jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 22 December 2013

ਦੇਵਆਨੀ ਖਿਲਾਫ਼ ਮੁਕੱਦਮਾ ਲੜਨ ਵਾਲਾ ਪ੍ਰੀਤ ਬਰਾੜਾ ਕੌਣ ?

www.sabblok.blogspot.com

ਨਿਊਯਾਰਕ ਦੇ ਦੱਖਣੀ ਜਿ਼ਲ੍ਹੇ  ਵਿੱਚ ਅਮਰੀਕੀ  ਵਕੀਲ ਪ੍ਰੀਤ ਬਰਾੜਾ ਭਾਰਤੀ ਰਾਜਦੂਤ ਦੇਵਆਨੀ ਖੋਬ਼ਰਾਗਡੇ ਦੇ ਮਾਮਲਾ ਦੇਖ ਰਹੇ ਹਨ । ਦੇਵਆਨੀ ਉਪਰ ਘਰੇਲੂ  ਨੌਕਰਾਣੀ ਦਾ ਸ਼ੋਸ਼ਣ ਕਰਨ,  ਜਿ਼ਆਦਾ ਘੰਟੇ ਕੰਮ ਕਰਾਉਣ ਅਤੇ  ਧਖਾ ਦੇ ਕੇ ਵੀਜ਼ਾ ਦਿਵਾਉਣ ਦਾ ਦੋਸ਼ ਹੈ।
ਸ਼ਾਇਦ ਭਾਰਤ ਵਿੱਚ ਪ੍ਰੀਤ ਬਰਾੜਾ ਦਾ ਨਾਂਮ ਬਹੁਤ ਘੱਟ ਲੋਕਾਂ ਨੇ ਹੀ ਸੁਣਿਆ ਹੋਵੇਗਾ ਅਤੇ ਉਸਦੇ ਸਖਤ ਵਤੀਰੇ ਬਾਰੇ ਵੀ  ਇੱਕਾ- ਦੁੱਕਾ ਲੋਕ ਹੀ ਜਾਣਦੇ ਹੋਣਗੇ ਪਰ  ਅਮਰੀਕੀਆਂ ਦੇ ਲਈ  ਉਹ  ਇੱਕ ਜਾਣੇ -  ਪਹਿਚਾਣੇ ਚਿਹਰੇ ਹਨ।
ਪਰ ਇਹ ਪ੍ਰੀਤ ਬਰਾੜਾ ਹੈ ਕੌਣ ? ਅਤੇ ਇਸਦਾ  ਨਾਂਮ ਇੱਕ ਭਾਰਤੀ ਵਰਗਾ ਕਿਉਂ ਲੱਗਦਾ ਜਦਕਿ ਉਹ  ਅਮਰੀਕੀ ਨਾਗਰਿਕ ਹਨ ?
ਉਸਦਾ ਨਾਮ ਇਸ ਲਈ ਭਾਰਤੀ ਹੈ  ਕਿਉਂਕਿ ਉਸਦੇ ਮਾਤਾ- ਪਿਤਾ ਪੰਜਾਬ ਦੇ ਫਿਰੋਜ਼ਪੁਰ ਜਿ਼ਲ੍ਹੇ ਨਾਲ ਸਬੰਧਤ ਹਨ ਅਤੇ ਉਹ  ਕੇਵਲ ਦੋ ਸਾਲ ਦੇ ਹੀ ਸਨ ਜਦੋਂ ਉਹ ਅਮਰੀਕਾ ਚਲੇ ਗਏ ਸੀ ।
 ਰਾਸ਼ਟਰਪਤੀ  ਬਰਾਕ ਓਬਾਮਾ ਨੇ ਚਾਰ ਸਾਲ ਪਹਿਲਾ  ਜਿਹੜੇ 93 ਸਰਕਾਰੀ ਵਕੀਲਾਂ ਦੀ ਨਿਯੁਕਤੀ ਕੀਤੀ ਸੀ ਉਹਨਾਂ ਵਿੱਚੋਂ ਇੱਕ  ਪ੍ਰੀਤ ਬਰਾੜਾ ਵੀ ਸੀ ।
ਉਸਨੇ ਵੀ ਰਾਸ਼ਟਰਪਤੀ ਓਬਾਮਾ ਦੀ ਤਰ੍ਹਾਂ  ਕੋਲੰਬੀਆਂ ਲਾਅ ਸਕੂਲ  ਅਤੇ ਹਾਵਰਡ ਵਿੱਚ ਕਾਨੂੰਨ ਦੀ ਪੜਾਈ ਕੀਤੀ ਹੈ।
ਪ੍ਰੀਤ ਬਰਾੜਾ ਦੇ ਆਪਣੀ ਨਿਯੁਕਤੀ ਤੋਂ ਬਾਅਦ ਜਲਦ ਹੀ ਇਹ ਸਾਬਿਤ ਕਰ ਦਿੱਤਾ ਕਿ ਉਹ ਵੱਡੇ ਜਾ ਛੋਟੇ ਸਾਰੇ ਅਪਰਾਧੀਆਂ ਨੂੰ ਇੱਕ ਵਰਗਾ ਹੀ ਸਲੂਕ ਕਰਦੇ ਹਨ।
ਕਿਉਂਕਿ ਉਹ ਨਿਊਯਾਰਕ ਦੇ ਦੱਖਣੀ ਜਿ਼ਲ੍ਹੇ ਦੇ ਅਮਰੀਕੀ ਅਟਾਰਨੀ ਹੈ ਜਿਸ ਵਿੱਚ ਪ੍ਰਮੁੱਖ ਮੰਨੇ ਜਾਣ ਵਾਲੇ ਵਾਲ ਸਟਰੀਟ ਅਤੇ ਮੈਨਹਟਨ ਵਰਗੇ ਇਲਾਕੇ ਆਉਂਦੇ ਹਨ ਇਸ ਲਈ ਉਸਨੇ ਬੇਹੱਦ ਹਾਈ ਪ੍ਰੋਫਾਈਲ ਮਾਮਲੇ ਦੇਖਣ ਪੈਂਦੇ ਹਨ।
ਇਸਨੂੰ ਕੇਵਲ ਇਤਫਾਕ ਹੀ ਕਿਹਾ  ਜਾਵੇ ਕਿ ਭਾਰਤੀ ਮੂਲ ਦੇ ਪ੍ਰੀਤ ਬਰਾੜਾ ਦੇ ਜਿੰਮੇ ਅਕਸਰ ਹਾਈ ਪ੍ਰੋਫਾਈਲ ਭਾਰਤੀਆਂ ਅਤੇ ਦੱਖਣੀ ਏਸ਼ੀਆਈ ਲੋਕਾਂ ਦੇ ਮਾਮਲੇ ਹੀ ਆ ਰਹੇ ਹਨ।
ਹੁਣ ਤੱਕ  ਪ੍ਰੀਤ ਨੇ ਜੋ ਸਭ ਤੋਂ ਹਾਈ ਪ੍ਰੋਫਾਈਲ ਮਾਮਲਾ ਦੇਖਿਆ ਉਹ ਹੈ ਰਜਤ ਗੁਪਤਾ ਦਾ ਵਿੱਤੀ ਧੋਖਾਧੜੀ ਦਾ ਮਾਮਲਾ ਅਤੇ ਉਸਨੇ ਰਜਤ ਗੁਪਤਾ ਨੂੰ ਦੋ ਸਾਲ ਦੀ ਸਜ਼ਾ ਦਿਵਾ ਕੇ ਹੀ  ਦਮ ਲਿਆ।
ਰਜਤ ਗੁਪਤਾ  ਵੀ ਭਾਰਤ ਦੇ ਹਨ । ਇਸਦਾ ਕੋਈ ਅਸਰ ਪ੍ਰੀਤ ਬਰਾੜਾ ਉਪਰ ਨਹੀਂ ਹੋਇਆ।
ਗੁਪਤਾ ਅਮਰੀਕੀ ਵਿੱਤੀ ਦੁਨੀਆ ਦੀ ਪ੍ਰਸਿੱਧ ਹਸਤੀ ਸੀ ਅਤੇ ਮੈਕੇਂਜੀ ਵਰਗੀਆਂ ਸੰਸਥਾਵਾਂ ਦੇ ਕਰਤਾਧਰਤਾ ਰਹਿ ਚੁੱਕੇ ਸਨ।
 ਰਜਤ ਗੁਪਤਾ ਦੇ ਦੋਸਤ ਅਤੇ ਸ੍ਰੀ ਲੰਕਾ ਮੂਲ ਦੇ ਰਾਜ ਰਾਜਰਤਨਮ ਨੂੰ ਵੀ ਇਸ ਮਾਮਲੇ ਵਿੱਚ 10 ਸਾਲ ਦੀ ਸਜ਼ਾ ਪ੍ਰੀਤ ਬਰਾੜਾ ਨੇ ਦਿਵਾਈ ਹੈ।
ਇਸ ਤਰ੍ਹਾਂ ਪਾਕਿਸਤਾਨੀ ਕੱਟੜਪੰਥੀ  ਖਾਲਿਦ ਸ਼ੇਖ ਮੁਹੰਮਦ ਅਤੇ ਫੈਸਲ ਸ਼ਹਿਜ਼ਾਦ ਦੇ ਮਾਮਲੇ ਵਿੱਚ ਪ੍ਰੀਤ ਬਰਾੜਾ ਉਹਨਾਂ ਨੂੰ ਸਜਾ ਦਿਵਾ ਕੇ ਚਰਚਾ ਦਾ ਵਿਸ਼ਾ ਬਣੇ।
ਅਮਰੀਕਾ ਦੀ ਅਮਾ ਰਾਇ ਇਹ ਹੈ ਕਿ ਪ੍ਰੀਤ ਬਰਾੜਾ ਇਹ ਅਜਿਹੀ ਸਰਕਾਰੀ ਵਕੀਲ ਹਨ ਜਿਸਦੀ ਨਜ਼ਰਾਂ ਵਿੱਚ ਕੋਈ ਵੀ  ਵੱਡਾ ਜਾਂ ਤਾਕਤਵਰ ਨਹੀਂ ਹੈ।
ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹਨ। ਉਹਨਾ ਨੇ ਇੱਕ ਸਮੇਂ ਸੂਰੀਨਾਮ ਦੇ ਰਾਸ਼ਟਰਪਤੀ ਦੇ ਬੇਟੇ ਖਿਲਾਫ਼ ਵੀ ਮੁਕੱਦਮਾ ਠੋਕਿਆ ਸੀ ।
ਪ੍ਰੀਤ ਬਰਾੜਾ ਭਲੇ  ਭਾਰਤੀ ਲੋਕਾਂ ਉਪਰ ਕੋਈ ਰਹਿਮ ਨਹੀਂ ਕਰਦੇ ਪਰ ਉਸਦੀ ਟੀਮ ਵਿੱਚ ਉਸਦੇ ਭਾਰਤੀ ਮੂਲ ਦੀ ਛਾਪ ਜਰੂਰ ਨਜ਼ਰ ਆਉਂਦੀ ,ਉਸਦੀ ਟੀਮ ਵਿੱਚ ਸੰਜੈ ਵਾਧਵਾ ਅਤੇ ਅਨਜਾਨ ਸਾਹਨੀ ਸ਼ਾਮਿਲ ਹਨ।
ਵਾਧਵਾ ਨੇ ਗੁਪਤਾ ਦੇ ਖਿਲਾਫ਼ ਜਾਂਚ ਕੀਤੀ ਸੀ ਜਦਕਿ ਸਾਹਨੀ ਨੇ ਕੱਟੜਪੰਥੀ ਮਾਮਲੇ ਦੀ ਜਾਂਚ ਵਿੱਚ ਅਗਵਾਈ ਕੀਤੀ ਸੀ ।ਪ੍ਰੀਤ ਬਰਾੜਾ  1968 ਵਿੱਚ ਫਿਰੋਜ਼ਪੁਰ ‘ਚ ਪੈਦੇ ਹੋਏ ਸਨ।
 ਉਸਦੇ ਪਿਤਾ ਸਿੱਖ  ਅਤੇ ਮਾਤਾ  ਹਿੰਦੂ  ਹਨ । ਉਸਨੇ ਇੱਕ ਫਲਸਤੀਨੀ ਯਹੂਦੀ ਨਾਲ ਵਿਆਹ ਕੀਤਾ ਹੈ।
ਪਿਛਲੇ ਸਾਲ ਟਾਈਮ ਮੈਗਜ਼ੀਨ ਨੇ ਉਹਨਾਂ ਨੂੰ ਦੁਨੀਆਂ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਹਸਤੀਆਂ ਵਿੱਚ ਸ਼ਾਂਮਿਲ ਕੀਤਾ ਸੀ ।

No comments: