www.sabblok.blogspot.com
ਭਿੱਖੀਵਿੰਡ 30 ਦਸੰਬਰ (ਭੁਪਿੰਦਰ ਸਿੰਘ)-ਪਿੰਡ ਬੂੜਚੰਦ ਦੇ ਸੀਨੀਅਰ ਅਕਾਲੀ ਆਗੂ ਤੇ ਸਰਪੰਚ ਹਰਜੀਤ ਸਿੰਘ ਬੱਬੀ ਬੂੜਚੰਦ, ਸ੍ਰ:ਧਰਮਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਗੁਰੂਦੁਆਰਾ ਤਪ ਅਸਥਾਨ ਬਾਬਾ ਦਇਆ ਨਾਥ ਵਿਖੇ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਜਥਾ ਭਾਈ ਗੁਰਿੰਦਰ ਸਿੰਘ ਝਬਾਲ ਤੇ ਸਾਥੀਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਸਮੇ ਪਹੁੰਚੇ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ ਨੇ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਸਰਪੰਚ ਹਰਜੀਤ ਸਿੰਘ ਬੱਬੀ ਬੂੜਚੰਦ ਤੇ ਪਿੰਡ ਨਿਵਾਸੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾ ਦੀ ਬਦੌਲਤ ਪਿੰਡ ਵਿੱਚ ਅਕਾਲੀ ਦਲ ਹਮੇਸ਼ਾ ਚੜਦੀ ਕਲਾ ਵਿੱਚ ਰਿਹਾ ਹੈ ਤੇ ਪਿੰਡ ਨਿਵਾਸੀਆਂ ਨੇ ਦੁੱਖ-ਸੁੱਖ ਦੇ ਵਿੱਚ ਹਮੇਸ਼ਾ ਸਾਥ ਦੇ ਕੇ ਪਾਰਟੀ ਦਾ ਹੌਸਲਾਂ ਬੁਲੰਦ ਕੀਤਾ ਹੈ। ਸ੍ਰ:ਵਲਟੋਹਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਨਹੀ ਛੱਡੀ ਜਾਵੇਗੀ ਅਤੇ ਗਰਾਂਟਾ ਦੇ ਗੱਫਿਆਂ ਨਾਲ ਪਿੰਡ ਵਿੱਚ ਵਿਕਾਸ ਦੀ ਝੜੀ ਲਾ ਦਿੱਤੀ ਜਾਵੇਗੀ। ਇਸ ਸਮੇ ਸ੍ਰ:ਵਲਟੋਹਾ ਨੇ ਗੁਰੂਦੁਆਰਾ ਤਪ ਅਸਥਾਨ ਦਇਆ ਨਾਥ ਦੇ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਸਮੇ ਸਰਪੰਚ ਹਰਜੀਤ ਸਿੰਘ ਬੱਬੀ ਤੇ ਧਰਮਿੰਦਰ ਸਿੰਘ ਵੱਲੋਂ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਸਾਹਿਬ ਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇ ਸ੍ਰੀ ਰਾਜ ਕੁਮਾਰ ਸ਼ਰਮਾ, ਰਣਜੀਤ ਸਿੰਘ ,ਨੰਬਰਦਾਰ ਸੁਖਦੇਵ ਸਿੰਘ, ਵਜੀਰ ਸਿੰਘ, ਸਰਪੰਚ ਗੁਰਮੇਜ ਸਿੰਘ ਬੈਂਕਾ, ਸਰਪੰਚ ਗੁਰਦੇਵ ਸਿੰਘ, ਸਰਪੰਚ ਲਖਵਿੰਦਰ ਸਿੰਘ ਭੈਣੀ ਗੁਰਮੁੱਖ ਸਿੰਘ, ਸਰਪੰਚ ਸੁਖਦੇਵ ਸਿੰਘ ਸੂਰਵਿੰਡ, ਸਰਪੰਚ ਤਰਸੇਮ ਸਿੰਘ, ਗਗਨ ਸ਼ਰਮਾ, ਜਗਜੀਤ ਸਿੰਘ, ਸਤਨਾਮ ਸਿੰਘ, ਭਗਵਾਨ ਸਿੰਘ, ਗ੍ਰੰਥੀ ਸੁਖਦੇਵ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ ਸਮੇਤ ਆਦਿ ਹਾਜਰ ਸਨ। ਇਸ ਸਮੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
No comments:
Post a Comment