www.sabblok.blogspot.com
ਰੀਅਲ ਅਸਟੇਟ ਕੰਪਨੀਆਂ ਤੋਂ ਮੋਟਾ ਪਾਰਟੀ ਫੰਡ ਲੈਣ ਦੇ ਮਾਮਲੇ ਵਿੱਚ ਅਕਾਲੀ ਦਲ ਦੀ ਵਕਾਰ ਇੱਕ ਫਿਰ ਦਾਅ ਤੇ ਲੱਗ ਗਿਆ ਹੈ। ਪੰਜਾਬ ਕਾਂਗਰਸ ਦੇ ਵਿਧਾਇਕਾਂ ਬਲਬੀਰ ਸਿੰਘ ਸਿੱਧੂ, ਜਗਮੋਹਨ ਸਿੰਘ ਕੰਗ , ਅਮਰੀਕਾ ਸਿੰਘ ਢਿੱਲੋਂ ਅਤੇ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਦਾਨੀਆਂ ਦੀ ਸੌਂਪੀ ਸੂਚੀ ‘ਚ ਪ੍ਰਾਈਵੇਟ ਬਿਲਡਰਾਂ ਵੱਲੋਂ ਫੰਡ ਦੇਣ ਨਾਲ ਕਈ ਭੇਤ ਉਜਾਗਰ ਹੋ ਗਏ ਹਨ। ਇਸ ਸੂਚੀ ‘ਚ ਦਰਜ ਕੰਪਨੀਆਂ ਨੂੰ ਸੂਬਾ ਸਰਕਾਰ ਤੋਂ ਲਾਭ ਮਿਲਣਾ ‘ਹੈਰਾਨੀ ’ ਪੈਦਾ ਕਰਦਾ।
ਇਸ ਏਜੰਸੀ ਨੇ ਅਕਾਲੀ ਦਲ ਨੂੰ 50 ਲੱਖ ਦਾਨ ਕੀਤੇ ਹਨ।
ਕਾਂਗਰਸ ਆਗੂਆਂ ਨੇ ਇਸ ਏਜੰਸੀ ਦੇ ਟੀਚਿਆਂ ਪ੍ਰਤੀ ਸ਼ੰਕਾ ਜ਼ਾਹਿਰ ਕਰਦਿਆਂ ਇਕ ਸਿਆਸੀ ਪਾਰਟੀ ਨੂੰ ਵੱਡੀ ਰਾਸ਼ੀ ਦੇਣ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੁਝ ਰੀਅਲ ਅਸਟੇਟ ਕੰਪਨੀਆਂ ’ਚ ਪ੍ਰਮੁੱਖ ਅਕਾਲੀਆਂ ਆਗੂਆਂ ਦੀ ਕਥਿਤ ਤੌਰ ’ਤੇ ਬੇਨਾਮੀ ਹਿੱਸੇਦਾਰੀ ਹੈ ਤੇ ਇਨ੍ਹਾਂ ਕੰਪਨੀਆਂ ਨੂੰ ਇਸੇ ਲਈ ਸਭ ਤੋਂ ਵੱਧ ਲਾਭ ਦਿੱਤੇ ਗਏ ਹਨ। ਮੁਹਾਲੀ ਤੇ ਇਸ ਦੇ ਆਲੇ-ਦੁਆਲੇ 8 ਰੀਅਲ ਅਸਟੇਟ ਕੰਪਨੀਆਂ ਨੂੰ ਪ੍ਰਾਜੈਕਟ ਮਿਲੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੱਚਾਈ ਜਾਣਨ ਲਈ ਅਕਾਲੀ ਦਲ ਤੇ ਭਾਜਪਾ ਆਗੂਆਂ ਦੇ ਇਨ੍ਹਾਂ ਕੰਪਨੀਆਂ ਨਾਲ ਸਬੰਧਾਂ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵੱਲੋਂ ਆਪਣੀ ਮਰਜ਼ੀ ਨਾਲ ਸੱਤਾਧਾਰੀ ਪਾਰਟੀ ਨੂੰ ਦਾਨ ਨਹੀਂ ਦਿੱਤਾ ਜਾ ਸਕਦਾ। ਕਾਂਗਰਸ ਪੰਜਾਬ ’ਚ ਪ੍ਰਾਜੈਕਟ ਲਗਾਉਣ ਲਈ ਕੰਪਨੀਆਂ ਤੋਂ ਜ਼ਬਰਦਸਤੀ ਵਸੂਲੀ ਦੇ ਖ਼ਿਲਾਫ਼ ਹੈ।

No comments:
Post a Comment