www.sabblok.blogspot.com
ਮਾਨਹਾਈਮ 24 ਦਸੰਬਰ ਭਾਈ ਗੁਰਬਖਸ਼ ਸਿੰਘ ਖ਼ਾਲਸਾ ਵੱਲੋਂ ²ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਨੂੰ ਜਿੱਥੇ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਥੇ ਬਾਹਰਲੇ ਮੁਲਕਾਂ ਵਿਚ ਬੈਠੇ ਸਿੰਘ ਵੀ ਜੱਦੋਜਹਿਦ ਵਿਚ ਰੁਝੇ ਹੋਏ ਹਨ | ਪਿਛਲੇ ਦੋ ਹਫਤਿਆਂ ਤੋਂ ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ ਅਤੇ ਮਾਰ ਮੂਵਮੈਂਟ ਸੰਗਠਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਜਨੇਵਾ ਸਥਿਤ ਯੂ. ਐਨ. ਓ. ਵਿਚ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਜਿਸ ਨੂੰ ਕਾਮਯਾਬੀ ਉਸ ਵਕਤ ਮਿਲੀ ਜਦ ਯੂ. ਐਨ. ਓ. ਨੇ ਸਾਰਾ ਮਾਮਲਾ ਵਿਚਾਰਨ ਉਪਰੋਕਤ ਸਿੱਖ ਵਫਦ ਨਾਲ ਮਿਲਣ ਲਈ ਸਹਿਮਤੀ ਪ੍ਰਗਟਾਈ | ਵਿਸ਼ੇਸ਼ ਤੌਰ 'ਤੇ ਇਕ ਸਿੱਖ ਵਫ਼ਦ ਜਿਸ ਵਿਚ ਜਰਮਨੀ ਤੋਂ ਭਾਈ ਗੁਰਦੀਪ ਸਿੰਘ ਪਰਦੇਸੀ, ਭਾਈ ਨਰਿੰਦਰ ਸਿੰਘ ਘੋੜਤਾ, ਭਾਈ ਨਿਰਮਲ ਸਿੰਘ ਹੰਸਪਾਲ, ਇਟਲੀ ਤੋਂ ਭਾਈ ਜਗਜੀਤ ਸਿੰਘ, ਇੰਟਰ ਫੈਥ ਦੇ ਮਿਸਟਰ ਚਾਰਲਜ਼ ਗਰੇਵ ਸਵਿਟਜ਼ਰਲੈਂਡ ਤੋਂ ਭਾਈ ਕਰਨ ਸਿੰਘ, ਭਾਈ ਹਰਮਿੰਦਰ ਸਿੰਘ ਖਾਲਸਾ ਸ਼ਾਮਿਲ ਸਨ ਨੇ ਹਿਊਮਨ ਰਾਈਟਸ ਕੌਾਸਲ ਦੇ ਨਾਲ ਮੁਲਾਕਾਤ ਕੀਤੀ | ਇਸ ਮੌਕੇ ਚਾਰਲਜ਼ ਗਰੇਵ ਜੋ ਕਿ ਇੰਟਰ ਫੇਥ ਦੇ ਸੈਕਟਰੀ ਜਨਰਲ ਹਨ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਇਕ ਬਹੁਤ ਹੀ ਵਧੀਆ ਕਦਮ ਸੀ ਅਤੇ ਮੈਨੂੰ ਬੜੀ ਪੱਕੀ ਉਮੀਦ ²ਹੈ ਕਿ ਕੌਾਸਲ ਇਸ ਬਾਰੇ ਜਲਦੀ ਹੀ ਕਦਮ ਚੁੱਕੇਗੀ |
No comments:
Post a Comment