ਸੂਬਾ ਸਰਕਾਰ ਚੌਕਸ ਹੋ ਗਈ ਹੈ। ਸੂਤਰਾਂ ਅਨੁਸਾਰ ਇਸ ਸਾਲ 4 ਅਪ੍ਰੈਲ ਨੂੰ ਸਰਕਾਰ ਵਲੋਂ 10 ਸਾਲ ਤੋਂ ਉਪਰ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਨੂੰ ਨੇਕ ਚਾਲ–ਚਲਣੀ ਦੇ ਆਧਾਰ ‘ਤੇ ਛੱਡਣ ਲਈ ਬਣਾਈ ਨਵੀਂ ਨੀਤੀ ਤਹਿਤ ਸੂਬੇ ਦੀਆਂ ਵੱਖ–ਵੱਖ ਜੇਲਾਂ ਵਿਚ ਬੰਦ ਕਰੀਬ 40 ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੀਆਂ ਫ਼ਾਈਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੂਬੇ ਦੇ ਗਵਰਨਰ ਕੋਲ ਪੁੱਜ ਗਈਆਂ ਹਨ। ਲਗਭਗ 22 ਕੈਦੀਆਂ ਦੀਆਂ ਫ਼ਾਈਲਾਂ ਹੇਠਲੇ ਪੱਧਰ ‘ਤੇ ਗ੍ਰਹਿ ਵਿਭਾਗ ਕੋਲ ਵਿਚਾਰ ਅਧੀਨ ਹਨ। ਇਸ ਤਰ੍ਹਾਂ 123 ਕੈਦੀਆਂ ਦੀ ਰਿਹਾਈ ਲਈ ਫ਼ਾਈਲਾਂ ਜੇਲ ਪ੍ਰਬੰਧਨ, ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਫ਼ਤਰਾਂ ‘ਚ ਚੱਲ ਘੁੰਮ ਰਹੀਆਂ ਹਨ। ਸਪੋਕਸਮੈਨ ਵਲੋਂ ਸੂਤਰਾਂ ਤੋਂ ਹਾਸਲ ਕੀਤੀ ਸੂਚਨਾ ਮੁਤਾਬਕ ਸਰਕਾਰ ਵਲੋਂ ਉਕਤ ਨਵੀਂ ਪਾਲਿਸੀ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਸਬੰਧੀ ਫ਼ੈਸਲਾ ਲਿਆ ਗਿਆ ਸੀ। ਇਸ ਫ਼ੈਸਲੇ ਤਹਿਤ ਜਿਨ੍ਹਾਂ ਕੈਦੀਆਂ ਦਾ ਜੇਲ ਵਿਚ ਪਿਛਲੇ ਪੰਜ ਸਾਲ ਤੋਂ ਚਾਲ–ਚਲਣ ਸਹੀ ਹੈ ਤੇ ਉੁਨ੍ਹਾਂ ਦਾ ਵਿਵਹਾਰ ਸਾਥੀ ਕੈਦੀਆਂ ਤੇ ਜੇਲ ਸਟਾਫ਼ ਨਾਲ ਵਧੀਆ ਹੈ ਤੇ ਉੁਨ੍ਹਾਂ ਵਲੋਂ ਕੀਤਾ ਅਪਰਾਧ ਬਹੁਤਾ ਗੰਭੀਰ ਨਹੀਂ ਹੈ, ਦੀ ਰਿਹਾਈ ਸਮੇਂ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ।  ਇਸ ਪਾਲਿਸੀ ਤਹਿਤ ਪੰਜਾਬ ਸਰਕਾਰ ਵਲੋਂ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਰੀਬ 40 ਕੈਦੀਆਂ ਨੂੰ ਛੱਡਣ ਲਈ ਕੇਸ ਤਿਆਰ ਕਰਕੇ ਮੁੱਖ ਮੰਤਰੀ ਅਤੇ ਗਵਰਨਰ ਕੋਲ ਆਖ਼ਰੀ ਪ੍ਰਵਾਨਗੀ ਲਈ ਭੇਜ ਦਿੱਤਾ। ਜਦਕਿ 22 ਕੇਸ ਗ੍ਰਹਿ ਵਿਭਾਗ ਵਿਚ ਛਾਣਬੀਣ ਲਈ ਚੱਲ ਰਹੇ ਹਨ। ਇਸੇ ਤਰ੍ਹਾ 123 ਕੇਸ ਅਜਿਹੇ ਹਨ, ਜਿਹੜੇ ਜ਼ਿਲ੍ਹਾ ਮੈਜਿਸਟਰੇਟ, ਜ਼ਿਲ੍ਹਾ ਪੁਲੀਸ ਮੁਖੀਆਂ, ਜੇਲ੍ਹ ਸੁਪਰਡੈਂਟਾਂ ਕੋਲ ਘੁੰਮ ਰਹੇ ਹਨ। ਸੂਤਰਾਂ ਅਨੁਸਾਰ ਪਿਛਲੇ ਦਿਨੀਂ ਗੁਰਬਖ਼ਸ ਸਿੰਘ ਖ਼ਾਲਸਾ ਵਲੋਂ ਮਰਨ ਵਰਤ ਰੱਖਣ ਤੋਂ ਬਾਅਦ ਰਿਹਾਅ ਕੀਤੇ 4 ਸਿੱਖਾਂ ਤੋਂ ਬਾਅਦ ਹੁਣ ਉਕਤ ਕੈਦੀਆਂ ਨੂੰ ਵੀ ਸਮੇਂ ਤੋਂ ਪਹਿਲਾ ਰਿਹਾਅ ਕਰਨ ਦੀ ਕੋਸਿਸ਼ ਵਿਚ ਹੈ। ਇਸਦੇ ਲਈ ਗ੍ਰਹਿ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।


ਜਦੋਂ ਠੱਗੀ ਮਾਰਨੀ ਪਈ ਮਹਿੰਗੀ 40 ਲੱਖ ਵੀ ਮੋੜੇ ਤੇ ਮੁਆਫ਼ੀ ਵੀ ਮੰਗੀ

www.sabblok.blogspot.com

ਰਾਮਪੁਰਾ ਫੂਲ, 27 ਦਸੰਬਰ -ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਜ਼ੈਲਦਾਰ ਲਖਵੀਰ ਸਿੰਘ ਲੱਖੀ ਦਾ ਨਾ ਵਰਤ ਕੇ ਇਕ ਅਕਾਲੀ ਆਗੂ ਨੂੰ ਠੱਗੀ ਮਾਰਨੀ ਕਾਫ਼ੀ ਮਹਿੰਗੀ ਪਈ ਹੈ | ਜਿੱਥੇ ਇਸ ਵਿਅਕਤੀ ਨੂੰ ਪੁਲਿਸ ਦੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਇਸ ਵਿਅਕਤੀ ਨੂੰ ਇਮਾਨਦਾਰ ਦਿੱਖ ਵਾਲੇ ਜ਼ੈਲਦਾਰ ਲੱਖੀ ਦੇ ਘਰ ਸੈਂਕੜਿਆਂ ਦੀ ਗਿਣਤੀ ਵਿਚ ਅਕਾਲੀ ਆਗੂਆਂ ਦੇ ਸਾਹਮਣੇ ਭਾਰੀ ਨਾਮੋਸ਼ੀ ਵਿਚੋਂ ਗੁਜ਼ਰਨਾ ਪਿਆ ਹੈ | ਜਾਣਕਾਰੀ ਅਨੁਸਾਰ ਗੁਆਂਢੀ ਜ਼ਿਲ੍ਹੇ ਦੇ ਇਕ ਚੇਅਰਮੈਨ ਵੱਲੋਂ ਜ਼ਮੀਨ ਐਕਵਾਇਰ ਨਾ ਹੋਣ ਦੇਣ ਦੇ ਇਵਜ਼ ਵਿਚ ਇਕ ਵਿਅਕਤੀ ਕੋਲੋਂ 40 ਲੱਖ ਰੁਪਏ ਬਟੋਰ ਲਏ | ਮਾਮਲੇ ਬਾਰੇ ਜਦ ਜ਼ੈਲਦਾਰ ਲੱਖੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਪੜ੍ਹਤਾਲ ਕਰਨ ਲਈ ਕਿਹਾ | ਪੁਲਿਸ ਅਤੇ ਜ਼ੈਲਦਾਰ ਲੱਖੀ ਦੀ ਸਖ਼ਤੀ ਦੇ ਡਰੋਂ ਇਹ ਵਿਅਕਤੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅੱਗੇ ਬਚਾਓ ਲਈ ਜਾ ਡਿੱਗਿਆ | ਆਗੂਆਂ ਦੇ ਦਖ਼ਲ ਉਪਰੰਤ ਸਬੰਧਿਤ ਵਿਅਕਤੀ ਦੇ ਪੈਸੇ ਵਾਪਸ ਕਰਕੇ ਕਥਿਤ ਠੱਗ ਸਾਹਿਬ ਨੇ ਸਹੁੰ ਖਾਧੀ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਕਰੇਗਾ | ਜ਼ੈਲਦਾਰ ਲੱਖੀ ਨੇ ਗੱਲ ਕਰਦਿਆਂ ਕਿਹਾ ਕਿ ਠੱਗੀ ਮਾਰਨ ਵਾਲੇ ਵਿਅਕਤੀ ਵੱਲੋਂ ਲਿਖਤੀ ਮੁਆਫ਼ੀ ਮੰਗਕੇ ਸੁਧਰ ਜਾਣ ਦੇ ਕੀਤੇ ਪ੍ਰਣ ਕਾਰਨ ਉਸ ਨੂੰ ਪੁਲਿਸ ਕੇਸ ਤੋਂ ਬਖਸ਼ ਦਿੱਤਾ ਹੈ |




ਰੂਸ ਦੇ ਵੋਲਗੋਗਰਾਡ ਰੇਲਵੇ ਸਟੇਸ਼ਨ 'ਚ ਮਹਿਲਾ ਆਤਮਘਾਤੀ ਹਮਲੇ ਕਾਰਨ 18 ਲੋਕਾਂ ਦੀ ਹੋਈ ਮੌਤ

www.sabblok.blogspot.com
ਮਾਸਕੋ, 29 ਦਸੰਬਰ (ਏਜੰਸੀ)- ਅੱਜ ਰੂਸ ਦੇ ਵੋਲਗੋਗਰਾਡ ਸ਼ਹਿਰ ਦੇ ਰੇਲਵੇ ਸਟੇਸ਼ਨ 'ਚ ਇਕ ਮਹਿਲਾ ਆਤਮਘਾਤੀ ਹਮਲੇ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਕਿਹਾ ਹੈ ਕਿ ਔਰਤ ਨੇ ਆਪਣੇ ਆਪ ਨੂੰ ਰੇਲਵੇ ਸਟੇਸ਼ਨ ਦੇ ਮੁੱਖ ਦਾਖਲੇ ਗੇਟ 'ਤੇ ਉੱਡਾ ਲਿਆ ਅਤੇ ਉਸ ਵਕਤ ਸਟੇਸ਼ਨ ਯਾਤਰੀਆਂ ਨਾਲ ਭਰਿਆ ਹੋਇਆ ਸੀ। ਇਹ ਇਕ ਬੇਹੱਦ ਭਿਆਨਕ ਧਮਾਕਾ ਸੀ। ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਪਾਇਆ ਹੈ ਕਿ ਇਸ ਧਮਾਕੇ ਪਿੱਛੇ ਕਿਸ ਅੱਤਵਾਦੀ ਜਥੇਬੰਦੀ ਦਾ ਹੱਥ ਹੈ। ਇਸ ਸ਼ਹਿਰ 'ਚ ਅਗਲੇ ਸਾਲ ਫਰਵਰੀ ਮਹੀਨੇ ਵਿਚ ਸਰਦ ਰੁੱਤ ਓਲੰਪਿਕ ਖੇਡਾਂ ਦਾ ਆਯੋਜਨ ਹੋ ਰਿਹਾ ਹੈ।

ਕਾਂਗਰਸ ਨੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਰੋਕਣ ਲਈ ਕੁਝ ਨਹੀਂ ਕੀਤਾ-ਮੋਦੀ

www.sabblok.blogspot.com
ਰਾਂਚੀ 29 ਦਸੰਬਰ (ਏਜੰਸੀ)ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ ਕਿ ਉਹ ਕੇਵਲ ਗੱਲਾਂ ਹੀ ਕਰਦੇ ਹਨ ਜਦ ਕਿ ਮਹਿੰਗਾਈ ਤੇ ਭ੍ਰਿਸ਼ਟਾਚਾਰ ਰੋਕਣ ਲਈ ਕੁਝ ਨਹੀਂ ਕੀਤਾ ਜਾ ਰਿਹਾ। ਮੋਦੀ ਨੇ ਇਹ ਟਿੱਪਣੀ ਇੱਥੇ ਇਕ ਰੈਲੀ ਦੌਰਾਨ ਕੀਤੀ। ਮੋਦੀ ਨੇ ਕਾਂਗਰਸ ਉਪਰ ਹਮਲਾ ਕਰਦਿਆਂ ਕਿਹਾ ਕਿ ਸੱਤਧਾਰੀ ਪਾਰਟੀ ਦੇਸ਼ ਵਾਸਤੇ ਬੋਝ ਬਣ ਗਈ ਹੈ ਤੇ ਉਸ ਦਾ ਲੋਕਾਂ ਨਾਲ ਕੋਈ ਸਬੰਧ ਨਹੀਂ ਰਿਹਾ। ਮਹਿੰਗਾਈ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ 3 ਸਾਲ ਪਹਿਲਾਂ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨ ਦੇ ਬਾਵਜੂਦ ਸਰਕਾਰ ਇਸ ਸਬੰਧ ਵਿਚ ਕੋਈ ਕਦਮ ਚੁੱਕਣ 'ਚ ਨਾਕਾਮ ਰਹੀ ਹੈ।

ਰਾਹੁਲ ਗਾਂਧੀ ਅੱਗੇ ਮੋਦੀ ਤੇ ਕੇਜਰੀਵਾਲ ਕੁਝ ਵੀ ਨਹੀਂ ਹਨ-ਲਾਲੂ

www.sabblok.blogspot.com

ਮੁਜ਼ਫਰਨਗਰ 29 ਦਸੰਬਰ (ਏਜੰਸੀ)-ਰਾਸ਼ਟਰੀ ਜਨਤਾ ਦਲ ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਫਿਰਕੂ ਹਿੰਸਾ ਲਈ ਭਾਜਪਾ ਤੇ ਸਮਾਜਵਾਦੀ ਪਾਰਟੀ ਦੋਨਾਂ ਹੀ ਜਿੰਮੇਵਾਰ ਠਹਿਰਾਇਆ ਹੈ। ਉਹ ਇਥੇ ਫਿਰਕੂ ਹਿੰਸਾ ਦੇ ਪੀੜਤਾਂ ਦੇ ਇਕ ਰਾਹਤ ਕੈਂਪ ਦੇ ਦੌਰੇ 'ਤੇ ਆਏ ਸਨ। ਲਾਲੂ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਅਗੇ ਨਰਿੰਦਰ ਮੋਦੀ ਤੇ ਕੇਜਰੀਵਾਲ ਤੁੱਛ ਹਨ। ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੇ ਕੇਜਰੀਵਾਲ ਤੇ ਮੋਦੀ ਨੂੰ ਚੰਦਰਮਾ ਉਪਰ ਬੈਠਾ ਰਖਿਆ ਹੈ ਤੇ ਉਨ੍ਹਾਂ ਦੀ ਮਸ਼ਹੂਰੀ ਕੀਤੀ ਹੈ। ਜਦ ਕਿ ਹੁਣ ਤੱਕ ਉਨ੍ਹਾਂ ਨੇ ਕੀਤਾ ਕੀ ਹੈ? ਉਨ੍ਹਾਂ ਸਪਸ਼ਟ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਕਾਂਗਰਸ ਨਾਲ ਸਮਝੌਤਾ ਕਰੇਗੀ।

ਪੰਜਾਬ ਤੇ ਹਰਿਆਣਾ ਸਮੇਤ ਸਮੁੱਚੇ ਉੱਤਰੀ ਭਾਰਤ 'ਚ ਲੋਹੜੇ ਦੀ ਸਰਦੀ

www.sabblok.blogspot.com
ਆਦਮਪੁਰ ਸਭ ਤੋਂ ਠੰਢਾ
ਚੰਡੀਗੜ੍ਹ, 29 ਦਸੰਬਰ (ਪੀ. ਟੀ. ਆਈ.)-ਪਿਛਲੇ ਕੁਝ ਦਿਨਾ ਤੋਂ ਪੰਜਾਬ ਤੇ ਹਰਿਆਣਾ ਸਮੇਤ ਸਮੁੱਚੇ ਉੱਤਰੀ ਭਾਰਤ ਵਿਚ ਲੋਹੜੇ ਦੀ ਸਰਦੀ ਪੈ ਰਹੀ ਹੈ ਅਤੇ ਮੈਦਾਨੀ ਇਲਾਕਿਆਂ ਵਿਚ ਹਰਿਆਣਾ ਦਾ ਹਿਸਾਰ ਸਭ ਤੋਂ ਠੰਢਾ ਇਲਾਕਾ ਰਿਹਾ ਜਿਥੇ ਘੱਟੋ ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਾਰਨੌਲ ਵਿਚ ਵੀ ਹੇਠਲਾ ਤਾਪਮਾਨ ਜਮਾਉ ਦਰਜੇ ਦੇ ਨੇੜੇ ਪਹੁੰਚ ਗਿਆ ਜਿਥੇ ਘੱਟੋ ਘੱਟ ਤਾਪਮਾਨ 0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਿਵਾਨੀ ਦਾ ਘੱਟੋ ਘੱਟ ਤਾਪਮਾਨ 1.4 ਅਤੇ ਅੰਬਾਲਾ ਦਾ 6.3 ਡਿਗਰੀ ਸੈਲਸੀਅਸ ਰਿਹਾ। ਪੰਜਾਬ ਵਿਚ ਜਲੰਧਰ ਜਿਲ੍ਹੇ ਦਾ ਕਸਬਾ ਆਦਮਪੁਰ ਸਭ ਤੋਂ ਠੰਢੀ ਥਾਂ ਰਿਹਾ ਜਿਥੇ ਘੱਟੋ ਘੱਟ ਤਾਪਮਾਨ 0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦਾ ਕਹਿਣਾ ਕਿ ਅਗਲੇ ਕੁਝ ਦਿਨ ਸਮੁੱਚੇ ਖੇਤਰ ਵਿਚ ਇਸੇ ਤਰ੍ਹਾਂ ਦਾ ਮੌਸਮ ਬਣਿਆਂ ਰਹੇਗਾ।

ਇਮਾਨਦਾਰੀ ਦੇ ਮਾਮਲੇ 'ਚ ਆਪ ਸਰਕਾਰ ਨਾਲ ਮੁਕਾਬਲਾ ਕਰਨ ਐਮ. ਸੀ. ਡੀ- ਸੁਸ਼ਮਾ ਸਵਰਾਜ

www.sabblok.blogspot.com
ਨਵੀਂ ਦਿੱਲੀ, 29 ਦਸੰਬਰ (ਏਜੰਸੀ)- ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਦਿੱਲੀ 'ਚ ਕਾਮਯਾਬੀ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਤੋਂ ਸਬਕ ਲੈਂਦੇ ਹੋਏ ਭਾਜਪਾ ਨੇਤਾ ਸੁਸ਼ਮਾ ਸਵਰਾਜ ਨੇ ਅੱਜ ਆਪਣੀ ਪਾਰਟੀ ਦੇ ਕਾਰਜ ਕਰਤਾਵਾਂ ਨੂੰ ਕਿਹਾ ਕਿ ਉਹ ਭਾਜਪਾ ਸ਼ਾਸਨ ਹੇਠ ਦਿੱਲੀ ਦੇ ਤਿੰਨਾਂ ਨਗਰ ਨਿਗਮਾਂ 'ਚ ਗੁਟਬੰਦੀ ਖਤਮ ਕਰਕੇ ਇਮਾਨਦਾਰੀ ਨਾਲ ਕੰਮ ਕਰਕੇ ਇਕ ਚੰਗਾ ਅਕਸ ਪੇਸ਼ ਕਰਨ। ਉਨ੍ਹਾਂ ਨੇ ਕਿਹਾ ਕਿ ਆਪ ਨੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਉਸ ਨੂੰ ਕੇਂਦਰ ਵਿਚ ਲਿਆ ਦਿੱਤਾ। ਇਸ ਲਈ ਨਗਰ ਨਿਗਮ 'ਚ ਭਾਜਪਾ ਦੇ ਜੋ ਲੋਕ ਹਨ ਉਨ੍ਹਾਂ 'ਤੇ ਇਕ ਵੱਡੀ ਜਿੰਮੇਵਾਰੀ ਬਣ ਗਈ ਹੈ। ਦਿੱਲੀ 'ਚ ਇਮਾਨਦਾਰੀ ਦਾ ਮੁਕਾਬਲਾ ਹੋਣਾ ਚਾਹੀਦਾ ਹੈ ਕਿ ਕੌਣ ਜਿਆਦਾ ਇਮਾਨਦਾਰ ਹੈ, ਸਰਕਾਰ ਜਿਆਦਾ ਇਮਾਨਦਾਰ ਹੈ ਜਾਂ ਭਾਜਪਾ ਸ਼ਾਸਨ ਹੇਠ ਨਗਰ ਨਿਗਮ।

ਕੁਮਾਰ ਵਿਸ਼ਵਾਸ ਨੇ ਮੋਦੀ ਨੂੰ ਅਮੇਠੀ ਤੋਂ ਚੋਣ ਲੜਨ ਦੀ ਦਿੱਤੀ ਚੁਣੌਤੀ


ਨਵੀਂ ਦਿੱਲੀ, 29 ਦਸੰਬਰ (ਏਜੰਸੀ)- ਆਮ ਆਦਮੀ ਪਾਰਟੀ ਦੇ ਆਗੂ ਅਤੇ ਉੱਘੇ ਕਵੀ ਕੁਮਾਰ ਵਿਸ਼ਵਾਸ 2014 'ਚ ਲੋਕ ਸਭਾ ਚੋਣ ਅਮੇਠੀ ਤੋਂ ਲੜਨਗੇ ਅਤੇ ਕੁਮਾਰ ਨੇ ਨਰਿੰਦਰ ਮੋਦੀ ਨੂੰ ਅਮੇਠੀ ਤੋਂ ਚੋਣ ਲੜਨ ਦੀ ਵੀ ਚੁਣੌਤੀ ਦਿੱਤੀ ਹੈ। ਕੁਮਾਰ ਵਿਸ਼ਵਾਸ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਖਿਲਾਫ ਅਮੇਠੀ ਤੋਂ ਚੋਣ ਲੜਨਗੇ ਤੇ ਉਨ੍ਹਾਂ ਨੇ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ 'ਚ ਹਿੰਮਤ ਹੈ ਤਾਂ ਉਹ ਅਮੇਠੀ 'ਚ ਆ ਕੇ ਚੋਣ ਲੜਨ। ਉਨ੍ਹਾਂ ਨੇ ਭਾਜਪਾ ਦੇ ਵੱਡੇ ਨੇਤਾ ਨਰਿੰਦਰ ਮੋਦੀ, ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੂੰ ਚੁਣੌਤੀ ਦਿੱਤੀ ਹੈ ਅਤੇ ਵਿਸ਼ਵਾਸ ਨੇ ਕਿਹਾ ਕਿ ਨਰਿੰਦਰ ਮੋਦੀ ਕਾਂਗਰਸ 'ਤੇ ਵੰਸ਼ਵਾਦ ਦਾ ਦੋਸ਼ ਲਗਾਉਂਦੀ ਹੈ, ਜਦਕਿ ਭਾਜਪਾ 'ਚ ਵੀ ਵੰਸ਼ਵਾਦ ਦੀ ਪਰੰਪਰਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਕਈ ਸ਼ਹਿਜ਼ਾਦੇ ਵੰਸ਼ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਪੁੱਛਿਆ ਕਿ ਮੋਦੀ ਨੇ ਭਾਜਪਾ 'ਚ ਵੰਸ਼ਵਾਦ ਨੂੰ ਖਤਮ ਕਰਨ ਦੇ ਲਈ ਕੀ ਕੀਤਾ ਹੈ?

ਕੇਜਰੀਵਾਲ ਨੇ ਦਿੱਲੀ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ 10 ਦਿਨਾਂ ਦਾ ਸਮਾਂ ਮੰਗਿਆ, ਡੀ.ਟੀ.ਸੀ. ਦੇ ਇਕ ਹਜ਼ਾਰ ਡਰਾਈਵਰਾਂ ਨੇ ਪੱਕਿਆਂ ਕਰਨ ਦੀ ਕੀਤੀ ਮੰਗ

www.sabblok.blogspot.com
ਗਾਜ਼ੀਆਬਾਦ 29 ਦਸੰਬਰ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਦੇ ਹੱਲ ਲਈ ''ਸਿਸਟਮ'' ਬਣਾਉਣ ਵਾਸਤੇ 10 ਦਿਨਾਂ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਪ੍ਰਣਾਲੀ ਬਣਾਉਣ ਉਪਰੰਤ ਹੀ ਉਹ ਲੋਕਾਂ ਦੀਆਂ ਦਰਖਾਸਤਾਂ ਲੈਣਗੇ। ਕੇਜਰੀਵਾਲ ਆਪਣੀ ਰਿਹਾਇਸ਼ 'ਤੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਝੂਠਾ ਭਰੋਸਾ ਨਹੀਂ ਦੇਣਾ ਚਾਹੁੰਦਾ ਤੇ ਪ੍ਰਣਾਲੀ ਕਾਇਮ ਕਰਨ ਤੋਂ ਬਾਅਦ ਹੀ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਲਈਆਂ ਜਾਣਗੀਆਂ।
ਡੀ.ਟੀ.ਸੀ. ਦੇ ਇਕ ਹਜ਼ਾਰ ਡਰਾਈਵਰਾਂ ਨੇ ਪੱਕਿਆਂ ਕਰਨ ਦੀ ਕੀਤੀ ਮੰਗ
ਇਸ ਮੌਕੇ ਡੀ.ਟੀ. ਸੀ ਤੇ ਮਿਊਂਸਪਲ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਠੇਕੇਦਾਰੀ ਪ੍ਰਣਾਲੀ ਖਤਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਨੇਕਾਂ ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਡੀ. ਟੀ. ਸੀ ਦੇ 1000 ਦੇ ਕਰੀਬ ਡਰਾਈਵਰ ਤੇ ਕੰਡਕਟਰ ਮੁੱਖ ਮੰਤਰੀ ਨੂੰ ਵਧਾਈ ਦੇਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ। ਉਨ੍ਹਾਂ ਨੇ ਕੇਜਰੀਵਾਲ ਜਿੰਦਾਬਾਦ ਦੇ ਨਾਅਰੇ ਲਾਏ। ਇਥੇ ਵਰਣਨਯੋਗ ਹੈ ਕਿ ਡੀ.ਟੀ.ਸੀ ਦੇ 14000 ਦੇ ਕਰੀਬ ਡਰਾਈਵਰਾਂ ਤੇ ਕੰਡਕਟਰਾਂ ਦੀ ਭਰਤੀ ਠੇਕਾ ਆਧਾਰ 'ਤੇ ਕੀਤੀ ਹੋਈ ਹੈ ਤੇ ਉਹ ਪਿਛਲੇ ਤਕਰੀਬਨ 10 ਸਾਲ ਤੋਂ ਕੰਮ ਕਰ ਰਹੇ ਹਨ। ਕੇਜਰੀਵਾਲ ਨੇ ਚੋਣਾਂ ਦੌਰਾਨ ਠੇਕਾ ਪ੍ਰਣਾਲੀ ਖਤਮ ਕਰਨ ਦਾ ਵਾਅਦਾ ਕੀਤਾ ਸੀ।

ਸੈਕਰਟੈਡ ਹਾਰਡ ਸਕੂਲ ਮਾੜੀ ਸਮਰਾ ਵਿਖੇ ਪ੍ਰਭੂ ਯਸ਼ੂ ਮਸੀਹ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

www.sabblok.blogspot.com
ਭਿੱਖੀਵਿੰਡ  ਦਸੰਬਰ (ਭੁਪਿੰਦਰ ਸਿੰਘ)-ਈਸਾਈ ਧਰਮ ਦੇ ਪਿਤਾਮਾ ਪ੍ਰਭੂ ਯਸ਼ੂ ਮਸੀਹ ਦਾ ਜਨਮ ਦਿਹਾੜਾ ਜਿਥੇ ਪੂਰੀ ਦੁਨੀਆਂ ਵਿੱਚ ਮਨਾਇਆ ਗਿਆ, ਉੱਥੇ ਈਸਾਈ ਮਤ ਦੇ ਇਲਾਕੇ ਦੇ ਲੋਕਾਂ ਵਲੋ ਸੈਕਰਟੈਡ ਹਾਰਡ ਸਕੂਲ ਮਾੜੀ ਸਮਰਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮੇ ਪਹੁੰਚੇ ਸੀ.ਪੀ.ਐਸ.ਸ੍ਰ:ਵਿਰਸਾ ਸਿੰਘ ਵਲਟੋਹਾ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੰਤਾਂ-ਮਹਾਤਮਾ ਤੇ ਰੱਬ ਦੇ ਪਿਆਰਿਆ ਪ੍ਰਭੂ ਯਸ਼ੂ ਮਸੀਹ ਵਰਗਿਆਂ ਨੇ ਸਚਾਈ ਦੀ ਖਾਤਰ ਜਾਨ ਦੀ ਕੁਰਬਾਨੀ ਕਰਕੇ ਸੱਚ ਦਾ ਰਾਹ ਵਿਖਾਇਆ ਹੈ ਤੇ ਇਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਸਾਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਇਸ ਸਮੇ ਫਾਦਰ ਸਕਾਰੀਆਂ ਥੋਮਸ ਦੀ ਅਗਵਾਈ ਹੇਠ ਇੱਕ ਸ਼ੋਭਾ ਯਾਤਰਾ ਕੱਢੀ ਗਈ, ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਤਰ੍ਹਾ ਦੀਆਂ ਝਾਕੀਆਂ ਕੱਢੀਆਂ ਗਈਆਂ ਤੇ ਸ਼ੋਭਾ ਯਾਤਰਾ ਪਿੰਡਾਂ ਤੋ ਹੁੰਦੀ ਹੋਈ ਪਿੰਡ ਭਿੱਖੀਵਿੰਡ ਦੇ ਗਿਰਜਾ ਘਰ ਵਿਖੇ ਸਮਾਪਤ ਹੋਣ ਮੌਕੇ ਫਾਦਰ ਸਕਾਰੀਆਂ ਥੋਮਸ,ਬਾਊ ਵਿਕਟਰ ਗਿੱਲ,ਪੈਰਸ ਕਮੇਟੀ ਆਗੂ ਹਰਮਨ ਖਾਲੜਾ,ਸੀ.ਵੀ.ਡੀ.ਕਮੇਟੀ.ਆਗੂ ਰਾਜਨ, ਮਰੀਅਮ ਸੈਨਾ ਦੀ ਇੰਚਾਰਜ ਮੈਡਮ ਸੀਮਾ, ਜੋਸਿਫ ਰਾਣਾ, ਮਿੰਟੂ ਮਾੜੀਮੇਘਾ, ਯਾਕੂਬ ਮਸੀਹ, ਯੂਨਸ ਮਸੀਹ ਆਦਿ ਵਲੋ ਪ੍ਰਾਰਥਨਾ ਕੀਤੀ ਗਈ। ਇਸ ਸਮੇ ਫਾਦਰ ਸਕਾਰੀਆਂ ਥੋਮਸ ਨੇ ਪ੍ਰਾਰਥਨਾ ਮੌਕੇ ਸਮੂਹ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਉਹਨਾ ਨੇ ਸੱਚੇ ਮਾਰਗ ਤੇ ਚੱਲਦਿਆਂ ਆਪਣੇ ਪ੍ਰਾਣਾਂ ਦੀ ਸ਼ਹਾਦਤ ਦੇ ਕੇ ਪ੍ਰਮਾਤਮਾ ਦੀ ਰਜ਼ਾ



ਭਿੱਖੀਵਿੰਡ ਵਿਖੇ ਫਾਦਰ ਸਕਾਰੀਆਂ ਥੋਮਸ ਦੀ ਅਗਵਾਈ ਹੇਠ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾੜੇ ਤੇ ਪ੍ਰਾਰਥਨਾ ਕਰਦੇ ਹੋਏ ਈਸਾਈ ਮਤ ਦੇ ਲੋਕ ਅਤੇ ਸੰਬੋਧਨ ਕਰਦੇ ਹੋਏ ਸੀ.ਪੀ.ਐਸ.ਸ੍ਰ:ਵਿਰਸਾ ਸਿੰਘ ਵਲਟੋਹਾ।

ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਸੀ। ਇਸ ਸਮੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.a. ਸ੍ਰ:ਸ਼ਿਵਦਰਸ਼ਨ ਸਿੰਘ ਵਲੋ ਐਸ.ਆਈ.ਕੁਲਜੀਤ ਸਿੰਘ,ਐਚ.ਸੀ.ਮਲਕੀਤ ਸਿੰਘ ਸਮੇਤ ਆਦਿ ਪੁਲਿਸ ਕਰਮਚਾਰੀਆਂ ਦੀਆਂ ਡਿਊਟੀਆਂ ਲਾ ਕੇ ਸੁਰੱਖਿਆਂ ਦੇ ਪ੍ਰਬੰਧ ਕੀਤੇ ਗਏ ਸਨ ਅਤੇ ਲੰਗਰ ਵੀ ਲਗਾਇਆ ਗਿਆ। 

ਸ਼ਹੀਦ ਊਧਮ ਸਿੰਘ ਅਤੇ ਮੱਖਣ ਸਿੰਘ ਕੀਨੀਆਂ ਦੇ ਜਨਮ ਦਿਹਾੜੇ 'ਤੇ ਸੈਮੀਨਾਰਾਂ 'ਚ ਉਘੜੇ ਨਵੇਂ ਇਤਿਹਾਸਕ ਪੱਖ

www.sabblok.blogspot.com

ਜਲੰਧਰ;  ਦਸੰਬਰ      ਭਾਰਤ ਦੇ ਆਜ਼ਾਦੀ ਸੰਗਰਾਮ ਦੇ ਅਨਮੋਲ ਰਤਨ ਸ਼ਹੀਦ ਊਧਮ ਸਿੰਘ, ਅਫ਼ਰੀਕਾ ਦੇ ਆਜ਼ਾਦੀ ਸੰਗਰਾਮ ਦੇ ਮਹਾਂਨਾਇਕ ਮੱਖਣ ਸਿੰਘ ਦੇ 100ਵੇਂ ਜਨਮ ਦਿਹਾੜੇ ਮੌਕੇ, ਅਫ਼ਰੀਕਾ ਦੇ ਕੌਮੀ ਮੁਕਤੀ ਘੋਲ ਅਤੇ ਅਫ਼ਰੀਕਾ ਅੰਦਰ ਗ਼ਦਰੀ ਯੋਧਿਆਂ ਵਾਸਦੇਵ ਸਿੰਘ, ਉਜਾਗਰ ਸਿੰਘ ਕਿਰਤੀ, ਮੱਖਣ ਸਿੰਘ, ਗੋਪਾਲ ਸਿੰਘ ਚੰਦਨ, ਮੋਤਾ ਸਿੰਘ ਅਤੇ ਸੂਬਾ ਸਿੰਘ ਆਦਿ ਨੂੰ ਸਮਰਪਤ ਸੈਮੀਨਾਰ 'ਚ ਇਤਿਹਾਸਕਾਰਾਂ, ਖੋਜ਼ਕਾਰਾਂ, ਲੇਖਕਾਂ, ਗੰਭੀਰ ਆਲੋਚਕਾਂ ਵਿਦਵਾਨਾਂ ਨੇ ਗੰਭੀਰ ਵਿਚਾਰਾਂ ਕੀਤੀਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ 'ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੈਨ ਕੋਛੜ ਅਤੇ ਜਨਰਲ ਸਕੱਤਰ ਡਾ. ਰਘਬੀਰ ਕੌਰ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ 'ਚ 'ਮਹਾਨ ਗ਼ਦਰੀ ਇਨਕਲਾਬੀ: ਊਧਮ ਸਿੰਘ' ਨਾਮੀਂ ਬਹੁ-ਚਰਚਿਤ ਪੁਸਤਕ ਦੇ ਲੇਖਕ ਰਾਕੇਸ਼ ਕੁਮਾਰ, ਸੀਤਾ ਰਾਮ ਬਾਂਸਲ ਅਤੇ ਚਰੰਜੀ ਲਾਲ ਕੰਗਣੀਵਾਲ ਨੇ ਮੁੱਖ ਵਕਤਾ ਵਜੋਂ ਆਪਣੇ ਕੁੰਜ਼ੀਵਤ ਭਾਸ਼ਣ ਦਿੱਤੇ।  ਮੰਚ ਸੰਚਾਲਨ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।
ਰਾਕੇਸ਼ ਕੁਮਾਰ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ-ਸੰਗਰਾਮ ਬਾਰੇ ਨਵੇਂ ਇਤਿਹਾਸਕ ਤੱਥ ਪੇਸ਼ ਕਰਦਿਆਂ ਕਿਹਾ ਕਿ ਊਧਮ ਸਿੰਘ ਨੂੰ ਸਿਰਫ਼ ਜੱਲਿ•ਆਂਵਾਲਾ ਬਾਗ਼ ਦਾ ਬਦਲਾ ਲੈਣ ਵਾਲੇ ਸੂਰਮੇਂ ਤੱਕ ਸੀਮਤ ਕਰਨਾ ਸਹੀ ਇਤਿਹਾਸਕਾਰੀ ਨਹੀਂ ਕਿਉਂਕਿ ਊਧਮ ਸਿੰਘ ਦਾ ਨਿਸ਼ਾਨਾ ਬਦਲਾਅ ਨਹੀਂ ਸਗੋਂ ਇਸ ਤੋਂ ਕਿਤੇ ਵਸੀਹ ਇਨਕਲਾਬੀ ਸਮਾਜਕ ਬਦਲਾਅ ਕਰਨਾ ਸੀ।  ਅਜੇਹਾ ਸਮਾਜਕ ਬਦਲਾ ਜਿਸ ਸਦਕਾ ਸਾਡਾ ਮੁਲਕ ਬਦੇਸ਼ੀ ਅਤੇ ਦੇਸ਼ੀ ਲੁੱਟ-ਖਸੁੱਟ ਅਤੇ ਜ਼ਬਰ-ਜ਼ੁਲਮ, ਅਨਿਆਂ ਅਤੇ ਵਿਤਕਰੇਬਾਜ਼ੀ ਤੋਂ ਮੁਕਤ ਹੋਣਾ ਸੀ।
ਖੋਜ਼ਕਾਰ ਰਾਕੇਸ਼ ਕੁਮਾਰ ਨੇ ਊਧਮ ਸਿੰਘ ਦੇ ਖਾਸ ਕਰਕੇ ਅਦਾਲਤ ਵਿੱਚ ਪੇਸ਼ ਹੱਥ ਲਿਖਤ ਬਿਆਨਾਂ ਦੀਆਂ ਕਾਪੀਆਂ ਹਾਜ਼ਰੀਨ 'ਚ ਵੰਡੀਆਂ ਅਤੇ ਇਹ ਦਰਸਾਇਆ ਕਿ ਊਧਮ ਸਿੰਘ ਗ਼ਦਰ ਪਾਰਟੀ ਨਾਲ ਲਗਾਤਾਰ ਸੰਪਰਕ 'ਚ ਰਿਹਾ।  ਸ਼ਹੀਦ ਭਗਤ ਸਿੰਘ ਨੂੰ ਉਹ ਆਪਣਾ ਆਦਰਸ਼ ਸਮਝਦਾ ਸੀ।

ਸੀਤਾ ਰਾਮ ਬਾਂਸਲ ਨੇ ਪੂਰਬੀ ਅਫ਼ਰੀਕਾ ਵਿੱਚ ਗ਼ਦਰ ਲਹਿਰ ਦੀ ਭੂਮਿਕਾ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਜਫ਼ਰ ਥੇਵਰ, ਗਣੇਸ਼ ਦਾਸ, ਯੋਗ ਰਾਜ ਨੂੰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ।  ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਲਾਗੇ ਪਿੰਡ ਗਾਖਲ ਦੇ ਬਿਸ਼ਨ ਸਿੰਘ ਨੂੰ ਫਾਂਸੀ ਲਗਾ ਦਿੱਤਾ ਗਿਆ।  ਸੀਤਾ ਰਾਮ ਬਾਂਸਲ ਨੇ ਦਸਿਆ ਕਿ ਅਮਰਜੀਤ ਚੰਦਨ ਕਵੀ ਦੇ ਪੈੜ ਦੱਸਣ ਮੁਤਾਬਕ 98ਵਰੇ• ਮਗਰੋਂ ਉਸ ਫਾਂਸੀ ਚੜ•ੇ ਸੂਰਮੇਂ ਦੀ ਸਨਾਖ਼ਤ ਕੀਤੀ ਗਈ।
ਸੀਤਾ ਰਾਮ ਬਾਂਸਲ ਨੇ ਬੋਲਦਿਆਂ ਕਿਹਾ ਕਿ ਗ਼ਦਰ ਲਹਿਰ ਧਰਮ-ਨਿਰਪੱਖ ਲਹਿਰ ਸੀ।  ਗ਼ਦਰ ਲਹਿਰ ਦਾ ਨਿਸ਼ਾਨਾ ਖ਼ਰੀ ਕੌਮੀ ਆਜ਼ਾਦੀ ਅਤੇ ਸਾਂਝੀਵਾਲਤਾ ਭਰਿਆ ਨਿਜ਼ਾਮ ਸਿਰਜਣਾ ਸੀ।  ਉਹਨਾਂ ਨੇ ਇਤਿਹਾਸ ਵਿੱਚ ਵਿਗਾੜ ਪੈਦਾ ਕਰਕੇ ਸੌੜੇ ਮੰਤਵਾਂ ਦੇ ਹਾਣ ਦਾ ਕਰਨ ਵਾਲਿਆਂ ਉਪਰ ਤਿੱਖਾ ਹੱਲਾ ਬੋਲਦਿਆਂ ਕਿਹਾ ਕਿ ਗ਼ਦਰ ਪਾਰਟੀ ਦੇ ਉਦੇਸ਼ਾਂ ਦਾ ਹੀ ਭਵਿੱਖ ਹੈ।
ਉਹਨਾਂ ਕਿਹਾ ਕਿ ਸਾਡੇ ਮੁਲਕ ਅੰਦਰ ਜਿਵੇਂ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ।  ਇਸ ਮੌਕੇ ਗ਼ਦਰ ਲਹਿਰ ਵਾਲੀ ਸਪਿਰਟ ਦੀ ਲੋੜ ਹੈ।  ਉਹਨਾਂ ਕਿਹਾ ਕਿ ਗ਼ਦਰ ਦਾ ਸੁਪਨਾ ਪੂਰਾ ਕਰਨ ਲਈ ਮੁਲਕ 'ਚ ਲੋਕ-ਸੰਗਰਾਮ ਜਾਰੀ ਹੈ ਅਤੇ ਜਾਰੀ ਰਹੇਗਾ।  ਜਿਹੜੇ ਇਹ ਭਰਮ ਫੈਲਾ ਰਹੇ ਹਨ ਕਿ ਅਫ਼ਰੀਕਾ ਦੇ ਸੰਗਰਾਮੀਆਂ ਦੀ ਗ਼ਦਰ ਲਹਿਰ ਨਾਲ ਕੋਈ ਤੰਦ ਹੀ ਨਹੀਂ ਜੁੜਦੀ, ਉਹਨਾਂ ਨੂੰ ਇਤਿਹਾਸ ਅੱਗੇ ਭਵਿੱਖ 'ਚ ਜਵਾਬਦੇਹ ਹੋਣਾ ਪਵੇਗਾ।


ਸੈਮੀਨਾਰ ਦੇ ਤੀਜੇ ਮੁੱਖ ਵਕਤਾ ਚਰੰਜੀ ਲਾਲ ਕੰਗਣੀਵਾਲ ਨੇ ਬੋਲਦਿਆਂ ਕਿਹਾ ਕਿ ਜੱਲਿਆਵਾਲਾ ਬਾਗ਼ ਦੀ ਖ਼ੂਨੀ ਵਿਸਾਖੀ ਦਾ ਪ੍ਰਭਾਵ ਵੀ ਊਧਮ ਸਿੰਘ ਵਰਗੇ ਨੌਜਵਾਨ ਇਨਕਲਾਬੀਆਂ ਦੇ ਮਨਾਂ ਉਪਰ ਡੂੰਘੀ ਮੋਹਰ ਛਾਪ ਛੱਡ ਗਿਆ ਪਰ ਇਹ ਪੱਖ ਇਤਿਹਾਸਕ ਪੱਖੋਂ ਮੁੱਲਵਾਨ ਸਥਾਨ ਰੱਖਦਾ ਹੈ ਕਿ ਊਧਮ ਸਿੰਘ ਦਾ ਉਦੇਸ਼ ਭਾਰਤ ਅੰਦਰੋਂ ਸਾਮਰਾਜਵਾਦ ਅਤੇ ਉਸਦੇ ਸੇਵਾਦਾਰ ਦੀ ਜੜ• ਪੁੱਟਕੇ ਇਨਕਲਾਬੀ ਸਮਾਜਕ ਤਬਦੀਲੀ ਕਰਕੇ ਲੋਕਾਂ ਦੀ ਪੁੱਗਤ ਵਾਲਾ ਨਵਾਂ ਸਮਾਜ ਸਿਰਜਣਾ ਸੀ ਨਾ ਕਿ ਸਿਰਫ਼ ਬਦਲਾ ਲੈਣਾ।
ਉਹਨਾਂ ਕਿਹਾ ਕਿ ਮੱਖਣ ਸਿੰਘ ਦੀ ਲਾਸਾਨੀ ਕੁਰਬਾਨੀ ਦਾ ਕੋਈ ਜਵਾਬ ਨਹੀਂ।  ਉਹਦੀ ਦੇਣ ਗ਼ਦਰ ਲਹਿਰ, ਭਾਰਤੀ ਕੌਮੀ ਮੁਕਤੀ ਲਹਿਰ ਲਈ ਵੀ ਹੈ ਇਸ ਤੋਂ ਵਡੇਰਾ ਯੋਗਦਾਨ ਅਫ਼ਰੀਕਾ 'ਚ ਖਾਸ ਕਰਕੇ ਕੀਨੀਆਂ ਦੇ ਆਜ਼ਾਦੀ ਸੰਗਰਾਮ 'ਚ ਯੋਗਦਾਨ ਅੰਬਰਾਂ 'ਤੇ ਸਦਾ ਉੱਕਰਿਆ ਰਹੇਗਾ।
ਚਰੰਜੀ ਲਾਲ ਕੰਗਣੀਵਾਲ ਨੇ ਇਤਿਹਾਸ ਦੀਆਂ ਨਵੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਗ਼ਦਰੀਆਂ ਅਤੇ ਗ਼ੱਦਾਰਾਂ ਦਰਮਿਆਨ ਸਪੱਸ਼ਟ ਨਿਸ਼ਾਨਦੇਹੀ ਅਤੀ ਜ਼ਰੂਰੀ ਹੈ।
ਇਸ ਵਿਚਾਰ-ਚਰਚਾ ਉਪਰ ਆਪਣਾ ਪੱਖ ਪੇਸ਼ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਅੱਜ ਦੀ ਚਰਚਾ ਨੇ ਸਾਨੂੰ ਇਹ ਦਰਸਾਇਆ ਹੈ ਕਿ ਅਸੀਂ ਗ਼ਦਰ ਲਹਿਰ ਬਾਰੇ ਅਮਰੀਕਾ, ਕੈਨੇਡਾ ਆਦਿ ਤੱਕ ਹੀ ਚਰਚਾ ਕਰਦੇ ਰਹੇ।  ਪੂਰਬੀ ਅਫ਼ਰੀਕਾ ਵਿੱਚ ਗ਼ਦਰ ਲਹਿਰ ਦਾ ਯੋਗਦਾਨ ਉਭਰਕੇ ਸਾਹਮਣੇ ਆਇਆ ਹੈ।  ਉਹਨਾਂ ਕਿਹਾ ਕਿ ਸੈਮੀਨਾਰ 'ਚ ਕੇਂਦਰਤ ਚਰਚਾ ਸਹੀ ਅਰਥਾਂ 'ਚ ਜਨਮ ਦਿਹਾੜਾ ਮਨਾਉਣ ਦਾ ਸਾਰਥਕ ਉੱਦਮ ਹੈ।  ਉਨ•ਾਂ ਕਿਹਾ ਕਿ ਊਧਮ ਸਿੰਘ ਦਾ ਇਹ ਕਹਿਣਾ ਕਿ ਆਜ਼ਾਦੀ ਜੀਵਨ ਹੈ।  ਗ਼ੁਲਾਮੀ ਮੌਤ।  ਅੰਗਰੇਜ਼ੀ ਰਾਜ ਨਾਲ ਸਮਝੌਤਾ ਅਸੰਭਵ ਹੈ ਕਹਿਣਾ ਮੁੱਲਵਾਨ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਰਾਕੇਸ਼ ਕੁਮਾਰ ਦੀ ਊਧਮ ਸਿੰਘ ਬਾਰੇ ਖੋਜ਼ ਬਹੁਤ ਹੀ ਅਮੁੱਲੀ ਹੈ ਅਤੇ ਇਸ ਨੂੰ ਅਜੋਕੇ ਸਰੋਕਾਰਾਂ ਨਾਲ ਜੋੜਕੇ ਤੁਰਨ ਦੀ ਲੋੜ ਹੈ ਤਾਂ ਜੋ ਆਉਣ ਵਾਲਾ ਸਮਾਂ ਆਪਣਾ ਰਾਹ ਬਣਾ ਸਕੇ।
ਪ੍ਰਧਾਨਗੀ ਮੰਡਲ ਦੀ ਤਰਫੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਅੱਜ ਦਾ ਸੈਮੀਨਾਰ ਤੱਥ ਭਰਪੂਰ ਇਤਿਹਾਸਕਾਰੀ ਉਪਰ ਜ਼ੋਰ ਦਿੰਦਾ ਹੋਇਆ ਇਤਿਹਾਸ ਵਿੱਚ ਖੋਟ ਰਲਾਉਣ ਵਾਲੇ ਸਾਰੇ ਯਤਨਾਂ ਤੋਂ ਸਦਾ ਚੌਕੰਨੇ ਰਹਿਕੇ ਤੁਰਨ ਬਾਰੇ ਸੁਚੇਤ ਕਰਦਾ ਹੈ।
ਉਹਨਾਂ ਕਿਹਾ ਕਿ ਕਮੇਟੀ ਇਤਿਹਾਸ ਦੀ ਖੋਜ਼ ਦੇ ਕਾਰਜਾਂ ਨੂੰ ਉਚੇਚੇ ਤੌਰ 'ਤੇ ਹੱਥ ਲਵੇਗੀ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਸਮਰਾ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਹਰਬੀਰ ਕੌਰ ਬੰਨੋਆਣਾ, ਗੁਰਮੀਤ, ਗੁਰਮੀਤ ਢੱਡਾ, ਰਣਜੀਤ ਸਿੰਘ ਔਲਖ, ਦੇਵ ਰਾਜ ਨਈਅਰ ਤੋਂ ਇਲਾਵਾ ਵੱਖ ਵੱਖ ਵਰਗਾਂ 'ਚ ਸਰਗਰਮ ਕਾਮੇ ਹਾਜ਼ਰ ਸਨ।

ਪੰਜਾਬ ਦੇ ਏਡਿਡ ਸਕੂਲਾਂ ਲਈ ਪੈਨਸ਼ਨ ਦੀ ਸੋਗਾਤ ਦੇ ਗਿਆ 2013

www.sabblok.blogspot.com

7-7 ਮਹੀਨੇ ਤੱਕ ਤਨਖਾਹਾਂ ਦੀ ਉਡੀਕ ਕਰਦੇ ਰਹੇ ਏਡਿਡ ਸਕੂਲ ਅਧਿਆਪਕ
ਸਰਕਾਰੀ ਸਕੂਲਾਂ ਵਿੱਚ ਮਰਜਰ ਲਈ ਅਨਦੋਲਨ ਚਲਾ ਰਹੇ ਹਨ ਏਡਿਡ ਸਕੂਲ ਕਰਮਚਾਰੀ
: ਪੰਜਾਬ ਦੇ ਏਡਿਡ ਸਕੂਲਾਂ ਦੇ ਲਈ ਸਾਲ 2013 ਪੈਨਸ਼ਨ ਦੇ ਪੱਖੋਂ ਬਹੁਤ ਭਾਗਾਂ ਵਾਲਾ ਰਿਹਾ ਕਿਉਂਕਿ 2003 ਵਿੱਚ ਬੰਦ ਹੋਈ ਪੈਨਸ਼ਨ ਲਈ ਪੰਜਾਬ ਸਟੇਟ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਵੱਲੋਂ ਲੰਬਾ ਸੰਘਰਸ਼ ਲੜਨ ਤੋਂ ਬਾਅਦ ਆਖਿਰਕਾਰ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਸ਼ੁਰੂ ਕਰ ਦਿੱਤੀ ਗਈ। ਪਰ ਇਸ ਪੈਨਸ਼ਨ ਦੀ ਉਡੀਕ ਵਿੱਚ ਅਨੇਕਾਂ ਕਰਮਚਾਰੀ ਆਪਣੀ ਆਖਰੀ ਸਾਹਾਂ ਵੀ ਪੂਰੀਆਂ ਕਰ ਗਏ। ਹੁਣ ਤੱਕ ਪੰਜਾਬ ਦੇ ਰਿਟਾਇਰ ਹੋ ਚੁੱਕੇ 80% ਤੋਂ ਵੱਧ ਕਰਮਚਾਰੀਆਂ ਨੂੰ ਪੈਨਸ਼ਨ ਮਿਲ ਚੁੱਕੀ ਹੈ ਅਤੇ ਇਸ ਸਮੇਂ ਕੰਮ ਕਰ ਰਹੇ ਏਡਿਡ ਸਕੂਲ ਸਟਾਫ ਦੀ ਬੰਦ ਕੀਤੀ ਗਈ ਪੈਨਸ਼ਨ ਫਿਰ ਦੁਬਾਰਾ ਸ਼ੁਰੂ ਹੋ ਗਈ ਹੈ।
         ਪਰ ਸਿੱਖਿਆ ਵਿਭਾਗ ਦੀ ਅਣਗਹਿਲੀ ਕਾਰਨ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ 7-7 ਮਹੀਨੇ ਤਨਖਾਹਾਂ ਤੋਂ ਵੀ ਵਾਂਝੇ ਰਹਿਣਾ ਪਿਆ ਅਤੇ ਕਰਮਚਾਰੀਆਂ ਨੇ ਆਪਣੀਆਂ ਪਤਨੀਆਂ ਦੇ ਗਹਿਣੇ ਗਿਰਵੀ ਰੱਖ ਰੱਖ ਕੇ ਆਪਣਾ ਗੁਜਾਰਾ ਵੀ ਚਲਾਇਆ। ਹੁਣ ਸਵਾਲ ਹੈ ਕਿ ਏਡਿਡ ਸਕੂਲਾਂ ਦੇ ਕਰਮਚਾਰੀਆਂ ਦੀ ਮਾੜੀ ਹਾਲਤ ਦੇ ਪ੍ਰਤੀ ਸੂਬਾ ਸਰਕਾਰ ਅਜੇ ਤੱਕ ਵੀ ਕੋਈ ਗੰਭੀਰ ਰੁੱਖ ਇਖਤਿਆਰ ਨਹੀਂ ਕਰ ਰਹੀ, ਕਿਉਂਕਿ 2003 ਵਿੱਚ ਨਵੀਂ ਭਰਤੀ ਤੇ ਲੱਗੀ ਰੋਕ ਕਾਰਨ 484 ਸਕੂਲਾਂ ਵਿੱਚ 9468 ਪੋਸਟਾਂ ਵਿੱਚੋਂ ਇਸ ਸਮੇਂ ਲਗਭਗ 4300 ਕਰਮਚਾਰੀ ਹੀ ਸੇਵਾ ਵਿੱਚ ਰਹਿ ਗਏ ਹਨ ਜਿਸ ਕਰਕੇ ਬਹੁਤ ਸਾਰੇ ਸਕੂਲ ਬਿਨਾ ਸਕੂਲ ਮੁੱਖੀਆਂ, ਅਧਿਆਪਕਾਂ, ਕਲਰਕਾਂ ਅਤੇ ਸੇਵਾਦਾਰਾਂ ਤੋਂ ਚਲ ਰਹੇ ਹਨ। ਕੰਮ ਕਰ ਰਹੇ ਕਰਮਚਾਰੀਆ ਉਤੇ ਵੀ ਬਹੁਤ ਬੋਝ ਵੱਧ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਲਗਭਗ 60% ਪੋਸਟਾਂ ਖਾਲੀ ਹੋਣ ਦੇ ਬਾਵਜੂਦ 40% ਸਟਾਫ ਨਾਲ ਹੀ ਗੁਜਾਰਾ ਕਰਨਾ ਪੈ ਰਿਹਾ ਹੈ। ਇੱਥੇ ਇਹ ਵੀ ਖਾਸ ਜਿਕਰਯੋਗ ਹੈ ਕਿ ਸੂਬਾ ਸਰਕਾਰ ਇਨ੍ਹਾਂ ਸਕੂਲਾਂ ਨੂੰ 95% ਗਰਾਂਟ ਦਿੰਦੀ ਹੈ ਅਤੇ 5% ਤਨਖਾਹ ਸਬੰਧਿਤ ਕਮੇਟੀਆਂ ਆਪਣੇ ਕੋਲੋਂ ਪਾਉਂਦੀਆਂ ਹਨ। ਪਰ ਅੱਜ ਦੇ ਸਮੇਂ ਵਿੱਚ ਫੀਸ ਮੁਆਫੀ ਅਤੇ ਸਰਕਾਰ ਵੱਲੋਂ ਤਨਖਾਹ ਦੀ 95% ਗਰਾਂਟ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੀ ਵੀ ਮਦਦ ਨਾ ਮਿਲਣ ਕਾਰਨ ਇਨ੍ਹਾਂ ਸਕੂਲਾਂ ਦੀਆਂ ਕਮੇਟੀਆਂ ਨੂੰ 5% ਹਿੱਸਾ ਦੇਣਾ ਵੀ ਔਖਾ ਪੈ ਰਿਹਾ ਹੈ ਅਤੇ ਕਈਂ ਸਕੂਲ ਕਮੇਟੀਆਂ ਸਕੂਲ ਚਲਾਉਣ ਵਿੱਚ ਅਸਮਰਥਤਾ ਦਿਖਾ ਰਹੀਆਂ ਹਨ। ਇਸ ਦੇ ਨਾਲ ਨਾਲ ਕਈਂ ਸਕੂਲ ਮੈਨੇਜਿੰਗ ਕਮੇਟੀਆਂ ਆਪਸੀ ਝਗੜਿਆਂ ਕਾਰਨ ਸਰਕਾਰ ਨੂੰ ਵੀ ਲਿਖ ਕੇ ਦੇ ਦਿੰਦੀਆਂ ਹਨ ਕਿ ਉਨ੍ਹਾਂ ਦਾ ਏਡਿਡ ਸਟਾਫ ਸਰਕਾਰੀ ਸਕੂਲਾਂ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਇਸਦਾ ਬਿਲਕੁਲ ਤਾਜਾ ਉਦਾਹਰਣ ਮੋੜ ਮੰਡੀ ਦਾ ਸਕੂਲ ਹੈ। ਜਿਸ ਨੂੰ ਸਰਕਾਰ ਨੇ ਪਿਛਲੇ ਮਹੀਨਿਆਂ ਵਿੱਚ ਹੀ ਟੇਕ ਓਵਰ ਕੀਤਾ ਹੈ। ਪਰ ਇੱਥੇ ਇਹ ਬਹੁਤ ਧਿਆਨ ਦੇਣਯੋਗ ਗੱਲ ਹੈ ਕਿ ਕਮੇਟੀਆਂ ਦੇ ਝਗੜਿਆਂ ਕਾਰਨ ਜੇਕਰ ਕੋਈ ਸਕੂਲ ਬੰਦ ਹੁੰਦਾ ਹੈ ਤਾਂ ਉਸ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦਾ ਭਵਿੱਖ ਵੀ ਸੁਰਖਿਅਤ ਨਹੀਂ ਰਹਿੰਦਾ।
         ਏਡਿਡ ਸਕੂਲਾਂ ਦੀਆਂ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਇਨ੍ਹਾਂ ਸਕੂਲਾਂ ਦੇ ਕਰਮਚਾਰੀਆਂ ਨੂੰ ਸਰਕਾਰੀ ਸਕੁਲਾਂ ਵਿੱਚ ਸ਼ਿਫਟ ਕਰ ਦਿੱਤਾ ਹੈ।
         ਪੰਜਾਬ ਦੇ ਏਡਿਡ ਸਕੂਲਾਂ ਨੂੰ ਜਿਥੇ ਕਈਂ ਕਈਂ ਮਹੀਨੇ ਤਨਖਾਹ ਦੀ ਗਰਾਂਟ ਨਾ ਮਿਲਣ ਕਾਰਨ ਧਰਨੇ ਪ੍ਰਦਰਸ਼ਨ ਅਤੇ ਕੋਰਟ ਕਚਹਿਰੀਆਂ ਵਿੱਚ ਸਰਕਾਰ ਤੇ ਕੇਸ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਉਥੇ ਹੀ ਸਰਕਾਰ ਨੂੰ ਵੀ ਇਨ੍ਹਾਂ ਕਰਕੇ ਬਹੁਤ ਬਦਨਾਮੀ ਜਨਤਾ, ਸਮਾਜ ਅਤੇ ਅਦਾਲਤਾਂ ਵਿੱਚ ਸਹਿਣੀ ਪੈਂਦੀ ਹੈ।  2013 ਦੇ ਸਾਲ ਵਿੱਚ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਦੇ 5000 ਦੇ ਲਗਭਗ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਇਨ੍ਹਾਂ ਸਕੂਲਾਂ ਦੇ ਏਡਿਡ ਸਟਾਫ ਨੂੰ ਸਰਕਾਰੀ ਸਕੂਲਾਂ ਵਿੱਚ ਮਰਜ ਕਰਵਾਉਣ ਲਈ ਜਬਰਦਸਤ ਅੰਦੋਲਨ ਚਲਾਇਆ। ਜਿਸ ਦੌਰਾਨ ਕੈਬਿਨੇਟ ਮੰਤਰੀਆਂ, ਐਮ.ਐਲ.ਏਜ਼, ਐਮ.ਪੀਜ਼, ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਮਿਲ ਕੇ ਮੰਗ ਪੱਤਰ ਸੋਂਪੇ ਗਏ ਅਤੇ ਇਸਦੇ ਨਾਲ ਨਾਲ ਮੋਹਾਲੀ, ਜਲੰਧਰ, ਚੰਡੀਗੜ੍ਹ ਵਿੱਚ ਸੂਬਾ ਪੱਧਰੀ ਰੈਲੀਆਂ ਕਰਕੇ ਸੂਬਾ ਸਰਕਾਰ ਤੋਂ ਆਪਣੀ ਮਰਜਰ ਦੀ ਮੰਗ ਮੰਨਵਾਉਣ ਲਈ ਦਬਾਅ ਬਣਾਇਆ ਹੈ।
         ਏਡਿਡ ਸਕੂਲ ਸਟਾਫ ਦੇ ਸਰਕਾਰੀ ਸਕੂਲ ਸਟਾਫ ਵਿੱਚ ਮਰਜ਼ਰ ਨਾਲ ਸਰਕਾਰ ਨੂੰ ਆਰ.ਟੀ.ਈ. ਐਕਟ ਲਾਗੂ ਕਰਨ ਵਿੱਚ ਬਹੁਤ ਮਦਦ ਮਿਲੇਗੀ ਅਤੇ ਕੇਵਲ 5% ਵੱਧ ਹਿੱਸਾ ਦੇ ਕੇ ਸਰਕਾਰੀ ਸਕੂਲਾਂ ਦੇ ਲਈ 4300 ਦੇ ਲਗਭਗ ਤਜਰਬੇਕਾਰ ਸਟਾਫ ਸਰਕਾਰ ਨੂੰ ਪ੍ਰਾਪਤ ਹੋ ਜਾਵੇਗਾ। ਇਸਦੇ ਨਾਲ ਨਾਲ ਇਨ੍ਹਾਂ ਸਟਾਫ ਮੈਂਬਰਾਂ ਦੇ 250 ਕਰੋੜ ਦੀ ਰਾਸ਼ੀ ਜੋ ਕਿ ਇਨ੍ਹਾਂ ਦੇ ਜੀ.ਪੀ.ਐਫ. ਵਿੱਚ ਅਜਾਈਂ ਬੇਕਾਰ ਪਈ ਹੈ। ਉਹ ਵੀ ਸੂਬਾ ਸਰਕਾਰ ਨੂੰ ਸਿੱਧੇ ਹੀ ਪ੍ਰਾਪਤ ਹੋ ਜਾਵੇਗੀ। ਇਸ ਤੋਂ ਇਲਾਵਾ 125 ਤੋਂ 150 ਦੇ ਲਗਭਗ ਅਧਿਕਾਰੀ ਅਤੇ ਹੋਰ ਕਰਮਚਾਰੀ ਜੋ ਕਿ ਇਨ੍ਹਾਂ ਸਕੂਲਾਂ ਦੇ ਪ੍ਰਬੰਧ ਲਈ ਡਿਪਟੀ ਡਾਇਰੈਕਟਰ ਏਡਿਡ ਸਕੂਲ, ਜਿਲ੍ਹਾ ਸਿੱਖਿਆ ਦਫਤਰਾਂ ਅਤੇ ਸੀ.ਈ.ਓ. ਦਫਤਰਾਂ ਵਿੱਚ ਨਿਯੁਕਤ ਕੀਤੇ ਹੋਏ ਹਨ। ਇਹ ਵੀ ਸੂਬਾ ਸਰਕਾਰ ਨੂੰ ਹੋਰ ਦਫਤਰਾਂ ਵਿੱਚ ਨਿਯੁਕਤ ਕਰਨ ਲਈ ਪ੍ਰਾਪਤ ਹੋ ਜਾਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਗਾਹੇ ਬਿਗਾਹੇ ਵੱਖ ਵੱਖ ਤਰ੍ਹਾਂ ਦੇ ਕੋਰਟ ਕੇਸਾਂ ਤੋਂ ਵੀ ਬਚੇਗੀ ਅਤੇ ਸਰਕਾਰੀ ਸਕੂਲਾਂ ਵਿੱਚ ਸਟਾਫ ਪੂਰਾ ਕਰ ਦੇਣ ਦੇ ਨਾਲ ਗਰੀਬ ਜਨਤਾ ਦੇ ਹਿਤਾਂ ਦੀ ਰਾਖੀ ਕਰਨ ਵਾਲੀ ਸਿੱਧ ਹੋਵੇਗੀ।
         ਏਡਿਡ ਸਕੂਲਾਂ ਦੇ ਸਟਾਫ ਦੀਆਂ ਉਪਰੋਕਤ ਸਮੱਸਿਆਵਾਂ ਦੇ ਹੱਲ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧਾ ਦਖਲ ਦੇਣਾ ਚਾਹੀਦਾ ਹੈ।

ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਭਰਾਤਰੀ ਜੱਥੇਬੰਦੀਆਂ ਦਾ ਸੰਘਰਸ ਸਾਰੀਆਂ ਮੰਗਾਂ ਲਾਗੂ ਹੋਣ ਤੱਕ ਜਾਰੀ ਰਹੇਗਾ- ਕੁੱਝ ਮੰਗਾਂ ਮੰਨੀਆਂ

www.sabblok.blogspot.com
ਭਰਾਤਰੀ ਜੱਥੇਬੰਦੀਆਂ ਵੱਲੋਂ ਥਾਨਾ ਕੋਤਵਾਲੀ ਅੱਗੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ । ਤਸਵੀਰ ਗੁਰਭੇਜ ਸਿੰਘ ਚੌਹਾਨ

ਫ਼ਰੀਦਕੋਟ, 28 ਦਸੰਬਰ  (ਗੁਰਭੇਜ ਸਿੰਘ ਚੌਹਾਨ)- ਭਾਈ ਘਨੱ•ਈਆਂ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫ਼ਰੀਦਕੋਟ  ਅਤੇ  ਵੱਖ ਵੱਖ 35 ਭਰਾਤਰੀ ਜੱਥੇਬੰਦੀਆਂ ਵੱਲੋਂ ਥਾਨਾ ਕੌਤਵਾਲੀ ਨੇੜੇ ਜੇਤੂ ਰੈਲੀ ਕੀਤੀ । ਰੈਲੀ ਵਿਚ  ਭਾਈ ਘਨੱਈਆਂ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਕੁਲਤਾਰ ਸਿੰਘ ਸੰਧਵਾ ਸੀਨੀ: ਮੀਤ ਪ੍ਰਧਾਨ, ਮੱਘਰ ਸਿੰਘ ਜਰਨਲ ਸਕੱਤਰ , ਗੁਰਮੀਤ ਸਿੰਘ ਗੋਲੇਵਾਲਾ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਬਿੰਦਰ ਸਿੰਘ ਗੋਲੇਵਾਲਾ ਜਿਲਾ• ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੋਵਾਲ,ਪ੍ਰੋ. ਸ਼ਵਿੰਦਰ ਸਿੰਘ ਰਾਜੋਵਾਲ ਸੂਬਾ ਜਰਨਲ ਸਕੱਤਰ  ਇੰਡੀਅਨ ਫਾਰਮਰਜ਼ ਐਸੋਸੀਏਸ਼ਨ,  ਚਰਨਜੀਤ ਸਿੰਘ ਸੁੱਖਣਵਾਲਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਕਾਮਰੇਡ ਦਲੀਪ ਸਿੰਘ ਸੀ.ਪੀ.ਐਮ , ਕੁਸ਼ਲਦੀਪ ਸਿੰਘ ਢਿਲੋਂ ਸਾਬਕਾ ਵਿਧਾਇਕ, ਲਾਲ ਸਿੰਘ ਗੋਲੇਵਾਲਾ, ਚਰਨਜੀਤ ਸਿੰਘ ਆਗੂ ਆਮ ਆਦਮੀ ਪਾਰਟੀ , ਭੁਪਿੰਦਰ ਸਿੰਘ  ਜਿਲਾ• ਪ੍ਰਧਾਨ ਪੀ.ਪੀ ਪਾਰਟੀ, ਮਾਸਟਰ ਬੂਟਾ ਸਿੰਘ ਪੰਜਾਬ ਖੇਤ ਮਜਦੂਰ ਸਭਾ, ਮਹਿੰਦਰਪਾਲ ਲੂੰਬਾ ਮੋਗਾ ਸਮਾਜ ਸੇਵੀ  ਗੁਰਇੰਦਰ ਸਿੰਘ ਮਹਿੰਦੀਰੱਤਾ, ਅਤੇ ਮਾਸਟਰ ਮੱਖਣ ਸਿੰਘ  ਨੇ ਸਾਂਝੇ ਤੌਰ ਕਿਹਾ ਕਿ  ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ ਕੈਂਸਰ ਮਰੀਜਾਂ ਦੀ  ਦਵਾਈਆਂ ਖਰੀਦ ਸਬੰਧੀ ਹੋਈ ਲੁੱਟ ਅਤੇ ਮੁੱਖ ਮੰਤਰੀ ਰਾਹਤ ਫੰਡ  ਦੀ ਰਾਸ਼ੀ ਖੁਰਦ ਬੁਰਦ ਕਰਨ ਸਬੰਧੀ  ਜਿਲੇ ਦੇ ਡਿਪਟੀ ਕਮਿਸ਼ਨਰ ਮੁਹੰਮਤ ਤਾਇਅਬ ਦੀ ਪ੍ਰਧਾਨਗੀ ਹੇਠ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ. ਸ਼ਵਿੰਦਰ ਸਿੰਘ ਗਿੱਲ ਨੇ ਖੇਦ ਪ੍ਰਗਟ ਕੀਤਾ। ਵਾਈਸ ਚਾਂਲਸਰ ਨੇ ਯਕੀਨ ਦਵਾਈਆ ਕਿ ਕੈਂਸਰ ਮਰੀਜਾਂ ਦੀ ਦਵਾਈਆਂ ਦੀ ਲੁੱਟ ਨੂੰ ਬੰਦ ਕਰਨ ਲਈ ਹਸਪਤਾਲ ਅੰਦਰੋ ਪ੍ਰਾਈਵੇਟ ਦਵਾਈ ਦੁਕਾਨਾਂ ਬੰਦ ਕੀਤੀਆ ਜਾਣਗੀਆ। ਸਮਾਜ ਸੇਵੀ ਸੰਸਥਾਵਾਂ ਦੀਆਂ  ਸਾਰੀਆ 13 ਮੰਗਾਂ ਲਿਖਤੀ ਤੌਰ ਤੇ ਪ੍ਰਵਾਨ ਕੀਤੀਆ। ਜਿਲੇ ਦੇ ਡਿਪਟੀ ਕਮਿਸ਼ਨਰ ਨੇ ਸੁਸਾਇਟੀ ਆਗੂਆ ਨੂੰ ਵਿਸ਼ਵਾਸ ਦਵਾਇਆ ਕਿ ਸੁਸਾਇਟੀ ਆਗੂਆਂ ਤੇ ਹੋਏ ਝੂਠੇ ਪਰਚੇ ਵਾਪਸ ਲੈਣ ਦੀ ਜਿੰਮੇਵਾਰੀ ਲਈ। ਜੱਥੇਬੰਦੀਆਂ ਨੇ ਕਿਹਾ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਪਰਚੇ ਵਾਪਸ ਨਾ ਲਏ ਤਾਂ ਵੱਡਾ ਸੰਘਰਸ ਵਿੱਢਿਆ ਜਾਵੇਗਾ।  ਉਨ•ਾਂ ਕਿਹਾ ਕਿ ਮਰੀਜਾਂ ਨੂੰ ਕੈਂਸਰ ਦੀਆਂ ਸਾਰੀਆਂ ਦਵਾਈਆਂ ਮੁਫ਼ਤ ਸਪਲਾਈ ਯਕੀਨੀ ਬਣਾਈ ਜਾਵੇਗੀ , ਜਰਨਲ  ਬਿਮਾਰੀਆਂ ਦੀਆਂ ਦਵਾਈਆਂ ਅਤੇ ਸਮਾਨ ਜਿਵੇ ਸਟੰਟ,ਗੋਡੇ ਚੂਲੇ ਬਦਲਣ ਲਈ ਪਲੇਟਾਂ, ਅਪ੍ਰੇਸ਼ਨਾਂ ਦਾ ਸਮਾਨ ਸਸਤੇ ਰੇਟਾਂ ਪਾਏ ਜਾਣਗੇ,  ਸਰਕਾਰੀ ਫਾਰਮੇਸ਼ੀ ਜਾਂ ਜਨ ਔਸ਼ਧੀ  ਰਾਹੀ ਮਰੀਜਾਂ ਨੂੰ ਦਿੱਤੀਆਂ ਜਾਣਗੀਆ । ਉਨ•ਾਂ ਕਿਹਾ ਹਸਪਤਾਲ ਵਿਚ ਅਲਟਰਾ ਸਾਊਡ ਦੀ ਵੇਟਿੰਗ ਖਤਮ ਕੀਤੀ ਜਾਵੇਗੀ । ਕੈਂਸਰ ਮਰੀਜਾਂ ਦੇ ਬਕਾਇਆ ਬਿੱਲ ਫਾਈਲਾਂ ਦਾ ਨਿਪਟਾਰਾ ਕਰਨ ਲਈ 3 ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ।  ਉਨ•ਾਂ ਕਿਹਾ ਵਿਭਾਗ ਤੋਂ ਮੰਗ ਕੀਤੀ ਕਿ ਮਰੀਜਾਂ ਨੂੰ ਖੂਨ ਯੂਨਿਟ ਦੇ ਵਧਾਏ ਰੇਟ ਘੱਟ ਕਰਨ ਦੀ ਮੰਗ ਕੀਤੀ। ਉਨ•ਾਂ ਕਿਹਾ ਗਰੀਬ ਮਰੀਜਾਂ ਦੀ ਸੀ.ਟੀ ਸਕੈਨ 10 ਪ੍ਰਤੀਸ਼ਤ ਮੁਫ਼ਤ ਕੀਤਾ ਜਾਵੇਗਾ ਅਤੇ ਅਲਟਰਾ ਸਾਉਡ ਦੀ ਵੇਟਿੰਗ ਜਲਦੀ ਖਤਮ ਕੀਤੀ ਜਾਵੇਗੀ । ਉਨ•ਾਂ ਕਿਹਾ ਮਰੀਜਾਂ ਦੀ ਅਪ੍ਰੇਸ਼ਨ ਸਮੇਂ ਲੋੜ ਤੋਂ ਵੱਧ ਸਮਾਨ ਮੰਗਵਾਉਣ ਵਾਲੇ ਡਾਕਟਰਾਂ ਦੀ ਅਚਨਚੇਤ ਚੈਕਿੰਗ ਕਰਨ ਲਈ 3 ਡਾਕਟਰਾਂ ਦੀ ਕਮੇਟੀ ਬਣਾਈ ਗਈ।  ਰੈਲੀ ਵਿਚ ਸਿਕੰਦਰ ਸਿੰਘ ਸੂਬਾ ਖਜਾਨਚੀ ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ, ਗੁਰਤੇਜ ਸਿੰਘ ਹਰੀਨੌ ਦਿਹਾਤੀ ਮਜਦੂਰ ਸਭਾ,  ਗੁਰਦਿੱਤ ਸਿੰਘ ਸੇਖੋ, ਦਲੇਰ ਸਿੰਘ  ਡੋਡ ਜਿਲਾ• ਪ੍ਰਧਾਨ ਸਿੱਖ ਸਟੂਡੈਟਸ ਫੈਡਰੇਸ਼ਨ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਮੰਡ, ਰੂਪਿੰਦਰ ਸਿੰਘ ਖਾਲਸਾ,ਏਕਮ ਸਿੰਘ, ਜਤਿੰਦਰ ਕੁਮਾਰ, ਬਲਵੰਤ ਸਿੰਘ ਸਰਪੰਚ ਭਾਣਾ, ਮਲਕੀਤ ਸਿੰਘ ਥਾਂਦੇਵਾਲਾ,  ਰਾਜਵੀਰ ਸਿੰਘ, ਸਿਮਰਜੀਤ ਸਿੰਘ ਘੱਦੂਵਾਲਾ, ਗੁਰਦੀਪ ਸਿੰਘ ਵੈਰੋਕੇ, ਸੋਹਨ ਸਿੰਘ ਬਰਗਾੜੀ, ਸੂਬਾ ਸਿੰਘ ਸਾਬਕਾ ਸਰਪੰਚ ਸਿੱਖਾਵਾਲਾ, ਦਰਸ਼ਨ ਸਿੰਘ ਢਿਲਵਾ ਸਾਬਕਾ ਸਰਪੰਚ,  ਜਸਵਿੰਦਰ ਸਿੰਘ ਰੁਪਾਇਆ ਵਾਲਾ, ਗੁਰਪਿਆਰ ਸਿੰਘ ਢੀਮਾਂਵਾਲੀ ,ਸੁਰਿੰਦਰ ਗੁਪਤਾ, ਦਰਸ਼ਨ ਸਿੰਘ ਸਹੋਤਾ,ਭੁਪਿੰਦਰ ਸਿੰਘ ਬਰਾੜ, ਕਾਮਰੇਡ ਪ੍ਰੇਮ ਕੁਮਾਰ, ਹਿੰਮਤ ਸਿੰਘ ਸਕੂਰ, ਰਾਜੂ ਧੂੜਕੋਟ, ਮਹਿੰਦਰ ਸਿੰਘ ਸੈਣੀ, ਮੇਜਰ ਸਿੰਘ ਸੰਧੂ, ਬਲਦੇਵ ਸਿੰਘ ਟੀ.ਐਸ.ਯੂ, ਪ੍ਰੀਤਮ ਸਿੰਘ ਪਿੱਪਲੀ ਬਿਜਲੀ ਬੋਰਡ, ਬੇਅੰਤ ਸਿੰਘ ਉਗਰਾਹਾ, ਜਸਪਾਲ ਸਿੰਘ ਨੰਗਲ, ਜਗਤਾਰ ਸਿੰਘ ਵਿਰਦੀ, ਸ਼ਵਿੰਦਰ ਸਿੰਘ ਤੁੰਬੜਭੰਨ, ਸ਼ਵਿੰਦਰ ਸਿੰਘ ਸੰਧੂ , ਪ੍ਰਗਟ ਸਿੰਘ ਕਲੇਰ, ਮਲੂਕ ਸਿੰਘ ਸੰਧੂ, ਰਾਜਪਾਲ ਸਿੰਘ ਹਰਦਿਆਲੇਆਣਾ,  ਗੁਰਤੇਜ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਰੰਧਾਵਾ ਮਾਸਟਰ ਕੇਡਰ ਯੂਨੀਅਨ,ਫੌਜਾ ਸਿੰਘ ਸਰਪੰਚ, ਮਹਿੰਗਾ ਸਿੰਘ ਢਿੱਲੋ, ਪਰਮਜੀਤ ਸਿੰਘ ਆਗੂ ਕੈਂਸਰ ਵਿਰੋਧੀ ਜਾਗਰਤੀ ਮੰਚ, ਗੁਰਮੇਲ ਸਿੰਘ ਟਹਿਣਾ, ਧਰਮ ਪ੍ਰਵਾਨਾ, ਮਾਸਟਰ ਬਲਦੇਵ ਸਿੰਘ , ਰਘਬੀਰ ਸਿੰਘ ਆਦਿ ਆਗੂ ਹਾਜਰ ਸਨ। 

ਕੇਜਰੀਵਾਲ ਕੈਬਨਿਟ : ਸਰਕਾਰ ਬਣਦੇ ਹੀ 9 ਅਧਿਕਾਰੀ ਬਦਲੇ

www.sabblok.blogspot.com
ਦਿੱਲੀ ਵਿੱਚ ਸੱਤਾ ਸੰਭਾਲਣ ਦੇ ਪਹਿਲੇ ਦਿਨ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿੱਤ  ਸਕੱਤਰ, ਊਰਜਾ ਸਕੱਤਰ ਅਤੇ ਦਿੱਲੀ ਜਲ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਮੇਤ  ਉੱਚ ਅਹੁਦਿਆਂ ਤੇ ਬੈਠੇ  9 ਸੀਨੀਅਰ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ।
ਸ਼ਨੀਵਾਰ ਨੂੰ ਦਿੱਲੀ ਨੂੰ ਮੁੱਖ ਮੰਤਰੀ  ਪਦ ਦੀ ਸਹੁੰ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀ  ਨੇ ਆਪਣੇ  ਮੰਤਰੀ ਮੰਡਲ ਦੀ ਪਹਿਲੀ ਬੈਠਕ ਵਿੱਚ ਇਹ ਫੈਸਲਾ ਲਿਆ।
ਹਾਲਾਂਕਿ ਉਹਨਾ ਇਹ ਕਿਹਾ ਕਿ ਇਮਾਨਦਾਰ  ਅਧਿਕਾਰੀਆਂ ਨੂੰ ਡਰਨ  ਦੀ ਜਰੂਰਤ ਨਹੀਂ ਹੈ ਅਤੇ ਉਹਨਾਂ ਖਿਲਾਫ਼ ਬਦਲੇ ਦੀ ਕੋਈ ਕਾਰਵਾਈ ਨਹੀਂ ਹੋਵੇਗੀ ।
ਸਮਾਚਰ ਏਜੰਸੀ ਭਾਸ਼ਾ ਦੇ ਅਨੁਸਾਰ ਸ਼ਨੀਵਾਰ ਨੂੰ ਦਿੱਤੇ ਗਏ ਫੈਸਲੇ ਤੋਂ ਬਾਅਦ ਦਿੱਲੀ ਜਲ ਬੋਰਡ ਦੀ ਮੌਜੂਦਾ ਸੀਈਓ ਦੇਵ ਸ੍ਰੀ ਮੁਖਰਜੀ ਨੂੰ ਉਹਨਾ ਦੇ ਅਹੁਦੇ ਤੋਂ ਹਟਾ ਕੇ  ਹੁਣ  ਦਿੱਲੀ ਟਰਾਂਸਪੋਰਟ ਨਿਗਮ ਦੀ ਮੁੱਖ ਪ੍ਰਬੰਧ ਨਿਰਦੇਸ਼ਕ  ਬਣਾਇਆ ਗਿਆ ਹੈ।
ਦੇਵ ਸ੍ਰੀ ਦੀ ਥਾਂ  ਸੀਨੀਅਰ ਆਈਏਐਸ ਅਧਿਕਾਰੀ ਵਿਜਯ ਕੁਮਾਰ ਨੂੰ ਦਿੱਲੀ ਜਲ ਬੋਰਡ ਦਾ ਨਵਾਂ  ਸੀਈਓ ਨਿਯੁਕਤ ਕੀਤਾ ਗਿਆ  ਹੈ।
ਊਰਜਾ ਸਕੱਤਰ  ਆਰ ਕੇ ਵਰਮਾ , ਜੋ ਦਿੱਲੀ ਟ੍ਰਾਂਸਕੋ ਲਿਮਿਟਡ ਦੇ ਸੀਐਮਡੀ ਅਤੇ ਪ੍ਰਗਤੀ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਪ੍ਰਮੁੱਖ ਵੀ ਹਨ, ਨੂੰ ਉੱਚ  ਸਿੱਖਿਆ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ । ਵਰਮਾ  ਖੋਜ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਜਿ਼ੰਮੇਵਾਰੀ ਵੀ ਸੰਭਾਲਣਗੇ।
ਟਰਾਂਸਪੋਰਟ ਸਕੱਤਰ ਪੁਨੀਤ ਗੋਇਲ  ਨੂੰ ਊਰਜਾ ਸਕੱਤਰ ਨਿਯੁਕਤ ਕੀਤਾ ਗਿਆ ਹੈ , ਵਿਕਾਸ ਵਿਭਾਗ ਦੇ ਪ੍ਰਮੁੱਖ ਸਹਾਇਕ ਕਮਿਸ਼ਨਰ  ਅਰਵਿੰਦ ਰੇ  ਟਰਾਂਸਪੋਰਟ  ਵਿਭਾਗ ਦਾ ਵਾਧੂ ਚਾਰਜ ਸੰਭਾਲਣਗੇ।
ਮੁਖਰਜੀ ਅਤੇ ਵਰਮਾ ਦਾ ਤਬਾਦਲਾ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ ਮੁੱਖ ਮੰਤਰੀ ਕੇਜਰੀਵਾਲ ਨੇ ਸ਼ਨੀਵਾਰ ਸਵੇਰੇ ਹੀ ਬਿਆਨ ਦਿੱਤਾ ਸੀ ਕਿ ਉਹਨਾਂ ਦੀ ਸਰਕਾਰ ਜਲਪੂਰਤੀ ਉਪਰ  ਸੋਮਵਾਰ ਤੱਕ ਫੈਸਲਾ ਕਰੇਗੀ ਅਤੇ ਬਿਜਲੀ ਉਪਰ  ਮੰਗਲਵਾਰ ਜਾਂ ਬੁੱਧਵਾਰ ਤੱਕ ਫੈਸਲਾ ਕਰੇਗੀ ।
 ਦਿੱਲੀ ਦੇ ਵਿੱਤ ਸਕੱਤਰ ਐਮ ਐਮ ਕੁੱਟੀ , ਜੋ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਪ੍ਰਮੁੱਖ ਸਕੱਤਰ ਵੀ ਸਨ , ਨੂੰ  ਸਮਾਜ ਕਲਿਆਣ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਸਕੱਤਰ ਅਰਚਨਾ  ਅਰੋੜਾ ਨੂੰ  ਵਿੱਤ ਵਿਭਾਗ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।
 ਉੱਚ ਸਿੱਖਿਆ ਸਕੱਤਟ  ਰਾਜਿੰਦਰ ਕੁਮਾਰ ਨੂੰ ਮੁੱਖ ਮੰਤਰੀ ਦਾ  ਪ੍ਰਮੁੱਖ ਸਕੱਤਰ  ਬਣਾਇਆ ਹੈ।
 ਆਮ ਆਦਮੀ ਪਾਰਟੀ ( ਆਪ) ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਹਰ  ਪਰਿਵਾਰ ਨੂੰ ਰੋਜ਼ਾਨਾ 700 ਲੀਟਰ  ਮੁਫ਼ਤ ਪਾਣੀ ਅਤੇ  ਬਿਜਲੀ ਦੀ ਮੌਜੂਦਾਂ ਦਰਾਂ ਵਿੱਚ 50 ਫੀਸਦੀ  ਤੱਕ ਕਟੌਤੀ ਕਰਨ ਦਾ ਵਾਅਦਾ ਕੀਤਾ ਸੀ ।
ਪਹਿਲੀ ਬੈਠਕ ਵਿੱਚ ਹੀ  ਫੈਸਲਾ ਲਿਆ ਗਿਆ ਕਿ ਕੋਈ ਮੰਤਰੀ , ਵਿਧਾਇਕ ਜਾਂ ਦਿੱਲੀ ਸਰਕਾਰ ਦਾ ਕੋਈ ਅਧਿਕਾਰੀ ਆਪਣੀ ਗੱਡੀ ਤੇ  ਲਾਲ ਬੱਤੀ ਦਾ ਇਸਤੇਮਾਲ ਨਹੀਂ ਕਰੇਗਾ।
ਮੰਤਰੀ ਮੰਡਲ ਵਿੱਚ  ਇਹ ਵੀ ਨਿਰਣਾ ਲਿਆ ਗਿਆ ਕਿ ਕੋਈ ਵੀ ਵਿਧਾਇਕ ਜਾਂ ਮੰਤਰੀ ਸੁਰੱਖਿਆ ਦੇ ਨਾਂਮ ਤੇ ਐਸਕਾਰਟ ਗੱਡੀ ਨਹੀਂ ਲਵੇਗਾ ਅਤੇ ਕਿਸੇ ਵੀ ਵਿਧਾਇਕ ਜਾਂ ਮੰਤਰੀ ਨੂੰ ਖਤਰੇ ਆਕਲਨ ਤੋਂ ਸੁਰੱਖਿਆ ਮੁਹੱਈਆ ਕਰਾਈ ਜਾਵੇਗੀ
ਇਸ ਫੈਸਲੇ ਤੋਂ ਤੁਰੰਤ ਬਾਦ ਦਿੱਲੀ ਸਰਕਾਰ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਆਪਣੀਆਂ ਗੱਡੀਆਂ ਤੋਂ ਲਾਲ ਬੱਤੀਆਂ ਉਤਾਰ ਦਿੱਤੀਆਂ।
 

Friday 27 December 2013

'ਆਪ' ਨੇਤਾ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ

www.sabblok.blogspot.com
ਨਵੀਂ ਦਿੱਲੀ, 28 ਦਸੰਬਰ (ਏਜੰਸੀ)- ਦਿੱਲੀ ਦੇ ਲੈਫਟੀਨੈਂਟ ਗਵਰਨਰ ਨਜ਼ੀਬ ਜੰਗ ਨੇ ਅੱਜ ਇਤਿਹਾਸਕ ਰਾਮ ਲੀਲਾ ਮੈਦਾਨ 'ਚ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਾਈ। ਉਨ੍ਹਾਂ ਨਾਲ ਉਨ੍ਹਾਂ ਦੇ 6 ਕੈਬੀਨਟ ਮੰਤਰੀਆਂ ਨੇ ਵੀ ਸਹੁੰ ਚੁੱਕ ਸਮਾਰੋਹ 'ਚ ਆਪਣੇ ਅਹੁਦਿਆਂ ਦਾ ਹਲਫ ਲਿਆ। ਇਸ ਮੌਕੇ 'ਤੇ ਹਜ਼ਾਰਾਂ ਲੋਕਾਂ ਨੇ ਸਮਾਰੋਹ 'ਚ ਸ਼ਿਰਕਤ ਕੀਤੀ ਅਤੇ ਸਮਾਜ ਸੇਵਕ ਤੇ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਵਧਾਈ ਸੰਦੇਸ਼ ਵੀ ਭੇਜਿਆ।