www.sabblok.blogspot.com
ਬਠਿੰਡਾ, 21 ਦਸੰਬਰ (ਹੁਕਮ ਚੰਦ ਸ਼ਰਮਾ)-ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਸੜਕੀ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਅਗਲੇ ਤਿੰਨ ਸਾਲਾਂ ਵਿਚ 12280 ਕਰੋੜ ਰੁਪਏ ਦੀ ਲਾਗਤ ਨਾਲ 1253 ਕਿਲੋਮੀਟਰ ਲੰਬੇ ਸ਼ਾਹਮਾਰਗਾਂ ਦੀ ਉਸਾਰੀ ਕੀਤੀ ਜਾਵੇਗੀ | ਅੱਜ ਪਿੰਡ ਬਾਦਲ ਵਿਖੇ ਉਸਾਰੀ ਅਧੀਨ ਸੜਕੀ ਨੈਟਵਰਕ ਪ੍ਰਾਜੈਕਟਾਂ ਅਤੇ ਨਵੇਂ ਪ੍ਰਾਜੈਕਟਾਂ ਦੀ ਸਮੀਖਿਆ ਦੌਰਾਨ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 5580 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 617 ਕਿ. ਮੀ ਲੰਬੇ ਸ਼ਾਹਮਾਰਗ ਦੀ ਉਸਾਰੀ ਜੰਗੀ ਪੱਧਰ 'ਤੇ ਜਾਰੀ ਹੈ ਜਦਕਿ 6700 ਕਰੋੜ ਰੁਪਏ ਦੀ ਲਾਗਤ ਨਾਲ 636 ਕਿ. ਮੀ ਲੰਬੇ ਸ਼ਾਹਮਾਰਗਾਂ ਦੀ ਯੋਜਨਾ ਤਿਆਰ ਹੈ | ਜਿੰਨ੍ਹਾਂ 'ਚ ਭੋਗਪੁਰ ਤੋਂ ਮੁਕੇਰੀਆ ਤੱਕ 44 ਕਿ. ਮੀ ਲੰਬੀ ਚਾਰ ਮਾਰਗੀ ਸੜਕ, ਲੁਧਿਆਣਾ ਤੋਂ ਚੰਡੀਗੜ੍ਹ ਤੱਕ 6 ਮਾਰਗੀ ਸੜਕ, ਖਰੜ ਤੋਂ ਕੁਰਾਲੀ ਤੱਕ 4 ਮਾਰਗੀ, ਅੰਮਿ੍ਤਸਰ ਤੋਂ ਬਠਿੰਡਾ ਤੱਕ ਚਾਰਮਾਰਗੀ, ਜਲੰਧਰ ਤੋਂ ਬਰਨਾਲਾ ਤੱਕ ਚਾਰ ਮਾਰਗੀ ਸੜਕਾਂ ਦੇ ਪ੍ਰਾਜੈਕਟ ਸ਼ਾਮਿਲ ਹਨ | ਉੱਪ ਮੁੱਖ ਮੰਤਰੀ ਨੇ 7 ਨਵੇਂ ਚਾਰ ਮਾਰਗੀ ਰੇਲਵੇ ਓਵਰ ਬਿ੍ਜਾਂ ਦੀ ਪ੍ਰਵਾਨਗੀ ਵੀ ਦਿੱਤੀ | ਇਹ ਰੇਲਵੇ ਓਵਰ ਬਿ੍ਜ ਅੰਮਿ੍ਤਸਰ- ਤਰਨਤਾਰਨ, ਫ਼ਰੀਦਕੋਟ- ਤਲਵੰਡੀ ਭਾਈ, ਕੋਟਕਪੁਰਾ- ਫ਼ਰੀਦਕੋਟ, ਫਿਰੋਜ਼ਪੁਰ ਕੰਟੋਨਮੈਂਟ ਵਿਖੇ ਦੋ ਅਤੇ ਬਠਿੰਡਾ-ਡੱਬਵਾਲੀ ਮਾਰਗ 'ਤੇ ਬਣਾਏ ਜਾਣਗੇ |
No comments:
Post a Comment