jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 26 December 2013

ਥਾਈਲੈਂਡ 'ਚ ਫਿਰ ਹਿੰਸਾ, 15 ਪ੍ਰਦਰਸ਼ਨਕਾਰੀ ਅਤੇ 3 ਪੁਲਿਸ ਅਧਿਕਾਰੀ ਜ਼ਖਮੀ

ਬੈਂਕਾਕ, 26 ਦਸੰਬਰ (ਪੀ. ਟੀ. ਆਈ.)-ਥਾਈਲੈਂਡ 'ਚ ਇਕ ਖੇਡ ਸਟੇਡੀਅਮ 'ਚ ਜਿਥੇ ਆਮ ਚੋਣਾਂ ਲਈ ਪਾਰਟੀਆਂ ਰਜਿਸਟ੍ਰੇਸ਼ਨ ਕਰ ਰਹੀਆਂ ਹਨ, ਵਿਖੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਅਤੇ ਪੁਲਿਸ 'ਤੇ ਪਥਰਾਅ ਕਰ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ 'ਤੇ ਥਾਈ ਪੁਲਿਸ ਵਲੋਂ ਸੁੱਟੇ ਹੰਝੂ ਗੈਸ ਦੇ ਗੋਲੇ ਅਤੇ ਚਲਾਈਆਂ ਰਬੜ ਦੀਆਂ ਗੋਲੀਆਂ ਕਾਰਨ 15 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ, ਜਦਕਿ ਇਸ ਦੌਰਾਨ ਤਿੰਨ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ। ਇਹ ਦੂਜੀ ਵਾਰ ਹੈ ਜਦੋਂ ਥਾਈਲੈਂਡ 'ਚ ਇਕ ਮਹੀਨਾ ਲੰਬੇ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਹਨ।  ਨੈਸ਼ਨਲ ਆਨਲਾਈਨ ਨੇ ਕਿਹਾ ਕਿ 15 ਪ੍ਰਦਰਸ਼ਨਕਾਰੀ ਹੰਝੂ ਗੈਸ ਦੇ ਗੋਲਿਆਂ ਅਤੇ ਫ਼ਾਇਰਿੰਗ 'ਚ ਜ਼ਖਮੀ ਹੋ ਗਏ ਤੇ ਤਿੰਨ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਣ ਕਾਰਨ ਹਸਪਤਾਲ 'ਚ ਦਾਖਲ ਕਰਵਾਏ ਗਏ। ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਨੇ ਕਿਹਾ ਹੈ ਕਿ ਉਹ 2 ਫ਼ਰਵਰੀ ਨੂੰ ਹੋ ਰਹੀਆਂ ਚੋਣਾਂ ਦਾ ਬਾਈਕਾਟ ਕਰੇਗੀ। ਡਿਪਟੀ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸੁਰਾਪੋਂਗ ਤੋਵੀਚੱਕਚਾਈਕੁਲ ਜੋ ਸੀ. ਏ. ਪੀ. ਓ. ਦੇ ਮੁਖੀ ਵੀ ਹਨ, ਨੇ ਕਿਹਾ ਕਿ ਪੁਲਿਸ ਪ੍ਰਦਰਸ਼ਨਕਾਰੀਆਂ ਨਾਲ ਨਿਪਟਣ ਲਈ ਪੂਰੀ ਵਾਹ ਲਾ ਰਹੀ ਹੈ।
ਹਾਲਾਂਕਿ ਸਰਕਾਰ ਅਤੇ ਪੁਲਿਸ ਪ੍ਰਦਰਸ਼ਨਕਾਰੀਆਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਨੂੰ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰ ਸਕਦੀ। ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਅਕਤੂਬਰ ਦੇ ਅੱਧ ਤੋਂ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਵਾਤਰਾ ਦੇ ਅਸਤੀਫ਼ੇ ਦੀ ਮੰਗ ਕਰਦੇ ਆ ਰਹੇ ਹਨ।

No comments: