jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 23 December 2013

ਜੇਲ੍ਹ ਵਿੱਚ ਕੈਦ ਸਿੰਘਾਂ ਤੇ ਗੁਰਬਖਸ਼ ਸਿੰਘ ਵਿਚਾਲੇ ਮੱਤਭੇਦ ਉਭਰੇ, ਰਿਹਾਈ ਮਾਮਲਾ ਖਟਾਈ ਵਿੱਚ ਪਿਆ

www.sabblok.blogspot.com

ਮੋਹਾਲੀ ਦੇ ਗੁਰੂਦੁਆਰਾ ਅੰਬ ਸਾਹਿਬ ਵਿਚ ਸਜਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈਕੇ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਮਾਮਲਾ 
bukh-hartal-121ਅੱਜ ਖਟਾਸ ਵਿਚ ਪੈ ਗਿਆ, ਸਿੱਖ ਕੈਦੀਆਂ ਅਤੇ ਭਾਈ ਗੁਰਬਖਸ਼ ਸਿੰਘ ਵਿਚ ਮਤਭੇਦ ਆ ਗਏ ਹਨ, ਸਿੱਖ ਕੈਦੀ ਕਹਿੰਦੇ ਹਨ ਕਿ ਅਸੀਂ ਪੈਰੋਲ ਤੇ ਵਾਪਸ ਨਹੀਂ ਆਉਣਾ ਪਰ ਭਾਈ ਗੁਰਬਖਸ ਸਿੰਘ ਕਹਿੰਦੇ ਹਨ ਫੇਰ ਮੈਂ ਭੁੱਖ ਹੜਤਾਲ ਤੋੜ ਦੇਵਾਂਗਾ। ਇਸ ਗੱਲ ਨਾਲ ਅੱਜ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਜ ਜੂਸ ਪਿਲਾ ਕੇ ਭਾਈ ਗੁਰਬਖਸ਼ ਸਿੰਘ ਨੂੰ ਭੁੱਖ ਹੜਤਾਲ ਤੋਂ ਉਠਾਉਣ ਦਾ ਮਾਮਲਾ ਵੀ ਠੰਡਾ ਪੈ ਗਿਆ ਕਿਉਂਕਿ ਬੁੜੈਲ ਜੇਲ ਵਿਚ ਬੰਦ ਤਿੰਨ ਕੈਦੀਆਂ ਨੇ ਪੈਰੋਲ ਤੇ ਰਿਹਾਅ ਹੋਣ ਤੋਂ ਮਨਾ ਕਰ ਦਿਤਾ ਹੈ, ਅਤੇ ਕਿਹਾ ਹੈ ਕਿ ਜੇਕਰ ਭਾਈ ਗੁਰਬਖਸ ਸਿੰਘ ਸਾਡੇ ਕਰਕੇ ਆਪਣੀ ਜਿੰਦਗੀ ਦਾਅ ਤੇ ਲਾ ਰਹੇ ਹਨ ਤਾਂ ਸਾਨੂੰ ਪੁਲਸ ਸੁਰਖਿਆ ਵਿਚ ਉਥੇ ਲੈ ਜਾਇਆ ਜਾਵੇ ਅਸੀਂ ਉਸ ਨੂੰ ਜੂਸ ਪਿਲਾ ਕੇ ਉਸ ਦੀ ਭੁੱਖ ਹੜਤਾਲ ਤੁੜਵਾ ਦੇਵਾਂਗੇ ਪਰ ਅਸੀਂ ਪੈਰੋਲ ਤੇ ਨਹੀਂ ਆਉਣਾ ਸਗੋਂ ਅਸੀਂ ਜੇ ਬਾਹਰ ਆਉਣਾ ਹੈ ਤਾਂ ਪੱਕੇ ਤੌਰ ਤੇ ਹੀ ਬਾਹਰ ਆਉਣਾ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਵਿਚ ਅੱਜ ਭਾਈ ਗੁਰਬਖਸ਼ ਸਿੰਘ ਦੀ ਹਾਲਤ ਕਾਫੀ ਨਜੁਕ ਬਣੀ ਹੋਈ ਹੈ, ਉਸ ਨੂੰ ਆਕਸੀਜਨ ਲੱਗ ਗਈ ਹੈ, ਇਸ ਕਰਕੇ ਉਥੇ ਆਮ ਆਦਮੀਆਂ ਨੂੰ ਮਿਲਣ ਨਹੀ ਦਿਤਾ ਜਾ ਰਿਹਾ ਸਗੋਂ ਉਥੇ ਪਹਿਰੇ ਲੱਗੇ ਹੋਏ ਹਨ ਜਿਸ ਕਰਕੇ ਉਸ ਪਹਿਰੇ ਵਿਚੋਂ ਲੰਘਣਾ ਆਮ ਆਦਮੀ ਦਾ ਕਾਫੀ ਔਖਾ ਹੋ ਗਿਆ ਹੈ, ਜਿਸ ਕਰਕੇ ਪ੍ਰਬੰਧਕਾਂ ਤੇ ਅੱਜ ਕਾਫੀ ਦੋਸ਼ ਲਗਦੇ ਸੁਣੇ ਗਏ ਅਤੇ ਇਸ ਵਿਚ ਕਾਫੀ ਸਾਰੇ ਦੋਸ਼ ਇਕ ਪੱਤਰਕਾਰ ਜੋ ਕਿ ਲੁਧਿਆਣੇ ਤੋਂ ਛਪਣ ਵਾਲੇ ਇਕ ਸਿੱਖ ਅਖਬਾਰ ਦਾ ਪੱਤਰਕਾਰ ਹੈ ਵੁਸ ਤੇ ਵੀ ਲੱਗੇ ਕਿ ਉਹ ਸਾਰਾ ਕੁਝ ਆਪਣੇ ਤਰੀਕੇ ਨਾਲ ਸਲਾਹਾਂ ਦੇਕੇ ਚਮਚੀ ਮਾਰ ਕੇ ਚਲਾਉਣਾ ਚਾਹੁੰਦਾ ਹੈ ਅਤੇ ਉਥੇ ਦੀ ਸਹੀ ਤੇ ਸੱਚੀ ਖਬਰ ਬਾਹਰ ਨਹੀਂ ਕਰ ਰਿਹਾ, ਉਸ ਦੇ ਕਾਫੀ ਰੋਸ ਆਮ ਸੰਗਤਾਂ ਵਲੋਂ ਵੀ ਦੇਖਣ ਨੂੰ ਮਿਲਿਆ ਕਿ ਉਸ ਨੇ ਅੱਜੇ ਤੱਕ ਊਥੇ ਸਿੱਖ ਕੈਦੀਆਂ ਦੇ ਪਰਵਾਰਾਂ ਦੀ ਕੀ ਹਾਲਤ ਹੈ ਬਾਰੇ ਨਹੀਂ ਲਿਖਿਆ ਨਾ ਹੀ ਕੋਈ ਉਨਾਂ ਕੀ ਖਬਰ ਲਾਈ ਹੈ, ਉਂਜ ਉਹ ਸਾਰਾ ਕੁਝ ਖਬਰਾਂ ਬਗੈਰਾ ਖੁੱਦ ਹੀ ਦਿੰਦਾ ਹੈ। ਉਸ ਤੇ ਸਾਰੇ ਪਰਵਾਰ ਖਫਾ ਹਨ ਜਿਨ੍ਹਾਂ ਨੂੰ ਬੋਲਣ ਤੱਕ ਨਹੀਂ ਦਿਤਾ ਜਾਂਦਾ ਨਾ ਹੀ ਉਨ੍ਹਾਂ ਦਾ ਕਿਸੇ ਖਬਰ ਵਿਚ ਨਾ ਪਾਇਆ ਜਾਂਦਾ ਹੈ ਬਸ ਉਥੇ ਕੁਝ ਕੁ ਬੰਦਿਆਂ ਦੇ ਹਵਾਲੇ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਜਿੰਦਗੀ ਕਰ ਦਿਤੀ ਹੈ, ਜੋ ਕਿ ਮਨਮਰਜੀ ਨਾਲ ਭਾਈ ਗੁਰਬਖਸ਼ ਸਿੰਘ ਨੂੰ ਦੀ ਜਿੰਦਗੀ ਨੂੰ ਮੌਤ ਦੇ ਮੂੰਹ ਵਿਚ ਪਾਉਣਾ ਚਾਹੁੰਦੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਵਿਚ ਅੱਜ ਬੁੜੇਲ ਜੇਲ ਵਿਚ ਤਿੰਨਾਂ ਸਿੱਖ ਕੈਦੀਆਂ ਨੂੰ ਮਿਲਣ ਲਈ ਉਨਾਂ ਦੇ ਪਰਵਾਰ ਦੇ ਮੈਬਰ ਗਏ ਜਿਥੇ ਕਿ ਸਿੱਖ ਕੈਦੀਆਂ ਨੇ ਪੈਰੋਲ ਦੇ ਰਿਹਾਅ ਹੋਣ ਤੋਂ ਮਨਾ ਕਰ ਦਿਤਾ ਹੈ ਅਤੇ ਉਨ੍ਹਾ ਨੇ ਇਹ ਵੀ ਕਿਹਾ ਹੈ ਕਿ ਅਸੀਂ ਭਾਈ ਗੁਰਬਖਸ਼ ਸਿੰਘ ਹੋਰਾਂ ਨੂੰ ਨਾ ਤਾਂ ਭੁੱਖ ਹੜਤਾਲ ਤੇ ਬੈਠਣ ਲਈ ਕਿਹਾ ਸੀ, ਪਰ ਹੁਣ ਜੋ ਗੱਲ ਸਾਨੂੰ ਪੈਰੋਲ ਤੇ ਰਿਹਾਅ ਕਰਨ ਦੀ ਹੋ ਰਹੀ ਹੈ ਅਸੀਂ ਪੈਰੋਲ ਤੇ ਰਿਹਾਅ ਨਹੀਂ ਹੋਵਾਂਗੇ, ਸਾਨੂੰ19 ਸਾਲ ਹੋ ਗਏ ਹਨ, ਸਾਨੂੰ ਇਕ ਵੀ ਛੁਟੀ ਨਹੀਂ ਮਿਲੀ, ਜੇਕਰ ਉਮਰ ਕੈਦ ਦੀ ਗੱਲ ਕਰਦੇ ਹਾਂ ਤਾਂ ਸਾਨੂੰ 14 ਸਾਲ ਦੀ ਸਜਾ ਭੁਗਤਣੀ ਪੈਣੀ ਸੀ, ਜਿਸ ਵਿਚੋਂ ਕੁਝ ਛੁਟੀਆਂ ਅਤੇ ਕੁਝ ਸਾਨੂੰ ਵੱਖ ਵੱਖ ਦਿਹਾੜਿਆਂ ਤੇ ਮਿਲਣ ਵਾਲੀਆਂ ਮਾਫੀਆਂ ਮਿਲਾ ਕੇ ਸਾਨੂੰ ਸਿਰਫ 10 ਕੁ ਸਾਲ ਸਜਾ ਭੁਗਤਣੀ ਪੈਣੀ ਸੀ ਪਰ ਅਸੀਂ ਹੁਣ 19 ਸਾਲ ਤੋਂ ਜੇਲ ਵਿਚ ਹੀ ਹਾਂ, ਜੇਕਰ ਸਾਨੂੰ ਹੁਣ ਵੀ ਪੈਰੋਲ ਤੇ ਹੀ ਰਿਹਾਅ ਕਰਨਾ ਹੈ ਤਾਂ ਫਿਰ ਇਸ ਦਾ ਕੀ ਮਤਲਵ ਹੋਇਆ? ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਦਾ ਸਰਕਾਰ ਨੇ ਕੀ ਮੁੱਲ ਪਾਇਆ? ਅਸੀਂ ਪੈਰੋਲ ਤੇ ਬਾਹਰ ਨਹੀਂ ਆਵਾਂਗੇ, ਸਗੋਂ ਅਸੀਂ ਤਾਂ ਜੇਕਰ ਪੱਕੇ ਤੌਰ ਤੇ ਛਡਣਗੇ ਤਾਂ ਹੀ ਬਾਹਰ ਆਂਵਾਂਗੇ। ਸਿੱਖ ਕੈਦੀਆਂ ਨੇ ਕਿਹਾ ਕਿ ਸਾਨੂੰ ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਦਾ ਫਿਕਰ ਹੈ ਅਤੇ ਸਾਨੂੰ ਚਿੰਤਾਂ ਹੈ ਕਿ ਸਰਕਾਰ ਦੀ ਮਾੜੀ ਨੀਅਤ ਕਰਕੇ ਕਿਤੇ ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਨਾ ਦਿਤੀ ਜਾਵੇ ਇਸ ਕਰਕੇ ਸਾਡੀ ਇਕ ਫਰਿਆਦ ਹੈ ਕਿ ਅਸੀਂ ਜੇਲ ਤੋਂ ਬਾਹਰ ਆਂਉਦੇ ਹਾਂ, ਸਾਨੂੰ ਸਾਰਕਾਰ ਭਾਰੀ ਸੁਰਖਿਆ ਵਿਚ ਲੈਕੇ ਜਾਵੇ ਤੇ ਅਸੀਂ ਕੁਝ ਮਿੰਟਾਂ ਵਿਚ ਹੀ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਭੁੱਖ ਹੜਤਾਲ ਤੁੜਵਾ ਕੇ ਵਾਪਸ ਜੇਲ ਵਿਚ ਆ ਜਾਂਵਾਂਗੇ, ਪਰ ਅਸੀਂ ਪੈਰੋਲ ਤੇ ਬਾਹਰ ਨਹੀਂ ਆਵਾਂਗੇ।
ਮੌਕੇ ਤੇ ਮਿਲੀ ਜਾਣਕਾਰੀ ਵਿਚ ਇਹ ਵੀ ਪਤਾ ਲੱਗਾ ਹੈ ਕਿ ਭਾਈ ਗੁਰਬਖਸ਼ ਸਿੰਘ ਹੁਣ ਆਪਣੀ ਭੁੱਖ ਹੜਤਾਲ ਖਤਮ ਕਰਨਾ ਚਾਹੁੰਦਾ ਹੈ ਉਸ ਨੇ ਕਿਹਾ ਹੈ ਕਿ ਜੇਕਰ ਸਿੱਖ ਕੈਦੀ ਬਾਹਰ ਨਹੀਂ ਆਉਣਾ ਚਾਂਹੁੰਦੇ ਤਾਂ ਮੈਂ ਅੰਨ ਛੱਕ ਲੈਂਦਾ ਹਾਂ, ਉਸ ਨੇ ਅੱਜ ਭਾਈ ਗੁਰਮੀਤ ਸਿੰਘ ਦੀ ਮਾਂ ਨੂੂੰ ਵੀ ਕਿਹਾ ਕਿ ਤੁਸੀਂ ਸਿੱਖ ਕੈਦੀਆਂ ਨੂੰ ਮਨਾ ਲਓ ਉਹ ਬਾਹਰ ਆ ਜਾਣ ਬਾਅਦ ਵਿਚ ਕਾਗਜੀ ਕਾਰਵਾਈ ਪੂਰੀ ਕਰਕੇ ਉਨ੍ਹਾਂ ਨੂੰ ਪੱਕੇ ਤੌਰ ਤੇ ਬਾਹਰ ਕਰਵਾ ਦਿਆਂਗੇ, ਪਰ ਉਸ ਤੇ ਸਿੱਖ ਕੈਦੀ ਮੰਨਣ ਲਈ ਤਿਆਰ ਨਹੀਂ ਹਨ ਇਸ ਕਰਕੇ ਮਾਮਲਾ ਕਾਫੀ ਉਲਝ ਗਿਆ ਹੈ।
ਇਸ ਤੇ ਮੈਂਬਰ ਸ੍ਰੋਮਣੀ ਕਮੇਟੀ ਸ੍ਰੀ ਕਰਨੈੇਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਜਦੋਂ ਭਾਈ ਗੁਰਬਖਸ ਸਿੰਘ ਦਾ ਸੰਘਰਸ਼ ਸੁਰੂ ਹੋਇਆ ਸੀ ਤਾਂ ਮੈਂ ਉਥੇ ਜਾਂਦਾ ਰਿਹਾ ਹਾਂ, ਪਰ ਜਿਵੇਂ ਜਿਵੇਂ ਉਹ ਸੰਘਰਸ ਅੱਗੇ ਵਧਦਾ ਗਿਆ ਤਾਂ ਉਥੇ ਗਲਤ ਲੋਕਾਂ ਦੇ ਹੱਥ ਵਿਚ ਕਮਾਂਡ ਆਂਉਦੀ ਗਈ, ਹੁਣ ਉਥੇ ਹਾਲ ਇਹ ਹੈ ਕਿ ਉਥੇ ਕੁਝ ਕੋਲ ਆਰ ਐਸ ਐਸ ਦੇ ਵੀ ਕਬਜਾ ਕਰ ਚੁੱਕੇ ਹਨ ਜੋ ਕਿ ਨਹੀਂ ਚਾਹੁੰਦੇ ਕਿ ਮਾਮਲਾ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਸਹੀ ਨਿਬੜੇ, ਇਸ ਵਿਚ ਕਈ ਤਰ੍ਹਾਂ ਦੀਆਂ ਵਿਚੋਲਗੀਆਂ ਵਿਚ ਪੱਤਰਕਾਰ ਵੀ ਗਲਤ ਭੁਮਿਕਾ ਨਿਭਾ ਰਹੇ ਹਨ। ਭਾਈ ਗੁਰਬਖਸ਼ ਸਿੰਘ ਦਾ ਇਰਾਦਾ ਸਹੀ ਹੈ ਪਰ ਉਥੇ ਕੁਝ ਲੋਕ ਨਹੀਂ ਚਾਹੁੰਦੇ ਕਿ ਮਾਮਲਾ ਛੇਤੀ ਦੇ ਕੇ ਨਿਬੜ ਜਾਵੇ, ਇਸ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਦੇਸ਼ੋ ਹੀ ਨਹੀਂ ਸਗੋਂ ਦੇਸ਼ ਵਿਚੋਂ ਵੀ ਕਾਫੀ ਰੁਪਏ ਇਸ ਸੰਘਰਸ਼ ਲਈ ਆ ਰਹੇ ਹਨ ਜਿਸ ਕਰਕੇ ਕੁਝ ਲੋਕ ਬੇਈਮਾਨਾਂ ਵਾਲੀ ਭੁਮਿਕਾ ਨਿਭਾ ਰਹੇ ਹਨ, ਜੋ ਕਿ ਭਾਈ ਗੁਰਬਖਸ਼ ਸਿੰਘ ਦੀ ਜਾਨ ਨੂੰ ਖਤਰਾ ਵੀ ਕਰ ਸਕਦੇ ਹਨ। ਜਿਨ੍ਹਾਂ ਨੇ ਭਾਈ ਗੁਰਬਖਸ਼ ਸਿੰਘ ਨੂੰ ਖਾਲਸਤਾਨ ਵਾਲੇ ਪਾਸੇ ਮੋੜਿਆ ਹੈ ਉਹ ਚਾਹੁੰਦੇ ਹਨ ਇਹ ਸੰਘਰਸ ਫੈਲ ਹੋ ਜਾਵੇ, ਕਿਊਂਕਿ ਉਹ ਨਹੀਂ ਚਾਹੁੰਦੇ ਕਿ ਇਹ ਸੰਘਰਸ ਕਾਮਯਾਬ ਹੋਵੇ। ਅਜੇ ਹੋਰ ਵੀ ਸੰਭਾਵਨਾਵਾਂ

No comments: