jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 20 December 2013

ਭਿੱਖੀਵਿੰਡ ਵਿਖੇ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ

www.sabblok.blogspot.com
ਭਿੱਖੀਵਿੰਡ 20 ਦਸੰਬਰ (ਭੁਪਿੰਦਰ ਸਿੰਘ)-ਇਸਾਈ ਧਰਮ ਦੇ ਪਿਤਾਮਾ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ (ਵੱਡਾ ਦਿਨ) ਜਿਥੇ ਪੂਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ, ਉਥੇ ਕਸਬਾ ਭਿੱਖੀਵਿੰਡ ਵਿਖੇ ਵੀ ਕ੍ਰਿਸ਼ਚਨ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮੁਸ਼ਤਾਕ ਮਸੀਹ, ਵਿਲਸ਼ਨ ਮਸੀਹ ਦੀ ਅਗਵਾਈ ਹੇਠ ਪੱਟੀ ਰੋਡ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮੇ ਪਾਸਟਰ ਨਜਾਰਥ ਰਾਜਾ ਵੱਲੋਂ ਪ੍ਰਭੂ ਯਸੂ ਮਸੀਹ ਦੇ ਸ਼ਬਦ ਗਾਇਨ ਕੀਤੇ ਗਏ। ਇਸ ਸਮੇ ਪਹੁੰਚੇ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸੰਬੋਧਨੀ ਭਾਸਣ ਸਮੇ ਅਮਨ ਤੇ ਸ਼ਾਂਤੀ ਦੇ ਪੁੰਜ ਪ੍ਰਭੂ ਯਸੂ ਮਸੀਹ ਦੀ ਕੁਰਬਾਨੀ ਦਾ ਜਿਕਰ ਕਰਦਿਆਂ ਕਿਹਾ ਕਿ ਸਾਨੂੰ ਉਹਨਾ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਤੇ ਉਹਨਾ ਨੇ ਇਸ ਦਿਨ ਤੇ ਇਸਾਈ ਮਤ ਦੇ ਲੋਕਾਂ ਨੂੰ ਵਧਾਈ ਦਿੱਤੀ। ਇਸ ਸਮੇ ਪਹੁੰਚੇ ਇਸਾਈ ਮਤ ਦੇ ਗੁਰੂ ਸੰਤ ਇਮਾਨੂਵੈਲ ਮਸੀਹ ਝਬਾਲ ਨੇ ਸਮੂਹ ਭਾਈਚਾਰੇ ਨੂੰ ਪ੍ਰਭੂ ਯਸੂ ਮਸੀਹ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਇਸ ਸਮੇ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ ਨੂੰ ਸੰਤ ਇਮਾਨੂਵੈਲ ਮਸੀਹ, ਮੁਸ਼ਤਾਕ ਮਸੀਹ ਆਦਿ ਮੌਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਸ੍ਰੀ ਉਪਕਾਰਦੀਪ ਪ੍ਰਿੰਸ ਭਿੱਖੀਵਿੰਡ, ਜਨਰਲ ਕੌਸ਼ਲ ਮੈਬਰ ਅਮਰਜੀਤ ਸਿੰਘ ਪਹੂਵਿੰਡ, ਯੂਥ ਅਕਾਲੀ ਆਗੂ ਸਰਪੰਚ ਰਸਾਲ ਸਿੰਘ ਕਾਲੇ, ਜੁਲਮ ਰੋਕੋ ਐਕਸ਼ਨ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਕੰਬੋਕੇ, ਅਮਰਜੀਤ ਸਿੰਘ ਢਿਲੋਂ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਹਰਜਿੰਦਰ ਸਿੰਘ ਸੰਧੂ, ਸਰਪੰਚ ਸ਼ਰਨਜੀਤ ਸਿੰਘ ਭਿੱਖੀਵਿੰਡ, ਗੁਰਿੰਦਰ ਸਿੰਘ ਲਾਡਾ ਸਿਟੀ ਪ੍ਰਧਾਨ, ਰਿੰਕੂ ਧਵਨ ਪ੍ਰਧਾਨ ਬਾਬਾ ਨਾਂਗਾ ਕਮੇਟੀ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਜਿਲ੍ਹਾ ਪ੍ਰੀਸ਼ਦ ਮੈਂਬਰ ਸਤਨਾਮ ਸਿੰਘ, ਸਰਪੰਚ ਰਛਪਾਲ ਸਿੰਘ ਬਾਵਾ ਬਲ੍ਹੇਰ, ਸਰਪੰਚ ਸਤਵਿੰਦਰ ਸਿੰਘ ਸਾਂਡਪੁਰਾ, ਅਕਾਲੀ ਆਗੂ ਦਿਲਬਾਗ ਸਿੰਘ ਬਾਸਰਕੇ, ਗੁਰਪ੍ਰੀਤ ਸਿੰਘ ਸੋਨੂੰ ਪ੍ਰਧਾਨ ਮੈਡੀਕਲ ਯੂਨੀਅਨ ਭਿੱਖੀਵਿੰਡ, ਯੂਨਿਸ ਮਸੀਹ ਗਿੱਲ, ਹਰਪ੍ਰੀਤ ਹੈਪੀ ਭਿੱਖੀਵਿੰਡ ਆਦਿ ਹਾਜਰ ਸਨ।       

No comments: