www.sabblok.blogspot.com
ਮੰਡੀ ਡੱਬਵਾਲੀ.19 ਦਸੰਬਰ. – ਇੱਕ ਸਾਲ ਪਹਿਲਾਂ ਹੀ ਹੋਂਦ ਵਿੱਚ ਆਈ ਅਰਵਿੰਦ ਕੇਜਰੀਵਾਲ ਦੀ ਸਿਆਸੀ ਪਾਰਟੀ ‘ਆਪ’ (ਆਮ ਆਦਮੀ ਪਾਰਟੀ) ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਹਰਿਆਣੇ ਵਿੱਚ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਆਪ ਸਮੱਰਥਕਾਂ ਵੱਲੋਂ ਅਗਾਮੀ ਲੋਕ ਸਭਾ ਅਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਨੂੰ ਦੇਖਦਿਆਂ ਹੋਇਆਂ ਹਰਿਆਣੇ ਵਿੱਚ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।
‘ਆਪ’ ਵੱਲੋਂ ਹਰਿਆਣੇ ਵਿੱਚ ਸ਼ਰਗਰਮੀਆਂ ਤੇਜ਼ ਕੀਤੇ ਜਾਣ ਕਾਰਨ ਸੂਬੇ ਦੀਆਂ ਸਿਆਸੀ ਪਾਰਟੀਆਂ ਸੱਤਾਧਾਰੀ ਕਾਂਗਰਸ, ਇਨੈਲੋ, ਭਾਜਪਾ, ਹਜਕਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿ ਕਿਤੇ ਹਰਿਆਣੇ ਵਿਚ ਵੀ ਦਿੱਲੀ ਵਾਲੀ ਗੱਲ ਨਾ ਬਣ ਜਾਵੇ ਕਿਉਂਕਿ ਇਨ੍ਹਾਂ ਪਾਰਟੀਆਂ ਵੱਲੋਂ ਜਿਹੜੇ ਨਾਰਾਜ ਹਨ ਉਹ ‘ਆਪ’ ਵਿੱਚ ਜਾ ਸਕਦੇ ਹਨ ਜਿਸ ਦੇ ਕਾਰਨ ‘ਆਪ’ ਹੋਰ ਸ਼ਕਤੀਸ਼ਾਲੀ ਬਣ ਜਾਵੇਗੀ। ‘ਆਪ’ ਵੱਲੋਂ ਹਰਿਆਣੇ ਦੇ 21 ਜ਼ਿਲ੍ਹਿਆਂ ਵਿੱਚ ਪਾਰਟੀ ਦਾ ਸੰਗਠਨ ਖੜ੍ਹਾ ਕਰ ਦਿੱਤਾ ਗਿਆ ਹੈ। ਸੂਬੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਉਤੇ ਤਿੱਖੀ ਨਜ਼ਰ ‘ਆਪ’ ਰੱਖ ਰਹੀ ਹੈ। ਹਰਿਆਣੇ ਦੀ ਸਿਆਸਤ ਵਿੱਚ ਵੀ ‘ਆਪ’ ਅਹਿਮ ਭੂਮਿਕਾ ਨਿਭਾਉਣ ਲਈ ਯਤਨਸ਼ੀਲ ਹੈ। ‘ਆਪ’ ਦੇ ਕੌਮੀ ਸੀਨੀਅਰ ਆਗੂ ਯੋਗੇਂਦਰ ਯਾਦਵ ਵੱਲੋਂ ਸੂਬੇ ਵਿੱਚ ਪਾਰਟੀ ਦੀ ਮਜਬੂਤੀ ਲਈ ਮੀਟਿੰਗਾਂ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸੂਬੇ ਦੇ ਲੋਕਾਂ ਵਿੱਚ ‘ਆਪ’ ਨੂੰ ਸਮੱਰਥਨ ਦੇਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਦੋਂ ਕਿ ਦੂਜੀਆਂ ਸਿਆਸੀ ਪਾਰਟੀਆਂ ਵਿੱਚ ‘ਆਪ’ ਦੇ ਸੂਬੇ ਵਿੱਚ ਵਧ ਰਹੇ ਆਧਾਰ ਨੂੰ ਦੇਖ ਕੇ ਘਬਰਾਹਟ ਪੈਦਾ ਹੋ ਰਹੀ ਹੈ।

No comments:
Post a Comment