www.sabblok.blogspot.com
ਜਗਰਾਉਂ 19 ਦਸੰਬਰ. – ਨਰਿੰਦਰ ਮੋਦੀ ਦੀ 21 ਦਸੰਬਰ ਵਾਲੀ ਰੈਲੀ ਦੀ ਪਾਰਕਿੰਗ ਅਤੇ ਲੱਗਣ ਵਾਲੇ ਲੰਗਰਾਂ ਲਈ ਆਲੇ-ਦੁਆਲੇ ਦੇ ਕਿਸਾਨਾਂ ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਲਈ ਗਈ 200 ਏਕੜ ਜ਼ਮੀਨ ਦੇ ਮਾਲਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਅੱਜ ਪੈਸੇ ਵਾਪਸ ਲੈਣ ਲਈ ਮੀਟਿੰਗ ਕੀਤੀ ਗਈ, ਜਿਸ ਕਰਕੇ ਕਿਸਾਨ ਨਿਰਾਸ਼ ਹਨ। ਰੈਲੀ ਦੇ ਪ੍ਰਬੰਧਾਂ ਲਈ ਚੱਲ ਰਹੇ ਕਾਰਜਾਂ ਲਈ ਵੱਖ-ਵੱਖ ਆਗੂਆਂ ਦੀ ਡਿਊਟੀ ਲਗਾਈ ਗਈ ਸੀ। ਕਿਸਾਨਾਂ ਤੋਂ ਪੈਲੀ ਲੈਣ ਅਤੇ ਉਨ•ਾਂ ਨੂੰ ਪੈਸਿਆਂ ਦੀ ਵੰਡ ਕਰਨ ਦਾ ਸਾਬਕਾ ਲੋਕ ਸਭਾ ਮੈਂਬਰ ਤੇ ਚੇਅਰਮੈਨ ਪੰਜਾਬ ਐਗਰੋ ਅਮਰੀਕ ਸਿੰਘ ਆਲੀਵਾਲ ਦਾ ਸੀ। ਰੈਲੀ ਮੁਲਤਵੀ ਹੋਣ ਕਾਰਨ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਸੁਰਿੰਦਰ ਸਿੰਘ ਗਿੱਲ, ਰਛਪਾਲ ਸਿੰਘ ਤਲਵਾੜਾ ਤੇ ਸਵਰਨ ਸਿੰਘ ਤਿਹਾੜਾ ਵੱਲੋਂ ਕਿਸਾਨਾਂ ਨਾਲ ਰਾਬਤਾ ਕਰਕੇ ਦਿੱਤੇ ਪੈਸੇ ਵਾਪਸ ਲੈਣ ਲਈ ਭੇਜਿਆ ਗਿਆ। ਇਸ ਮਾਮਲੇ ਸਬੰਧੀ ਇਕੱਤਰ ਜਾਣਕਾਰੀ ਕਿ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਕਿਸਾਨਾਂ ਉ¤ਪਰ ਇਸ ਗੱਲ ਲਈ ਦਬਾਅ ਪਾ ਰਹੀ ਹੈ ਕਿ ਪੈਸੇ ਵਾਪਸ ਲੈ ਲਏ ਜਾਣ। ਪਿਛਲੇ ਦਿਨਾਂ ਦੌਰਾਨ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਤੇ ਕਣਕ ਹੋਣ ਦਾ ਸਮਾਂ ਵੀ ਲੰਘ ਗਿਆ ਹੈ। ਇਸ ਸਬੰਧੀ ਕਿਸਾਨ ਜੋਗਿੰਦਰ ਸਿੰਘ ਲੋਪੋ ਕਲਾਂ, ਬਹਾਦਰ ਸਿੰਘ ਲੋਪੋ ਕਲਾਂ, ਦਰਸ਼ਨ ਸਿੰਘ ਲੋਪੋ ਕਲਾਂ, ਭਜਨ ਸਿੰਘ ਲੋਪੋ ਕਲਾਂ, ਈਸ਼ਰ ਸਿੰਘ ਕੋਠੇ ਜੀਵਾ, ਦਰਸ਼ਨ ਸਿੰਘ ਕਲੇਰ, ਜਗਤਾਰ ਸਿੰਘ ਕੋਠੇ ਅੱਚ, ਸੁਰਿੰਦਰ ਸਿੰਘ ਕੋਠੇ ਅੱਠ, ਜਗਤਾਰ ਸਿੰਘ ਕੋਠੇ ਅੱਠ, ਗੁਰਦੀਪ ਸਿੰਘ ਕਲੇਰ, ਮੰਦਰ ਸਿੰਘ ਕਲੇਰ, ਗੁਰਦੀਪ ਸਿੰਘ ਕੋਠੇ ਜੀਵਾ, ਤੇਜਵਿੰਦਰ ਸਿੰਘ ਕਲੇਰ, ਜੱਗਾ ਸਿੰਘ ਮੈਂਬਰ ਕਲੇਰ, ਪਾਲ ਕਲੇਰ, ਅਵਤਾਰ ਸਿੰਘ ਕਲੇਰ, ਗੁਰਦੇਵ ਸਿੰਘ ਕਲੇਰ ਤੇ ਲਖਵਿੰਦਰ ਸਿੰਘ ਕੋਠੇ ਜੀਵਾ ਦਾ ਕਹਿਣਾ ਹੈ ਕਿ ਉਨ•ਾਂ ਦੀ ਕਣਕ ਦਾ ਝਾੜ 40 ਹਜ਼ਾਰ ਪ੍ਰਤੀ ਏਕੜ ਹੋਣਾ ਸੀ ਤੇ ਸਤਾਧਾਰੀ ਧਿਰ ਨੇ ਉਨ•ਾਂ ਨੂੰ 30 ਹਜ਼ਾਰ ਪ੍ਰਤੀ ਏਕੜ ਭੁਗਤਾਨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਮੋਟਰਾਂ ਨੂੰ ਜਾਣ ਵਾਲੇ ਖੱਭੇ ਵੀ ਪੱਟ ਦਿੱਤੇ, ਹੁਣ ਕਿਸਾਨ ਖੇਤਾਂ ’ਚ ਪਾਣੀ ਲਗਾਉਣ ਨੂੰ ਬੈਠੇ ਹਨ। ਕਿਸਾਨਾਂ ਨੇ ਕਿਹਾ ਜੇਕਰ ਰੈਲੀ ਫਰਵਰੀ ’ਚ ਹੋਣੀ ਹੈ ਤਾਂ ਸਰਕਾਰ 10 ਹਜ਼ਾਰ ਰੁਪਏ ਦੇ ਹਿਸਾਬ ਨਾਲ ਪ੍ਰਤੀ ਏਕੜ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ, ਫਿਰ ਰੈਲੀ ਫਰਵਰੀ ’ਚ ਜਦੋਂ ਮਰਜ਼ੀ ਕਰਵਾ ਸਕਦੇ ਹਨ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਰੈਲੀ ਮੁਲਵਤੀ ਹੋਣ ’ਤੇ ਸਾਡਾ ਕੀ ਕਸੂਰ ਹੈ। ਇਸ ਸਬੰਧੀ ਜਦੋਂ ਜਥੇਦਾਰ ਹਰਸੁਰਿੰਦਰ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ ਉਹ ਆਲੀਵਾਲ ਦੇ ਹੁਕਮਾਂ ਤੇ ਕਿਸਾਨਾਂ ਨਾਲ ਸਿਰਫ ਗੱਲ ਕਰਨ ਵਾਸਤੇ ਆਏ ਹਨ, ਅਗਲੀ ਕਾਰਵਾਈ ਆਲੀਵਾਲ ਤੇ ਹਾਈਕਮਾਂਡ ਦੇ ਵੱਸ ਹੈ। ਅਸੀ ਆਲੀਵਾਲ ਸਾਹਿਬ ਨੂੰ ਦੱਸ ਦੇਵਾਂਗੇ ਕਿ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਨੂੰ ਕਿਸਾਨਾਂ ਨਾਲ ਪੈਸੇ ਵਾਪਸ ਮੰਗ ਕੇ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ।
No comments:
Post a Comment