jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 27 December 2013

ਮਾਨ ਦਲ ਦੀ ਕਾਨਫਰੰਸ ਚ ਪਾਕਿਸਤਾਨੀ ਝੰਡੇ ਪਰ ਵੱਡੀ ਗਿਣਤੀ ਚ ਪੁੱਜੇ ਲੋਕ

www.sabblok.blogspot.com

ਗਗਨਦੀਪ ਸੋਹਲ
ਸ੍ਰੀ ਫਤਹਿਗੜ੍ਹ ਸਾਹਿਬ, 26 ਦਸੰਬਰ : ਅੱਜ ਇਥੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਵੀ ਬਾਕੀ ਪਾਰਟੀਆਂ ਵਾਂਗ ਸਿਆਸੀ ਕਾਨਫਰੰਸ ਕੀਤੀ ਗਈ| ਇਸ ਕਾਨਫਰੰਸ ਦੀਆਂ ਦੋ ਖਾਸ ਗੱਲਾਂ ਸਨ, ਇਕ ਤਾਂ ਇਕੱਠ ਪੱਖੋਂ ਇਹ ਕਿਸੇ ਵੀ ਤਰ੍ਹਾਂ ਅਕਾਲੀ ਤੇ ਕਾਂਗਰਸੀ ਕਾਨਫਰੰਸ ਪੱਖੋਂ ਘੱਟ ਨਹੀਂ ਸੀ ਤੇ ਦੂਜੀ ਗੱਲ ਸੀ ਇਸ ਚ ਲੱਗੇ ਪਾਕਿਸਤਾਨੀ ਝੰਡੇ, ਜਿਨ੍ਹਾਂ ਨੂੰ ਖਾਲਿਸਤਾਨ ਜਿੰਦਾਬਾਦ ਦੇ ਪੋਸਟਰਾਂ ਨਾਲ ਲਗਾਇਆ ਗਿਆ ਸੀ| ਇਨ੍ਹਾਂ ਪੋਸਟਰਾਂ ਨੇ ਆਪ-ਮੁਹਾਰੇ ਹੀ ਚੰਡੀਗੜ੍ਹੋਂ ਗਈ ਚੋਣਵੇਂ ਪੱਤਰਕਾਰਾਂ ਦੀ ਟੀਮ ਦਾ ਧਿਆਨ ਖਿੱਚਿਆ| 
       
       ਇਸ ਕਾਨਫਰੰਸ ਦੇ ਬਾਹਰ ਪਾਕਿਸਤਾਨ ਦੇ ਝੰਡੇ ਵਾਲਾ ਵੱਡਾ ਪੋਸਟਰ ਲੱਗਾ ਸੀ, ਜਿਸ ਤੇ ਪਾਕਿਸਤਾਨ ਜਿੰਦਾਬਾਦ ਲਿਖਿਆ ਸੀ| ਇਸ ਦੇ ਨਾਲ ਹੀ ਪੋਸਟਰ ਤੇ ਅਕਾਲੀ ਦਲ ਅੰਮ੍ਰਿਤਸਰ ਦਾ ਨਿਸ਼ਾਨ ਵੀ ਸੀ| ਇਸ ਬਾਬਤ ਜਦੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਗਿਆ ਕਿ ਕਾਨਫਰੰਸ ਚ ਪਾਕਿਸਤਾਨੀ ਝੰਡਾ ਕਿਉਂ ਤਾਂ ਉਨ੍ਹਾਂ ਕਿਹਾ ਕਿ ਇਸ ਚ ਗਲਤ ਕੀ ਹੈ| ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਤੇ ਪੰਜਾਬ ਚ ਕੋਈ ਬਾਰਡਰ ਨਾ ਰਹੇ ਤੇ ਇਥੇ ਬਰਲਿਨ ਦੀ ਦੀਵਾਰ ਦੀ ਤਰਜ ਤੇ ਲਾਂਘੇ ਖੋਲ੍ਹ ਦੇਣੇ ਚਾਹੀਦੇ ਹਨ| ਜਦੋਂ ਇਹ ਸੁਆਲ ਕੀਤਾ ਗਿਆ ਕਿ ਇਸ ਤਰ੍ਹਾਂ ਪਾਕਿਸਤਾਨ ਤੋਂ ਅੱਤਵਾਦੀ ਘੁਸਪੈਠ ਨਹੀਂ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ| ਮਾਨ ਨੇ ਕਿਹਾ ਕਿ ''ਇਹ ਅਸਲ ਚ ਹਿੰਦੂਤਵੀ ਸੋਚ ਹੈ| ਸਰਹੱਦ ਤੇ ਘੁਸਪੈਠ ਵਾਲੀ ਕੋਈ ਗੱਲ ਨਹੀਂ ਹੈ| ਪਾਕਿਸਤਾਨ ਤੇ ਪੰਜਾਬ ਇਕ ਹੀ ਹਨ, ਜਿਥੇ ਜਿਆਦਾਤਰ ਪੰਜਾਬੀ ਤੇ ਸਿੱਖ ਵਸਦੇ ਹਨ| ਜਮੁਨਾ ਤਕ ਪੰਜਾਬੀਆਂ ਦਾ ਗੜ੍ਹ ਹੈ ਤੇ ਇਸ ਤੋਂ ਅੱਗੇ ਜਾ ਕੇ ਹਿੰਦੂਤਵੀ ਤਾਕਤਾਂ ਭਾਰੀ ਹਨ|'' ਪਰ ਜਦੋਂ ਉਨ੍ਹਾਂ ਤੋਂ ਫਿਰ ਪੁੱਛਿਆ ਗਿਆ ਕਿ ਪਾਕਿਸਤਾਨ ਦਾ ਝੰਡਾ ਲਗਾਉਣਾ ਕਿਸ ਤਰ੍ਹਾਂ ਜਾਇਜ ਹੈ ਤਾਂ ਉਨ੍ਹਾਂ ਫਿਰ ਇਹੀ ਜਵਾਬ ਦਿਤਾ ਕਿ ਇਸ ਚ ਕੁਝ ਗਲਤ ਨਹੀਂ ਹੈ| ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਖਾਲਿਸਤਾਨ ਦੀ ਮੰਗ ਕਰਦੀ ਹੈ ਤੇ ਇਸ ਦੀ ਪ੍ਰਾਪਤੀ ਤਕ ਆਪਣਾ ਸੰਘਰਸਸ਼ ਜਾਰੀ ਰੱਖੇਗੀ|
     
      ਇਸ ਕਾਨਫਰੰਸ ਚ ਇਕ ਵੱਡੀ ਸਟੇਜ ਸਜੀ ਸੀ, ਜਿਸ ਤੇ ਪਾਰਟੀ ਪ੍ਰਧਾਨ ਸਿਮਰਨਜੀਤ ਮਾਨ, ਉਨ੍ਹਾਂ ਦੇ ਪੁੱਤਰ ਇਮਾਨ ਸਿੰਘ ਮਾਨ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ ਤੇ ਇਸ ਦੇ ਇਕ ਸਾਈਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ| ਇਸ ਕਾਨਫਰੰਸ ਚ ਲੋਕਾਂ ਦਾ ਇਕੱਠ ਕਾਫੀ ਭਰਵਾਂ ਸੀ| ਲੋਕਾਂ ਨਾਲ ਪੂਰਾ ਪੰਡਾਲ ਖਚਾਖਚ ਭਰਿਆ ਸੀ ਤੇ ਜਿਹੜੇ ਲੋਕਾਂ ਨੂੰ ਜਗਾ ਨਹੀਂ ਮਿਲੀ ਸੀ, ਉਹ ਬਾਹਰ ਹੀ ਖੜ੍ਹੇ ਕਾਨਫਰੰਸ ਤੋਂ ਬੁਲਾਰਿਆਂ ਨੂੰ ਸੁਣ ਰਹੇ ਸਨ|
 
            ਇਸ ਕਾਨਫਰੰਸ ਚ ਪੰਜਾਬ ਦੇ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਜੰਮੇ ਭੰਡਿਆ ਗਿਆ| ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣਨੇ ਚਾਹੀਦੇ ਕਿਉਂਕਿ ਜੇਕਰ ਅਜਿਹਾ ਹੋਇਆ ਤਾਂ ਉਹ ਗੁਜਰਾਤ ਦੇ ਮੁਸਲਮਾਨਾਂ ਵਾਂਗ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦਾ ਘਾਣ ਕਰੇਗਾ|

No comments: