www.sabblok.blogspot.com
ਬਰਨਾਲਾ, 26 ਦਸੰਬਰ (ਜਗਸੀਰ ਸਿੰਘ ਸੰਧੂ) : ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਕੈਦਾਂ ਪੂਰੀਆਂ ਕਰ ਚੁਕੇ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਜਦੋਂ ਰਾਤ ਸਮੇਂ ਮੋਹਾਲੀ ਪੁਲਸ ਵੱਲੋਂ ਚੁੱਕਿਆ ਗਿਆ ਤਾਂ ਉਸ ਸਮੇਂ ਪੀਲੇ ਪਟਕੇ (ਪਰਨੇ) ਬੰਨ ਕੇ ਆਈ ਪੁਲਸ ਦੀ ਅਗਵਾਈ ਡੀ. ਐਸ. ਪੀ ਰਜਿੰਦਰ ਸਿੰਘ ਸੋਹਲ ਕਰ ਰਿਹਾ ਸੀ ਅਤੇ ਭਾਈ ਖਾਲਸਾ ਨੂੰ ਜਬਰੀ ਚੁਕਣ ਤੋਂ ਬਾਅਦ ਮੋਹਾਲੀ ਦੇ ਫੇਜ਼ 6 ਵਿੱਖੇ ਸਿਵਲ ਹਸਪਤਾਲ ਵਿੱਚ ਉਹਨਾਂ ਦਾ ਮੈਡੀਕਲ ਕਰਾਉਂਦੇ ਸਮੇਂ ਡੀ. ਐਸ. ਪੀ ਸੋਹਲ ਦੀਆਂ ਤਸਵੀਰਾਂ ਵੀ ਅਖਬਾਰਾਂ ਅਤੇ ਹੋਰ ਮੀਡੀਏ ਵਿੱੱਚ ਪ੍ਰਕਾਸ਼ਿਤ ਹੋਈਆਂ। ਇਹ ਡੀ. ਐਸ. ਪੀ. ਰਜਿੰਦਰ ਸਿੰਘ ਸੋਹਲ ਉਹੀ ਪੁਲਸ ਅਫਸਰ ਹੈ, ਜਿਸ ਨੂੰ 11 ਮਾਰਚ 2013 ਨੂੰ ਵਿਸੇਸ ਸੀ. ਬੀ. ਆਈ ਅਦਾਲਤ ਦੇ ਜੱਜ ਸ੍ਰੀ ਹੇਮੰਤ ਗੋਇਲ ਨੇ ਅਠਾਰਾਂ ਸਾਲ ਪੁਰਾਣੇ ਅਗਵਾ ਦੇ ਇੱਕ ਮਾਮਲੇ ਵਿੱਚ ਤਿੰਨ ਸਾਲ ਤੀ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਭਾਵੇਂ ਫਿਲਹਾਲ ਡੀ. ਐਸ. ਪੀ ਸੋਹਲ ਨੂੰ ਅਦਾਲਤ ਨੇ ਜਮਾਨਤ ਦਿੱਤੀ ਹੋਈ ਹੈ, ਪਰ ਇੱਕ ਸਜ਼ਾ ਯਾਫਤਾ ਪੁਲਸ ਅਫਸਰ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਤੋਂ ਇਸ ਤਰਾਂ ਜਬਰੀ ਚੱਕ ਕੇ ਲਿਜਾਣ ਦਾ ਮਾਮਲਾ ਕਿਉਂ ਨਹੀਂ ਉਠਾਇਆ ਗਿਆ, ਇਸ ਸਭ ਤੋਂ ਸਮਝ ਤੋਂ ਬਾਹਰ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਭਾਈ ਖਾਲਸਾ ਨੂੰ ਉਕਤ ਸਜ਼ਾ ਯਾਫਤਾ ਪੁਲਸ ਅਫਸਰ ਸਿਵਲ ਕਪੜਿਆਂ ਵਿੱਚ ਜਬਰੀ ਉਠਾ ਕੇ ਲੈ ਗਿਆ ਸੀ ਤਾਂ ਉਸ ਸਮੇਂ ਭਾਈ ਖਾਲਸਾ ਦੇ ਹੱਕ ਵਿੱਚ ਖੜੀਆਂ ਜਥੇਬੰਦੀਆਂ ਵੱਲੋਂ ਇਹ ਮਾਮਲਾ ਕਿਉਂ ਨਹੀਂ ਉਠਾਇਆ ਗਿਆ।
No comments:
Post a Comment