www.sabblok.blogspot.com
ਨਵੀਂ ਦਿੱਲੀ, 28 ਦਸੰਬਰ (ਏਜੰਸੀ)- ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਫਾਰੂਖ ਸ਼ੇਖ ਦਾ ਦੁਬਈ 'ਚ ਦਿਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਿਕ ਫਾਰੂਖ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 65 ਸਾਲਾਂ ਦੇ ਸਨ। ਉਹ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਦੁਬਈ 'ਚ ਛੁੱਟੀਆਂ ਮਨਾਉਣ ਲਈ ਗਏ ਹੋਏ ਸਨ। ਜਿਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਫਾਰੂਖ ਸ਼ੇਖ ਛੋਟੇ ਪਰਦੇ ਅਤੇ ਵੱਡੇ ਪਰਦੇ ਦੇ ਬਿਹਤਰੀਨ ਕਲਾਕਾਰ ਰਹੇ ਹਨ। ਉਨ੍ਹਾਂ ਨੇ ਕਈ ਪ੍ਰਸਿੱਧ ਫਿਲਮਾਂ 'ਚ ਕੰਮ ਕੀਤਾ ਹੈ। ਗਰਮ ਹਵਾ, ਸ਼ਤਰੰਜ ਕੇ ਖਿਲਾੜੀ, ਉਮਰਾਵ ਜਾਨ, ਚਸ਼ਮੇ-ਬਦੂਰ, ਲੋਰੀ, ਬਾਜ਼ਾਰ, ਅਬ ਇਨਸਾਫ ਹੋਗਾ ਉਨ੍ਹਾਂ ਦੀਆਂ ਅਹਿਮ ਫਿਲਮਾਂ ਸਨ। ਇਸ ਸਾਲ ਉਨ੍ਹਾਂ ਨੇ ਯੇ ਜਵਾਨੀ ਹੈ ਦੀਵਾਨੀ ਅਤੇ ਕਲੱਬ 60 ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਕਈ ਸੀਰੀਅਲ ਅਤੇ ਟੈਲੀਵਿਜ਼ਨ ਸ਼ੋਅ ਵਿਚ ਵੀ ਕੰਮ ਕੀਤਾ। ਉਨ੍ਹਾਂ ਨੂੰ 2010 'ਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਦੇ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਵੀ ਨਿਵਾਜ਼ਿਆ ਗਿਆ ਸੀ।
No comments:
Post a Comment