jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 26 December 2013

9 ਦੀ ਕਿਸਾਨ ਮਜਦੂਰ ਰੈਲੀ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜਾਰੀ

www.sabblok.blogspot.com

ਬਠਿੰਡਾ/26 ਦਸੰਬਰ/ ਬੀ ਐਸ ਭੁੱਲਰ
 9 ਜਨਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਕਿਸਾਨ ਮਜਦੂਰ ਰੈਲੀ ਦੀ ਸਫ਼ਲਤਾ ਵਾਸਤੇ ਜੰਗੀ ਪੱਧਰ ਤੇ ਤਿਆਰੀਆਂ ਜਾਰੀ ਹਨ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਨਰਲ ਸਕੱਤਰਾਂ ਨੇ ਦਿੱਤੀ।
  ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਲਛਮਣ ਸਿੰਘ ਸੇਵਾਵਾਲਾ ਨੇ ਇੱਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਕਿਸਾਨਾਂ ਮਜਦੂਰਾਂ ਦੀ ਮੁਕੰਮਲ ਕਰਜਾ ਮੁਕਤੀ, ਖੁਦਕਸੀ ਪੀੜ੍ਹਤ ਹਜਾਰਾਂ ਪਰਿਵਾਰਾਂ ਲਈ ਮੁਆਵਜਾ, ਅੰਨ੍ਹੀ ਸੂਦਖੋਰੀ ਨੂੰ ਨੱਥਣ ਵਾਲਾ ਕਰਜਾ ਕਾਨੂੰਨ, ਕਰੋੜਾਂ ਏਕੜ ਜਮੀਨ ਜੋ ਸਾਢੇ 17 ਏਕੜ ਦੀ ਕਾਨੂੰਨੀ ਹੱਦਬੰਦੀ ਤੋਂ ਵੱਧ ਤੇ ਕਾਬਜ ਜਗੀਰਦਾਰਾਂ ਤੋਂ ਖੋਹ ਕੇ ਬੇਜਮੀਨੇ ਤੇ ਥੁੜ ਜਮੀਨੇ ਕਿਸਾਨਾਂ ਵਿੱਚ ਵੰਡਣ, ਪੰਜ ਏਕੜ ਮਾਲਕੀ ਵਾਲੇ ਕਾਸਤਕਾਰਾਂ ਨੂੰ ਪਹਿਲ ਦੇ ਅਧਾਰ ਤੇ ਬਿਜਲੀ ਦੇ ਖੇਤੀ ਕੁਨੈਕਸਨ ਦੇਣ, ਮਜਦੂਰਾਂ ਦੇ ਬਿਜਲੀ ਦੇ ਘਰੇਲੂ ਬਿਲਾਂ ਦੇ ਬਕਾਏ ਤੁਰੰਤ ਖਤਮ ਕਰਕੇ ਕੱਟੇ ਹੋਏ ਕੁਨੈਕਸਨ ਜੋੜਣ, ਜਾਤ ਪਾਤ ਦੀ ਸਰਤ ਹਟਾ ਕੇ ਸਾਰੇ ਲੋੜਵੰਦ ਗਰੀਬਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਬਿਜਲੀ ਦੇਣ, ਬੇਘਰਿਆਂ ਨੂੰ ਪੰਜ ਪੰਜ ਮਰਲੇ ਦੇ ਮੁਫ਼ਤ ਪਲਾਟ, ਗੋਬਿੰਦਪੁਰਾ ਦੇ ਹਰ ਬੇਜਮੀਨੇ ਗਰੀਬ ਵਾਸੀ ਨੂੰ ਤਿੰਨ ਤਿੰਨ ਲੱਖ ਰੁਪਏ ਦੀ ਸਹਾਇਤਾ ਤੇ ਪੂਰਾ ਜਮੀਨੀ ਸਮਝੌਤਾ ਲਾਗੂ ਕਰਨ ਸਮੇਤ ਮੰਨੀਆਂ ਹੋਈਆਂ ਹੋਰ ਮੰਗਾਂ ਤੇ ਤੁਰੰਤ ਅਮਲ ਕਰਨ ਨੂੰ ਲੈ ਕੇ ਇਹ ਰੈਲੀ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਰੈਲੀ ਦੀ ਸਫਲਤਾ ਲਈ ਸਮੁੱਚੇ ਰਾਜ ਦੇ ਪਿੰਡ ਪਿੰਡ ਰੈਲੀਆਂ ਮੀਟਿੰਗਾਂ ਨੁੱਕੜ ਨਾਟਕ ਜਾਗੋ ਤੇ ਝੰਡਾ ਮਾਰਚ ਅਰਥੀ ਫੂਕ ਮੁਜਾਹਰੇ ਆਦਿ ਦਾ ਸਿਲਸਿਲਾ ਵੱਡੀ ਪੱਧਰ ਤੇ ਜਾਰੀ ਹੈ, ਰੈਲੀ ਲਈ ਗੱਡੀਆਂ ਦਾ ਪ੍ਰਬੰਧ ਕਰਨ ਵਾਸਤੇ ਆਮ ਮਜਦੂਰਾਂ ਕਿਸਾਨਾਂ ਤੋਂ ਸਵੈਇੱਛਾ ਮੁਤਾਬਿਕ ਫੰਡਾਂ ਦੀ ਉਗਰਾਹੀ ਮੁਕੰਮਲ ਹੋ ਚੁੱਕੀ ਹੈ, ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਆਗੂ ਰਾਜ ਸਰਕਾਰ ਦੇ ਗੈਰ ਜਮਹੂਰੀ ਰਵੱਈਏ ਨੂੰ ਲੋਕਾਂ ਸਾਹਮਣੇ ਬਾਖੂਬੀ ਰੱਖ ਰਹੇ ਹਨ। ਦੋਵਾਂ ਆਗੂਆਂ ਨੇ ਦੱਸਿਆ ਕਿ ਇਸ ਸੁਬਾਈ ਰੈਲੀ ਤੋਂ ਬਾਅਦ ਇੱਕ ਤਿੱਖਾ ਸਾਂਝਾ ਅੰਦੋਲਨ ਸੁਰੂ ਕੀਤਾ ਜਾਵੇਗਾ।

No comments: