www.sabblok.blogspot.com
ਅਹਿਮਦਾਬਾਦ, 26 ਦਸੰਬਰ (ਏਜੰਸੀ)- ਸਾਲ 2002 ਦੇ ਗੁਜਰਾਤ ਦੰਗਿਆਂ ਦੇ ਇਕ ਮਾਮਲੇ 'ਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਹਿਮਦਾਬਾਦ ਅਦਾਲਤ ਤੋਂ ਅੱਜ ਇਕ ਵੱਡੀ ਰਾਹਤ ਮਿਲੀ ਹੈ। ਦੰਗਿਆਂ ਦੀ ਪੀੜਤ ਜਾਕਿਆ ਜਾਫਰੀ ਨੇ ਐਸ.ਆਈ.ਟੀ. ਦੀ ਰਿਪੋਰਟ ਨੂੰ ਚੁਣੌਤੀ ਦਿੱਤੀ ਸੀ, ਜਿਸ ਨੂੰ ਅਹਿਮਦਾਬਾਦ ਕੋਰਟ ਨੇ ਖਾਰਜ਼ ਕਰ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਐਸ.ਆਈ.ਟੀ. ਦੀ ਕਲੋਜ਼ਰ ਰਿਪੋਰਟ ਬਰਕਰਾਰ ਰੱਖੀ ਜਾਵੇ। ਨਰਿੰਦਰ ਮੋਦੀ ਨੂੰ ਇਹ ਰਾਹਤ ਗੁਲਬਰਗ ਸੁਸਾਇਟੀ ਦੇ ਦੰਗਿਆਂ 'ਚ ਮਿਲੀ ਹੈ ਅਤੇ ਹੁਣ ਇਹ ਸਾਫ ਹੋ ਗਿਆ ਹੈ ਕਿ ਨਰਿੰਦਰ ਮੋਦੀ 'ਤੇ ਦੰਗਿਆਂ ਦਾ ਮਾਮਲਾ ਨਹੀਂ ਚੱਲੇਗਾ।
No comments:
Post a Comment