jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 27 December 2013

ਲੁਧਿਆਣਾ ਤੇਜ਼ਾਬ ਕਾਂਡ ਦੀ ਸ਼ਿਕਾਰ ਲੜਕੀ ਜ਼ਿੰਦਗੀ ਦੀ ਲੜਾਈ ਹਾਰੀ

www.sabblok.blogspot.com

ਆਪਣੇ ਵਿਆਹ ਸੰਬੰਧੀ ਬਿਊਟੀ ਪਾਰਲਰ ‘ਚ ਤਿਆਰ ਹੋਣ ਗਈ ਬਰਨਾਲਾ ਦੀ ਹਰਪ੍ਰੀਤ ਕੌਰ ਨਾਂ ਦੀ ਲੜਕੀ ਜਿਸ ‘ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ, ਕੁਝ ਦਿਨ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝਣ ਪਿੱਛੋਂ ਸ਼ੁੱਕਰਵਾਰ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਦਮ ਤੋੜ ਗਈ।  ਜ਼ਿਕਰਯੋਗ ਹੈ ਕਿ ਬੀਤੇ 6 ਦਸੰਬਰ ਨੂੰ ਹਰਪ੍ਰੀਤ ਵਿਆਹ ਦੇ ਸੰਬੰਧ ‘ਚ ਤਿਆਰ ਹੋਣ ਵਾਸਤੇ ਸਰਾਭਾ ਨਗਰ ਲੁਧਿਆਣਾ ਦੇ ਇਕ ਬਿਊਟੀ ਪਾਰਲਰ ‘ਚ ਗਈ ਸੀ, ਜਿੱਥੇ ਕਿ ਵਿਆਹ ਸੰਬੰਧੀ ਹੀ ਇਕ ਹੋਰ ਲੜਕੀ ਵੀ ਤਿਆਰ ਹੋ ਰਹੀ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਲਈ ਚਾਰ ਨੌਜਵਾਨ ਪਹਿਲਾਂ ਹੀ ਉੱਥੇ ਉਸ ਦੀ ਉਡੀਕ ਕਰ ਰਹੇ ਸਨ। ਜਦੋਂ ਉਹ ਬਿਊਟੀ ਪਾਰਲਰ ਦੇ ਅੰਦਰ ਚਲੀ ਗਈ ਤਾਂ ਇਸ ਦੌਰਾਨ ਇਕ ਵਿਅਕਤੀ ਨੇ ਅੰਦਰ ਆ ਕੇ ਪੁੱਛਿਆ ਕਿ ਹਰਪ੍ਰੀਤ ਨਾਂ ਦੀ ਲੜਕੀ ਕੌਣ ਹੈ ਕਿਉਂਕਿ ਉਸ ਨੂੰ ਕੁਝ ਦਸਤਾਵੇਜ਼ ਦੇਣੇ ਹਨ। ਹਮਲਾਵਰ ਪਰਮਿੰਦਰ ਸਿੰਘ ਨੂੰ ਜਿਵੇਂ ਹੀ ਹਰਪ੍ਰੀਤ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੀ ਬੁੱਕਲ ‘ਚ ਲਕੋਈ ਤੇਜ਼ਾਬ ਦੀ ਬੋਤਲ ਕੱਢ ਕੇ ਅੰਨ੍ਹੇਵਾਹ ਉਸ ‘ਤੇ ਰੋੜ੍ਹ ਦਿੱਤਾ। ਇਸ ਨਾਲ ਹਰਪ੍ਰੀਤ ਬੁਰੀ ਤਰ੍ਹਾਂ ਨਾਲ ਝੁਲਸ ਗਈ ਅਤੇ ਉਸ ਦੇ ਚਿਹਰੇ, ਛਾਤੀ ਅਤੇ ਪੇਟ ਦੇ ਕਾਫੀ ਹਿੱਸੇ ਸੜ ਗਏ। ਤੇਜ਼ਾਬੀ ਹਮਲੇ ਨਾਲ ਹਰਪ੍ਰੀਤ ਦੀਆਂ ਅੱਖਾਂ ਪੂਰੀ ਤਰ੍ਹਾਂ ਝੁਲਸ ਗਈਆਂ। ਨਾਲ ਹੀ ਤਿਆਰ ਹੋ ਰਹੀ ਦੂਜੀ ਲੜਕੀ ਅਤੇ ਬਿਊਟੀ ਪਾਰਲਰ ਵਾਲੀਆਂ ਦੋ ਲੜਕੀਆਂ ਵੀ ਤੇਜ਼ਾਬ ਦੇ ਹਮਲੇ ਦਾ ਸ਼ਿਕਾਰ ਹੋ ਗਈਆਂ। ਹਰਪ੍ਰੀਤ ਨੂੰ ਗੰਭੀਰ ਹਾਲਤ ‘ਚ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਅਤਿ ਖਤਰਨਾਕ ਦੱਸਿਆ। ਨਤੀਜੇ ਵਜੋਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਨੇ ਹਰਪ੍ਰੀਤ ਨੂੰ ਇਲਾਜ ਲਈ 10 ਦਸੰਬਰ ਨੂੰ ਮੁੰਬਈ ਦੇ ਨੈਸ਼ਨਲ ਬਰਨ ਯੂਨਿਟ ‘ਚ ਭੇਜ ਦਿੱਤਾ ਅਤੇ ਇਸ ਸੰਬੰਧ ‘ਚ ਸਾਰਾ ਖਰਚਾ ਵੀ ਪੁਲਸ ਵਲੋਂ ਹੀ ਦਿੱਤਾ ਜਾ ਰਿਹਾ ਸੀ। ਇਹ ਸਾਰੇ ਯਤਨ ਉਸ ਵੇਲੇ ਅਸਫਲ ਹੋ ਗਏ, ਜਦੋਂ 21 ਦਿਨ ਬਾਅਦ ਹਰਪ੍ਰੀਤ ਜ਼ਿੰਦਗੀ ਦੀ ਜੰਗ ਹਾਰ ਗਈ। ਪੰਜਾਬ ਪੁਲਸ ਦੀ ਟੀਮ ਉਸ ਦੀ ਲਾਸ਼ ਨੂੰ ਲੈਣ ਲਈ ਮੁੰਬਈ ਰਵਾਨਾ ਹੋ ਗਈ ਹੈ। accused-091213-hm

ਪੁਲਸ ਨੇ ਹੁਣ ਇਸ ਮਾਮਲੇ ‘ਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ। ਇਸ ਤੋਂ ਪਹਿਲਾਂ ਹੀ ਪੁਲਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਗੱਲ ਪਹਿਲਾਂ ਸਪੱਸ਼ਟ ਹੋ ਚੁੱਕੀ ਹੈ ਕਿ ਹਰਪ੍ਰੀਤ ਦੀਆਂ ਖੁਸ਼ੀਆਂ ਅਤੇ ਅਰਮਾਨਾਂ ਦਾ ਕਤਲ ਕਰਨ ਵਾਲੀ ਉਸ ਦੇ ਹੋਣ ਵਾਲੇ ਪਤੀ ਦੀ ਤਲਾਕਸ਼ੁਦਾ ਭਰਜਾਈ ਅੰਮ੍ਰਿਤਪਾਲ ਕੌਰ ਸੀ, ਜਿਸ ਨੇ ਆਪਣੇ ਸਹੁਰਿਆਂ ਤੋਂ ਬਦਲਾ ਲੈਣ ਲਈ ਆਪਣੇ ਆਸ਼ਕ ਪਰਮਿੰਦਰ ਦੇ ਹੱਥੋਂ ਹਰਪ੍ਰੀਤ ਦਾ ‘ਕਤਲ’ ਕਰਵਾ ਦਿੱਤਾ।

No comments: