www.sabblok.blogspot.com
ਸ਼ਿਵਪੁਰੀ, 19 ਦਸੰਬਰ (ਏਜੰਸੀ)-ਕੋਈ ਵੀ ਭਾਰਤੀ ਸਾਲ 1947 ਨੂੰ ਨਹੀਂ ਭੁਲਾ ਸਕਦਾ ਕਿਉਂਕਿ ਇਹ ਉਹ ਸਾਲ ਸੀ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਭਾਰਤੀਆਂ ਨੂੰ ਸਾਲਾਂ ਬਾਅਦ ਆਜ਼ਾਦੀ ਮਿਲੀ ਸੀ। 15 ਅਗਸਤ, 1947 ਹਰ ਭਾਰਤੀ ਦੇ ਦਿਲ 'ਚ ਵਸਦਾ ਹੈ। ਅਗਲਾ ਸਾਲ 2014 ਦੀਆਂ ਤਰੀਕਾਂ 1947 ਦੇ ਸਮਾਨ ਹੋਣਗੀਆਂ। ਅੰਕੜਿਆਂ ਮੁਤਾਬਿਕ 66 ਸਾਲ ਬਾਅਦ ਆਜ਼ਾਦੀ ਦਾ ਇਹ ਸਾਲ ਦੁਬਾਰਾ 2014 ਦੇ ਰੂਪ 'ਚ ਸਾਹਮਣੇ ਆਵੇਗਾ। 2014 ਦਾ ਕੈਲੰਡਰ ਬਿਲਕੁਲ 1947 ਦੇ ਕੈਲੰਡਰ ਦੀ ਤਰ੍ਹਾਂ ਹੈ। ਜਿੱਥੇ ਤਾਰੀਖ ਤੇ ਵਾਰ ਇਕ ਸਮਾਨ ਹੋਣਗੇ। ਸਾਲ 1947 'ਚ ਇਕ ਜਨਵਰੀ ਨੂੰ ਬੁੱਧਵਾਰ ਸੀ ਤਾਂ ਸਾਲ 2014 'ਚ ਵੀ ਸਾਲ ਦੀ ਸ਼ੁਰੂਆਤ ਦਾ ਦਿਨ ਬੁੱਧਵਾਰ ਹੀ ਹੈ ਜਦਕਿ 31 ਦਸੰਬਰ ਨੂੰ ਦੋਵਾਂ ਸਾਲਾਂ 'ਚ ਸ਼ੁੱਕਰਵਾਰ ਹੈ। ਯਾਨੀ 1947 ਦਾ ਸਾਲ 2014 'ਚ ਕੈਲੰਡਰ ਦੇ ਰੂਪ 'ਚ ਇਕ ਵਾਰ ਫਿਰ ਆਉਣ ਵਾਲਾ ਹੈ। ਸਿਰਫ ਤਿਉਹਾਰਾਂ 'ਚ ਸਮਾਨਤਾ ਨਹੀਂ ਹੋਵੇਗੀ।
No comments:
Post a Comment