www.sabblok.blogspot.com
ਨਵੀਂ ਦਿੱਲੀ, 23 ਦਸੰਬਰ (ਏਜੰਸੀ) - ਆਮ ਆਦਮੀ ਪਾਰਟੀ ਨੇ ਦਿੱਲੀ 'ਚ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਦਿੱਲੀ 'ਚ ਸਰਕਾਰ ਬਣਾਉਣ ਨੂੰ ਲੈ ਕੇ ਅੱਜ ਸਵੇਰੇ 11 ਵਜੇ ਹੋਈ ਬੈਠਕ ਤੋਂ ਬਾਅਦ ਪਾਰਟੀ ਨੇ ਇਹ ਐਲਾਨ ਕੀਤਾ। ਸੰਸਦੀ ਕਮੇਟੀ ਦੀ ਬੈਠਕ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੌਦਿਆ ਨੇ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਗਾਜੀਆਬਾਦ ਦੇ ਕੌਸ਼ੰਬੀ 'ਚ ਪਾਰਟੀ ਦਫ਼ਤਰ 'ਚ ਹੋਈ ਬੈਠਕ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ ਤੇ ਉਪਰਾਜਪਾਲ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਮਨੀਸ਼ ਸਿਸੌਦਿਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਇੱਕ ਹਫਤੇ ਤੋਂ ਲੋਕਾਂ ਤੋਂ ਰਾਏ ਲਈ ਹੈ। ਕੁਲ 5 ਲੱਖ 23 ਹਜ਼ਾਰ ਐਸਐਮਐਸ ਮਿਲੇ, 74 ਫ਼ੀਸਦੀ ਲੋਕਾਂ ਨੇ ਕਿਹਾ ਕਿ ਤੁਹਾਨੂੰ ਸਰਕਾਰ ਬਣਾਉਣੀ ਚਾਹੀਦੀ ਹੈ। ਦਿੱਲੀ 'ਚ ਕੁਲ 274 ਜਨਸਭਾ ਹੋਈਆਂ ਤੇ 257 ਜਗ੍ਹਾ ਲੋਕਾਂ ਨੇ ਕਿਹਾ ਕਿ ਸਰਕਾਰ ਬਣਾਉਣੀ ਚਾਹੀਦੀ ਹੈ। ਨਾਲ ਹੀ ਮਨੀਸ਼ ਸਿਸੋਦਿਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹੀ ਮੁੱਖ ਮੰਤਰੀ ਰਹਿਣਗੇ। ਅਰਵਿੰਦ ਨੇ ਕਿਹਾ ਕਿ ਅਸੀ ਉਪ ਰਾਜਪਾਲ ਨੂੰ ਬੇਨਤੀ ਕਰਾਂਗੇ ਕਿ ਸਹੁੰ ਚੁੱਕ ਸਮਾਰੋਹ ਜੰਤਰ - ਮੰਤਰ 'ਚ ਹੋਵੇ। ਅਰਵਿੰਦ ਨੇ ਕਿਹਾ ਕਿ ਮੰਤਰੀ ਮੰਡਲ ਦੋ - ਤਿੰਨ ਦਿਨ 'ਚ ਤੈਅ ਕਰਨਗੇ।
No comments:
Post a Comment