jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 26 December 2013

ਭਾਈ ਗੁਰਬਖਸ਼ ਸਿੰਘ ‘ਹੁਕਮਨਾਮਾ’ ਮੰਨ ਕੇ ਕੱਲ੍ਹ ਨੂੰ ਅਕਾਲ ਤਖਤ ਵਿਖੇ ਭੁੱਖ ਹੜਤਾਲ ਖਤਮ ਕਰਨਗੇ

www.sabblok.blogspot.com

ਗੁਰਦੁਆਰਾ ਅੰਬ ਸਾਹਿਬ ਤੋਂ ਖਬਰ ਪ੍ਰਾਪਤ ਹੋ ਰਹੀ ਹੈ ਕਿ ਕੱਲ੍ਹ ਜਾਰੀ ਹੋਏ ਹੁਕਮਨਾਮੇ ਮਗਰੋਂ  ਜੇਲ੍ਹ ਵਿੱਚ ਬੰਦ ਦੋ ਸਿੰਘਾਂ ਸ਼ਮਸ਼ੇਰ ਸਿੰਘ ਸੇ਼ਰਾ ਅਤੇ ਲਖਵਿੰਦਰ ਸਿੰਘ ਲੱਖਾ ਦੀ ਰਿਹਾਈ ਦੇ ਸਬੰਧੀ ਜਥੇਦਾਰ  ਗੁਰਬਚਨ ਸਿੰਘ ਕੋਲੇਂ ਲਏ ਲਿਖਤੀ ਵਾਅਦੇ ਮਗਰੋਂ ਆਪਣੀ ਭੁੱਖ ਹੜਤਾਲ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਉਪਰ ਜਾ ਕੇ ਖਤਮ ਕਰਨ ਲਈ ਸਹਿਮਤੀ ਪ੍ਰਗਟਾਈ ਹੈ।
 ਭਰੋਸੇਯੋਗ ਸੂਤਰ ਦੱਸਦੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪਣੇ ਸਾਥੀਆਂ ਸਮੇਤ ਸਵੇਰੇ 8 ਵਜੇ  ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚ ਗਏ ਸਨ। ਪਰ ਭੁੱਖ ਹੜਤਾਲ ਖਤਮ ਕਰਨ ਦੀ ਸਹਿਮਤੀ  ਬਾਦੁਪਹਿਰ 1 ਵਜੇ  ਬਣੀ ਜਦੋਂ  ਜਥੇਦਾਰ ਸਾਹਿਬਾਨ ਨੇ ਇਹ ਲਿਖਤੀ ਬਿਆਨ ਦਿੱਤਾ ਕਿ ਉਹ ਬੁੜੈਲ ਜੇਲ੍ਹ ਵਿੱਚ ਬੰਦ ਦੋ ਸਿੰਘਾਂ ਨੂੰ ਰਿਹਾਅ ਕਰਵਾਉਣਗੇ।
ਕੱਲ੍ਹ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਹੰਗਾਮੀ ਮੀਟਿੰਗ ਕਰਕੇ  ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਕਿਹਾ ਹੁਕਮਨਾਮਾ ਜਾਰੀ ਕੀਤਾ ਤਾਂ ਉਦੋਂ  ਉਨ੍ਹਾਂ ਨੇ ਜੇਲ੍ਹ ਵਿੱਚ ਬੰਦ ਸਿੰਘਾਂ ਦੀ ਰਿਹਾਈ ਤੱਕ ਭੁੱਖ ਹੜਤਾਲ ਨਾ ਖਤਮ ਕਰਨ ਦੀ ਗੱਲ ਆਖੀ ਸੀ ।

No comments: