ਨਵੀਂ ਦਿੱਲੀ, 29 ਦਸੰਬਰ (ਏਜੰਸੀ)- ਆਮ ਆਦਮੀ ਪਾਰਟੀ ਦੇ ਆਗੂ ਅਤੇ ਉੱਘੇ ਕਵੀ ਕੁਮਾਰ ਵਿਸ਼ਵਾਸ 2014 'ਚ ਲੋਕ ਸਭਾ ਚੋਣ ਅਮੇਠੀ ਤੋਂ ਲੜਨਗੇ ਅਤੇ ਕੁਮਾਰ ਨੇ ਨਰਿੰਦਰ ਮੋਦੀ ਨੂੰ ਅਮੇਠੀ ਤੋਂ ਚੋਣ ਲੜਨ ਦੀ ਵੀ ਚੁਣੌਤੀ ਦਿੱਤੀ ਹੈ। ਕੁਮਾਰ ਵਿਸ਼ਵਾਸ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਖਿਲਾਫ ਅਮੇਠੀ ਤੋਂ ਚੋਣ ਲੜਨਗੇ ਤੇ ਉਨ੍ਹਾਂ ਨੇ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ 'ਚ ਹਿੰਮਤ ਹੈ ਤਾਂ ਉਹ ਅਮੇਠੀ 'ਚ ਆ ਕੇ ਚੋਣ ਲੜਨ। ਉਨ੍ਹਾਂ ਨੇ ਭਾਜਪਾ ਦੇ ਵੱਡੇ ਨੇਤਾ ਨਰਿੰਦਰ ਮੋਦੀ, ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੂੰ ਚੁਣੌਤੀ ਦਿੱਤੀ ਹੈ ਅਤੇ ਵਿਸ਼ਵਾਸ ਨੇ ਕਿਹਾ ਕਿ ਨਰਿੰਦਰ ਮੋਦੀ ਕਾਂਗਰਸ 'ਤੇ ਵੰਸ਼ਵਾਦ ਦਾ ਦੋਸ਼ ਲਗਾਉਂਦੀ ਹੈ, ਜਦਕਿ ਭਾਜਪਾ 'ਚ ਵੀ ਵੰਸ਼ਵਾਦ ਦੀ ਪਰੰਪਰਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਕਈ ਸ਼ਹਿਜ਼ਾਦੇ ਵੰਸ਼ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਪੁੱਛਿਆ ਕਿ ਮੋਦੀ ਨੇ ਭਾਜਪਾ 'ਚ ਵੰਸ਼ਵਾਦ ਨੂੰ ਖਤਮ ਕਰਨ ਦੇ ਲਈ ਕੀ ਕੀਤਾ ਹੈ?
No comments:
Post a Comment