jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 29 December 2013

ਸ਼ਹੀਦ ਊਧਮ ਸਿੰਘ ਅਤੇ ਮੱਖਣ ਸਿੰਘ ਕੀਨੀਆਂ ਦੇ ਜਨਮ ਦਿਹਾੜੇ 'ਤੇ ਸੈਮੀਨਾਰਾਂ 'ਚ ਉਘੜੇ ਨਵੇਂ ਇਤਿਹਾਸਕ ਪੱਖ

www.sabblok.blogspot.com

ਜਲੰਧਰ;  ਦਸੰਬਰ      ਭਾਰਤ ਦੇ ਆਜ਼ਾਦੀ ਸੰਗਰਾਮ ਦੇ ਅਨਮੋਲ ਰਤਨ ਸ਼ਹੀਦ ਊਧਮ ਸਿੰਘ, ਅਫ਼ਰੀਕਾ ਦੇ ਆਜ਼ਾਦੀ ਸੰਗਰਾਮ ਦੇ ਮਹਾਂਨਾਇਕ ਮੱਖਣ ਸਿੰਘ ਦੇ 100ਵੇਂ ਜਨਮ ਦਿਹਾੜੇ ਮੌਕੇ, ਅਫ਼ਰੀਕਾ ਦੇ ਕੌਮੀ ਮੁਕਤੀ ਘੋਲ ਅਤੇ ਅਫ਼ਰੀਕਾ ਅੰਦਰ ਗ਼ਦਰੀ ਯੋਧਿਆਂ ਵਾਸਦੇਵ ਸਿੰਘ, ਉਜਾਗਰ ਸਿੰਘ ਕਿਰਤੀ, ਮੱਖਣ ਸਿੰਘ, ਗੋਪਾਲ ਸਿੰਘ ਚੰਦਨ, ਮੋਤਾ ਸਿੰਘ ਅਤੇ ਸੂਬਾ ਸਿੰਘ ਆਦਿ ਨੂੰ ਸਮਰਪਤ ਸੈਮੀਨਾਰ 'ਚ ਇਤਿਹਾਸਕਾਰਾਂ, ਖੋਜ਼ਕਾਰਾਂ, ਲੇਖਕਾਂ, ਗੰਭੀਰ ਆਲੋਚਕਾਂ ਵਿਦਵਾਨਾਂ ਨੇ ਗੰਭੀਰ ਵਿਚਾਰਾਂ ਕੀਤੀਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ 'ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੈਨ ਕੋਛੜ ਅਤੇ ਜਨਰਲ ਸਕੱਤਰ ਡਾ. ਰਘਬੀਰ ਕੌਰ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ 'ਚ 'ਮਹਾਨ ਗ਼ਦਰੀ ਇਨਕਲਾਬੀ: ਊਧਮ ਸਿੰਘ' ਨਾਮੀਂ ਬਹੁ-ਚਰਚਿਤ ਪੁਸਤਕ ਦੇ ਲੇਖਕ ਰਾਕੇਸ਼ ਕੁਮਾਰ, ਸੀਤਾ ਰਾਮ ਬਾਂਸਲ ਅਤੇ ਚਰੰਜੀ ਲਾਲ ਕੰਗਣੀਵਾਲ ਨੇ ਮੁੱਖ ਵਕਤਾ ਵਜੋਂ ਆਪਣੇ ਕੁੰਜ਼ੀਵਤ ਭਾਸ਼ਣ ਦਿੱਤੇ।  ਮੰਚ ਸੰਚਾਲਨ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।
ਰਾਕੇਸ਼ ਕੁਮਾਰ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ-ਸੰਗਰਾਮ ਬਾਰੇ ਨਵੇਂ ਇਤਿਹਾਸਕ ਤੱਥ ਪੇਸ਼ ਕਰਦਿਆਂ ਕਿਹਾ ਕਿ ਊਧਮ ਸਿੰਘ ਨੂੰ ਸਿਰਫ਼ ਜੱਲਿ•ਆਂਵਾਲਾ ਬਾਗ਼ ਦਾ ਬਦਲਾ ਲੈਣ ਵਾਲੇ ਸੂਰਮੇਂ ਤੱਕ ਸੀਮਤ ਕਰਨਾ ਸਹੀ ਇਤਿਹਾਸਕਾਰੀ ਨਹੀਂ ਕਿਉਂਕਿ ਊਧਮ ਸਿੰਘ ਦਾ ਨਿਸ਼ਾਨਾ ਬਦਲਾਅ ਨਹੀਂ ਸਗੋਂ ਇਸ ਤੋਂ ਕਿਤੇ ਵਸੀਹ ਇਨਕਲਾਬੀ ਸਮਾਜਕ ਬਦਲਾਅ ਕਰਨਾ ਸੀ।  ਅਜੇਹਾ ਸਮਾਜਕ ਬਦਲਾ ਜਿਸ ਸਦਕਾ ਸਾਡਾ ਮੁਲਕ ਬਦੇਸ਼ੀ ਅਤੇ ਦੇਸ਼ੀ ਲੁੱਟ-ਖਸੁੱਟ ਅਤੇ ਜ਼ਬਰ-ਜ਼ੁਲਮ, ਅਨਿਆਂ ਅਤੇ ਵਿਤਕਰੇਬਾਜ਼ੀ ਤੋਂ ਮੁਕਤ ਹੋਣਾ ਸੀ।
ਖੋਜ਼ਕਾਰ ਰਾਕੇਸ਼ ਕੁਮਾਰ ਨੇ ਊਧਮ ਸਿੰਘ ਦੇ ਖਾਸ ਕਰਕੇ ਅਦਾਲਤ ਵਿੱਚ ਪੇਸ਼ ਹੱਥ ਲਿਖਤ ਬਿਆਨਾਂ ਦੀਆਂ ਕਾਪੀਆਂ ਹਾਜ਼ਰੀਨ 'ਚ ਵੰਡੀਆਂ ਅਤੇ ਇਹ ਦਰਸਾਇਆ ਕਿ ਊਧਮ ਸਿੰਘ ਗ਼ਦਰ ਪਾਰਟੀ ਨਾਲ ਲਗਾਤਾਰ ਸੰਪਰਕ 'ਚ ਰਿਹਾ।  ਸ਼ਹੀਦ ਭਗਤ ਸਿੰਘ ਨੂੰ ਉਹ ਆਪਣਾ ਆਦਰਸ਼ ਸਮਝਦਾ ਸੀ।

ਸੀਤਾ ਰਾਮ ਬਾਂਸਲ ਨੇ ਪੂਰਬੀ ਅਫ਼ਰੀਕਾ ਵਿੱਚ ਗ਼ਦਰ ਲਹਿਰ ਦੀ ਭੂਮਿਕਾ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਜਫ਼ਰ ਥੇਵਰ, ਗਣੇਸ਼ ਦਾਸ, ਯੋਗ ਰਾਜ ਨੂੰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ।  ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਲਾਗੇ ਪਿੰਡ ਗਾਖਲ ਦੇ ਬਿਸ਼ਨ ਸਿੰਘ ਨੂੰ ਫਾਂਸੀ ਲਗਾ ਦਿੱਤਾ ਗਿਆ।  ਸੀਤਾ ਰਾਮ ਬਾਂਸਲ ਨੇ ਦਸਿਆ ਕਿ ਅਮਰਜੀਤ ਚੰਦਨ ਕਵੀ ਦੇ ਪੈੜ ਦੱਸਣ ਮੁਤਾਬਕ 98ਵਰੇ• ਮਗਰੋਂ ਉਸ ਫਾਂਸੀ ਚੜ•ੇ ਸੂਰਮੇਂ ਦੀ ਸਨਾਖ਼ਤ ਕੀਤੀ ਗਈ।
ਸੀਤਾ ਰਾਮ ਬਾਂਸਲ ਨੇ ਬੋਲਦਿਆਂ ਕਿਹਾ ਕਿ ਗ਼ਦਰ ਲਹਿਰ ਧਰਮ-ਨਿਰਪੱਖ ਲਹਿਰ ਸੀ।  ਗ਼ਦਰ ਲਹਿਰ ਦਾ ਨਿਸ਼ਾਨਾ ਖ਼ਰੀ ਕੌਮੀ ਆਜ਼ਾਦੀ ਅਤੇ ਸਾਂਝੀਵਾਲਤਾ ਭਰਿਆ ਨਿਜ਼ਾਮ ਸਿਰਜਣਾ ਸੀ।  ਉਹਨਾਂ ਨੇ ਇਤਿਹਾਸ ਵਿੱਚ ਵਿਗਾੜ ਪੈਦਾ ਕਰਕੇ ਸੌੜੇ ਮੰਤਵਾਂ ਦੇ ਹਾਣ ਦਾ ਕਰਨ ਵਾਲਿਆਂ ਉਪਰ ਤਿੱਖਾ ਹੱਲਾ ਬੋਲਦਿਆਂ ਕਿਹਾ ਕਿ ਗ਼ਦਰ ਪਾਰਟੀ ਦੇ ਉਦੇਸ਼ਾਂ ਦਾ ਹੀ ਭਵਿੱਖ ਹੈ।
ਉਹਨਾਂ ਕਿਹਾ ਕਿ ਸਾਡੇ ਮੁਲਕ ਅੰਦਰ ਜਿਵੇਂ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ।  ਇਸ ਮੌਕੇ ਗ਼ਦਰ ਲਹਿਰ ਵਾਲੀ ਸਪਿਰਟ ਦੀ ਲੋੜ ਹੈ।  ਉਹਨਾਂ ਕਿਹਾ ਕਿ ਗ਼ਦਰ ਦਾ ਸੁਪਨਾ ਪੂਰਾ ਕਰਨ ਲਈ ਮੁਲਕ 'ਚ ਲੋਕ-ਸੰਗਰਾਮ ਜਾਰੀ ਹੈ ਅਤੇ ਜਾਰੀ ਰਹੇਗਾ।  ਜਿਹੜੇ ਇਹ ਭਰਮ ਫੈਲਾ ਰਹੇ ਹਨ ਕਿ ਅਫ਼ਰੀਕਾ ਦੇ ਸੰਗਰਾਮੀਆਂ ਦੀ ਗ਼ਦਰ ਲਹਿਰ ਨਾਲ ਕੋਈ ਤੰਦ ਹੀ ਨਹੀਂ ਜੁੜਦੀ, ਉਹਨਾਂ ਨੂੰ ਇਤਿਹਾਸ ਅੱਗੇ ਭਵਿੱਖ 'ਚ ਜਵਾਬਦੇਹ ਹੋਣਾ ਪਵੇਗਾ।


ਸੈਮੀਨਾਰ ਦੇ ਤੀਜੇ ਮੁੱਖ ਵਕਤਾ ਚਰੰਜੀ ਲਾਲ ਕੰਗਣੀਵਾਲ ਨੇ ਬੋਲਦਿਆਂ ਕਿਹਾ ਕਿ ਜੱਲਿਆਵਾਲਾ ਬਾਗ਼ ਦੀ ਖ਼ੂਨੀ ਵਿਸਾਖੀ ਦਾ ਪ੍ਰਭਾਵ ਵੀ ਊਧਮ ਸਿੰਘ ਵਰਗੇ ਨੌਜਵਾਨ ਇਨਕਲਾਬੀਆਂ ਦੇ ਮਨਾਂ ਉਪਰ ਡੂੰਘੀ ਮੋਹਰ ਛਾਪ ਛੱਡ ਗਿਆ ਪਰ ਇਹ ਪੱਖ ਇਤਿਹਾਸਕ ਪੱਖੋਂ ਮੁੱਲਵਾਨ ਸਥਾਨ ਰੱਖਦਾ ਹੈ ਕਿ ਊਧਮ ਸਿੰਘ ਦਾ ਉਦੇਸ਼ ਭਾਰਤ ਅੰਦਰੋਂ ਸਾਮਰਾਜਵਾਦ ਅਤੇ ਉਸਦੇ ਸੇਵਾਦਾਰ ਦੀ ਜੜ• ਪੁੱਟਕੇ ਇਨਕਲਾਬੀ ਸਮਾਜਕ ਤਬਦੀਲੀ ਕਰਕੇ ਲੋਕਾਂ ਦੀ ਪੁੱਗਤ ਵਾਲਾ ਨਵਾਂ ਸਮਾਜ ਸਿਰਜਣਾ ਸੀ ਨਾ ਕਿ ਸਿਰਫ਼ ਬਦਲਾ ਲੈਣਾ।
ਉਹਨਾਂ ਕਿਹਾ ਕਿ ਮੱਖਣ ਸਿੰਘ ਦੀ ਲਾਸਾਨੀ ਕੁਰਬਾਨੀ ਦਾ ਕੋਈ ਜਵਾਬ ਨਹੀਂ।  ਉਹਦੀ ਦੇਣ ਗ਼ਦਰ ਲਹਿਰ, ਭਾਰਤੀ ਕੌਮੀ ਮੁਕਤੀ ਲਹਿਰ ਲਈ ਵੀ ਹੈ ਇਸ ਤੋਂ ਵਡੇਰਾ ਯੋਗਦਾਨ ਅਫ਼ਰੀਕਾ 'ਚ ਖਾਸ ਕਰਕੇ ਕੀਨੀਆਂ ਦੇ ਆਜ਼ਾਦੀ ਸੰਗਰਾਮ 'ਚ ਯੋਗਦਾਨ ਅੰਬਰਾਂ 'ਤੇ ਸਦਾ ਉੱਕਰਿਆ ਰਹੇਗਾ।
ਚਰੰਜੀ ਲਾਲ ਕੰਗਣੀਵਾਲ ਨੇ ਇਤਿਹਾਸ ਦੀਆਂ ਨਵੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਗ਼ਦਰੀਆਂ ਅਤੇ ਗ਼ੱਦਾਰਾਂ ਦਰਮਿਆਨ ਸਪੱਸ਼ਟ ਨਿਸ਼ਾਨਦੇਹੀ ਅਤੀ ਜ਼ਰੂਰੀ ਹੈ।
ਇਸ ਵਿਚਾਰ-ਚਰਚਾ ਉਪਰ ਆਪਣਾ ਪੱਖ ਪੇਸ਼ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਅੱਜ ਦੀ ਚਰਚਾ ਨੇ ਸਾਨੂੰ ਇਹ ਦਰਸਾਇਆ ਹੈ ਕਿ ਅਸੀਂ ਗ਼ਦਰ ਲਹਿਰ ਬਾਰੇ ਅਮਰੀਕਾ, ਕੈਨੇਡਾ ਆਦਿ ਤੱਕ ਹੀ ਚਰਚਾ ਕਰਦੇ ਰਹੇ।  ਪੂਰਬੀ ਅਫ਼ਰੀਕਾ ਵਿੱਚ ਗ਼ਦਰ ਲਹਿਰ ਦਾ ਯੋਗਦਾਨ ਉਭਰਕੇ ਸਾਹਮਣੇ ਆਇਆ ਹੈ।  ਉਹਨਾਂ ਕਿਹਾ ਕਿ ਸੈਮੀਨਾਰ 'ਚ ਕੇਂਦਰਤ ਚਰਚਾ ਸਹੀ ਅਰਥਾਂ 'ਚ ਜਨਮ ਦਿਹਾੜਾ ਮਨਾਉਣ ਦਾ ਸਾਰਥਕ ਉੱਦਮ ਹੈ।  ਉਨ•ਾਂ ਕਿਹਾ ਕਿ ਊਧਮ ਸਿੰਘ ਦਾ ਇਹ ਕਹਿਣਾ ਕਿ ਆਜ਼ਾਦੀ ਜੀਵਨ ਹੈ।  ਗ਼ੁਲਾਮੀ ਮੌਤ।  ਅੰਗਰੇਜ਼ੀ ਰਾਜ ਨਾਲ ਸਮਝੌਤਾ ਅਸੰਭਵ ਹੈ ਕਹਿਣਾ ਮੁੱਲਵਾਨ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਰਾਕੇਸ਼ ਕੁਮਾਰ ਦੀ ਊਧਮ ਸਿੰਘ ਬਾਰੇ ਖੋਜ਼ ਬਹੁਤ ਹੀ ਅਮੁੱਲੀ ਹੈ ਅਤੇ ਇਸ ਨੂੰ ਅਜੋਕੇ ਸਰੋਕਾਰਾਂ ਨਾਲ ਜੋੜਕੇ ਤੁਰਨ ਦੀ ਲੋੜ ਹੈ ਤਾਂ ਜੋ ਆਉਣ ਵਾਲਾ ਸਮਾਂ ਆਪਣਾ ਰਾਹ ਬਣਾ ਸਕੇ।
ਪ੍ਰਧਾਨਗੀ ਮੰਡਲ ਦੀ ਤਰਫੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਅੱਜ ਦਾ ਸੈਮੀਨਾਰ ਤੱਥ ਭਰਪੂਰ ਇਤਿਹਾਸਕਾਰੀ ਉਪਰ ਜ਼ੋਰ ਦਿੰਦਾ ਹੋਇਆ ਇਤਿਹਾਸ ਵਿੱਚ ਖੋਟ ਰਲਾਉਣ ਵਾਲੇ ਸਾਰੇ ਯਤਨਾਂ ਤੋਂ ਸਦਾ ਚੌਕੰਨੇ ਰਹਿਕੇ ਤੁਰਨ ਬਾਰੇ ਸੁਚੇਤ ਕਰਦਾ ਹੈ।
ਉਹਨਾਂ ਕਿਹਾ ਕਿ ਕਮੇਟੀ ਇਤਿਹਾਸ ਦੀ ਖੋਜ਼ ਦੇ ਕਾਰਜਾਂ ਨੂੰ ਉਚੇਚੇ ਤੌਰ 'ਤੇ ਹੱਥ ਲਵੇਗੀ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਸਮਰਾ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਹਰਬੀਰ ਕੌਰ ਬੰਨੋਆਣਾ, ਗੁਰਮੀਤ, ਗੁਰਮੀਤ ਢੱਡਾ, ਰਣਜੀਤ ਸਿੰਘ ਔਲਖ, ਦੇਵ ਰਾਜ ਨਈਅਰ ਤੋਂ ਇਲਾਵਾ ਵੱਖ ਵੱਖ ਵਰਗਾਂ 'ਚ ਸਰਗਰਮ ਕਾਮੇ ਹਾਜ਼ਰ ਸਨ।

No comments: