ਹਰਕਵਲਜੀਤ ਸਿੰਘ/ਕੇਵਲ ਸਿੰਘ ਰਾਣਾ
ਮੁੱਲਾਂਪੁਰ ਗਰੀਬ ਦਾਸ (ਚੰਡੀਗੜ੍ਹ), 30 ਦਸੰਬਰ -ਦੇਸ਼ ਵਿਚ ਕੈਂਸਰ ਦੇ ਇਲਾਜ ਲਈ ਪ੍ਰਮੁੱਖ ਸੰਸਥਾ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਵੱਲੋਂ ਉੱਤਰੀ ਭਾਰਤ ਲਈ ਸ਼ੁਰੂ ਕੀਤੇ ਜਾਣ ਵਾਲੇ ਕੇਂਦਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਅੱਜ ਇੱਥੇ ਰੱਖਿਆ ਗਿਆ | ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੈਂਸਰ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਦੋਂ ਕਿ ਕੈਂਸਰ ਦੇ ਇਲਾਜ ਲਈ ਇੱਥੇ ਲੋੜੀਂਦੇ ਪ੍ਰਬੰਧ ਨਹੀਂ ਸਨ | ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿਚ 13 ਪ੍ਰਤੀਸ਼ਤ ਮੌਤਾਂ ਕੈਂਸਰ ਦੀ ਬਿਮਾਰੀ ਕਾਰਨ ਹੋ ਰਹੀਆਂ ਹਨ ਅਤੇ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਇਨ੍ਹਾਂ ਮੌਤਾਂ ਵਿਚੋਂ 70 ਪ੍ਰਤੀਸ਼ਤ ਵਿਕਾਸਸ਼ੀਲ ਦੇਸ਼ਾਂ ਵਿਚ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਭਾਰਤ ਵਿਚ ਵੀ ਹਰ ਸਾਲ ਕੈਂਸਰ ਦੇ 11 ਲੱਖ ਨਵੇਂ ਕੇਸ ਦਰਜ ਹੋ ਰਹੇ ਹਨ ਅਤੇ ਦੇਸ਼ ਵਿਚ ਸਾਲਾਨਾ ਕੈਂਸਰ ਕਾਰਨ 9 ਲੱਖ ਮੌਤਾਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕੈਂਸਰ ਦੇ ਇਲਾਜ ਨੂੰ ਸਸਤਾ ਬਣਾਉਣ ਦੇ ਮਕਸਦ ਨਾਲ ਇਸ ਸਬੰਧੀ ਖੋਜ ਵਿਚ ਵੀ ਤੇਜ਼ੀ ਲਿਆਉਣਾ ਚਾਹੁੰਦੀ ਹੈ | ਉਨ੍ਹਾਂ ਐਲਾਨ ਕੀਤਾ ਕਿ ਛੇਤੀ ਹੀ ਇਕ ਕੌਮੀ ਕੈਂਸਰ ਕੇਂਦਰ ਦੀ ਵੀ ਸਥਾਪਤੀ ਕੀਤੀ ਜਾਵੇਗੀ, ਜਿਸ ਨੂੰ ਅੱਗੇ ਖੇਤਰੀ ਕੇਂਦਰਾਂ ਨਾਲ ਜੋੜਿਆ ਜਾਵੇਗਾ, ਤਾਂ ਜੋ ਕੈਂਸਰ ਦੀ ਬਿਮਾਰੀ ਦਾ ਅਸਰਦਾਰ ਢੰਗ ਨਾਲ ਟਾਕਰਾ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਅਜਿਹੇ 27 ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਮਿ੍ਤਸਰ ਵਿਖੇ ਕੈਂਸਰ ਦੇ ਇਲਾਜ ਲਈ ਇਕ ਸੂਬਾ ਪੱਧਰੀ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ, ਜਦੋਂ ਕਿ ਹੁਸ਼ਿਆਰਪੁਰ ਵਿਚ ਖੇਤਰੀ ਕੈਂਸਰ ਕੇਂਦਰ ਦੀ ਸਥਾਪਤੀ ਕੀਤੀ ਜਾਵੇਗੀ | ਉਨ੍ਹਾਂ ਪੀ.ਜੀ.ਆਈ. ਚੰਡੀਗੜ੍ਹ ਦਾ ਸਹਾਇਕ ਕੇਂਦਰ ਸੰਗਰੂਰ ਵਿਖੇ ਚਾਲੂ ਕਰਨ ਸਬੰਧੀ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਿਜੈ ਇੰਦਰ ਸਿੰਗਲਾ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਮੁੱਲਾਂਪੁਰ ਵਿਖੇ ਸਥਾਪਿਤ ਕੀਤਾ ਜਾ ਰਿਹਾ ਉਕਤ ਕੈਂਸਰ ਦੇ ਇਲਾਜ ਲਈ ਕੇਂਦਰ ਦੇ ਪਹਿਲੇ ਪੜਾਅ 'ਤੇ 480 ਕਰੋੜ ਰੁਪਏ ਦੀ ਲਾਗਤ ਆਵੇਗੀ | ਇਹ ਕੇਂਦਰ ਸਾਲਾਨਾ 2500 ਸਰਜਰੀਆਂ ਕਰਨ ਦੇ ਸਮਰੱਥ ਹੋਵੇਗਾ ਅਤੇ ਇਸ ਕੇਂਦਰ ਵਿਖੇ ਗਰੀਬਾਂ ਦੇ ਇਲਾਜ ਲਈ ਵੀ ਪੂਰੀ ਸਹੂਲਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵੱਲੋਂ ਕੈਂਸਰ ਸਬੰਧੀ ਖੋਜ ਦਾ ਵੀ ਕੰਮ ਕੀਤਾ ਜਾਵੇਗਾ | ਡਾ: ਮਨਮੋਹਨ ਸਿੰਘ ਨੇ ਉਕਤ ਕੇਂਦਰ ਵਾਸਤੇ ਮੁਫ਼ਤ ਜ਼ਮੀਨ ਦੇਣ ਲਈ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਕਤ ਕੇਂਦਰ ਦੀ ਸਥਾਪਤੀ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ 300 ਕਰੋੜ ਵਾਲਾ ਇਕ ਕੈਂਸਰ ਰਾਹਤ ਫੰਡ ਸਥਾਪਿਤ ਕੀਤਾ ਗਿਆ ਹੈ, ਜਿਸ ਅਧੀਨ 16 ਨਾਮਜ਼ਦ ਹਸਪਤਾਲਾਂ ਵਿਚ ਮਰੀਜ਼ਾਂ ਦਾ ਬਿਨਾਂ ਕਿਸੇ ਰਕਮ ਦੀ ਅਦਾਇਗੀ ਦੇ ਇਲਾਜ ਹੋ ਸਕੇਗਾ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ, ਪਟਿਆਲਾ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿਚ ਵੀ ਕੈਂਸਰ ਦੇ ਇਲਾਜ ਲਈ ਨਵੀਨਤਮ ਕੇਂਦਰ ਸਥਾਪਿਤ ਹੋ ਰਹੇ ਹਨ, ਜਦੋਂ ਕਿ ਬਠਿੰਡਾ ਵਿਖੇ ਵੀ ਕੈਂਸਰ ਦੇ ਇਲਾਜ ਲਈ 100 ਬਿਸਤਰਿਆਂ ਵਾਲਾ ਹਸਪਤਾਲ ਸਥਾਪਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੁੱਲਾਂਪੁਰ ਦੇ ਕੇਂਦਰ ਲਈ ਰਾਜ ਸਰਕਾਰ ਵੱਲੋਂ 200 ਕਰੋੜ ਰੁਪਏ ਦੀ 50 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਹੈ | ਮੁੱਖ ਮੰਤਰੀ ਨੇ ਉਕਤ ਕੇਂਦਰ ਦੀ ਸਥਾਪਤੀ ਲਈ ਕੇਂਦਰੀ ਅਟਾਮਿਕ ਅਨਰਜੀ ਦੇ ਸਕੱਤਰ ਡਾ: ਆਰ. ਕੇ. ਸਿਨਹਾ ਅਤੇ ਟਾਟਾ ਮੈਮੋਰੀਅਲ ਮੁੰਬਈ ਦੇ ਡਾਇਰੈਕਟਰ ਡਾ: ਆਰ. ਡੀ. ਬਡਵੇ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ | ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਂਸਰ ਅਤੇ ਨਸ਼ੇ ਪੰਜਾਬ ਦੀਆਂ ਦੋ ਵੱਡੀਆਂ ਮੁਸ਼ਕਿਲਾਂ ਹਨ | ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿਚ ਇਕ ਲੱਖ ਪਿੱਛੇ 136 ਕੈਂਸਰ ਦੇ ਮਰੀਜ਼ ਹਨ, ਜਦੋਂਕਿ ਦੇਸ਼ ਵਿਚ ਇਹ ਦਰ ਇਕ ਲੱਖ ਪਿੱਛੇ 80 ਮਰੀਜ਼ਾਂ ਦੀ ਹੈ | ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਦੀ ਵੀ ਇਹ ਦਰ ਇਕ ਲੱਖ ਪਿੱਛੇ 90 ਮਰੀਜ਼ਾਂ ਦੀ ਹੈ ਅਤੇ ਰਾਜ ਵਿਚ 33 ਹਜ਼ਾਰ ਕੈਂਸਰ ਦੇ ਮਰੀਜ਼ ਹਨ ਅਤੇ ਰੋਜ਼ਾਨਾ 8 ਲੋਕਾਂ ਦੀ ਰਾਜ ਵਿਚ ਜਾਨ ਕੈਂਸਰ ਕਾਰਨ ਜਾ ਰਹੀ ਹੈ | ਉਨ੍ਹਾਂ ਪ੍ਰਧਾਨ ਮੰਤਰੀ ਤੋਂ ਇੱਥੇ ਟਰਾਂਸਮੈਟਲ ਡਿਟੈਕਟਰ ਲੈਬਾਰਟਰੀ ਸਥਾਪਿਤ ਕੀਤੇ ਜਾਣ ਦੀ ਵੀ ਮੰਗ ਕੀਤੀ, ਤਾਂ ਜੋ ਕੈਂਸਰ ਦੇ ਇਲਾਜ ਵਿਚ ਹੋਰ ਵਧੇਰੇ ਮਦਦ ਮਿਲ ਸਕੇ | ਵਰਨਣਯੋਗ ਹੈ ਕਿ 480 ਕਰੋੜ ਦੀ ਲਾਗਤ ਨਾਲ ਮੁੱਲਾਂਪੁਰ ਵਿਖੇ ਸਥਾਪਿਤ ਕੀਤੇ ਜਾਣ ਵਾਲੇ ਕੇਂਦਰ ਦੇ ਪਹਿਲੇ ਪੜਾਅ ਵਿਚ 100 ਬਿਸਤਰਿਆਂ ਵਾਲਾ ਹਸਪਤਾਲ ਅਤੇ ਰਿਹਾਇਸ਼ੀ ਹੋਟਲ ਆਦਿ ਕਾਇਮ ਕੀਤੇ ਜਾਣਗੇ, ਜਦੋਂ ਕਿ ਦੂਜੇ ਪੜਾਅ ਵਿਚ ਖੋਜ ਕੇਂਦਰ, ਨਰਸਿੰਗ ਸਕੂਲ ਸਥਾਪਿਤ ਕਰਨ ਤੋਂ ਇਲਾਵਾ ਹਸਪਤਾਲ ਵਿਚ ਬਿਸਤਰਿਆਂ ਦੀ ਗਿਣਤੀ ਨੂੰ 600 ਤੱਕ ਵਧਾਇਆ ਜਾਣਾ ਹੈ | ਇਸ ਮੌਕੇ ਦੱਸਿਆ ਗਿਆ ਕਿ ਉਕਤ ਕੈਂਸਰ ਕੇਂਦਰ ਦਾ ਪਹਿਲੇ ਪੜਾਅ ਦਾ ਕੰਮ 2017 ਦੇ ਸ਼ੁਰੂ ਵਿਚ ਪੂਰਾ ਹੋ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ ਕੰਮ 2014 ਦੇ ਦੂਜੇ ਅੱਧ ਵਿਚ ਸ਼ੁਰੂ ਕੀਤਾ ਜਾਵੇਗਾ | ਪ੍ਰਧਾਨ ਮੰਤਰੀ ਵੱਲੋਂ ਉਕਤ ਪ੍ਰਾਜੈਕਟ ਦੇ ਨੀਂਹ ਪੱਥਰ ਤੋਂ ਪਰਦਾ ਇਸ ਮੌਕੇ ਬਣਾਈ ਗਈ ਵਿਸ਼ੇਸ਼ ਸਟੇਜ ਤੋਂ ਹੀ ਬਟਨ ਦਬਾਅ ਕੇ ਚੁੱਕਿਆ ਗਿਆ | ਮੁੱਖ ਮੰਤਰੀ ਪੰਜਾਬ ਸ: ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਇਸ ਮੌਕੇ ਇਕ ਦੁਸ਼ਾਲਾ, ਤਲਵਾਰ ਅਤੇ ਸੋਨੇ ਦੇ ਪੱਤਰੇ ਦੀ ਬਣੀ ਸ੍ਰੀ ਦਰਬਾਰ ਸਾਹਿਬ ਦੀ ਇਕ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਦੋਂ ਕਿ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ ਅਤੇ ਸਥਾਨਕ ਵਿਧਾਨਕਾਰ ਸ: ਜਗਮੋਹਣ ਸਿੰਘ ਕੰਗ ਵੱਲੋਂ ਵੀ ਪ੍ਰਧਾਨ ਮੰਤਰੀ ਦਾ ਸਿਰੋਪਾ ਅਤੇ ਸ੍ਰੀ ਆਨੰਦਪੁਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨ ਕੀਤਾ ਗਿਆ | ਪ੍ਰਧਾਨ ਮੰਤਰੀ ਮੁੱਲਾਂਪੁਰ ਸਮਾਗਮ ਵਾਲੇ ਸਥਾਨ 'ਤੇ ਚੰਡੀਗੜ੍ਹ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਪੁੱਜੇ, ਜਿੱਥੇ ਉਨ੍ਹਾਂ ਦਾ ਮੁੱਖ ਮੰਤਰੀ, ਰਾਜ ਦੇ ਮੰਤਰੀਆਂ ਅਤੇ ਰਾਜ ਦੇ ਮੁੱਖ ਸਕੱਤਰ ਤੇ ਡੀ.ਜੀ.ਪੀ. ਤੇ ਪ੍ਰਮੁੱਖ ਸਕੱਤਰ ਸਿਹਤ ਵੱਲੋਂ ਸਵਾਗਤ ਕੀਤਾ ਗਿਆ |
ਕੇਵਲ 850 ਕੁਰਸੀਆਂ
ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ ਕੈਂਸਰ ਇਲਾਜ ਕੇਂਦਰ ਦੇ ਨੀਂਹ ਪੱਥਰ ਸਮਾਗਮ ਲਈ ਕੋਈ ਵੱਡਾ ਇਕੱਠ ਨਾ ਕਰਨ ਦੇ ਆਦੇਸ਼ਾਂ ਕਾਰਨ ਅੱਜ ਦੇ ਸਮਾਗਮ ਵਿਚ ਕੇਵਲ 850 ਕੁਰਸੀਆਂ ਹੀ ਲਗਾਈਆਂ ਗਈਆਂ ਸਨ | ਲੇਕਿਨ ਅਕਾਲੀ ਦਲ ਅਤੇ ਕਾਂਗਰਸ ਸਮਰਥਕਾਂ ਵਿਚ ਨਾਅਰੇਬਾਜ਼ੀ ਦੀ ਮੁਕਾਬਲੇਬਾਜ਼ੀ ਫਿਰ ਵੀ ਜਾਰੀ ਰਹੀ | ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਭਾਵੇਂ ਉਨ੍ਹਾਂ ਦੇ ਹੱਕ ਵਿਚ ਜਾਂ ਅਕਾਲੀ-ਭਾਜਪਾ ਸਰਕਾਰ ਸਬੰਧੀ ਨਾਅਰੇ ਰੋਕਣ ਸਬੰਧੀ 2-3 ਵਾਰ ਸਟੇਜ ਤੋਂ ਕਿਹਾ ਗਿਆ, ਲੇਕਿਨ ਜਦੋਂ ਵੀ ਮੁੱਖ ਮੰਤਰੀ ਲਈ ਨਾਅਰਾ ਲੱਗਾ ਤਾਂ ਰਵਨੀਤ ਸਿੰਘ ਬਿੱਟੂ ਤੇ ਸ: ਜਗਮੋਹਣ ਸਿੰਘ ਕੰਗ ਦੇ ਸਮਰਥਕਾਂ ਵੱਲੋਂ ਵੀ ਆਪਣੇ ਆਗੂਆਂ ਦੇ ਹੱਕ ਵਿਚ ਬਰਾਬਰ ਜੁਆਬੀ ਨਾਅਰੇਬਾਜ਼ੀ ਕੀਤੀ ਜਾਂਦੀ ਰਹੀ, ਜਿਸ ਕਾਰਨ ਸਮਾਗਮ ਦਾ ਮਾਹੌਲ ਕਾਫ਼ੀ ਸਰਗਰਮੀ ਵਾਲਾ ਰਿਹਾ |
ਤੁਹਾਡੀ ਸ਼ਾਨ ਮੁਤਾਬਿਕ ਤੁਹਾਡਾ ਸਵਾਗਤ ਨਹੀਂ ਕਰ ਸਕੇ-ਬਾਦਲ
ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਕਿਹਾ ਕਿ ਉਹ ਅੱਜ ਦੇ ਸਮਾਗਮ ਵਿਚ ਉਨ੍ਹਾਂ ਦੇ ਪੁੱਜਣ 'ਤੇ ਉਨ੍ਹਾਂ ਦੀ ਸ਼ਾਨ ਮੁਤਾਬਿਕ ਸਵਾਗਤ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਦੇ ਸਕੱਤਰੇਤ ਵੱਲੋਂ ਸਾਡੇ ਪ੍ਰੋਗਰਾਮ ਨੂੰ ਬਰੇਕਾਂ ਲਗਾ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਰਾਜ ਨੂੰ ਦਿੱਤੇ ਗਏ ਇਸ ਕੇਂਦਰ ਲਈ ਰਾਜ ਦੇ ਲੋਕ ਅੱਜ ਉਨ੍ਹਾਂ ਦਾ ਬਹੁਤ ਵੱਡਾ ਸਵਾਗਤ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਇਸ ਲਈ ਪ੍ਰੋਗਰਾਮ ਵੀ ਉਲੀਕਿਆ ਸੀ | ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਗੱਲ 'ਤੇ ਫਖ਼ਰ ਹੈ ਕਿ ਪੰਜਾਬ ਦੇ ਜੰਮੇ ਜਾਏ ਦੇਸ਼ ਦੇ ਪ੍ਰਧਾਨ ਮੰਤਰੀ ਹਨ | ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬੀ ਡਾ: ਮਨਮੋਹਨ ਸਿੰਘ ਦਾ ਕਿਸੇ ਕਾਂਗਰਸੀ ਮੁੱਖ ਮੰਤਰੀ ਨਾਲੋਂ ਵੀ ਕਿਤੇ ਵੱਧ ਸਤਿਕਾਰ ਕਰਦੇ ਹਨ | ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਕਾਸ ਲਈ ਸਮੁੱਚੇ ਪੰਜਾਬੀ ਇਕੱਠੇ ਹਨ ਅਤੇ ਉਹ ਸਿਆਸੀ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਸ ਮੰਤਵ ਲਈ ਇਕੱਠੇ ਯਤਨ ਕਰ ਸਕਦੇ ਹਨ |
ਪ੍ਰਦੇਸ਼ ਕਾਂਗਰਸ ਪ੍ਰਧਾਨ ਹਾਜ਼ਰ ਨਾ ਹੋ ਸਕੇ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਅੱਜ ਦੇ ਇਸ ਸਮਾਗਮ ਤੋਂ ਗੈਰ ਹਾਜ਼ਰ ਸਨ, ਜਦੋਂਕਿ ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ ਹੈਲੀਪੈਡ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਨਾਵਾਂ ਦੀ ਜੋ ਸੂਚੀ ਭੇਜੀ ਗਈ ਸੀ, ਉਸ ਵਿਚ ਸ: ਬਾਜਵਾ ਦਾ ਨਾਂਅ ਪਹਿਲੇ ਨੰਬਰ 'ਤੇ ਅਤੇ ਮੁੱਖ ਮੰਤਰੀ ਦਾ ਨਾਂਅ ਦੂਜੇ ਨੰਬਰ 'ਤੇ ਸੀ | ਦਿਲਚਸਪ ਗੱਲ ਇਹ ਸੀ ਕਿ ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ 16 ਨਾਵਾਂ ਦੀ ਇਕ ਸੂਚੀ ਪ੍ਰਵਾਨਗੀ ਨਾਲ ਰਾਜ ਸਰਕਾਰ ਨੂੰ ਭੇਜੀ ਗਈ ਸੀ, ਜਿਸ ਵਿਚ ਕਾਂਗਰਸ ਦੇ ਆਨੰਦਪੁਰ ਹਲਕੇ ਦੇ ਵਿਧਾਨਕਾਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਯੂਥ ਕਾਂਗਰਸ ਆਗੂਆਂ ਦੇ ਨਾਮ ਸ਼ਾਮਿਲ ਸਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨੂੰ ਹੈਲੀਪੈਡ 'ਤੇ ਜੀ ਆਇਆਂ ਕਹਿਣ ਵਾਲਿਆਂ ਵਿਚ ਸ਼ਾਮਿਲ ਕੀਤਾ ਗਿਆ ਸੀ |www.sabblok.blogspot.com

No comments:
Post a Comment