www.sabblok.blogspot.com
ਪੰਥ ਦੇ ਅਖੌਤੀ ਠੇਕੇਦਾਰਾਂ ਦੀ ਦੋਗਲੀ ਨੀਤੀ ਨੇ ਪੰਥਦਰਦੀਆਂ ਨੂੰ ਕੀਤਾ ਪ੍ਰੇਸ਼ਾਨ!!ਕੋਟਕਪੂਰਾ, 26 ਦਸੰਬਰ (ਗੁਰਿੰਦਰ ਸਿੰਘ) :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਤਖ਼ਤਾਂ ਦੇ ਜੱਥੇਦਾਰਾਂ ਨੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾਅ ਨਾ ਹੋਣ ਵਾਲੇ ਸਿੱਖਾਂ ਦੀ ਰਿਹਾਈ ਲਈ ਮਰਨ ਵਰਤ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੂੰ ਆਪਣੀ ਕੀਤੀ ਅਰਦਾਸ ਤੋੜਨ ਅਤੇ ਸੰਘਰਸ਼ ਨੂੰ ਰੋਲਣ ਦੀ ਕੀਤੀ ਹਰਕਤ ਦੀ ਵਿਦੇਸ਼ੀ ਵਿਦਵਾਨਾਂ ਨੇ ਸਖ਼ਤ ਨੁਕਤਾਚੀਨੀ ਕੀਤੀ ਹੈ। ਗੱਲਬਾਤ ਕਰਦਿਆਂ ਵਰਲਡ ਸਿੱਖ ਫੈਡਰੇਸ਼ਨ ਯੂ.ਐਸ.ਏ.ਦੇ ਆਗੂਆਂ ਜਸਵੰਤ ਸਿੰਘ ਹੋਠੀ ਪ੍ਰਧਾਨ ਅਮੈਰਿਕਨ ਗੁਰਦਵਾਰਾ ਪ੍ਰਬੰਧਕ ਕਮੇਟੀ, ਸਰਵਜੀਤ ਸਿੰਘ ਸੈਕਰਾਮੈਂਟੋ, ਤਰਲੋਚਨ ਸਿੰਘ ਦੁਪਾਲਪੁਰ, ਅਜੈਬ ਸਿੰਘ ਸਿਆਟਲ, ਰੇਸ਼ਮ ਸਿੰਘ ਬੇਕਰਜ਼ਫੀਲਡ, ਡਾ.ਗੁਰਮੀਤ ਸਿੰਘ ਬਰਸਾਲ, ਵਰਿੰਦਰ ਸਿੰਘ ਗੋਲਡੀ, ਅਵਤਾਰ ਸਿੰਘ ਮਿਸ਼ਨਰੀ ਨੇ ਕਿਹਾ ਕਿ ਪਹਿਲਾਂ ਠਸ਼ਾਹ ਮੁਹੰਮਦਾ ਇਕ ਸਰਕਾਰ ਬਾਝੋ, ਫੌਜ਼ਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇੂ ਬਾਰੇ ਤਾਂ ਪੜ•ਨ-ਸੁਨਣ ਨੂੰ ਮਿਲਦਾ ਸੀ ਪਰ ਹੁਣ ਇਤਿਹਾਸ ’ਚ ਦਰਜ ਹੋ ਜਾਵੇਗਾ ਕਿ ਠਪੰਥ ਦੇ ਅਖੌਤੀ ਠੇਕੇਦਾਰਾਂ ਨੇ ਫੌਜ਼ਾਂ ਜਿੱਤੀਆਂ-ਜਿਤਾਈਆਂ ਅੰਤ ਨੂੰ ਧੱਕੇ ਨਾਲ ਹਰਾਈਆਂ ਨੇ।ੂ ਪੁਰਾਣੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਉਨਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਰਾਬਰ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਬਣਿਆ ਸ਼ਹੀਦੀ ਅਸਥਾਨ ਸਾਨੂੰ ਅੱਜ ਵੀ ਇਤਿਹਾਸ ਦਾ ਚੇਤਾ ਕਰਵਾਉਂਦਾ ਹੈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜ਼ਾਂ ਦਾ ਟਾਕਰਾ ਕਰਨ ਦੀ ਬਜਾਇ ਮਤਾ ਪਾਸ ਹੋਇਆ ਕਿ ਮੁਗਲ ਫੌਜ਼ਾਂ ਦੀ ਤਾਕਤ ਜਿਆਦਾ ਹੋਣ ਕਰਕੇ ਇਸ ਵਾਰ ਖਾਲਸਾ ਟਕਰਾਅ ਨਹੀਂ ਕਰੇਗਾ ਤੇ ਬਾਅਦ ’ਚ ਵਿਉਂਤਬੰਦੀ ਨਾਲ ਹੀ ਟਾਕਰਾ ਕੀਤਾ ਜਾਵੇਗਾ ਪਰ ਬਾਬਾ ਗੁਰਬਖ਼ਸ਼ ਸਿੰਘ ਨੇ ਪੰਥ ਤੋਂ ਆਗਿਆ ਲਈ ਕਿ ਉਹ ਇਕੱਲਾ ਮੁਗਲ ਫੌਜ਼ਾਂ ਦਾ ਟਾਕਰਾ ਕਰੇਗਾ ਤੇ ਇਕੱਲੇ ਨੇ ਦੁਸ਼ਮਣ ਫੌਜ਼ਾਂ ਦਾ ਮੁਕਾਬਲਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਉਨਾਂ ਦੱਸਿਆ ਕਿ ਭਾਈ ਗੁਰਬਖ਼ਸ਼ ਸਿੰਘ ਦੀ ਜਾਨ ਦੀ ਪ੍ਰਵਾਹ ਕਰਨ ਦਾ ਕਹਿਣ ਅਤੇ ਭਾਈ ਗੁਰਬਖ਼ਸ਼ ਸਿੰਘ ਦਾ ਪੂਰਨ ਸਨਮਾਨ ਕਰਨ ਦਾ ਦਾਅਵਾ ਕਰਨ ਵਾਲੇ ਤਖ਼ਤਾਂ ਦੇ ਜੱਥੇਦਾਰਾਂ ਨੂੰ ਕਿਸੇ ਸਮੇਂ ਭਾਈ ਗੁਰਬਖ਼ਸ਼ ਸਿੰਘ ਨੇ ਸਿਆਸੀ ਆਗੂਆਂ ਦੀ ਕਠਪੁਤਲੀ ਆਖਿਆ ਸੀ। ਇਸ ਤੋਂ ਇਲਾਵਾ ਮੀਡੀਏ ’ਚ ਇਕ ਤੋਂ ਵੱਧ ਵਾਰ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੇ ਬਿਆਨ ਛਪ ਚੁੱਕੇ ਹਨ ਕਿ ਉਸਨੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਸਬੰਧੀ ਤਖ਼ਤਾਂ ਦੇ ਜੱਥੇਦਾਰਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਤੇ ਉਨਾਂ ਨੂੰ ਲਿਖਤੀ ਮੰਗ ਪੱਤਰ ਵੀ ਸੌਂਪੇ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਹ ਮਰਨ ਵਰਤ ਰੱਖਣ ਲਈ ਮਜਬੂਰ ਹੋਇਆ। ਵਰਲਡ ਸਿੱਖ ਫੈਡਰੇਸ਼ਨ ਯੂ.ਐਸ.ਏ.ਦੇ ਆਗੂਆਂ ਨੇ ਤਖ਼ਤਾਂ ਦੇ ਜੱਥੇਦਾਰਾਂ ਨੂੰ ਸਵਾਲ ਕੀਤਾ ਕਿ ਅੱਜ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨਾਲ ਹੇਜ਼ ਜਤਾਉਣ ਵਾਲੇ ਠੇਕੇਦਾਰ ਪਹਿਲਾਂ ਐਨਾ ਚਿਰ ਚੁੱਪ ਕਿਉਂ ਰਹੇ?
No comments:
Post a Comment