www.sabblok.blogspot.com
ਰਾਮਪੁਰਾ ਫੂਲ, 27 ਦਸੰਬਰ -ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਜ਼ੈਲਦਾਰ ਲਖਵੀਰ ਸਿੰਘ ਲੱਖੀ ਦਾ ਨਾ ਵਰਤ ਕੇ ਇਕ ਅਕਾਲੀ ਆਗੂ ਨੂੰ ਠੱਗੀ ਮਾਰਨੀ ਕਾਫ਼ੀ ਮਹਿੰਗੀ ਪਈ ਹੈ | ਜਿੱਥੇ ਇਸ ਵਿਅਕਤੀ ਨੂੰ ਪੁਲਿਸ ਦੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ ਹੈ, ਉੱਥੇ ਇਸ ਵਿਅਕਤੀ ਨੂੰ ਇਮਾਨਦਾਰ ਦਿੱਖ ਵਾਲੇ ਜ਼ੈਲਦਾਰ ਲੱਖੀ ਦੇ ਘਰ ਸੈਂਕੜਿਆਂ ਦੀ ਗਿਣਤੀ ਵਿਚ ਅਕਾਲੀ ਆਗੂਆਂ ਦੇ ਸਾਹਮਣੇ ਭਾਰੀ ਨਾਮੋਸ਼ੀ ਵਿਚੋਂ ਗੁਜ਼ਰਨਾ ਪਿਆ ਹੈ | ਜਾਣਕਾਰੀ ਅਨੁਸਾਰ ਗੁਆਂਢੀ ਜ਼ਿਲ੍ਹੇ ਦੇ ਇਕ ਚੇਅਰਮੈਨ ਵੱਲੋਂ ਜ਼ਮੀਨ ਐਕਵਾਇਰ ਨਾ ਹੋਣ ਦੇਣ ਦੇ ਇਵਜ਼ ਵਿਚ ਇਕ ਵਿਅਕਤੀ ਕੋਲੋਂ 40 ਲੱਖ ਰੁਪਏ ਬਟੋਰ ਲਏ | ਮਾਮਲੇ ਬਾਰੇ ਜਦ ਜ਼ੈਲਦਾਰ ਲੱਖੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਪੜ੍ਹਤਾਲ ਕਰਨ ਲਈ ਕਿਹਾ | ਪੁਲਿਸ ਅਤੇ ਜ਼ੈਲਦਾਰ ਲੱਖੀ ਦੀ ਸਖ਼ਤੀ ਦੇ ਡਰੋਂ ਇਹ ਵਿਅਕਤੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅੱਗੇ ਬਚਾਓ ਲਈ ਜਾ ਡਿੱਗਿਆ | ਆਗੂਆਂ ਦੇ ਦਖ਼ਲ ਉਪਰੰਤ ਸਬੰਧਿਤ ਵਿਅਕਤੀ ਦੇ ਪੈਸੇ ਵਾਪਸ ਕਰਕੇ ਕਥਿਤ ਠੱਗ ਸਾਹਿਬ ਨੇ ਸਹੁੰ ਖਾਧੀ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਕਰੇਗਾ | ਜ਼ੈਲਦਾਰ ਲੱਖੀ ਨੇ ਗੱਲ ਕਰਦਿਆਂ ਕਿਹਾ ਕਿ ਠੱਗੀ ਮਾਰਨ ਵਾਲੇ ਵਿਅਕਤੀ ਵੱਲੋਂ ਲਿਖਤੀ ਮੁਆਫ਼ੀ ਮੰਗਕੇ ਸੁਧਰ ਜਾਣ ਦੇ ਕੀਤੇ ਪ੍ਰਣ ਕਾਰਨ ਉਸ ਨੂੰ ਪੁਲਿਸ ਕੇਸ ਤੋਂ ਬਖਸ਼ ਦਿੱਤਾ ਹੈ |
No comments:
Post a Comment