jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 20 December 2013

ਬੱਬਰ ਖਾਲਸਾ ਜਥੇਬੰਦੀ ਦਾ ਕਾਰਕੁਨ ‘ ਝੱਜ ’ ਅਮਰੀਕਾ ਵਿੱਚ ਗ੍ਰਿਫ਼ਤਾਰ

www.sabblok.blogspot.com

ਰੀਨੋ (ਨਵਾਡਾ), 19 ਦਸੰਬਰ
ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐਫਬੀਆਈ) ਨੇ ਇਕ ਪੰਜਾਬੀ ਬਲਵਿੰਦਰ ਸਿੰਘ ਝੱਜ ਉਰਫ ਪੋਸ਼ੀ ਉਰਫ ਬਲਜੀਤ ਸਿੰਘ ਨੂੰ ਪੰਜਾਬ ਵਿਚ ਅਤਿਵਾਦੀ ਸੰਗਠਨਾਂ ਲਈ ਸਹਾਇਤਾ ਸਮੱਗਰੀ ਪ੍ਰਦਾਨ ਕਰਨ, ਹੱਤਿਆ ਅਤੇ ਅਗਵਾ ਕਰਨ ਦੀ ਸਾਜ਼ਿਸ਼ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। 39 ਸਾਲਾ ਟਰੱਕ ਡਰਾਈਵਰ ਬਲਵਿੰਦਦਰ ਸਿੰਘ ਨੂੰ ਐਫਬੀਆਈ ਅਤੇ ਅਤਿਵਾਦੀ ਟਾਸਟ ਫੋਰਸ ਵੱਲੋਂ ਕੱਲ੍ਹ ਰਾਤ ਉਸ ਦੇ ਨਵਾਡਾ ਸਟੇਟ (ਸੈਕਰਾਮੈਂਟੋ ਤੋਂ 120 ਮੀਲ) ਦੇ ਰੀਨੋ ਸਥਿਤ ਘਰ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਸ਼ੁੱਕਰਵਾਰ ਨੂੰ ਰੀਨੋ ਫੈਡਰਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਸ ’ਤੇ ਗਲਤ ਇਮੀਗਰੇਸ਼ਨ ਦਸਤਾਵੇਜ਼ ਬਣਾਉਣ ਅਤੇ ਧੋਖਾਧੜੀ ਦੇ ਵੀ ਦੋਸ਼ ਲੱਗੇ ਹਨ।
ਉਹ ਭਾਰਤੀ ਨਾਗਰਿਕ ਸੀ ਤੇ  ਅਮਰੀਕਾ ਭੱਜ ਆਇਆ ਸੀ। ਇੱਥੇ ਆ ਕੇ ਉਸ ਨੇ ਸ਼ਰਨ ਮੰਗੀ ਲਈ। ਉਹ ਹੁਣ ਅਮਰੀਕਾ ਵਿਚ ਸਥਾਈ ਤੌਰ ’ਤੇ ਰਹਿ ਰਿਹਾ ਸੀ। ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਪਲੀਹਾ (ਨਕੋਦਰ ਦੇ ਕੋਲ) ਨਾਲ ਸਬੰਧ ਹੈ।
ਬਲਵਿੰਦਰ ਸਿੰਘ ’ਤੇ ਦੋ ਅਤਿਵਾਦੀ ਸੰਗਠਨਾਂ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਮੈਂਬਰ ਹੋਣ ਦਾ ਸ਼ੱਕ ਹੈ। ਉਸ ’ਤੇ ਇਹ ਵੀ ਦੋਸ਼ ਹੈ ਕਿ ਉਹ ਭਾਰਤ ਵਿਚ ਇਨ੍ਹਾਂ ਦੋਵਾਂ ਸੰਗਠਨਾਂ ਨੂੰ ਹਥਿਆਰਾਂ ਦੀ ਖਰੀਦ ਅਤੇ ਭਾਰਤ ਵਿਚ ਹੋਰ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਲਈ ਰੀਨੋ ਤੋਂ ਪੈਸੇ ਵੀ ਭੇਜਦਾ ਸੀ। ਜੇਕਰ  ਉਸ ’ਤੇ ਇਹ ਦੋਸ਼ ਸਾਬਤ ਹੁੰਦੇ ਹਨ ਤਾਂ ਉਸ ਦੀ ਸਾਰੀ ਜ਼ਿੰਦਗੀ ਜੇਲ੍ਹ ਵਿਚ ਹੀ ਕੱਟੇਗੀ ਅਤੇ ਉਸ ’ਤੇ ਹਰ ਦੋਸ਼  ਲਈ 250,000 ਡਾਲਰ ਜੁਰਮਾਨਾ ਹੋਵੇਗਾ। ਇਸ ਕੇਸ ਦੀ ਜਾਂਚ ਉੱਤਰੀ ਨਵਾਡਾ ਅਤੇ ਐਫਬੀਆਈ ਦੀ ਸੰਯੁਕਤ ਅਤਿਵਾਦੀ ਟਾਸਕ ਫੋਰਸ ਵੱਲੋਂ ਕੀਤੀ ਜਾ ਰਹੀ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ 30 ਨਵੰਬਰ  1997 ਮਗਰੋਂ ਅਮਰੀਕਾ ’ਚ ਜਾਅਲੀ ਪਛਾਣ ਪੱਤਰ ਬਣਵਾਏ ਤਾਂ ਜੋ ਭਾਰਤ ਵਿਚ ਉਸ ਨੂੰ ਕੋਈ ਪਛਾਣ ਨਾ ਸਕੇ। ਉਹ ਅਮਰੀਕਾ ਤੋਂ ਪਾਕਿਸਤਾਨ, ਭਾਰਤ ਤੇ ਹੋਰ ਦੇਸ਼ਾਂ ਵਿਚ ਗਿਆ ਤੇ ਭਾਰਤ ਵਿਚ ਅਤਿਵਾਦੀ ਕਾਰਵਾਈਆਂ ਲਈ ਉੱਥੇ ਮੌਜੂਦ ਹਮਖਿਆਲੀਆਂ ਨਾਲ ਚਰਚਾ ਕਰਦਾ ਰਿਹਾ।

ਬੱਬਰ ਖਾਲਸਾ ਦਾ ਅਤਿਵਾਦੀ ਬਲਵਿੰਦਰ ਸਿੰਘ ਝੱਜ ਪੰਜਾਬ ਦੇ ਜ਼ਿਲਾ ਜਲੰਧਰ ਦੇ ਪਿੰਡ ਪਲੀਹਾ (ਨਕੋਦਰ) ਦਾ ਵਸਨੀਕ ਹੈ। ਉਹ ਅਮਰੀਕਾ ਵਿੱਚ ਸਥਾਈ ਤੌਰ ’ਤੇ ਰਹਿ ਰਿਹਾ ਹੈ। ਉਸ ਉਪਰ ਪੰਜਾਬ ਦੇ ਅਤਿਵਾਦੀ ਸੰਗਠਨਾਂ ਲਈ ਸਹਾਇਤਾ ਸਮੱਗਰੀ ਪ੍ਰਦਾਨ ਕਰਨ, ਹੱਤਿਆ ਅਤੇ ਅਗਵਾ ਕਰਨ ਦੀ ਸਾਜ਼ਿਸ਼ ਦੇ ਦੋਸ਼ ਹਨ।

No comments: